ਵਕਤ ਕਿਸੇ ਦੀ ਰਖੇਲ ਨਹੀਂ ਹੁੰਦਾ


                                                 ਸਰਬਜੀਤ ਧੀਰ

ਸਾਡੀ ਚੁੱਪ ਦਾ ਅਰਥ
ਕਮਜ਼ੋਰੀ ਸਮਝਕੇ
ਤੂੰ ਐਵੇਂ ਬਾਘੀਆਂ ਨਾ ਪਾ
ਤੇ ਐਵੈਂ ਨਾ ਮਨਾਈ ਜਾ
ਆਪਣੀ ਜਿੱਤ ਦੇ ਜ਼ਸ਼ਨ ।
ਖਾਮੋਸ਼ੀ ਦਾ ਅਰਥ
ਨਵੇਂ ਤੂਫ਼ਾਨ ਦਾ ਸੂਚਕ ਵੀ ਹੁੰਦਾ ਹੈ ।


ਅਸੀਂ ਤਾਂ ਕਦੇ ਸਿੱਖਿਆ ਹੀ ਨਹੀਂ
ਵਕਤ ਦੇ ਨਾਲ ਸਮਝੌਤਾ ਕਰਨਾ
ਤੇ ਵਹਿੰਦੇ ਦਰਿਆਵਾਂ ਸੰਗ ਵਹਿ ਜਾਣਾ
ਇਹ ਕੰਮ ਤਾਂ ਸਿਰਫ਼
ਬੁਜ਼ਦਿਲਾਂ ਤੇ ਮੌਕਾਪ੍ਰਸਤਾਂ ਦਾ ਹੀ
ਹੁੰਦਾ ਹੈ ।
ਅਸੀਂ ਤਾਂ ਜੰਮੇ ਹੀ ਗੁੜ੍ਹਤੀ ਲੈਕੇ ਹਾਂ
ਵਕਤ ਨੂੰ ਮੋੜ ਦੇਣ ਦੀ
ਤੇ ਸਾਨੂੰ ਯਕੀਨ ਹੈ
ਕਿ ਇੱਕ ਦਿਨ ਮੋੜ ਦਿਆਂਗੇ
ਅੱਥਰੇ ਦਰਿਆਵਾਂ ਦੇ ਵੇਗ ਨੂੰ
ਆਪਣੇ ਇਰਾਦਿਆਂ ਮੁਤਾਬਿਕ
ਤੇ ਉਸ ਦਿਨ ਦੱਸਾਂਗੇ ਤੈਨੂੰ


ਕਿ ਵਕਤ ਕਿਸੇ ਦੀ ਰਖੇਲ ਨਹੀਂ ਹੁੰਦਾ
ਕੱਲ੍ਹ ਤੇਰਾ ਸੀ

ਅੱਜ ਸਾਡਾ ਹੈ ।




Post a Comment

0 Comments