ਅਜੇ ਮੋਰਚਿਆਂ ਦਾ ਰਾਜ ਹੈ



ਸਰਬਜੀਤ ਧੀਰ

ਨਗਰ ਦੇ ਮੋੜਾਂ ਉੱਪਰ
ਬਣੇ ਹੋਏ
ਪੱਕੇ ਮੋਰਚੇ ਦੱਸਦੇ ਹਨ
ਮਨੁੱਖ ਜਾਤੀ ਦੇ ਵਿਨਾਸ਼
ਦਾ ਮੌਸਮ
ਹਾਲੇ ਹੋਰ ਲੰਬਾ ਚੱਲੇਗਾ 
ਤੇ ਬਹਾਰ ਹਾਲੇ ਬਹੁਤ
ਦੂਰ ਹੈ ।
ਅਜੇ ਮੋਰਚਿਆਂ ਦਾ ਰਾਜ ਹੈ ।

ਬਾਹਰੋਂ ਆਉਂਦਿਆਂ
ਪਹਿਲਾਂ ਇਨ੍ਹਾਂ ਮੋੜਾਂ ਤੇ
ਮਿਲਦਾ ਸੀ ਮੇਰੇ ਦੋਸਤਾਂ ਦੀਆਂ
ਜੱਫੀਆਂ ਦਾ ਨਿੱਘ
ਜਿੱਥੇ ਹੁਣ ਰਾਹਗੀਰਾਂ ਨੂੰ
ਡਰਾਉਂਦੀ ਹੈ  ਸੰਗੀਨਾਂ ਦੀ ਘੂਰ ।
ਤੇ ਮੈਂ ਵੀ ਲੰਘ ਜਾਂਦਾ ਹਾਂ
ਬੇਗਾਨਗੀ ਜਿਹੀ ਵਿੱਚ
ਨੀਵੀਂ ਪਾਕੇ ।

ਘਰੋਂ ਤੁਰਨ ਵੇਲੇ
ਕਦੇ ਮੈਨੂੰ
 ਮੇਰੀ ਮਾਂ
ਘਰ ਦੀਆਂ ਬਰੂਹਾਂ ਤੱਕ
ਮੇਰੇ ਦੋਸਤ
ਪਿੰਡ ਦੇ ਅੱਡੇ ਤੱਕ
ਤੇ ਮੇਰਾ ਪਿੰਡ
ਮੈਨੂੰ ਆਪਣੀਆਂ ਜੂਹਾਂ ਤੱਕ
ਅਲਵਿਦਾ ਕਹਿਣ ਆਉਂਦੇ ਸਨ ।

ਹੁਣ ਦੂਰ ਜਾ ਰਹੇ
ਪੁੱਤਰਾਂ ਦੀਆਂ ਮਾਵਾਂ
ਕੁੱਝ ਖਟ ਕੇ ਲਿਆਉਣ  ਦੀ ਥਾਂ
  ਸੁੱਖੀ-ਸਾਂਦੀ
 ਆਪਣੇ ਪੁੱਤਰਾਂ ਦੇ ਘਰ ਮੁੜਨ ਦੀਆਂ
 ਕਰਦੀਆਂ ਹਨ ਦੁਆਵਾਂ
ਕਿਉਂਕਿ
ਅਜੇ ਮੋਰਚਿਆਂ ਦਾ ਰਾਜ ਹੈ
ਤੇ ਬਹਾਰ ਹਾਲੇ ਦੂਰ ਹੈ ।
                                                 ਮੋਬਾਇਲ :-  88722-18418





Post a Comment

1 Comments

  1. Apni kali kartoon par jab yeh Dunia Sharnaye gi , who subha kabi to aaye gi....Who Subha kabi to aaye gi.......!!!

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.