ਸਾਡੇ ਸਮਾਜ ਵਿੱਚ ਕਲਾਕਾਰ ਦੇ ਕੰਮ ਦਾ ਮੁੱਲ ਪਾਉਣ ਵਾਲਾ ਸੁਭਾਅ ਵਿਕਸਤ ਨਹੀਂ ਹੋਇਆ -- ਆਰਟਿਸਟ ਸੁਰੀਲ

  
 `ਆਸਟਰੀਆ ਰਹਿੰਦਾ ਆਰਟਿਸਟ ਸੁਰੀਲ ਕੁਮਾਰ ਮੂਲ ਰੂਪ ਚ ਪੰਜਾਬ ਦੇ ਗਿੱਦੜਬਾਹਾ ਸ਼ਹਿਰ ਦਾ ਜੰਮਪਲ ਹੈ । ਇਨ੍ਹੀਂ



ਸੁਰੀਲ ਕੁਮਾਰ ਆਰਟਿਸਟ
ਦਿਨੀਂ ਉਹ ਆਪਣੇ  ਲੱਕੜ ਤੋਂ ਤਿਆਰ ਕੀਤੇ  ਬੁੱਤਾਂ ਅਤੇ ਮੂਰਤੀਆਂ ਕਾਰਨ ਚਰਚਾ ਵਿੱਚ ਹੈ। ਜਿਸ ਨੂੰ Wood mosaic ਕਹਿੰਦੇ ਹਨ । ਸੁਰੀਲ ਦੇ ਦੱਸਣ ਮੁਤਾਬਿਕ ਇਹ ਪੁਰਾਤਨ ਕਲਾ ਹੈ ਜਿਸ ਵਿੱਚ ਆਮ ਤੌਰ ਤੇ ਕੱਚ ਅਤੇ ਪੱਥਰ ਦੇ ਟੁਕੜਿਆਂ  ਨਾਲ  ਮੋਜੈਕ ਤਿਆਰ ਕੀਤੇ ਜਾਂਦੇ ਸਨ । ਉਹ ਕਹਿੰਦਾ ਹੈ ਮੈਂ ਮੋਜੈਕ ਤਿਆਰ ਕਰਨ ਲਈ ਵੱਖ ਵੱਖ ਤਰ੍ਹਾਂ ਦੀ ਲੱਕੜ ਦੀ ਵਰਤੋਂ ਕਰਦਾ ਹਾਂ । ਮੂਰਤੀਆਂ ਤਿਆਰ ਕਰਨ ਲਈ ਲੱਕੜ ਦੇ ਬੁਰਾਦੇ ਦੇ ਨਾਲ ਕੁੱਝ ਪੇਂਟਸ ਦੀ ਵਰਤੋਂ ਵੀ ਕਰ ਲੈਂਦਾ ਹਾਂ ।
ਸੁਰੀਲ ਵੱਲੋ਼ਂ ਤਿਆਰ ਕੀਤੇ ਬੁੱਤਾਂ ਅਤੇ ਮੂਰਤੀਆਂ ਨੂੰ ਦੇਖਣ  `ਤੇ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਭਾਰਤੀ ਇਤਿਹਾਸ ਅਤੇ  ਮਿਥਿਆਰ ਦਾ ਡੂੰਘਾ ਗਿਆਨ ਹੈਇਸ ਦੀ ਗਵਾਹੀ ਉਸ ਵੰਲੋਂ ਤਿਆਰ ਕੀਤੀਆਂ  ਮੂਰਤੀਆਂ , ਜਿਨ੍ਹਾਂ ਵਿਚ ਖਾਸ ਤੌਰ ਤੇ ਇੰਦਰ ਅਤੇ ਅਹੱਲਿਆ ਦੀ ਮੂਰਤੀ ਅਤੇ ਭਾਰਤੀ ਨ੍ਰਤਕੀਆਂ ਦੀਆਂ ਤਸਵੀਰਾਂ ਦਾ ਖਾਸ ਜਿਕਰ ਕੀਤਾ ਜਾ ਸਕਦਾ ਹੈ । ਅਧਿਆਤਮ ਅਤੇ ਮਨੁੱਖੀ ਮਨ ਦੇ ਮਨੋਵਿਗਿਆਨ ਦੀ ਸੂਝ ਉਸ ਵੱਲੋਂ ਤਿਆਰ ਕੀਤੀਆਂ ਮਹਾਤਮਾ ਬੁੱਧ ਦੀਆਂ ਤਸਵੀਰਾਂ ਚੋਂ ਦੇਖਣ ਨੂੰ ਮਿਲਦੀ ਹੈ ।  ਭਾਰਤੀ ਔਰਤਾਂ ਦੇ ਖੜ੍ਹਨ ਦੇ ਵੱਖ ਵੱਖ ਅੰਦਾਜ ਦੇ ਤਿਆਰ ਕੀਤੇ ਆਪਣੇ ਚਿਤਰ ਬਾਰੇ ਉਹ ਕਹਿੰਦਾ ਹੈ ਕਿ ਦੁਨੀਆ ਵਿੱਚ ਕਿਸੇ   ਵੀ ਮੁਲਕ ਦੀ ਔਰਤ ਦਾ ਅਜਿਹਾ ਅੰਦਾਜ ਨਹੀਂ ਹੈ ।
ਆਪਣੇ ਇਸ ਸੌਕ ਬਾਰੇ ਉਹ ਦੱਸਦਾ ਹੈ ਕਿ ਅਸਲ ਵਿੱਚ ਮੇਰਾ ਸੁਭਾਅ ਵਿਹਲੇ ਰਹਿਣ ਨਾਲੋ਼ ਕੁੱਝ ਨਾ ਕੁੱਝ ਕਰਦੇ ਰਹਿਣ ਵਾਲਾ ਹੈ । ਜਦੋਂ ਸਾਡੇ ਸ਼ਹਿਰ ਦਾ ਜੰਮਪਲ ਸੂਫ਼ੀ ਗਾਇਕ ਹਾਕਮ ਸੂਫ਼ੀ ਜਿਂਊਦਾ ਸੀ ਤਾਂ ਉਦੋਂ ਉਸ ਨਾਲ ਰਲ ਕੇ ਗਿੱਦੜਬਾਹਾ ਦੇ ਓਸ਼ੋ ਆਸ਼ਰਮ ਵਿੱਚ ਮੈਂ ਲੱਕੜ ਦੇ ਬੁੱਤ ਤਰਾਸ਼ੇ ਸਨ । ਇਲਾਕੇ ਦੇ ਅਜਿਹੇ ਕਲਾਕਾਰਾਂ ਦੀ ਸੰਗਤ ਰਹੀ ਹੈ ਜਿੱਥੇ ਸੁਰ –ਸੰਗੀਤ ਅਤੇ ਰਚਨਾਤਮਕ ਮਾਹੌਲ ਬਣਿਆ ਰਹਿੰਦਾ ਹੇ । ਕਰੀਏਟਿਵ ਕੰਮ ਦੀ ਪ੍ਰਸੰਸਾ ਅਤੇ ਉਤਸ਼ਾਹ ਵਧਾਉਣ ਵਾਲੇ ਦੋਸਤ ਹਨ ।
ਸੁਰੀਲ ਦਾ ਕਹਿਣਾ ਹੈ ਕਿ ਬੇਸ਼ਕ ਉਹ ਆਸਟਰੀਆ ਰਹਿੰਦਾ ਹੈ ਪਰ ਫਿਰ ਵੀ ਉਸ ਨੇ ਆਪਣੇ ਸੌਕ ਦਾ ਪੱਲਾ ਨਹੀਂ ਛੱਡਿਆ । ਮੈਂ ਸਾਲ ਵਿੱਚ ਦੋ ਗੇੜੇ ਆਪਣੇ ਪਰਿਵਾਰ ਅਤੇ ਮਿੱਤਰਾਂ ਨੂੰ ਮਿਲਣ ਲਈ ਜਂਰੂਰ ਪੰਜਾਬ ਆਉਂਦਾ ਹਾਂ । ਮੋਜੈਕ ਤਿਆਰ ਕਰਨ ਦੇ ਇਸ ਸੌਕ ਨੂੰ ਹੁਣ ਮੈਂ ਆਪਣੇ ਕਿੱਤੇ ਵਜੋਂ ਵਿਕਸਤ ਕਰ ਰਿਹਾ ਹਾਂ । ਇਸ ਲਈ ਮੈਂ ਆਪਣੇ ਵੱਲੋਂ ਤਿਆਰ ਕੀਤੇ ਬੁੱਤਾਂ ਅਤੇ ਤਸਵੀਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਆਪਣੀਆਂ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਲਾਉਣ ਦੀ ਯੋਜਨਾ ਉਲੀਕ ਰਿਹਾ ਹਾਂ । ਬਠਿੰਡਾ ਵਿਖੇ ਮੇਰੀਆਂ ਦੋ ਪ਼੍ਰਦਰਸ਼ਨੀਆਂ ਲੱਗੀਆਂ ਹਨ ।  ਜਿਨ੍ਹਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ  ਮਿਲਿਆ ਹੈ । ਪਹਿਲੀ ਪ੍ਰਦਰਸ਼ਨੀ ਬਠਿੰਡਾ ਦੇ ਸੀਪਲ ਹੋਟਲ ਵਿੱਚ ਲੱਗੇ ` ਬਿਲਡ ਐਂਡ ਡਿਜ਼ਾਈਨ ਸ਼ੋਅ `  ਵਿੱਚ ਲਗਾਈ ਸੀ,  ਜਿੱਥੇ ਬਹੁਤਾ ਕੰਮ ਇੰਟੀਰੀਅਲ ਹੋਮ ਡੈਕੋਰੇਸ਼ਨ ਦਾ ਸੀ ।  ਮੈਂ ਇਸ ਵਿੱਚ ਲੱਕੜ  ਨਾਲ ਤਿਆਰ ਕੀਤੇ ਮੋਜੇਂਕ ਦੀ ਪ੍ਰਦਰਸ਼ਨੀ ਲਗਾਈ  । ਅਸਲ ਵਿੱਚ ਇੱਥੇ ਮੇਰਾ ਸੋਲੋ ਸ਼ੋਅ ਸੀ । ਜਿਸ ਨੂੰ ਲੋਕਾਂ ਨੇ ਵਧੀਆ ਹੁੰਗਾਰਾ ਦਿੱਤਾ । 30 ਨਵੰਬਰ ਤੋਂ ਲੈ ਕੇ 3 ਦਸਬਰ ਤੱਕ ਬਠਿੰਡਾ ਵਿਖੇ ਸੋਭਾ ਸਿੰਘ ਯਾਦਗਾਰੀ ਚਿਤਰਕਲਾ ਸੁਸਾਇਟੀ ਵੱਲੋਂ ਟੀਚਰਜ ਹੋਮ ਬਠਿੰਡਾ ਵਿਖੇ 23ਵੇਂ ਸਾਲਾਨਾ ਕਲਾ ਮੇਲੇ ` ਕਲਾ ਉਤਸਵ -2017 `ਦਾ ਆਯੋਜਨ ਕੀਤਾ ਗਿਆ ਇੱਥੇ ਨੈਸ਼ਨਲ ਪੱਧਰ ਦੇ ਆਰਟਿਸਟਾਂ ਨਾਲ ਮੈਂ ਵੀ ਹਿੱਸਾ ਲਿਆ । ਕਲਾਕਾਰਾਂ ਨੂੰ ਨੇੜਿਓਂ ਦੇਖਣ ਸਮਝਣ ਦਾ ਮੌਕਾ ਮਿਲਿਆ । ਇਸ ਪ੍ਰੋਗਰਾਮ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਤੇ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਦੇ ਪ੍ਰਧਾਨ ਦੀਵਾਨ ਮੰਨ੍ਹਾ ਨੂੰ ਮਿਲਿਆ । ਇੱਥੇ ਹੀ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ  2018 ਵਿੱਚ ਲਗਾਈ ਜਾਣ ਵਾਲੀ ਸਲਾਨਾ ਕਲਾ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਹੈ।
ਸੁਰੀਲ ਦਾ ਕਹਿਣਾ ਹੈ ਕਿ ਸਾਡੇ ਸਮਾਜ ਦਾ ਮਨ ਹਾਲੇ ਤੱਕ ਕਿਸੇ ਕਲਾਕਾਰ ਦੀ ਕਲਾ ਦਾ ਮੁੱਲ ਪਾਉਣ ਵਾਲੇ ਵਿਕਾਸ ਤੱਕ ਨਹੀਂ ਪਹੁੰਚਿਆ । ਜਦੋਂ ਤੱਕ ਸਾਡੇ ਲੋਕ ਕਿਸੇ ਆਰਟਿਸਟ ਦੀ ਤਿਆਰ ਕੀਤੀ ਕਲਾਕ੍ਰਿਤੀ ਖ਼ਰੀਦ ਕੇ ਆਪਣੇ ਡਰਾਇੰਗ ਰੂਮ ਵਿਚ ਸਜਾਉਣਾ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਅਸੀਂ ਅਜਿਹੇ ਆਰਟ ਦੀ ਕਾਮਯਾਬੀ ਬਾਰੇ ਨਹੀਂ ਸੋਚ ਸਕਦੇ । ਮੈਂ ਆਪਣੇ ਕੰਮ ਨੂੰ ਸੌਕ ਦੇ ਨਾਲ ਨਾਲ ਪ੍ਰੋਫੈਸ਼ਨਲ ਰੂਪ `ਚ ਅਪਣਾ ਰਿਹਾ ਹਾਂ। ਛੇਤੀ ਹੀ ਮੈਂ ਪੂਰੇ ਮੁਲਕ ਵਿੱਚ ਆਪਣੀਆਂ ਪ੍ਰਦਰਸ਼ਨੀਆਂ ਲਗਾਉਣ ਦੀ ਰੂਪ ਰੇਖਾ ਉਲੀਕ ਰਿਹਾ ਹਾਂ।
                                                                                                         ਸਰਬਜੀਤ ਧੀਰ

                                                                                                       ਮੋਬਾਈਲ- 88722-18418

Post a Comment

0 Comments