ਸਰਬਜੀਤ ਧੀਰ
ਮੜ੍ਹੀਆਂ ਪੂਜਕ ਬਣ ਗਿਆ ਮੁੱਲਾ
ਬੋਦੀ ਰੱਖ ਕੇ ਪੰਡਤ
ਚੋਲਾ ਪਾ ਕੇ ਬਣ ਗਿਆ ਬਾਪੂ
ਕੇਸ ਵਧਾ ਕੇ ਗਿਆਨੀ
ਵਿੱਚ ਰੁਪੱਈਆਂ ਦੇ
ਚਮਕੇ ਵੇਖ ਚਵਾਨੀ।
* ਸਿਰ ਘੁਮਾਉਂਣਾ ਭੂਤ ਗਿਆਤਾ
ਪੱਤਰੀ ਫੜ੍ਹ ਕੇ ਭਵਿੱਖ ਵੇਦਾਤਾ
ਦੋਵਾਂ ਨਾਲੋਂ ਮੈਂ ਵੱਖਰਾ ਹਾਂ
ਕਹਿੰਦਾ ਅੰਤਰਜਾਮੀ
ਬਾਬੇ ਦੀ ਚੌਂਕੀ ‘ਤੇ
ਨੱਚਦੀ ਫਿਰੇ ਜਨਾਨੀ।
ਵਿੱਚ ਰੁਪੱਈਆਂ ਦੇ .....
* ਠੱਗੀ ਚੋਰੀ ਰਿਸ਼ਵਤਖੋਰੀ
ਉੱਜਲੇ ਵਸਤਰ ਪਾਕੇ
ਲੋਕਾਂ ਕੋਲੋਂ ਨਜ਼ਰ ਚੁਰਾਉਣੀ
ਕਾਲੀ ਐਨਕ ਲਾ ਕੇ
ਰੱਬ ਦੇ ਕੋਲੋਂ ਭੁੱਲ ਬਖ਼ਸ਼ਾਉਣੀ
ਸੌ ਦਾ ਨੋਟ ਚੜ੍ਹਾ ਕੇ
ਧਰਮੀ ਬੰਦਿਆਂ ‘ਚੋਂ
ਸਭ ਤੋਂ ਵੱਡਾ ਦਾਨੀ।
ਵਿੱਚ ਰੁਪੱਈਆਂ ........
* ਕੀਰਤਨ ਮੰਡਲੀ ਕਰਲੀ ਕੱਠੀ
ਚੇਲੇ ਹੋਗੇ ਵਾਧੂ
ਕੱਠੀਆਂ ਹੋਕੇ ਆ ‘ਗੀਆਂ ਰੰਨਾ
ਛੇਤੀ ਚੱਲ ਗਿਆ ਜਾਦੂ
ਚੋਲਾ ਪਾ ਕੇ ਆਗੀ ਪਿੜ ਵਿੱਚ
ਸਭ ਦੀ ਬਣਗੀ ਮਾਤਾ
ਰਲ ਕੇ ਰੰਨਾ ਨੇ
ਖਾੜਾ ਹੋਰ ਮਘਾਤਾ
ਚੌਧਰ ਕਰਦੀ ਐ
ਅੰਨ੍ਹੀਆਂ ਦੇ ਵਿੱਚ ਕਾਣੀ।
ਵਿੱਚ ਰੁਪੱਈਆਂ ਦੇ .......
* ਹਿੱਟ ਗੀਤ ਦੀ ਤਰਜ਼ ਦੇ ਉੱਤੇ
ਭਜਨ ਬਣਾਇਆ ਤਾਜਾ
ਸਾਰੀ ਜੁੰਡਲੀ ਸਜ ਕੇ ਬਹਿਗੀ
ਤੂੰ ਵੀ ਸੀਤੋ ਆਜਾ
ਕਰਮਾਂ ਦੇ ਨਾਲ ਮੌਕਾ ਮਿਲਿਆ
ਤੂੰ ਵੀ ਲੱਕ ਮਟਕਾ ਜਾ
ਤੈਥੋਂ ਪਹਿਲਾਂ ਆ ਪਹੁੰਚੀ ਨੀ
ਚੋਰੀ ਦਾ ਗੁੜ੍ਹ ਖਾਣੀ
ਵੱਜਦੀ ਢੋਲਕੀ ‘ਤੇ
ਬਣਗੀ ਰਾਧਾ ਰਾਣੀ।
ਵਿੱਚ ਰੁਪੱਈਆਂ ਦੇ .......
* ਭੇਸ ਧਾਰ ਕੇ ਲੋਟੂ ਟੋਲੇ
ਘੁੰਮਦੇ ਚਾਰੇ ਪਾਸੇ
ਲਾਰਿਆਂ ਦੇ ਨਾਲ ਮਨ ਪਰਚਾਵਣ
ਝੂਠੇ ਦੇਣ ਦਿਲਾਸੇ
ਭੌਂਦੂ ਬੰਦੇ ਰੱਬ ਦੇ ਨਾਂ ‘ਤੇ
ਵੰਡਦੇ ਫਿਰਨ ਪਤਾਸੇ
ਸੁਰਗ ਦੇ ਚੱਕਰਾਂ ਨੇ
ਗਾਲ ਦਿੱਤੀ ਜ਼ਿਦਗਾਨੀ
ਵਿੱਚ ਰੁਪੱਈਆਂ ਦੇ ......
* ਘਰ ਤੋਂ ਭੱਜਕੇ ਸਾਧ ਹੋ ਗਿਆ
ਹੱਥ ਵਿੱਚ ਖੂੰਡਾ ਕਾਸਾ
ਖਾਲੀ ਥਾਂ ‘ਤੇ ਡੇਰਾ ਜਮਾ ਲਿਆ
ਦੇਖ ਕੇ ਆਸਾ ਪਾਸਾ
ਲੰਡਰ ਜੁੰਡਲੀ ਕੱਠੀ ਕਰਕੇ
ਕੋਲ ਭਖਾਲੀ ਧੂਣੀ
ਕਾਲੀ ਨਾਗਨੀ ਆਪੇ ਆਗੀ
ਰੱਖ ਲੀ ਬੰਦੇ ਖਾਣੀ
ਭੰਗ ਦੇ ਸੂਟੇ ‘ਤੇ
ਹੋ ਗਿਆ ਸਾਧ ਧਿਆਨੀ।
ਵਿੱਚ ਰੁਪੱਈਆਂ ਦੇ ....
ਮੋਬਾਇਲ-88722-18418
ਮੜ੍ਹੀਆਂ ਪੂਜਕ ਬਣ ਗਿਆ ਮੁੱਲਾ
ਬੋਦੀ ਰੱਖ ਕੇ ਪੰਡਤ
ਚੋਲਾ ਪਾ ਕੇ ਬਣ ਗਿਆ ਬਾਪੂ
ਕੇਸ ਵਧਾ ਕੇ ਗਿਆਨੀ
ਵਿੱਚ ਰੁਪੱਈਆਂ ਦੇ
ਚਮਕੇ ਵੇਖ ਚਵਾਨੀ।
* ਸਿਰ ਘੁਮਾਉਂਣਾ ਭੂਤ ਗਿਆਤਾ
ਪੱਤਰੀ ਫੜ੍ਹ ਕੇ ਭਵਿੱਖ ਵੇਦਾਤਾ
ਦੋਵਾਂ ਨਾਲੋਂ ਮੈਂ ਵੱਖਰਾ ਹਾਂ
ਕਹਿੰਦਾ ਅੰਤਰਜਾਮੀ
ਬਾਬੇ ਦੀ ਚੌਂਕੀ ‘ਤੇ
ਨੱਚਦੀ ਫਿਰੇ ਜਨਾਨੀ।
ਵਿੱਚ ਰੁਪੱਈਆਂ ਦੇ .....
* ਠੱਗੀ ਚੋਰੀ ਰਿਸ਼ਵਤਖੋਰੀ
ਉੱਜਲੇ ਵਸਤਰ ਪਾਕੇ
ਲੋਕਾਂ ਕੋਲੋਂ ਨਜ਼ਰ ਚੁਰਾਉਣੀ
ਕਾਲੀ ਐਨਕ ਲਾ ਕੇ
ਰੱਬ ਦੇ ਕੋਲੋਂ ਭੁੱਲ ਬਖ਼ਸ਼ਾਉਣੀ
ਸੌ ਦਾ ਨੋਟ ਚੜ੍ਹਾ ਕੇ
ਧਰਮੀ ਬੰਦਿਆਂ ‘ਚੋਂ
ਸਭ ਤੋਂ ਵੱਡਾ ਦਾਨੀ।
ਵਿੱਚ ਰੁਪੱਈਆਂ ........
* ਕੀਰਤਨ ਮੰਡਲੀ ਕਰਲੀ ਕੱਠੀ
ਚੇਲੇ ਹੋਗੇ ਵਾਧੂ
ਕੱਠੀਆਂ ਹੋਕੇ ਆ ‘ਗੀਆਂ ਰੰਨਾ
ਛੇਤੀ ਚੱਲ ਗਿਆ ਜਾਦੂ
ਚੋਲਾ ਪਾ ਕੇ ਆਗੀ ਪਿੜ ਵਿੱਚ
ਸਭ ਦੀ ਬਣਗੀ ਮਾਤਾ
ਰਲ ਕੇ ਰੰਨਾ ਨੇ
ਖਾੜਾ ਹੋਰ ਮਘਾਤਾ
ਚੌਧਰ ਕਰਦੀ ਐ
ਅੰਨ੍ਹੀਆਂ ਦੇ ਵਿੱਚ ਕਾਣੀ।
ਵਿੱਚ ਰੁਪੱਈਆਂ ਦੇ .......
* ਹਿੱਟ ਗੀਤ ਦੀ ਤਰਜ਼ ਦੇ ਉੱਤੇ
ਭਜਨ ਬਣਾਇਆ ਤਾਜਾ
ਸਾਰੀ ਜੁੰਡਲੀ ਸਜ ਕੇ ਬਹਿਗੀ
ਤੂੰ ਵੀ ਸੀਤੋ ਆਜਾ
ਕਰਮਾਂ ਦੇ ਨਾਲ ਮੌਕਾ ਮਿਲਿਆ
ਤੂੰ ਵੀ ਲੱਕ ਮਟਕਾ ਜਾ
ਤੈਥੋਂ ਪਹਿਲਾਂ ਆ ਪਹੁੰਚੀ ਨੀ
ਚੋਰੀ ਦਾ ਗੁੜ੍ਹ ਖਾਣੀ
ਵੱਜਦੀ ਢੋਲਕੀ ‘ਤੇ
ਬਣਗੀ ਰਾਧਾ ਰਾਣੀ।
ਵਿੱਚ ਰੁਪੱਈਆਂ ਦੇ .......
* ਭੇਸ ਧਾਰ ਕੇ ਲੋਟੂ ਟੋਲੇ
ਘੁੰਮਦੇ ਚਾਰੇ ਪਾਸੇ
ਲਾਰਿਆਂ ਦੇ ਨਾਲ ਮਨ ਪਰਚਾਵਣ
ਝੂਠੇ ਦੇਣ ਦਿਲਾਸੇ
ਭੌਂਦੂ ਬੰਦੇ ਰੱਬ ਦੇ ਨਾਂ ‘ਤੇ
ਵੰਡਦੇ ਫਿਰਨ ਪਤਾਸੇ
ਸੁਰਗ ਦੇ ਚੱਕਰਾਂ ਨੇ
ਗਾਲ ਦਿੱਤੀ ਜ਼ਿਦਗਾਨੀ
ਵਿੱਚ ਰੁਪੱਈਆਂ ਦੇ ......
* ਘਰ ਤੋਂ ਭੱਜਕੇ ਸਾਧ ਹੋ ਗਿਆ
ਹੱਥ ਵਿੱਚ ਖੂੰਡਾ ਕਾਸਾ
ਖਾਲੀ ਥਾਂ ‘ਤੇ ਡੇਰਾ ਜਮਾ ਲਿਆ
ਦੇਖ ਕੇ ਆਸਾ ਪਾਸਾ
ਲੰਡਰ ਜੁੰਡਲੀ ਕੱਠੀ ਕਰਕੇ
ਕੋਲ ਭਖਾਲੀ ਧੂਣੀ
ਕਾਲੀ ਨਾਗਨੀ ਆਪੇ ਆਗੀ
ਰੱਖ ਲੀ ਬੰਦੇ ਖਾਣੀ
ਭੰਗ ਦੇ ਸੂਟੇ ‘ਤੇ
ਹੋ ਗਿਆ ਸਾਧ ਧਿਆਨੀ।
ਵਿੱਚ ਰੁਪੱਈਆਂ ਦੇ ....
ਮੋਬਾਇਲ-88722-18418
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.