ਮੈਂ ਤਾਂ ਉਸ ਤੋਂ ਨਜ਼ਰ ਚੁਰਾਕੇ ਲੰਘਿਆ ਸੀ

ਸਰਬਜੀਤ ਧੀਰ


ਮੈਂ ਤਾਂ ਉਸ ਤੋਂ ਨਜ਼ਰ ਚੁਰਾਕੇ ਲੰਘਿਆ ਸੀ
ਫਿਰ ਵੀ ਮੇਰੇ ਦਿਲ ਦੇ ਵਿਹੜੇ ਉਤਰ ਗਿਆ ਉਹ

ਸਿਖਰ ਦੁਪਿਹਰੇ ਵਾਂਗੂੰ ਜਿਹੜਾ ਜੋਬਨ ਚੜ੍ਹਿਆ ਸੀ
ਹੜ੍ਹ ਦੇ ਪਾਣੀ ਵਾਂਗੂੰ ਹੁਣ ਤਾਂ ਉਤਰ ਗਿਆ ਉਹ

ਬੱਦਲ ਵਾਂਗੂੰ ਜਿਹੜਾ ਛਾਇਆ ਫਿਰਦਾ ਸੀ
ਹਵਾ ਦੇ ਬੁੱਲੇ ਨਾਲ ਹੀ ਕਿਧਰੇ ਬਿਖਰ ਗਿਆ ਉਹ

ਗਲ੍ਹੀਆਂ ਦੇ ਵਿੱਚ ਆਸ਼ਕ ਰੌਂਦਾ ਫਿਰਦਾ ਹੈ
ਕਹਿੰਦਾ ਮੇਰਾ ਦਿਲ ਲੈਕੇ ਹੀ ਮੁਕਰ ਗਿਆ ਉਹ

ਸਾਰਾ ਦਿਨ ਹੀ ਜਿਸਦੀ ਯਾਦ ਸਤਾਉਂਦੀ ਸੀ
ਹੁਣ ਰਾਤਾਂ ਦੀ ਨੀਂਦਰ ਦੇ ਪਰ ਕੁਤਰ ਗਿਆ ਉਹ

ਚੌਗਿਰਦੇ ‘ਚੋਂ ਬਦਨ ਉਹਦੇ ਦੀ ਖ਼ੁਸ਼ਬੂ ਪਈ ਆਉਂਦੀ ਹੈ
ਪੱਤੀ-ਪੱਤੀ ਫ਼ੁੱਲ ਬਣਕੇ ਹੀ ਬਿਖਰ ਗਿਆ ਉਹ
                                                                ਮੋਬਾਈਲ- 88722-18418

Post a Comment

0 Comments