ਗ਼ਜ਼ਲ

ਖਿੱਚ ਲਈ ਹੈ ਜਿਸ ਨੇ / ਮਹਿੰਦਰ ਸਿੰਘ ਮਾਨ 

 ਖਿੱਚ ਲਈ ਹੈ ਜਿਸ ਨੇ ਮੇਰੇ ਤੇ ਆਪਣੇ ਵਿੱਚ ਲੀਕ,
ਕੋਸ਼ਿਸ਼ ਕਰਨ ਤੇ ਵੀ ਮੈਂ ਪੁੱਜ ਨ੍ਹੀ ਸਕਦਾ ਉਸ ਦੇ ਤੀਕ ।

ਪੇਸ਼ ਨਹੀਂ ਜਾਂਦੀ ਮੇਰੀ ਬਲਵਾਨ ਸਮੇਂ ਦੇ ਅੱਗੇ,
ਮੈਂ ਚਾਹਵਾਂ ਉਸ ਦੇ ਦੁੱਖਾਂ, ਸੁੱਖਾਂ ਵਿੱਚ ਹੋਣਾ ਸ਼ਰੀਕ ।
ਮਹਿੰਦਰ ਸਿੰਘ ਮਾਨ 


ਫਿਰ ਉਹ ਮੱਥੇ ਉੱਤੇ ਹੱਥ ਧਰ ਕੇ ਯਾਰੋ, ਬੈਠ ਗਿਆ,
ਜਦ ਬਹੁਤ ਸਲਾਹਾਂ ਲੈ ਕੇ ਵੀ ਹੋਇਆ ਕੰਮ ਨਾ ਠੀਕ ।

ਪਹਿਲਾਂ ਬੰਦਾ ਉਸ ਦਾ ਨਾਂ ਸਾਰੀ ਉਮਰ ਨਹੀਂ ਲੈਂਦਾ,
ਰੱਬ,ਰੱਬ ਕਰਦਾ ਨਾ ਹਟੇ,ਤੱਕ ਕੇ ਅੰਤ ਸਮਾਂ ਨਜ਼ਦੀਕ ।

ਏਨਾ ਬੰਦਾ ਹੋ ਗਿਆ ਹੈ ਨਿਰਮੋਹਾ ਤੇ ਖੁਦਗਰਜ਼,
ਕਿ ਕੁਝ ਵੀ ਨਾ ਕਰੇ,ਸੁਣ ਕੇ ਕਿਸੇ ਦੁਖਿਆਰੇ ਦੀ ਚੀਕ ।

ਬੋਲੇ ਨਾ ਰੁੱਖਾ ਬੀਮਾਰਾਂ ਦੇ ਨਾ’ ਜਿਹੜਾ ਵੈਦ,
ਉਹ ਉਹਨਾਂ ਨੂੰ ਏਦਾਂ ਹੀ ਕਰ ਦੇਵੇ ਅੱਧਾ ਠੀਕ ।

ਮੈਨੂੰ ਨਾ ਭਾਲੋ ਐਵੇਂ ਵੱਡੇ,ਵੱਡੇ ਸ਼ਹਿਰਾਂ ‘ਚ ,
ਮੈਂ ਤਾਂ ਹਾਂ ਯਾਰੋ, ਰੱਕੜਾਂ ਢਾਹਾ ਪਿੰਡ ਦਾ ਵਸਨੀਕ ।

                                                                                          ਪਿੰਡ ਤੇ ਡਾਕ ਰੱਕੜਾਂ ਢਾਹਾ 
                                                                                         {ਸ.ਭ.ਸ.ਨਗਰ} 9915803554

           

Post a Comment

0 Comments