ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਡਾ. ਸਾਹਿਲ ਦੀ ਪੁਸਤਕ ਕੰਢੀ ਪਹਾੜੀ ਖੇਤਰ ਦੀ ਬੋਲੀ ਦਾ ਲੋਕ ਅਰਪਣ

ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਦਾ ਮਾਣ ਹਾਸਲ


ਉੱਘੇ ਸਾਹਿਤਕਾਰ ਡਾ.ਧਰਮਪਾਲ ਸਾਹਿਲ ਵਲੋਂ ਲਿਖੀ ਖੋਜ ਪੁਸਤਕ “ ਕੰਢੀ ਪਹਾੜੀ ਖੇਤਰ ਦੀ ਬੋਲੀ ” ਦਾ ਲੋਕ ਅਰਪਣ  34 ਵੀਂ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ( ਪੰਜਾਬੀ ਯੂਨੀਵਰਸਿਟੀ) ਦੌਰਾਨ ਕੀਤਾ ਗਿਆ । ਲੋਕ ਅਰਪਣ ਦੀ ਰਸਮ ਉਪ ਕੁਲਪਤੀ ਡਾ. ਬੀ.ਐਸ.ਘੁੰਮਣ (ਪੀ.ਯੂ.), ਡਾ.ਜੁਗਿੰਦਰ ਸਿੰਘ ਪਵਾਰ(ਸਾਬਕਾ ਉਪ ਕੁਲਪਤੀ ਪੀ.ਯੂ .), ਪਦਮਸ਼੍ਰੀ ਡਾ. ਸੁਰਜੀਤ ਪਾਤਰ, ਡਾ.ਭਗਵਾਨ ਜੋਸ਼ (ਪ੍ਰੋ.ਜੇ.ਐਨ.ਯੂ.ਦਿੱਲੀ), ਡੀਨ ਅਕਾਦਮਿਕ ਡਾ.ਗੁਰਦੀਪ ਸਿੰਘ ਬਤਰਾ (ਪੀ.ਯੂ.) ਅਤੇ ਡਾ. ਯੋਗਰਾਜ (ਮੁਖੀ,ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੀ.ਯੂ) ਵਲੋਂ ਲੇਖਕਾਂ ਅਤੇ ਬੁਧੀਜੀਵੀਆਂ ਨਾਲ ਖਚਾਖਚ ਭਰੇ ਹਾਲ ਵਿੱਚ ਕੀਤੀ ਗਈ । ਇਸ ਪੁਸਤਕ ਨੂੰ ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ ।
ਡਾ. ਧਰਮਪਾਲ ਸਾਹਿਲ ਦੀ ਪੁਸਤਕ ਕੰਢੀ ਪਹਾੜੀ ਖੇਤਰ ਦੀ ਬੋਲੀ ਰਿਲੀਜ ਕਰਦੇ ਹੋਏ ਡਾ.ਬੀ ਐਸ ਘੁੰਮਣ, ਡਾ.ਜੁਗਿੰਦਰ ਸਿੰਘ ਪੁਆਰ, ਡਾ.ਸੁਰਜੀਤ ਪਾਤਰ, ਡਾ. ਭਗਵਾਨ ਜੋਸ਼ ਅਤੇ ਡਾ. ਗੁਰਦੀਪ ਸਿੰਘ ਬੱਤਰਾ ।
 ਇਸ ਪੁਸਤਕ ਵਿੱਚ ਖਤਮ ਹੋਣ ਦੇ ਕੰਢੇ ਤੇ ਜਾ ਪੁੱਜੀ ਕੰਢੀ ਬੋਲੀ ਦੇ ਸ਼ਬਦਾਂ, ਮੁਹਾਵਰਿਆਂ, ਬੁਝਾਰਤਾਂ ਅਤੇ ਪਹੇਲੀਆਂ ਨੂੰ ਸੰਕਲਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲੋਂ ਡਾ. ਸਾਹਿਲ ਵਲੋਂ ਰਚਿਤ , ਕੰਢੀ ਦੀ ਆਂਚਲਿਕਤਾ, ਸੰਸਕ੍ਰਿਤੀ-ਸਭਿਆਚਾਰ ਤੇ ਅਧਾਰਿਤ ਨਾਵਲ, ਪਥਰਾਟ , ਕੁਆਰ ਝਾਤ, ਖੋਜ ਪੁਸਤਕ ਕੰਢੀ ਦੀ ਸਭਿਆਚਾਰਕ ਵਿਰਾਸਤ ਅਤੇ ਕੰਢੀ ਦੇ ਲੋਕ ਗੀਤਾਂ ਦਾ ਸੰਗ੍ਰਹਿ ਕੰਢੀ ਦਾ ਕੰਠਹਾਰ ਆਦਿ ਪ੍ਰਕਾਸ਼ਿਤ ਹੋ ਚੁੱਕੇ ਹਨ। ਕੰਢੀ ਖੇਤਰ ਨਾਲ ਸੰਬੰਧਤ ਕੀਤੇ ਸਾਹਿਤਕ ਕਾਰਜਾਂ ਕਰਕੇ ਪੰਜਾਬ ਹੀ ਨਹੀਂ ਦੇਸ਼ ਭਰ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਦਾ ਧਿਆਨ ਇਸ ਖੇਤਰ ਦੀ ਅਮੀਰ ਸੰਸਕ੍ਰਿਤੀ ਦੀ ਖੋਜ ਵੱਲ ਵੱਲ ਖਿੱਚਿਆ ਗਿਆ ਹੈ । ਡਾ. ਸ਼ਾਹਿਲ ,ਵਿਸ਼ੇਸ਼ ਤੌਰ ਤੇ ਕੰਢੀ ਖੇਤਰ ਨਾਲ ਸੰਬੰਧਤ ਆਪਣੀਆਂ ਪੁਸਤਕਾਂ ਰਾਹੀ ਕੰਢੀ ਬੋਲੀ ਅਤੇ ਸੰਸਕ੍ਰਿਤੀ ਨੂੰ ਰਾਸ਼ਟਰ ਦੀ ਮੁੱਖ ਧਾਰਾ ਨਾਲ ਜੋੜਣ ਦਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ ।

Post a Comment

0 Comments