ਪਰਿੰਦੇ ਉੱਡ ਗਏ ਜੋ ਇੱਥੋਂ ਉਨ੍ਹਾਂ ਨੂੰ ਮਾਰ ਨਾ ਵਾਜਾਂ

ਗ਼ਜ਼ਲ


                                                     
         ਸਰਬਜੀਤ ਧੀਰ

ਮੁਸ਼ਕਲਾਂ ਦੇਖ ਕੇ ਐਵੇਂ ਤੂੰ ਹੌਸਲਾ ਨਾ ਢਾਹ
ਮੰਜ਼ਲ ਪਾ ਲੈਂਦੇ ਨੇ ਜਿਨ੍ਹਾਂ ਹੈ ਰੱਖਿਆ ਜੇਰਾ ।

ਬਾਗੀ ਮੈਂ ਹਾਂ ਜੇ ਤੈਥੋਂ ਤਾਂ ਬਾਗੀ ਦਿਲ ਵੀ ਹੈ ਮੈਥੋਂ
ਉਧਰ ਨੂੰ ਲੈ ਹੀ ਜਾਂਦਾ ਹੈ ਜਿਧਰ ਹੈ ਵੈਰੀਆ ਘਰ ਤੇਰਾ ।

ਜਮ੍ਹਾਂ,ਜ਼ਰਬਾਂ,ਤਕਸੀਮਾਂ ਵਿੱਚ ਐਵੇਂ ਵਕਤ ਹੀ ਗਾਲੇਂ
ਕੁੱਝ ਵੀ ਨਾਲ ਨਹੀਂ ਜਾਣਾ ਨਾ ਤੇਰਾ ਤੇ ਨਾ ਮੇਰਾ ।

ਬਹਾਰਾਂ ਮਨ ਦੀਆਂ ਕਿਧਰੇ ਉਡ- ਪੁਡ ਦੂਰ ਗਈਆਂ ਨੇ
ਮੁੜ ਕੇ ਆ ਜਾਏ ਖੇੜਾ ਜੇ ਪਾਵੇਂ ਇਕ ਵਾਰ ਤੂੰ ਫੇਰਾ ।

ਹਵਾ ਕੈਸੀ ਇਹ ਚੱਲੀ ਹੈ,ਕੇਹੀ ਰੁੱਤ ਹੈ ਆਈ
ਅੱਜ  ਹੋ ਗਿਆ ਵੈਰੀ ਜੋ ਕੱਲ੍ਹ ਤੱਕ ਯਾਰ ਸੀ ਮੇਰਾ ।

ਪਰਿੰਦੇ ਉੱਡ ਗਏ ਜੋ ਐਥੋਂ ਉਨ੍ਹਾਂ ਨੂੰ ਮਾਰ ਨਾ ਵਾਜਾਂ

ਉਹ ਪਰਵਾਸੀ ਪਰਿੰਦੇ ਸੀ, ਨਹੀਂ ਪੱਕਾ ਸੀ ਇਹ ਡੇਰਾ ।
ਮੋਬਾਈਲ- 88722-18418

Post a Comment

0 Comments