ਵਾੜ ਖੇਤ ਨੂੰ ਖਾਵੇ ।


ਅੱਜ-ਕੱਲ੍ਹ ਬੂਟੇ ਲਾਉਣ ਦਾ ਰਿਵਾਜ ਚੱਲ ਰਿਹੈ। ਕੁਦਰਤ ਨੂੰ ਖ਼ਤਰਾ ਹੈ। ਵਾਤਾਵਰਨ ਪਲੀਤ ਹੋ ਰਿਹੈ। ਸੋ ਕੁੱਝ ਲੋਕਾਂ ਨੇ ਵਾਤਾਵਰਨ ਨੂੰ ਬਚਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਕੁੱਝ ਲੋਕ ਇਸ ਨੂੰ ਰਿਵਾਜ ਸਮਝ ਬੈਠੇ ਹਨ।ਇਸ ਲਈ ਉਹ ਪੌਦੇ ਲਾ ਕੇ ਫੋਟੋਆਂ ਖਿਚਵਾਉਂਦੇ ਹਨ। ਬੂਟਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਟ੍ਰੀ ਗਾਰਡ ਲਾਉਂਦੇ ਹਨ। ਤੇ ਫਿਰ ਭੁੱਲ ਜਾਂਦੇ ਹਨ।

 ਵਾੜ ਖੇਤ ਨੂੰ ਖਾਵੇ ਇਹ ਪੁਰਾਣੀ ਕਹਾਵਤ ਹੈ । ਇਸੇ ਤਰ੍ਹਾਂ ਰੁੱਖਾਂ ਦੀ ਰਾਖੀ ਲਈ ਲਾਏ ਗਏ ਟ੍ਰੀ ਗਾਰਡ ਜਦੋਂ ਵਕਤ ਆਉਣ 'ਤੇ ਹਟਾਏ ਨਾ ਜਾਣ ਤਾਂ ਇਹ ਰੁੱਖਾਂ ਦੀਆਂ ਵੱਖੀਆਂ 'ਚ ਧਸ ਜਾਂਦੇ ਹਨ । ਇਹ ਦ੍ਰਿਸ਼ ਲੁਧਿਆਣਾ ਦੇ ਬੀਆਰਅਐਸ ਨਗਰ ਦੇ ਇੱਕ ਧਾਰਮਿਕ ਸਥਾਨ ਦੇ ਬਾਹਰ ਦਾ ਹੈ ।


ਸਿਤਮ ਦੀ ਗੱਲ ਇਹ ਹੈ ਕਿ ਪਿੰਜਰੇ ਕੱਢਣ ਦੀ ਥਾਂ ਉੱਪਰੋਂ ਰੁੱਖ ਕੱਟ ਦਿੱਤੇ ਗਏ ਹਨ । ਇਹੋ ਜਿਹੇ ਦ੍ਰਿਸ਼ ਤੁਹਾਡੇ ਸ਼ਹਿਰ, ਗਲੀ ਮੁਹੱਲੇ ਵਿੱਚ ਵੀ ਹੋ ਸਕਦੇ ਹਨ । ਜੇ ਤੁਸੀਂ ਵੀ ਕੋਈ ਪਿੰਜਰਾ ਲਾਇਆ ਹੈ ਤਾਂ ਸਮੇਂ ਸਿਰ ਕੱਢ ਦਿਓ । ਇਸ ਧਾਰਮਿਕ ਸੰਸਥਾ ਦੇ ਪ੍ਰਧਾਨ ਜੀ ਨੂੰ ਵੀ ਬੇਨਤੀ ਹੈ ਕਿ ਉਹ ਇਨ੍ਹਾਂ ਰੁੱਖਾਂ ਨੂੰ ਆਜ਼ਾਦ ਕਰਵਾਉਣ ।
                                                       
                           ਸਰਬਜੀਤ ਧੀਰ

Post a Comment

2 Comments

  1. Dhir saab it is very gambhir mudda rukha vich vi jaan hai

    ReplyDelete
    Replies
    1. ਬਿਲਕੁਲ ਸਹੀ ਕਿਹਾ ਤੁਸੀਂ ।

      Delete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.