ਬੋਲੀਆਂ

 

                                  


ਬੋਲੀਆਂ

                                              

ਸਰਬਜੀਤ ਧੀਰ

ਕੰਮ ਕਾਰ ਨਾ ਕੋਈ ਕਰਦੇ

ਵਿਹਲੇ ਫਿਰਦੇ ਮੁੰਡੇ।

ਸਮੇਂ ਦੀਏ ਸਰਕਾਰੇ

ਤੂੰ ਤਾਂ ਸੌਂ ਗਈ ਲਾਕੇ ਕੁੰਡੇ

ਮੁੰਡੇ ਕੰਮ ਮੰਗਦੇ

ਉੱਠ ਸੁੱਤੀਏ ਸਰਕਾਰੇ

ਮੁੰਡੇ ਕੰਮ ਮੰਗਦੇ।






***

 ਖੇਤਾਂ ਦੇ ਵਿੱਚ ਰੁਲੇ ਬੁਢਾਪਾ

ਸੜਕ ‘ਤੇ ਰੁਲੇ ਜਵਾਨੀ।

ਦੁੱਖਾਂ ਮਾਰੇ ਲੋਕਾਂ ਦੀ

ਕੋਈ ਸੁਣਦਾ ਨਹੀਂ ਕਹਾਣੀ

ਚਾਰ ਪਾਸੇ ਅਫਰਾ ਤਫਰੀ

ਲੱਗਦੇ ਪਏ ਨੇ ਨਾਅਰੇ

ਲੋਕੀ ਹੱਕ ਮੰਗਦੇ

ਸੁਣ ਸੁੱਤੀਏ ਸਰਕਾਰੇ

ਲੋਕੀ ਹੱਕ ਮੰਗਦੇ।

***

ਕੁੱਤੀ ਚੋਰ ਦੀ ਸਾਂਝ ਭਿਆਲੀ

ਸਾਂਝਾ ਚੱਲਦਾ ਧੰਦਾ

ਰਾਖੀ ਦੀ ਥਾਂ ਲੋਕਾਂ ਉੱਤੇ

ਚੌਂਕੀਦਾਰ ਚਲਾਵੇ ਡੰਡਾ

ਆਪਣਾ ਦਰਦ ਸੁਣਾਵੇ ਕਿਸ ਨੂੰ

ਕਿੱਧਰ ਜਾਵੇ ਬੰਦਾ

ਅੱਖਾਂ ਮੀਟ ਲਈਆਂ

ਤੂੰ ਸ਼ਾਤਰ ਸਰਕਾਰੇ

ਅੱਖਾਂ ਮੀਟ ਲਈਆਂ।

 

***

ਰੇਅ ਸਪਰੇਹਾਂ ਖਾ ਲਈ ਧਰਤੀ

ਪਾਣੀ ਹੋਇਆ ਜ਼ਹਿਰੀ

ਕਿਰਤ ਕਮਾਈ ਲੁੱਟ ਕੇ ਲੈ ਗਏ

ਮੁਨਾਫੇਖੋਰ ਵਪਾਰੀ

ਤੈਨੂੰ ਸਾਰ ਨਹੀਂ

ਉੱਠ ਸੁੱਤੀਏ ਸਰਕਾਰੇ

ਤੈਨੂੰ ਸਾਰ ਨਹੀਂ।

***

ਮਿਹਨਤ ਬਦਲੇ ਮੰਡੀ ਦੇ ਵਿੱਚ

ਮੁੱਲ ਨਾ ਮਿਲਦਾ ਪੂਰਾ

ਕੰਮ ਵੀ ਦੂਹਰਾ

ਹਰ ਇੱਕ ਵਸਤੂ ਹੋਗੀ ਮਹਿੰਗੀ

ਪੈਂਦਾ ਨਹੀਂਓਂ ਪੂਰਾ

ਕਰ ਦਿੱਤਾ ਲੱਕ ਦੂਹਰਾ

ਤੈਨੂੰ ਫਿਕਰ ਨਹੀਂ

ਸੁਣ ਵੱਡੀਏ ਸਰਕਾਰੇ

ਤੈਨੂੰ ਫਿਕਰ ਨਹੀਂ








***

ਉਠੋ ਲੋਕੋ ਖੋਲ੍ਹੋ ਅੱਖਾਂ

ਆਪਣੇ ਹੱਕ ਪਛਾਣੋ

ਰੋਟੀ ਦਾ ਹੈ ਮਸਲਾ ਸਾਂਝਾ

ਸਾਂਝੀ ਮਰਜ਼ ਪਛਾਣੋ

ਇਹ ਸੱਚ ਜਾਣੋ

ਏਕੇ ਦੇ ਵਿੱਚ ਬਰਕਤ ਕਹਿੰਦੇ

ਕੁੱਟ ਖਾਂਦੇ ਨੇ ਕੱਲੇ

ਲੋਟੂ ਟੋਲੇ ਨੂੰ

ਲੈ ਲੋ ਗੋਢਿਆਂ ਥੱਲੇ

ਲੋਟੂ ਟੋਲੇ ਨੂੰ

-----------

ਮੋਬਾਈਲ ਨੰਬਰ-88722-18418

 

 

 

 

 

 

 

 

Post a Comment

0 Comments