ਸਮੇਂ ਦੀ ਸੂਈ

 

ਸਮੇਂ ਦੀ ਸੂਈ

ਕਿਰਨਪਾਲ ਸਿੰਘ ਸਿੱਧੂ

    ਬੀਦੋਵਾਲੀ



 








ਸਮਾਂ ਰੇਤ ਵਾਂਗ

ਤੇ ਤੂੰ ਰੇਤ ਤੇ ਪਏ

ਪੈਰ ਵਾਂਗ

ਪਤਾ ਨਹੀਂ ਕਦੋਂ

ਅਕਸ ਚੋਂ

ਚਲੇ ਜਾਣਾ

ਮੈਂ ਤੇ ਰੂਹ

ਬੰਦ ਪਏ

ਕਲਾਕ ਵਾਂਗ

ਕਈ ਵਾਰੀ

ਜਿੰਦਗੀ ਦੀ

ਬੈਟਰੀ ਬਦਲਦੇ ਰਹੇ

ਪਰ ਹਾਲਾਤ

ਤਿੰਨੋ ਸੂਈਆਂ ਵਾਂਗ

ਇੱਕ ਦਹਿਲੀਜ਼ ਤੇ

ਥਮ ਜਿਹੇ ਗਏ

ਸਰਦ ਜਾਂ ਗਰਮ ਰੁੱਤੇ

ਇਕਦਮ ਮਿਲਣਾ

ਤੇ ਮੈਂ ਵੀ ਹੋਵਾ

ਹਵਾਸ ਚ ਨਾ ਹੋਣਾ

ਕਦ ਤੱਕ ਆਸ ਰਹੂ

ਜਿੰਦਗੀ ਦੇ ਧੇਲਿਆ ਦੀ

ਹੁਣ ਤਾਂ ਬਸ ਆਪ ਹੀ

ਇੱਕ ਗੁੱਠੇ ਵੇਖਦਾਂ ਹਾਂ

ਜਜਬਾਤ ਰੋਣ ਲੱਗਦੇ

ਤੇ ਹੌਂਕੇ ਪੀੜਾਂ

ਬਸ ਯਾਰ

ਚੱਲਦੇ ਆ

#ਰੱਬ ਰਾਖਾ

 ਮੋਬਾਈਲ -98033-27008

Post a Comment

0 Comments