ਗ਼ਜ਼ਲ
ਸਰਬਜੀਤ ਧੀਰ |
ਆਪਣੀਆਂ ਤਕਦੀਰਾਂ ‘ਤੇ ਗਿਲਾ ਕਿਓਂ ਕਰੀਏ
ਆਓ ਰਲ ਕੇ ਮੁਸ਼ਕਲਾਂ ਦਾ ਹੱਲ ਕਰੀਏ।
ਇੱਕ ਦੂਜੇ ਸੰਗ
ਲੜਦਿਆਂ ਕੀ ਖੱਟਿਆ?
ਚਲੋ ਹੁਣ ਦੋਸਤੀਆਂ
ਦੀ ਗੱਲ ਕਰੀਏ।
ਰੁੱਸ ਕੇ ਗੈਰਾਂ ਸੰਗ
ਜੋ ਸੀ ਚਲੇ ਗਏ
ਉਨ੍ਹਾਂ ਨੂੰ ਹੁਣ
ਫਿਰ ਤੋਂ ਆਪਣੇ ਵੱਲ ਕਰੀਏ।
ਮੰਜ਼ਲ ਦੂਰ ਹੈ ਪਰ ਐਨੀ ਮੁਸ਼ਕਲ ਨਹੀਂ
ਹੌਸਲੇ ਨਾਲ ਜੇ ਮੰਜ਼ਲ
ਵੱਲ ਕਦਮ ਧਰੀਏ।
ਅੜਬ ਸੁਭਾ ਹੈ ਪਰ
ਦਿਲ ਦਾ ਮਾੜਾ ਨਹੀਂ
ਮੰਨ ਜਾਣਾ ਹੈ
‘ਧੀਰ’ਪਿਆਰ ਨਾਲ ਜੇ ਗੱਲ ਕਰੀਏ।
ਸੁਭਾਸ਼ ਨਗਰ,ਗਲੀ ਨੰਬਰ 3-4
ਗਿੱਦੜਬਾਹਾ-152101
ਮੋਬਾਈਲ-88722-18418
2 Comments
ਬਹੁਤ ਵਧੀਆ ਜੀ
ReplyDeletebahut khoob dhir sahb 'dil da marha nahi'
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.