ਕੀ ਕੀ ਹੋਇਆ ਕੀ ਨਹੀਂ ਹੋਇਆ

ਡਾ.ਮੇਹਰ ਮਾਣਕ ਦੀ ਇੱਕ ਕਵਿਤਾ

Image by Artie_Navarre from Pixabay 
ਕੀ ਕੀ ਹੋਇਆ ਕੀ ਨਹੀਂ ਹੋਇਆ 

ਕੀ ਕੀ ਹੋਇਆ ਕੀ ਨਹੀਂ ਹੋਇਆ

ਇਸ ਵਿਥਿਆ ਨੂੰ ਕੋਈ ਕਿੱਦਾਂ ਦੱਸੇ

ਬੀਬੀਆਂ ਬੌਣੀਆਂ ਹੋਈਆਂ ਕਲਮਾਂ

ਬਿਖਰੀ ਸਿਆਹੀ ਨੇ ਕਾਗਜ਼ ਮੱਥੇ।

 

ਉੱਥਲ ਪੁੱਥਲ ਚੋਂ ਕੀ ਹੋਇਆ ਪ੍ਰਾਪਤ

ਤੋੜ ਸਥਾਪਤੀ ਹੋ ਜਾਣ ਸਥਾਪਤ

ਕੀ ਮਾਜਰਾ ਸਮਝ ਨਾ ਆਵੇ

ਨਿੱਤ ਪੈਂਦੇ ਨੇ ਨੈਣੀਂ ਘੱਟੇ।

 

ਹੰਕਾਰ ਹੜਦੁੰਗ ਸਿਖਰੀਂ ਚੜ੍ਹਿਆ

ਅਜੀਬ ਖਾਮੋਸ਼ੀ ਹੈ ਚਾਰ ਚੁਫੇਰੇ

ਸਿਆਣਪ ਸੁਲਘ ਸੁਲਘ ਕੇ ਮਰ ਗਈ

ਬਿਗੜੇ ਬੋਲਾਂ ਦੀ ਚੜ੍ਹ ਪਈ ਮੱਚੇ।

 

ਦਲੀਲ ਅਪੀਲ ਨੂੰ ਸੁਣੇ ਨਾ ਕੋਈ

ਇੱਜ਼ਤ ਮਾਣ ਨੇ ਮਿੱਟੀ ਮਿਲ ਗਏ

ਸੰਸਕਾਰਾਂ ਦੇ ਚੜ੍ਹੇ ਜਨਾਜ਼ੇ ਅੰਦਰ

ਪਰ ਸੋਚਾਂ ਦੇ ਗਏ ਨੇ ਕੱਟੇ।

 

ਅਜ਼ਾਦੀ ਗੁਲਾਮੀ ਇੱਕਮਿਕ ਹੋਈਆਂ

ਭਲੇ ਬੰਦਿਆਂ ਨੂੰ ਪਛਾਣ ਰਹੀ ਨਾ

ਰਹਿਮਤ ਉਨ੍ਹਾਂ ਦੀ ਕਰ ਗਈ ਕਮਾਲ

ਸੁੱਕ ਗਏ ਦਰਖ਼ਤ ਜਿਨਾਂ ਦੇ ਚੱਟੇ।

 

ਅਕਲਾਂ ਉੱਤੇ ਸ਼ਕਲਾਂ ਭਾਰੂ

ਮਰਨ ਮਾਰਨ ਲਈ ਜੋ ਉਤਾਰੂ

ਸਤਹੀਣ ਸਮਾਜ ਹੈ ਹੋਇਆ

ਮੱਤ ਮਾਰ ਦਿੱਤੀ ਹੈ ਇੱਕੋ ਸੱਟੇ।

ਡਾ. ਮੇਹਰ ਮਾਣਕ

ਮੁਖੀ,

ਯੂਨੀਵਰਸਿਟੀ ਸਕੂਲ ਆਫ ਸੋਸ਼ਲ ਸਾਇੰਸਜ਼,

ਰਾਇਤ ਬਾਹਰਾ ਯੂਨੀਵਰਸਿਟੀ, ਖਰੜ, ਮੁਹਾਲੀ।

ਮੋਬਾਈਲ -90411-13193


Dr. Mehar Manick

Head,

University School of Social Sciences,

Rayat Bahra University, Kharar, Mohali.

Mobile-90411-13193

ਇਹ ਵੀ ਪਸੰਦ ਕਰੋਗੇ -

ਬਣ ਜਾਈਏ ਆਪਾਂ ਵੀ ਪੱਤਰਕਾਰ ਜੀ

 


Post a Comment

0 Comments