ਕਰਦੇ ਰਹੀਏ ਗੱਲਾਂ ਬਾਤਾਂ,ਮੁੱਕ ਜਾਣੀਆਂ ਲੰਮੀਆਂ ਰਾਤਾਂ

Image by Anja-#pray for ukraine# #helping hands# stop the war from Pixabay 

ਬਚਿੱਤਰ ਪਾਰਸ ਦੀਆਂ ਤਿੰਨ ਗ਼ਜ਼ਲਾਂ

ਗ਼ਜ਼ਲ 1

ਕਰਦੇ ਰਹੀਏ ਗੱਲਾਂ ਬਾਤਾਂ।

ਮੁੱਕ ਜਾਣੀਆਂ ਲੰਮੀਆਂ ਰਾਤਾਂ।

 

ਕੁਝ ਪਲ ਹੋਰ ਤਪਸ਼ ਨੂੰ ਜਰ ਲੋ,

ਆਉਣ ਵਾਲੀਆਂ ਨੇਂ ਬਰਸਾਤਾਂ।

 

ਸਿਦਕ ਦਾ ਪੱਲਾ ਛੱਡਣਾ ਨਹੀਂ ਏ,

ਬਦਲ ਹੀ ਜਾਣਾ ਹੈ ਹਾਲਾਤਾਂ।

 

ਉਹਨਾਂ ਦੀਆਂ ਤੇ ਆਪਣੀਆਂ ਵੀ,

ਕਦੇ ਭੁਲਾਇਓ ਨਾਂ ਔਕਾਤਾਂ।

 

ਦਿਲਬਰ ਤੋਂ ਉਮੀਦ ਹੈ ਪੂਰੀ,

ਛੇਤੀ ਪਾਊ ਐਧਰ ਝਾਤਾਂ।

 

ਮੁੱਕਣਾ ਪੰਧ ਵਿਛੋੜੇ ਵਾਲਾ,

ਮਿਲਣੈ ਵਸਲ ਦੀਆਂ ਸੌਗਾਤਾਂ।

 

ਪਿਆਰ ਦੀਆਂ ਲਹਿਰਾਂ ਵਿੱਚ ਡੁੱਬਕੇ,

ਕੌਣ   ਵੇਖਦੈ   ਜਾਤਾਂ  ਪਾਤਾਂ 

 

ਜਿੱਤ ਜਾਣੀ ਹੈ ਇਸ਼ਕ ਦੀ ਬਾਜ਼ੀ,

ਸੱਜਣਾਂ ਸੱਭ ਕੁਝ ਦਾਅ 'ਤੇ ਲਾ ਤਾਂ।

 

'ਪਾਰਸ' ਮਹਿਰਮ ਰੂਹ ਦਾ ਮਿਲਿਆ,

ਹੁਣ ਤਾਂ ਮੁਕਦੀਆਂ ਨਹੀਂ ਮੁਲਾਕਾਤਾਂ।


ਗ਼ਜ਼ਲ 2

ਸੱਜਣ ਬੇਲੀ ਸਭ ਦਾ ਬਣ ਕੇ ਰਹਿੰਦਾ ਜੋ।

ਵਿਰਲਾ ਹੁੰਦਾ ਦਰਦ ਕਿਸੇ ਦਾ ਸਹਿੰਦਾ ਜੋ।

 

ਹਰ ਮੈਦਾਨ ', ਫਤਿਹ ਓਸਦੀ ਹੁੰਦੀ ਏ,

ਮਾੜੀਆਂ ਸੋਚਾਂ ਹੱਥੋਂ ਨਹੀਂ ਏ ਢਹਿੰਦਾ ਜੋ।

 

ਦੁਨੀਆਂ ਦੇ ਵਿੱਚ ਸਿਰ ਨੂੰ ਚੁੱਕ ਕੇ ਤੁਰਨਾ ਕੀ।

ਅਪਣੀ ਨਜ਼ਰ ', ਆਪੇ ਹੀ ਡਿੱਗ ਪੈਂਦਾ ਜੋ।

 

ਓਸੇ ਦਾ ਸਤਿਕਾਰ ਵੇਖਿਆ ਹੁੰਦਾ ਹੈ,

ਮਰਿਆਦਾ ਵਿੱਚ ਰਹਿ ਕੇ ਦਿੰਦਾ ਲੈਂਦਾ ਜੋ।

 

ਹਰ ਕੋਈ ਇਤਬਾਰ ਓਸਦਾ ਕਰਦਾ ਏ,

ਖਰਾ ਉਤਰਦਾ ਉਸ 'ਤੇ ਗੱਲ ਹੈ ਕਹਿੰਦਾ ਜੋ।

 

ਮਰ ਕੇ ਵੀ ਉਹ ਸਦੀਆਂ ਤੀਕਰ ਜਿਉਂਦਾ ਏ,

ਬਣ ਕੇ ਯਾਦ ਦਿਲਾਂ ਵਿੱਚ ਵੱਸਦਾ ਰਹਿੰਦਾ ਜੋ।

 

'ਪਾਰਸ' ਉਸ ਨੂੰ ਹਰ ਥਾਂ ਸਦਾ ਉਡੀਕਣ ਲੋਕ,

ਪਰ ਉਪਕਾਰ ਦੀ ਰਾਹ 'ਤੇ ਹੈ ਤੁਰ ਪੈਂਦਾ ਜੋ।

Image by Dave Hostad from Pixabay  

ਗ਼ਜ਼ਲ 3

ਕਹਿਣ ਦਾ ਕੋਈ ਅਰਥ ਨਹੀਂ ਤਾਂ ਕਹਿਣਾ ਕੀ।

ਚੁੱਪ ਧਾਰ ਕੇ ਮਹਿਫ਼ਲ ਦੇ ਵਿੱਚ ਬਹਿਣਾ ਕੀ।

 

ਚੰਗੇ ਮਾੜੇ ਦੀ ਪਹਿਚਾਣ ਜੇ ਨਾ ਕੀਤੀ,

ਫੇਰ ਕਿਸੇ ਇਲਜ਼ਾਮ ਤੋਂ ਬਚਕੇ ਰਹਿਣਾ ਕੀ।

 

ਸੱਚ ਦੇ ਪੈਰ ਬੜੇ ਹੀ ਪੱਕੇ ਹੁੰਦੇ ਨੇ,

ਪੱਕਿਆਂ ਨੇ ਫਿਰ ਕੱਚਿਆਂ ਕੋਲੋਂ ਢਹਿਣਾਂ ਕੀ।

 

ਜਾਂਚ ਪਰਖ ਕੇ ਫ਼ੇਰ ਦੋਸਤੀ ਕਰ ਲਈਏ,

ਨਾਲ਼ ਕਿਸੇ ਦੇ ਬਿਨ ਸੋਚੇ ਤੁਰ ਪੈਣਾ ਕੀ।

 

ਦੁਖ ਸੁਖ ਦੇ ਵਿੱਚ ਹਰ ਇੱਕ ਦੇ ਸਾਂਝੀ ਬਣੀਏ,

ਇਹ ਨਾ ਸੋਚੋ ਅਸੀਂ ਕਿਸੇ ਤੋਂ ਲੈਣਾ ਕੀ।

 

ਮਿਲੇ ਕੋਈ ਹਮਦਰਦ ਤਾਂ ਦਿਲ ਦੀ ਕਹਿ ਦੇਈਏ,

ਕੱਲਿਆਂ ਦਿਲ ਦੀਆਂ ਪੀੜਾਂ ਤਾਈਂ ਸਹਿਣਾ ਕੀ।

 

'ਪਾਰਸ' ਬਿਨਾਂ ਵਜ੍ਹਾ ਜੇ ਕੋਈ ਭੈਅ ਦਿੰਦੈ,

ਸੱਚ ਹਿਰਦੇ ਵਿੱਚ ਹੋਵੇ ਫੇਰ ਤ੍ਰਹਿਣਾ ਕੀ।

ਸੰਪਰਕ –

ਬਚਿੱਤਰ ਪਾਰਸ

ਡਾਕਟਰ ਅੰਬੇਦਕਰ ਨਗਰ,

ਗਲ਼ੀ ਨੰਬਰ- ਗਿਆਰਾਂ

ਗਿੱਦੜਬਾਹਾ-152101

ਜ਼ਿਲ੍ਹਾ -ਸ੍ਰੀ ਮੁਕਤਸਰ ਸਾਹਿਬ।

ਮੋਬਾਈਲ-93578-40684


ਇਹ ਵੀ ਪਸੰਦ ਕਰੋਗੇ -

ਖਾਲੀ ਅੱਖਾਂ 'ਚ ਵਸਾ ਦੇ ਸੁਪਨੇ ਹੰਝੂ ਆਪੇ ਸੁੱਕ ਜਾਣਗੇ


Post a Comment

5 Comments

  1. Dhan Nirankar ji santo 🙏bahut soni te bahut hi gahrai hai
    aap ji gazal vich ..its very heart touching lyrics ... Always keep blessings 🙏

    ReplyDelete
  2. ਬਹੁਤ ਖੂਬ ਗਜ਼ਲਾਂ ਜੀ ਪਾਰਸ ਜੀ ਦੀਆਂ

    ReplyDelete
  3. Kamaal di likhat ji🌹👏

    ReplyDelete
  4. ਧੰਨ ਨਿਰੰਕਾਰ ਸੰਤ ਜੀ
    ਇਵੇ ਹੀ ਠੰਡੇ ਬੱਦਲ ਬਣ ਵਰਸਦੇ ਰਵੋ।

    ReplyDelete
  5. आपकी महानता आपके शब्दों में है पारस जी, आपका नाम अपने आप में गुरु की बख्शीश है।

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.