ਕਿਰਤੀਆਂ ਦੇ ਨਾਮ ਕੁੱਝ ਗੀਤ

Image by alcangel144 from Pixabay

ਕਿਰਤੀ ਦਾ ਗੀਤ

ਥੋੜ੍ਹਾ ਹੁੰਦਿਆਂ ਵੀ ਖੁਸ਼ੀਆਂ ਚ ਜੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ

ਹੱਡ ਆਪਣੇ ਹੀ ਘੋਟ ਘੋਟ ਪੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ


 ਮੰਦਰ ਉਸਾਰ ਕੇ ਤੂੰ ਝੁੱਗੀ ਵਿੱਚ ਸੌਂਦਾ ਏਂ

ਸਬਰ ਸ਼ੁਕਰ ਦੇ ਤੂੰ ਬਹਿ ਕੇ ਗੀਤ ਗਾਉਂਦਾ ਏਂ

ਏਨਾ ਹੁੰਦਿਆਂ ਵੀ ਕੰਮੀ ਸਦਵੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ

ਹੱਡ ਆਪਣੇ ਹੀ ਘੋਟ ਘੋਟ ਪੀਣ ਵਾਲਿਆ ਵੇ -----


 ਦੇਸ਼ ਦੀ ਅਮੀਰੀ ਵਿੱਚ ਤੇਰਾ ਯੋਗਦਾਨ ਹੈ

ਫੇਰ ਵੀ ਗਰੀਬੀ ਵਿੱਚ ਤੇਰਾ ਅਸਥਾਨ ਹੈ

ਪਾਟੀ ਚਾਦਰ ਨਸੀਬਾਂ ਵਾਲੀ ਸੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ

ਹੱਡ ਆਪਣੇ ਹੀ ਘੋਟ ਘੋਟ ਪੀਣ ਵਾਲਿਆ ਵੇ ------


 ਆਪ ਰਹਿ ਕੇ ਭੁੱਖਾ ਪੇਟ ਦੂਜਿਆਂ ਦਾ ਪਾਲਦਾ

ਹਰ ਵੇਲੇ ਘਾਲਣਾ ਅਨੋਖੀਆਂ ਤੂੰ ਘਾਲਦਾ

ਏਸੇ ਮਸਤੀ ਦੇ ਵਿੱਚ ਖੀਵਾ ਥੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ

ਹੱਡ ਆਪਣੇ ਹੀ ਘੋਟ ਘੋਟ ਪੀਣ ਵਾਲਿਆ ਵੇ -----


 ਕਿਧਰੇ ਤੂੰ ਨਦੀਆਂ 'ਤੇ ਡੈਮ ਹੈਂ ਉਸਾਰਦਾ

ਲਾ ਦੇਵੇਂ ਹੱਥ ਜਿੱਥੇ ਸੋਨਾ ਕਰੇਂ ਸਾਰ ਦਾ

ਵਾਂਗ ਬਾਜਵੇ ਦੇ ਪਾਰਸ ਸਦੀਣ ਵਾਲਿਆ ਵੇ ਤੈਨੂੰ ਸੌ ਸੌ ਸਲਾਮਾ

ਹੱਡ ਆਪਣੇ ਹੀ ਘੋਟ ਘੋਟ ਪੀਣ ਵਾਲਿਆ ਵੇ ----

ਮਜਦੂਰ


ਚਾਂਦਨੀ ਦੀ ਓਢਣੀ ਲੈ ਧਰਤੀ ਦੀ ਹਿੱਕੜੀ 'ਤੇਰੋਜ ਸੌਂਦੇ ਵੇਖੇ ਮਜਦੂਰ।

ਸੁਪਨੇ ਤੇ ਸੱਧਰਾਂ ਦਾ ਕਰ ਕੇ ਵਿਛੌਣਾਵੇਖੇ ਨੀਂਦਰਾਂ ਦੇ ਲਹੁੰਦੇ ਭਰ ਪੂਰ।

 

ਕਾਇਨਾਤ ਤਾਣਦੀ ਕਨਾਤ ਹੈ ਚੁਫੇਰੇਝੱਲੇ ਵਗਦੀ ਸਮੀਰ ਠੰਡੀ ਪੱਖੀਆਂ।

ਸੁਪਨੇ ਰੰਗੀਨ ਕਰ ਜਾਂਦੈ ਰੋਜ ਰਾਤ ਵੇਲੇਤਾਰਿਆਂ ਦਾ ਨਿੰਮਾ ਨਿੰਮਾ ਨੂਰ।

 

ਫੇਰ ਕਿਹੜਾ ਰਾਠ ਏਥੇ ਖਾਏ ਨਾ ਰਸ਼ਕਜਦੋਂ ਨੀਂਦਰ ਸਵਾਏ ਦੇ ਦੇ ਲੋਰੀਆਂ।

ਮਾਂ ਧਰਤੀ ਦੀ ਲੱਗ ਹਿਕੜੀ ਤੇ ਸੌਣ ਜਦੋਂਨੱਸ ਜਾਣ ਚਿੰਤਾਵਾਂ ਦੂਰ ।

 

ਜਿਨ੍ਹਾਂ ਸਾਰੀ ਜਿੰਦਗੀ ਹੀ ਫਾਕਿਆਂ ਦੇ ਫੱਕੇ ਮਾਰੇਸਬਰਾਂ ਦਾ ਠੰਡਾ ਪਾਣੀ ਪੀ ਕੇ। 

ਰੱਖ ਕੇ ਅਲੂਣੀ ਅਨਚੋਪੜੀ ਜਿਹੀ ਰੋਟੀ ਉਤੇਖਾਧੀ ਸਦਾ ਮਾਲਕਾਂ ਦੀ ਘੂਰ।

 

ਕੰਮੀਆਂ ਦੇ ਫੁੱਲਾਂ ਉਤੇ ਕਿਰਦੀ ਤਰੇਲ ਜਿਵੇਂਮੱਥੇ ਉੱਤੇ ਮੁੜਕੇ ਦਾ ਮੋਤੀਆ।

ਮੱਕੀਆਂ ਕਪਾਹਾਂ ਤੇ ਕਮਾਦਾਂ ਦੀ ਸੁਗੰਧ ਰਲਬਣ ਜਾਂਦੇ ਕਤਰੇ ਕਪੂਰ ।

 

ਉੱਚਿਆਂ ਮਹੱਲਾਂ ਨੂੰ ਉਸਾਰ ਹੱਥੀਂ ਆਪ ਜਿਹੜੇਝੁੱਗੀਆਂ 'ਚ ਕਰਦੇ ਨਿਵਾਸ ਨੇ।

ਉਹ ਨੇ ਅਮੀਰਾਂ ਦੇ ਵਿਧਾਤਾ ਕੋਈ ਉਹਨਾ ਦਾ ਨਾਫੇਰ ਵੀ ਨੇ ਰਹਿੰਦੇ ਮਖਮੂਰ।

 

ਬਾਜਵਾ ਇਹ ਸੁਰਗੀ ਜੀਊੜੇ ਨਿੱਤ ਆਖਦੇ ਹਾਂਫੇਰ ਕਾਹਨੂੰ ਸੁਰਗਾਂ ਤੋਂ ਸੰਗਦੇ। 

ਜਿਹਨਾ ਦੀ ਕਮਾਈ 'ਚੋਂ ਉਡਾਈਏ ਐਸ਼ ਨਿਤਪਰ ਉਹਨਾ ਕੋਲੋਂ ਰਹੀਏ ਦੂਰ ਦੂਰ।


ਮਜ਼ਦੂਰ ਦੀ ਸਦਾ

ਅੱਲਾ ਸਾਡੇ ਦਾਇਮੀ ਰੋਜੇ,  ਹਾਂ ਮਜਦੂਰ ਵਿਚਾਰੇ।

ਫਿਰ ਵੀ ਅਰਜ ਕਬੂਲ ਨਾ ਸਾਡੀ,ਕਿਓਂ ਕਰਮਾ ਦੇ ਮਾਰੇ ?

 

ਸੌਂ ਜਾਂਦੇ ਨੇ ਬੱਚੇ ਰਾਤੀਂਭੁੱਖੇ ਪੀ ਕੇ ਪਾਣੀ,

ਉਹਨਾ ਨੂੰ ਦੱਸ ਕਿੰਜ ਲੁਭਾਵਣਅੰਬਰੀ ਚੰਨ ਸਿਤਾਰੇ।

 

ਭੁੱਖੀ ਸੋਚ ਕਦੋਂ ਹੋਵੇਗੀਦੱਸ ਸਮੇਂ ਦੀ ਹਾਣੀ,

ਰੋਟੀ ਤੱਕ ਰਹੀ ਸੋਚ ਜਿਨ੍ਹਾਂ ਦੀਸੀਮਤ ਜੀਵਨ ਸਾਰੇ।

 

ਥੱਕਣਾ ਟੁਟਣਾ ਟੁੱਟ ਟੁੱਟ ਮਰਨਾਨਿੱਤ ਖੋਲ੍ਹਣ ਲਈ ਰੋਜਾ,

ਸਿਦਕ ਸਬੂਰੀ ਖਿਆਲੀ ਚੂਰੀਖਾਬੀਂ ਖਾ ਖਾ ਹਾਰੇ।

 

ਸੁਣਿਆ ਹੈ ਸਭ ਤੇਰੇ ਬੰਦੇਤੂੰ ਪਾਲਕ ਹੈਂ ਸਭ ਦਾ ,

ਕਿਓਂ ਕਰ ਨਾਲ ਵਿਤਕਰੇ ਵੰਡੇਂਛੰਨਾ ਅਤੇ ਮੁਨਾਰੇ।

 

ਤੇਰੇ ਘਰ ਵਿੱਚ ਦੇਰ ਬੜੀ ਹੈਕਹਿਣ ਕਹਾਵਤ ਲੋਕੀਂ,

ਏਨੀ ਦੇਰ ਕਿ ਖਪੀਆਂ ਪੁਸ਼ਤਾਂਝੂਠੇ ਸੁਣ ਸੁਣ ਲਾਰੇ। 

 

ਤੇਰੇ ਘਰੇ ਹਨੇਰ ਨਹੀਂ ਹੈਆਖਣ ਲੋਕ ਹਮੇਸ਼ਾਂ,

ਫੇਰ ਬਾਜਵਾ ਕਿਓਂ ਨਾ ਪਹੁੰਚੇਚਾਨਣ ਸਾਡੇ ਢਾਰੇ ।


ਮਜਦੂਰੀ ਮਜ਼ਬੂਰੀ

ਕਰ ਮਜੂਰੀ ਤੇ ਖਾਹ ਚੂਰੀਰਿਹਾ ਅਖਾਣ ਕਿਤਾਬਾਂ ਅੰਦਰ।

ਮਜਦੂਰੀ ਮਜਬੂਰੀ ਹੋਈ ਫਸ ਗਈ ਜਾਨ ਅਜ਼ਾਬਾਂ ਅੰਦਰ।

 

ਬੁੱਲ੍ਹ ਊਠ ਦਾ ਅਜੇ ਨਾ ਡਿੱਗਾਬੀਤ ਗਈ ਜਿੰਦਗਾਨੀ ਸਾਰੀ,

ਅਸੀਂ ਯਾਰ ਅਭਿਮਨਿਊ ਵਾਂਗਰਫਸੇ ਉਧਾਰ ਹਿਸਾਬਾਂ ਅੰਦਰ।

 

ਅਮੀਰੀ ਅਤੇ ਗਰੀਬੀ ਚੱਲਦੇਰਹੇ ਰੇਲ ਦੇ ਪਹੀਆਂ ਵਾਂਗੂ,

ਉਹਨਾ ਵਿੱਚ ਹਕੀਕਤ ਭੋਗੀਅਸੀਂ ਭੋਗ ਲਈ ਖਾਬਾਂ ਅੰਦਰ।

 

ਦੇ ਕੇ ਨੀਂਦ ਹਿਰਸ ਦੀ ਗੋਲੀਸੱਤਰ ਸਾਲ ਵਖਾਏ ਸੁਪਨੇ,

ਆਜ਼ਾਦੀ ਦੇ ਗੀਤ ਗਵਾਏਦੇ ਕਰਜੇ ਦੀਆਂ ਜਾਬ੍ਹਾਂ ਅੰਦਰ।

 

ਤੇਰੇ ਪੈਰਾਂ ਦੀਆਂ ਬਿਆਈਆਂਰੋਕ ਲਈ ਹੈ ਸਰਦੀ ਵਾਹਵਾ,

ਮੇਰੇ ਪੈਰ ਠਰਨ ਕਿਓਂ ਆਖੇ ਬੂਟਾਂ ਅਤੇ ਜੁਰਾਬਾਂ ਅੰਦਰ।

 

ਸਾਡੇ ਹੱਥਾਂ ਫੁੱਲ ਖਿੜਾਏਤੋੜ ਲਏ ਪਰ ਹੋਰ ਕਿਸੇ ਨੇ,

ਸਾਡੇ ਜੋਗੇ ਕੰਡੇ ਰਹਿ ਗਏਕੇਵਲ ਯਾਰ ਗੁਲਾਬਾਂ ਅੰਦਰ।

 

ਜਿਹੜੇ ਸਾਡੇ ਕੂਚੇ ਅੰਦਰਕਾਮ ਹਵਸ ਲੈ ਘੁੰਮਦੇ ਰਾਤੀਂ,

ਆਉਂਦੇ ਨੇ ਹਮਦਰਦ ਦਿਨੇ ਬਣਚਿਹਰੇ ਢੱਕ ਨਕਾਬਾਂ ਅੰਦਰ।

 

ਨਦੀਆਂ ਦੇ ਮੂੰਹ ਜਦੋਂ ਮੋੜਨੇਓਦੋਂ ਪਏ ਜਰੂਰਤ ਸਾਡੀ,

ਐਪਰ ਸਾਡਾ ਹਿੱਸਾ ਹੀ ਨਹੀਕਿਧਰੇ ਵਗਦੇ ਆਬਾਂ ਅੰਦਰ।

 

ਰੱਬ ਬਾਜਵਾ ਸਭਨਾ ਦਾ ਏਕੋਰਾ ਝੂਠ ਸੁਣਾਏ ਰਾਹਬਰ,

ਸਾਰਾ ਸਵਰਗ ਉਹਨਾ ਦੇ ਹਿੱਸੇਸਾਨੂੰ ਕਹੇ ਸਵਾਬਾਂ ਅੰਦਰ।

Image by Noor Islam Kazi from Pixabay 

ਮਜ਼ਦੂਰ ਦੀ ਜ਼ਿੰਦਗੀ

ਤਪੇ ਮਹੀਨਾ ਜੇਠ ਦਾ ਤੱਕਿਆਂ ਲੱਗਦੇ ਭੱਖ।

ਸੂਰਜ ਅੱਗ ਵਰਸਾਂਵਦਾ ਨਿਕਲੇ ਕਾਂ ਦੀ ਅੱਖ।

 

ਲੁਕੇ ਜਨੌਰ ਜੰਗਲੀਂ ਸੰਘਣੇ ਰੁੱਖਾਂ ਵਿੱਚ।

ਕੁੱਤੇ ਬੈਠੇ ਹੌਂਕਦੇ ਗਰਮੀ ਕੀਤਾ ਜਿੱਚ।

 

ਅੰਦਰ ਏ.ਸੀ. ਕਮਰਿਆਂ ਵੇਖੋ ਲੁਕੇ ਅਮੀਰ।

ਏ. ਸੀ. ਹੋਵੇ ਬੰਦ ਜਾਂ ਆਖਣ ਸੜੇ ਸਰੀਰ।

 

ਇਨਵੇਟਰ ਜਨਰੇਟਰਾਂ ਗਰਮੀਂ ਦਿੱਤੀ ਰੋਕ

ਪੱਖੇ ਕੂਲਰ ਲਾ ਕੇ ਬੈਠੇ ਬਾਕੀ ਲੋਕ।

 

ਧਰਤੀ ਵਾਂਗਰ ਤਵੇ ਦੇ ਤਪ ਕੇ ਹੋਈ ਮਨੂਰ।

ਡਰਦੀ ਬੂੰਦ ਨਾ ਡਿੱਗਦੀ ਮਤੇ ਗਵਾਚੇ ਨੂਰ।

 

ਭਾਵੇਂ ਚਾਲੇ ਚੱਲਣਾ ਜੀਵਨ ਦਾ ਦਸਤੂਰ।

ਹਰ ਕੋਈ ਆਖੇ ਕਹਿਰ ਇਹ ਜਲਦੀ ਹੋਵੇ ਦੂਰ।

 

ਜਾ ਰਿਹਾ ਸਾਂ ਸ਼ਹਿਰ ਨੂੰ ਬੈਠਾ ਅੰਦਰ ਬੱਸ।

ਭਿੱਜਾ ਨਾਲ ਪਸੀਨਿਆਂ ਹੋਇਆ ਸਾਂ ਬੇ-ਵੱਸ।

 

ਘੱਘਰ ਉੱਤੇ ਆਣ ਕੇ ਬੱਸ ਰੁਕੀ ਕੁਝ ਦੇਰ।

ਇੱਕ ਸਵਾਰੀ ਉੱਤਰੀ ਪੁੱਲ ਦੇ ਉਤੇ ਫੇਰ।

 

ਅਜ਼ਬ ਨਜ਼ਾਰਾ ਵੇਖਿਆ ਮੈਂ ਘੱਘਰ ਦੇ ਤੀਰ।

ਭਾਵੇਂ ਗਰਮੀ ਦੀ ਸੀ ਹੋਈ ਪਈ ਅਖੀਰ।

 

ਬੰਨ੍ਹਾਂ ਦੇ ਵਿਚਕਾਰ ਨੇ ਕੱਦੂ ਕੀਤੇ ਖੇਤ।

ਪਾਣੀ ਦਾ ਉਲਟਾ ਗਿਆ ਜਿੱਦਾਂ ਡੋਲ ਪ੍ਰੇਤ।

 

ਆਵੇ ਤਪਦੇ ਪਾਣੀਆਂ ਵਿੱਚੋਂ ਗਰਮ ਹਵਾੜ।

ਸਾਹ ਲਈਏ ਤਾਂ ਨੱਕ ਨੂੰ ਆਖੇ ਦੇਵਾਂ ਸਾੜ।

 

ਐਪਰ ਓਥੇ ਖੇਤ ਵਿੱਚ ਡਿੱਠੇ ਕੁਝ ਮਜ਼ਦੂਰ।

ਸੱਠਾ ਝੋਨਾ ਲਾਂਵਦੇ ਪਰ ਲੱਗਣ ਮਜ਼ਬੂਰ।

 

ਕਾਹਲੀ ਕਾਹਲੀ ਔਰਤਾਂ ਏਦਾਂ ਹੱਥ ਚਲਾਣ।

ਲੱਗੇ ਜਿਵੇਂ ਤੰਦੂਰ ਚੋਂ ਤੱਤੇ ਫੁਲਕੇ ਲਾਹਣ।

 

ਕਹੇ ਸਵਾਰੀ ਨਾਲ ਦੀ ਮੈਨੂੰ ਨਾਲ ਵੀਚਾਰ।

ਕਿਵੇਂ ਜਿਉਂਦੇ ਖੜੇ ਨੇ ਇਹ ਖੇਤਾਂ ਵਿਚਕਾਰ।

 

ਮੈਂ ਆਖਿਆ ਲੰਘਿਆ ਇਸ ਤੋਂ ਔਖਾ ਦੌਰ।

ਲਾਉਣਾ ਪੈਂਦਾ ਸਭਸ ਨੂੰ ਸੀ ਬਾਹਾਂ ਦਾ ਜੋਰ।

 

ਤੂੰ ਵੇਖਿਆ ਨਹੀਂ ਕਦੇ ਫਲਿਆਂ ਉਤੇ ਜੱਟ?

ਸਿਰੀਂ ਮੜਾਸੇ ਉਹਨਾਂ ਦੇ ਤੇ ਕਹਿਰਾਂ ਦਾ ਵੱਟ।

 

ਫਿਰ ਵੀ ਹੁੰਦਾ ਵੇਖਿਆ ਕਦੇ ਨਾ ਕੋਈ ਬੀਮਾਰ।

ਢੋਲੇ ਗਾਉਂਦੇ ਚੋਂਵਦਾ ਮੁੜਕਾ ਮੋਹਲੇਧਾਰ।

 

ਪਰ ਉਹ ਨਹੀਂ ਸੀ ਜਾਣਦਾ ਭਾਵੇਂ ਸੀ ਕਿਰਸਾਣ।

ਏਨੀ ਤੰਗੀ ਵਿੱਚ ਵੀ ਜਿਉਂਦੇ ਸਨ ਇਨਸਾਨ।

 

ਮੈਂ ਆਖਿਆ ਇਹ ਨੇ ਜਿੰਦਾ ਦਿਲ ਇਨਸਾਨ।

ਕਰਦਾ ਮਸਲੇ ਹੱਲ ਹੈ ਇਹਨਾਂ ਦੇ ਭਗਵਾਨ ।

 

ਕਰਦਾ ਪਾਪੀ ਪੇਟ ਹੈ ਮੋਤੋਂ ਵੱਧ ਲਾਚਾਰ।

ਇਹਨਾਂ ਦੇ ਦੋ ਹੱਥ ਹੀ ਇਹਨਾਂ ਦਾ ਰੁਜ਼ਗਾਰ।

 

ਰੋਜ਼ ਕਮਾਉਣ ਖਾਣ ਇਹ ਰੋਟੀ ਮੰਗਦੈ ਪੇਟ।

ਜਿੰਨਾਂ ਰੋਜ਼ ਕਮਾਂਵਦੇ ਇਹਦੀ ਚਾੜ੍ਹਨ ਭੇਟ।

 

ਏਸ ਮਸ਼ੀਨੀ ਦੌਰ ਵਿੱਚ ਝੁਕ ਕੇ ਵੱਲ ਜ਼ਮੀਨ

ਲੱਗਣ ਇਹ ਹੱਡ ਮਾਸ ਦੀ ਜਿੱਦਾਂ ਬਣੀ ਮਸ਼ੀਨ।

 

ਵੇਖ ਜਰਾ ਇਹ ਹੱਸਦੇ ਹੌਲ਼ੀ ਹੌਲੀ ਬੋਲ।

ਜਿਸ ਹਾਸੇ ਨੂੰ ਤਰਸੀਏ ਉਹ ਹੈ ਇਹਨਾਂ ਕੋਲ।

 

ਜਿਸ ਨੀਂਦਰ ਲਈ ਗੋਲ਼ੀਆਂ ਖਾ ਕੇ ਸੌਣ ਅਮੀਰ।

ਉਹ ਦਾਸੀ ਹੈ ਇਹਨਾਂ ਦੀ ਆਏ ਫਿਜ਼ਾਵਾਂ ਚੀਰ।

 

ਦੁੱਖ ਦਾਰੂ ਸੁਖ ਰੋਗ ਹੈ’ ਬਾਣੀ ਦਾ ਫੁਰਮਾਨ।

ਜਿਸ ਦੇ ਵੱਲ ਨਾ ਕੋਈ ਵੀ ਉਹਦੇ ਵੱਲ ਭਗਵਾਨ।

 

ਇਹ ਜੰਮਣ ਵਿੱਚ ਝੁੱਗੀਆਂ ਲੋਕੀਂ ਹਸਪਤਾਲ।

ਬਿਨਾ ਦਵਾਈਓਂ ਜੀਣ ਇਹ ਲੋਕ ਦਵਾਈਆਂ ਨਾਲ।

 

ਧਨ ਅਨਮੋਲ ਅਰੋਗਤਾ ਉਹ ਇਹਨਾਂ ਦੇ ਕੋਲ।

ਮਿਹਨਤ ਨਾਲ ਸਰੀਰ ਇਹ ਰਹਿੰਦਾ ਹੈ ਸਮਤੋਲ਼।

 

ਤੂੰ ਵੀ ਕਰ ਲੈ ਮਿਹਨਤਾਂ ਛੱਡ ਅਮੀਰੀ ਠਾਠ।

ਬੋਦਾ ਹੋਏ ਸਰੀਰ ਨਾ ਵਾਂਗਰ ਕੱਚੇ ਕਾਠ।

 

ਹੁੰਦੇ ਮੁਰਦਾ ਮਨਾਂ ਨੂੰ ਭਾਵੇਂ ਰੋਗ ਹਜ਼ਾਰ।

ਜਿੰਦਾ ਦਿਲ ਇਹ ਲੋਕ ਨਾ ਹੋਵਣ ਕਦੇ ਬੀਮਾਰ।

 

ਸਦਾ ਜਿਉਂਦਾ ਰੱਖਦੀ ਇੱਕ ਰੋਟੀ ਦੀ ਆਸ।

ਏਸੇ ਕਰਕੇ ਬਾਜਵਾ’ ਇਹ ਨਾ ਹੋਣ ਨਿਰਾਸ।

 

ਜੇ ਹੱਥਾਂ ਦੀਆਂ ਮਿਹਨਤਾਂ ਪਾਵਣ ਪੂਰੇ ਮੁੱਲ।

ਤਾਂ ਫਿਰ ਭਾਰਤ ਦੇਸ਼ ਦੇ ਕਿਹੜਾ ਹੋਵੇ ਤੁੱਲ।


ਕਾਮੇ ਦੀ ਪ੍ਰਭਾਤ

ਕਦੇ ਸ਼ਮ੍ਹਾਂ ਨੂੰ ਨਾ ਹੋਵੇ ਪਰਵਾਨ ਪਰਵਾਨਾ।

ਪਾਓ ਵਿਦਿਆ ਦੇ ਨਾਲ ਤੋੜ ਓਸ ਤੋਂ ਯਰਾਨਾ।

ਫੇਰ ਦੁੱਖ ਸਾਰੇ ਜਿੰਦਗੀ 'ਚੋਂ ਹੋਣਗੇ ਰਵਾਨਾ,

ਕਾਮਾ ਕੁਰਸੀ ਦੇ ਪਾਵੇ ਨੂੰ ਜਾਂ ਪੱਕਾ ਹੱਥ ਪਾਊ।

ਬੱਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ ।

 

ਫੇਰ ਕੱਚੀਆਂ ਕੰਧਾਂ ਦੀ ਥਾਂ 'ਤੇ ਪੈਣਗੇ ਚੁਬਾਰੇ

ਥੱਲੇ ਆਉਣਗੇ ਵਧਾਈ ਦੇਣ ਅੰਬਰਾਂ ਦੇ ਤਾਰੇ।

ਤੰਗੀ ਤੁਰਸ਼ੀ 'ਚੋਂ ਜਿੰਦਗੀ ਜਾਂ ਲੱਗੇਗੀ ਕਿਨਾਰੇ,

ਜਦੋਂ ਹੱਕਾਂ ਲਈ ਕਾਮਾ ਇੱਕ ਮੁੱਠ ਹੋ ਜਾਊ।

ਬੱਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ।

 

ਜਦੋਂ ਅੰਨ ਨੂੰ ਉਗਾਉਣ ਵਾਲੇ ਭਰਨਗੇ ਭੜੋਲੇ।

ਜਦੋਂ ਹੱਥਾਂ ਵਿੱਚ ਲਾਲਾਂ ਵਾਲੇ ਹੋਣਗੇ ਨਾ ਕੋਲੇ ।

ਜਦੋਂ ਮਣ ਦੇ ਕੇ ਵਾਪਸ ਮਿਲਨਗੇ ਨਾ ਤੋਲੇ,

ਭੁੱਖੇ ਪੇਟ ਨੂੰ ਨਾ ਗੰਢਾਂ ਮਾਰ ਕੋਈ ਵਰਚਾਊ।

ਬੱਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ।

 

ਜਾਗ ਨੀਂਦ ਜੇ ਜਹਾਲਤ 'ਚੋਂ ਹੋਣ ਹੁਸ਼ਿਆਰ।

ਅੱਖਾਂ ਅੰਦਰ ਉਮੰਗ ਤੇ ਦਿਮਾਗ 'ਚ ਵਿਚਾਰ।

ਫੇਰ ਹੱਕਾਂ ਉੱਤੇ ਸਕੇਗਾ ਨਾ ਡਾਕਾ ਕੋਈ ਮਾਰ,

ਤਮ ਜਿੰਦਰੇ ਨੂੰ ਜਦੋਂ ਚਾਬੀ ਇਲਮਾਂ ਦੀ ਲਾਊ।

ਬਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ।

 

ਜਦੋਂ ਦਿਸੇਗਾ ਖਰਾਬ ਐਬ ਨਸ਼ਾ ਜੂਆ ਸੱਟਾ।

ਜਦੋਂ ਜਿੰਦਗੀ ਨਾ ਜਾਇਆ ਹੋਵੇ ਛਾਣ ਛਾਣ ਘੱਟਾ।

ਜਦੋਂ ਲੁੱਟ ਦੇ ਬਜਾਰ ਵਾਲਾ ਮੁੱਕ ਜਾਊ ਰੱਟਾ,

ਕਾਮਾ ਹੱਕ ਤੇ ਨਿਆਂ ਨੂੰ ਕਰ ਜੋਧ ਜਾਂ ਮਨਾਊ।

ਬੱਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ।

 

ਜਦੋਂ ਪੂੰਜੀ ਵਾਦੀ ਜੁੱਗ ਗਿਆ ਹੱਥੀਂ ਪਲਟਾਇਆ।

ਜਦੋਂ ਪਾਵੇਗੀ ਨਿਜਾਤ ਇਹ ਤਜੌਰੀਆਂ 'ਚੋਂ ਮਾਇਆ।

ਸਾਂਝੀਵਾਲਤਾ ਦੀ ਧੁਨ ਤੇ ਜਾਂ ਗੀਤ ਗਿਆ ਗਾਇਆ,

ਹੋਣ ਬਾਜਵਾ ਮੁਕਦਰਾਂ 'ਚੋਂ ਦੂਰ ਕੇਤੂ ਰ੍ਹਾਊ।

ਬੱਸ ਕਾਮਿਆਂ ਦੀ ਓਦੋਂ ਪ੍ਰਭਾਤ ਬੀਬਾ ਆਊ।

Image by gigieffe from Pixabay

ਹਨੇਰੀ ਨੁੱਕਰ

ਕਿਹੜੇ ਕੰਮ ਗੁਦਾਮ ਭਰੇ ਨੇ, ਸੋਨੇ ਰੰਗੀਆਂ ਕਣਕਾਂ ਨਾਲ।

ਦੇਸ਼ ਤੇਰੇ ਵਿੱਚ ਭੁੱਖੇ ਸੌਂਦੇ, ਜੇਕਰ ਨੰਗ ਧੜੰਗੇ ਬਾਲ।

 

ਐ ਰਾਜਾ ਇਸ ਰਾਜ ਤੇਰੇ ਵਿੱਚ, ਲੱਖਾਂ ਰੁਲਦੇ ਕਿਓਂ ਕੰਗਾਲ।

ਅੰਨ ਗੁਦਾਮਾ ਅੰਦਰ ਸੜਦੈ, ਫਿਰ ਵੀ ਕਈਆਂ ਖਾਤਰ ਕਾਲ।

 

ਲੋਕੀਂ ਫਿਰ ਵੀ ਭੁੱਖਣ ਭਾਣੇ , ਮੁਫਤੀ ਵੰਡੇਂ ਆਟਾ ਦਾਲ।

ਇਹਨਾ ਨੂੰ ਰੁਜ਼ਗਾਰ ਚਾਹੀਦੈ, ਦਾਨ ਦੇਣ ਦਾ ਛੱਡ ਖਿਆਲ।

 

ਮਿਹਨਤ ਦਾ ਮੁੱਲ ਕੋਈ ਨਾ ਪਾਵੇ, ਦੇਂਦੇ ਗਲੀਂ ਬਾਤੀਂ ਟਾਲ।

ਵਾਲ ਵਾਲ ਕਿਰਸਾਨੀ ਦਾ ਵੀ, ਏਥੇ ਬੱਝਾ ਕਰਜੇ ਨਾਲ।

 

ਦੁੱਖ ਵੰਡਾਉਣ ਨਾ ਆਵੇ ਕੋਈ ਸਾਰੇ ਸੁਖ ਦੇ ਭਾਈਵਾਲ।

ਕਿਹੜੇ ਕੰਮ ਐਟਮ ਮਿਸਾਇਲਾਂ ਮਰਦੇ ਭੁੱਖਣ ਭਾਣੇ ਬਾਲ।

 

ਗੁੰਝਲਾਂ ਖੋਲ੍ਹ ਖੋਲ੍ਹ ਹਾਂ ਥੱਕੇ ਹੋਇਆ ਨਾ ਪਰ ਹੱਲ ਸਵਾਲ।

ਤੋਰੀ ਫੁਲਕਾ ਪੈਦਾ ਹੁੰਦੈ ਜਿਸ ਦਾ ਮਸਾਂ ਦਿਹਾੜੀ ਨਾਲ।

 

ਕਿਵੇਂ ਮੁਸੀਬਤ ਦੇ ਦਿਨ ਕੱਟੇ ਜੇਕਰ ਉਲਟਾ ਪੈ ਜਾਏ ਫਾਲ।

ਤੈਨੂੰ ਤਖਤ ਬਠਾਇਆ ਏਹਨਾ ਤੂੰ ਵੀ ਬਾਂਹੋਂ ਪਕੜ ਉਠਾਲ।

 

ਨਿਰਾ ਨਰੇਗਾ ਨਾਲ ਨਾ ਸਰਨਾ ਠੋਸ ਕੋਈ ਰੁਜ਼ਗਾਰ ਦਵਾਲ।

ਨਾ ਕੁੱਲੀ ਗੁੱਲੀ ਨਾ ਜੁੱਲੀ ਕਿੱਦਾਂ  ਕੱਟਣ ਦੱਸ ਸਿਆਲ।

 

ਸੜਕ ਕਿਨਾਰੇ ਝੋਲੀ ਅੱਡੀ ਬਾਲ ਖੜੇ ਨੇ ਮੰਦੇ ਹਾਲ।

ਓਸ ਤਰੱਕੀ ਦਾ ਕੀ ਫਾਇਦਾ ਜੋ ਚੱਲੇ ਕੱਛੂ ਦੀ ਚਾਲ।

 

ਧਰਮ ਸਥਲ ਤੇ ਸੋਨਾ ਚਾੜੇਂ ਬਿਨਾ ਦਵਾਈਓਂ ਮਰੇ ਕੰਗਾਲ।

ਬੰਦੇ ਚੱਟਣ ਜੂਠੀ ਪੱਤਲ ਕੁੱਤੇ ਖਾਣ ਕਰਾਰਾ ਮਾਲ।

 

ਉਹੋ ਤੱਕੜੀਆਂ ਤੇ ਵੱਟੇ ਲੰਘਦੇ ਜਾਣ ਮਹੀਨੇ ਸਾਲ।

ਨੌਂ ਮਣ ਤੇਲ ਤੇ ਰਾਧਾ ਨੱਚੇ ਏਧਰ ਸੁੱਕੇ ਖੁੱਸੇ ਵਾਲ।

 

ਏਥੇ ਅੱਜ ਲੁਟੇਰੇ ਤਸਕਰ ਹੁੰਦੇ ਵੇਖੇ ਮਾਲਾ ਮਾਲ।

ਉਠੋ ਕਿਰਤੀ ਤੇ ਕਿਰਸਾਨੋ ਬਦਲੋ ਆਪ ਸਮੇਂ ਦੀ ਚਾਲ।

ਕੁਝ ਹਨੇਰੀਆਂ ਨੁਕਰਾਂ ਅੰਦਰ ਰੱਖੋ ਵੇ ਹੁਣ ਦੀਵੇ ਬਾਲ।

 

ਸੂਰਜ ਨੂੰ ਕਬਜਾਈ ਬੈਠੇ ਚੰਦ ਘਰਾਣੇ ਪਾ ਕੇ ਜਾਲ।

ਹਿੰਮਤ ਕੀਤੇ ਬਾਝ ਬਾਜਵਾ ਹੋਣਾ ਨਹੀ ਹੁਣ ਹੱਲ ਸਵਾਲ।

ਦਿਵਾਲੀ ਫੇਰ ਮਨਾਵਾਂਗੇ

ਜਦ ਕਿਰਤੀ ਤੇ ਕਿਰਸਾਨ ਸਿਰੋਂ, ਲਹਿ ਜਾਸੀ ਛੱਟ ਗੁਲਾਮੀ ਦੀ।

ਜਦ ਬਰਕਤ, ਲਹਿਰ ਰੁੜ੍ਹਾਊ ਨਾ, ਕਰਜੇ ਦੀ ਚੜ੍ਹੀ ਸੁਨਾਮੀ ਦੀ।

 

ਜਦ ਕਰਜੇ ਥੱਲੇ ਦੱਬਿਆਂ ਨਾ, ਸਾਹ ਘੁੱਟਿਆ ਜਾਵੇ ਕਿਰਤੀ ਦਾ।

ਝੁੱਗਾ ਇੰਜ ਦਿਨ ਦਿਹਾੜੇ ਹੀ ਨਾ , ਲੁੱਟਿਆ ਜਾਵੇ ਕਿਰਤੀ ਦਾ।

 

ਤਖਤਾਂ ਦੇ ਪਾਵੇ ਥੱਲੇ ਨਾ, ਕਾਮੇ ਦੇ ਦੱਬੇ ਹੱਥ ਹੋਵਣ ।

ਸਿਰ ਤੋਂ ਜਦ  ਬੇ-ਬਸ ਲੋਕਾਂ ਦੇ, ਚਿੰਤਾ ਦੀਆਂ ਛੱਟਾਂ ਲੱਥ ਹੋਵਣ।

 

ਜਦ ਚੌਕ ਚੌਰਾਹਿਆਂ ਤੇ ਮੰਗਤੇ ਨਾ ਝੋਲੀਆਂ ਅੱਡ ਅੱਡ ਮੰਗਣਗੇ।

ਜਦ ਮਜਬੂਰਾਂ ਦੀਆਂ ਅੱਡੀਆਂ ਤੇ ਗੁਰਬਤ ਦੇ ਨਾਗ ਨਾ ਡੰਗਣਗੇ।

 

ਨੈਣਾਂ ਦੇ ਬਾਲ ਮਜੂਰੀ ਲਈ, ਤਾਰੇ ਮਜਬੂਰ ਨਾ ਟੁੱਟਣਗੇ।

ਜਦ ਮਾਇਆਧਾਰੀ ਅੰਨ ਦਾਤੇ ਨੂੰ, ਅਨਪੜ੍ਹ ਸਮਝ ਨਾ ਲੁੱਟਣਗੇ।

 

ਨਾ ਅਸਮਤ ਕਦੇ ਨੀਲਾਮ ਹੋਏਗੀ, ਬੇਬਸ ਕਿਰਤੀ ਨਾਰੀ ਦੀ

ਝੁੱਗੀ ਤੇ ਗਲਬਾ ਪਾਵੇਗੀ ਨਾ, ਛਾਇਆ ਕਿਸੇ ਅਟਾਰੀ ਦੀ।

 

ਜਦ ਜੋਬਨ ਬੇਰੁਜ਼ਗਾਰੀ ਦੇ, ਦੁੱਖੋਂ ਪ੍ਰਦੇਸ਼ ਨਾ ਜਾਵੇਗਾ।

ਜਦ ਦੇਸ਼ ਦੀਆਂ ਸਰਕਾਰਾਂ ਨੂੰ, ਮੋਹ ਜੋਕਾਂ ਦਾ ਨਾ ਆਵੇਗਾ।

 

ਜਦ ਬੰਦਿਆਂ ਅੱਗੇ ਰੋਟੀ ਲਈ, ਹੱਥ ਅੱਡਣੇ ਪੈਣ ਨਾ ਬੰਦਿਆਂ ਨੂੰ।

ਜਦ ਹਾਕਮ ਦੀ ਸ਼ਹਿ ਹੋਵੇਗੀ, ਨਾ ਜਾਲਮ ਗੁੰਡਿਆਂ ਗੰਦਿਆਂ ਨੂੰ।

 

ਜਦ ਰਾਵਣ ਹਰ ਇੱਕ ਅੰਦਰ ਦਾ, ਖੁਦ ਅੰਦਰ ਮਾਰ ਮੁਕਾਵਾਂਗੇ।

ਜਦ ਭੁੱਲ ਕੇ ਸੁਰਗ ਅਖੌਤੀ ਨੂੰ, ਧਰਤੀ ਹੀ ਸੁਰਗ ਬਣਾਵਾਂਗੇ।

 

ਫਿਰ ਕੰਧਾਂ ਤੇ ਕੀ ਹੱਥਾਂ 'ਤੇ ਵੀ, ਦੀਵੇ ਅਸੀਂ ਜਗਾਵਾਂਗੇ।

ਇੱਕ ਮਾਨਵਤਾ ਦੀ ਜੋਤ ਜਗਾ,ਚਾਨਣ ਘਰ ਘਰ ਪਹੁੰਚਾਵਾਂਗੇ।

 

ਜਦ ਫਿਰਕੂ ਕੰਧਾਂ ਢਾਹ ਸੱਭੇਏਕੇ ਦਾ ਮਹਿਲ ਬਣਾਵਾਂਗੇ।

ਰਲ ਮਿਲ ਕੇ ਸਾਰੇ ਬਾਜਵਿਆ, ਦੀਵਾਲੀ ਫੇਰ ਮਨਾਵਾਂਗੇ ।

ਸੰਪਰਕ

ਲਖਵਿੰਦਰ ਸਿੰਘ ਬਾਜਵਾ

ਪਿੰਡ ਜਗਜੀਤ  ਨਗਰ (ਹਰੀਪੁਰਾ)

ਜ਼ਿਲ੍ਹਾ ਸਿਰਸਾ, ਹਰਿਆਣਾ

ਮੋਬਾਈਲ-9416734506

9729608492


Contact -

Lakhwinder Singh Bajwa

Village - Jagjit Nagar (Haripura)

District - Sirsa, Haryana

Mobile-9416734506

9729608492


 ਇਹ ਵੀ ਪਸੰਦ ਕਰੋਗੇ -

ਸੁੱਖ ਹੋਰ ਵੀ ਅਗਾਂਹ ਤੱਕ ਫੈਲੇ ਦੁੱਖਾਂ ਦਾ ਨਾ ਪਾਰ ਜੱਗ 'ਤੇ

Post a Comment

1 Comments

  1. ਬਹੁਤ ਖੂਬਸੂਰਤੀ ਨਾਲ ਗਰੀਬੀ ਦਾ ਸੰਤਾਪ ਹੱੰਡਾ ਰਹੇ ਮਜ਼ਦੂਰ ਵਰਗ ਨੂੰ ਬਿਅਾਨ ਕੀਤਾ ਜੀ ਜੋ ਦੂਜਿਆਂ ਲਈ ਬੇਸ਼ੱਕ ਮਹਿਲ ਉਸਾਰਦੇ ਨੇ ਪਰ ਦੇ
    ਕੁੱਲੀਅਂਂਾ ਵਿੱਚ ਵਾਸੇ ਹੁੰਦੇ ਨੇ.

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.