ਸੁੱਖ ਹੋਰ ਵੀ ਅਗਾਂਹ ਤੱਕ ਫੈਲੇ ਦੁੱਖਾਂ ਦਾ ਨਾ ਪਾਰ ਜੱਗ 'ਤੇ

Image by Joshua Choate from Pixabay 


Sorrow in this world abounds,
And joy, too, knows no bounds.

 

ਸ਼ਬਦ ਚਾਨਣੀ---ਨਿਰਮਲ ਦੱਤ  

ਟੱਪੇ

ਤੈਂਨੂੰ ਪੱਟਿਆ ਸੰਧੂਰੀ ਸ਼ਾਮਾਂ

ਸੁਬਹ ਦੇ ਸੁਹਾਗ ਸੂਰਜਾ.

 

ਕਾਲ਼ੀ 'ਨ੍ਹੇਰੀ ਵੀ ਬਾਲ਼ਦੀ ਦੀਵੇ

ਦਰ ਉੱਤੇ ਦਰਵੇਸ਼ਾਂ ਦੇ.

 

ਸੁੱਤੀ ਰਹਿ ਗਈ ਮੱਥੇ 'ਚ ਚਿੱਟੀ ਚਾਨਣੀ

ਦਿਲ ਲੈ ਗਈ ਰਾਤ ਸਾਂਵਲੀ.

 

ਕਾਹਨੂੰ ਪੱਟ ਤੀ ਤੂੰ ਸ਼ਾਮ ਸਨਹਿਰੀ

ਜੇ ਲੈਣੀ ਸੀ ਸਵੇਰ ਸੰਦਲੀ.

 

ਹੰਝੂ, ਹਾਸਿਆਂ ਨੂੰ ਦੇਣ ਦਿਲਾਸੇ

ਦੁੱਖਾਂ ਅੱਗੇ ਹਿੱਕ ਕਰਕੇ.

 

ਸੁੱਖ ਹੋਰ ਵੀ ਅਗਾਂਹ ਤੱਕ ਫੈਲੇ

ਦੁੱਖਾਂ ਦਾ ਨਾ ਪਾਰ ਜੱਗ 'ਤੇ.

Image by Aamir Mohd Khan from Pixabay 

ਗ਼ਜ਼ਲ

ਓਹੀਓ ਦੁੱਖ ਹੈ, ਪੀੜ ਓਹੀ ਹੈ,

ਕੀ ਕਰੀਏ ਅਵਤਾਰਾਂ ਨੂੰ,

ਭੁੱਖਿਆਂ ਲਈ ਸੁਰਗਾਂ ਦੇ ਸੁਪਨੇ,

ਲਾਰੇ ਦੇਣ ਬਿਮਾਰਾਂ ਨੂੰ.

 

ਮਿਹਨਤ ਦੇ ਹਿੱਸੇ ਦੀ ਰੋਟੀ,

ਚੋਰਾਂ ਦੇ ਘਰ ਰੁਲ਼ਦੀ ਹੈ,

ਆਓ ਕੋਈ ਅਰਜ਼ੀ ਲਿਖੀਏ,

ਚੋਰਾਂ ਦੇ ਸਰਦਾਰਾਂ ਨੂੰ.

 

ਕਈ ਸਦੀਆਂਕਈ ਸਾਲ ਬੀਤ ਗਏ,

ਨਾ ਆਇਆਨਾ ਆਉਣਾ ਹੈ,

ਦੱਸੋ ਸਾਨੂੰ ਕਦ ਤੱਕ ਰੋਈਏ

ਸਤਯੁੱਗ ਦੇ ਇਕਰਾਰਾਂ ਨੂੰ.

 

ਨਾ ਪੌਣਾਂ ਕੋਈ ਆਸ ਬਨ੍ਹਾਈ,

ਨਾ ਕਾਵਾਂ ਕੋਈ ਗੱਲ ਕਹੀ,

ਕਿੱਦਾਂ ਪਲਪਲ ਬੀਤ ਰਿਹਾ ਹੈ,

ਕੀ ਦੱਸੀਏ ਹੁਣ ਯਾਰਾਂ ਨੂੰ?

 

ਕਿਉਂ ਗਿੱਧੇ ਤੇ ਨਾਚ ਖੋ ਗਏ,

ਕਿਉਂ ਨਹੀਂ ਪੀਂਘਾਂ ਪਿੱਪਲਾਂ 'ਤੇ,

ਉਲਝੇ ਵਾਲ਼ਉਦਾਸੇ ਚਿਹਰੇ

ਕੀ ਹੋਇਆ ਮੁਟਿਆਰਾਂ ਨੂੰ?

 

ਅੱਜ ਦੀ ਰੋਟੀਕੱਲ੍ਹ ਦੀ ਚਿੰਤਾ,

ਬੱਸ ਜ਼ਿੰਦਗੀ ਲੰਘ ਜਾਣੀ ਹੈ,

ਕੀ ਰੁੱਸਣਾ ਹੈਕਿਉਂ ਲੜਨਾ ਹੈ,

ਬੰਦ ਕਰੋ ਤਕਰਾਰਾਂ ਨੂੰ.

 

ਹਉਕੇ ਭਰਦਾ ਦਿਨ ਚੜ੍ਹਦਾ ਹੈ,

ਰੋਂਦੀ- ਰੋਂਦੀ ਰਾਤ ਪਵੇ,

ਬਦਲਬਦਲ ਕੇ ਵੇਖ ਲਿਆ ਹੈ,

ਗ਼ੈਰਤ-ਮੰਦ ਸਰਕਾਰਾਂ ਨੂੰ.

ਨਜ਼ਮਾਂ

Image by Hundefan from Pixabay 

ਤ੍ਰਿਪਤੀ-ਤ੍ਰਿਸ਼ਨਾ

ਕਸ਼ਿਸ਼ ਵੀ ਬੇ-ਪਨਾਹ ਹੁੰਦੀ ਹੈ,

ਖ਼ਾਹਿਸ਼ ਜਾਨਲੇਵਾ:

ਉਹ ਨਿੱਘੇ ਵਸਲ ਦੇ ਪਲ

ਲੱਗਦਾ ਹੈ ਕਿ ਬੱਸ ਨਿਰਵਾਣ ਹਾਸਿਲ ਹੈ.

 

ਤਲਿੱਸਮ ਵਸਲ ਦਾ

ਰੇਜ਼ਾ-ਰੇਜ਼ਾ ਬਿਖਰ ਜਾਵੇ ਜਦ:

ਗੁਨਾਹ ਦਾ ਫ਼ੈਲਦਾ ਅਹਿਸਾਸ?

ਕੋਰੀ ਚਾਦਰ 'ਤੇ ਲੱਗੇ ਦਾਗ਼ ਦਾ ਡਰ?

ਜਾਂ ਫ਼ਿਰ ਇੱਕ ਬੋਰੀਅਤ?

ਫ਼ਿਰ ਬੇ-ਕਰਾਰੀ?

 

ਮੇਰੇ ਰੱਬਾ,

ਇਹ ਸਾਰਾ ਖੇਲ ਕੀ ਹੈ?

ਮੇਰੀ ਤ੍ਰਿਪਤੀ ਦੀ ਇੱਕ ਨਿੱਕੀ ਜਿਹੀ ਕਿਸ਼ਤੀ ਦਾ

ਡੂੰਘੇਖੌਲਦੇ ਤ੍ਰਿਸ਼ਨਾ ਦੇ ਸਾਗਰ ਨਾਲ

ਦੱਸ ਖਾਂਮੇਲ ਕੀ ਹੈ

ਜ਼ਾਵੀਏ

ਇੱਕ ਦਿਨ

ਮਸਜਿਦ 'ਚ ਬੈਠੇ ਮੌਲਵੀ ਤੋਂ ਪੁੱਛਿਆ,

ਉਹ ਬੋਲਿਆ:

"ਖ਼ੌਫ਼ ਹੀ ਬੱਸ ਹੈ ਖ਼ੁਦਾ".

 

ਦੂਸਰੇ ਦਿਨ

ਪੁਸਤਕਾਂ ਲਿਖਦੇ ਹੋਏ

ਇੱਕ ਫ਼ਲਸਫ਼ੀ ਤੋਂ ਪੁੱਛਿਆ,

ਉਹ ਬੋਲਿਆ:

"ਇੱਕ ਪਾਸੇ ਖ਼ੌਫ਼ ਹੈ ਤੇ ਦੂਸਰੇ ਪਾਸੇ ਖ਼ੁਦਾ".

 

ਤੀਸਰੇ ਦਿਨ

ਨੱਚਦੇ ਦਰਵੇਸ਼ ਕੋਲ਼ੋਂ ਪੁੱਛਿਆ,

ਉਹ ਬੋਲਿਆ,

"ਖ਼ੌਫ਼ ਨਹੀਂਬੱਸ ਹੈ ਖ਼ੁਦਾ".

ਸੰਪਰਕ -

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।            

ਮੋਬਾਈਲ -98760-13060



Contact -

Nirmal Datt

# 3060, 47-D,

Chandigarh.

Mobile-98760-13060

ਇਹ ਵੀ ਪਸੰਦ ਕਰੋਗੇ -

ਜੰਗਲ ਨਦੀਆਂ ਦੀ ਹੋਂਦ ਗਵਾਚੀ ਗੰਧਲ ਗਏ ਦਰਿਆ

         

 



 


Post a Comment

0 Comments