ਇੱਕ ਪ੍ਰੇਰਨਾਦਾਇਕ ਕਹਾਣੀ -ਛਲਕਦਾ ਹੋਇਆ ਭਿੱਖਿਆ ਪਾਤਰ

ਗੁਰਮਾਨ ਸੈਣੀ ਦੇ ਇਸ  ਕਾਲਮ ਤਹਿਤ ਵੱਖ ਵੱਖ ਸਰੋਤਾਂ ਰਾਹੀਂ ਗੁਰਮਾਨ ਸੈਣੀ ਵੱਲੋਂ ਇੱਕਠੀਆਂ ਕੀਤੀਆਂ ਸਮਾਜਿਕ ,ਧਾਰਮਿਕ ,ਗਿਆਨ ਵਧਾਉਣ ਅਤੇ ਜਿੰਦਗੀ ਨੂੰ ਜਿਉਣ ਦਾ ਸਲੀਕਾ ਸਮਝਾਉਣ ਵਾਲੀਆਂ ਪ੍ਰੇਰਨਾਦਾਇਕ ਕਹਾਣੀਆਂ ਤੁਸੀਂ ਪੜ੍ਹ ਰਹੇ ਹੋ

ਗੰਗਾ ਸਾਗਰ /ਗੁਰਮਾਨ ਸੈਣੀ

ਛਲਕਦਾ ਹੋਇਆ ਭਿੱਖਿਆ ਪਾਤਰ

ਉਹ ਕਸਬਈ ਮੇਲਾ ਸੀ। ਇੱਕ ਭਿਖਾਰੀ ਹਰ ਕਿਸੇ ਦੇ ਅੱਗੇ ਹੱਥ ਫੈਲਾ ਰਿਹਾ ਸੀ। 'ਬਾਬੂ ਜੀ  ਚਵੰਨੀ - ਅੱਧੀ...।'

ਕਿਸੋਰ ਆਪਣੇ ਭਾਈ ਨਾਲ ਭਿਖਾਰੀ ਦੇ ਸਾਹਮਣੇ ਤੋਂ ਲੰਘਿਆ। ਭਿਖਾਰੀ ਨੇ ਆਦਤਨ ਹੱਥ ਫੈਲਾਇਆ। ਪੈਰਾਂ ਤੋਂ ਨੰਗੇ ਉਹ ਬਾਲਕ ਖੁਦ ਭਿਖਾਰੀ ਲੱਗ ਰਹੇ ਸਨ। ਭਿਖਾਰੀ ਨੇ ਹੱਥ ਵਾਪਸ ਕਰ ਲਿਆ।

          ਕੁਝ ਦੇਰ ਬਾਅਦ ਦੋਵੇਂ ਬਾਲਕ ਇੱਕ ਖਿਡੌਣੇ ਵੇਚਣ ਵਾਲੇ ਦੇ ਸਾਹਮਣੇ ਖੜ੍ਹੇ ਸਨ। ਛੋਟੇ ਨੇ ਵੱਡੇ ਵਾਲੇ ਨੂੰ ਇੱਕ ਖਿਡੌਣੇ ਵੱਲ ਇਸ਼ਾਰਾ ਕੀਤਾ। ਵੀਰ ਉਹ ਲੈ ਲੈ। ਵੱਡੇ ਨੇ ਕੀਮਤ ਪੁੱਛੀ। ਜੇਬ ਵਿੱਚ ਪਏ ਸਿੱਕਿਆਂ ਨੂੰ ਟੋਲਿਆ ਤੇ ਮਜਬੂਰੀ ਨਾਲ ਅੱਗੇ ਵਧ ਗਿਆ।ਇਹ ਚੰਗਾ ਨਹੀਂ, ਮੁੰਨਾ। ਛੇਤੀ ਟੁੱਟ ਜਾਵੇਗਾ। ਕੋਈ ਮਜ਼ਬੂਤ ਖਿਡੌਣਾ ਲਵਾਂਗੇ।

ਭਿਖਾਰੀ ਨੇ ਮਮਤਾ ਭਰੀ ਨਜ਼ਰ ਨਾਲ ਉਨ੍ਹਾਂ ਵਲ ਦੇਖਿਆ। ਉਸਦੇ ਮਨ ਵਿੱਚ ਆਪਣੇ ਕਾਲਪਨਿਕ ਬੱਚਿਆਂ ਦਾ ਚਿਹਰਾ ਅਕਸਰ ਪ੍ਰਗਟ ਹੁੰਦਾ ਸੀ। ਅੱਜ ਜਿਵੇਂ ਮੂਰਤ ਰੂਪ ਵਿੱਚ ਸਾਹਮਣੇ ਸੀ। ' ਬਿਲਕੁਲ ਇਵੇਂ ਦੇ ਹੁੰਦੇ'  ਉਹ ਸੁਪਨਿਆਂ ਵਿੱਚ ਖੋ ਗਿਆ। ਜੇਕਰ ਸ਼ਾਦੀ ਹੁੰਦੀ ਤਾਂ ਇਸੇ ਉਮਰ ਦੇ---ਭੋਲੇ ਭਾਲੇ-- ਗੋਲਮਟੋਲ--ਧੂੜ ਭਰੇ--। ਇਵੇਂ ਹੀ..।‌ਪਰ ਉਸਦਾ ਅਜਿਹਾ ਨਸੀਬ ਕਿੱਥੇ ਸੀ। ਉਸਨੇ ਆਹ ਭਰੀ।

         ਦੁਪਹਿਰਾ ਹੋ ਚੱਲਿਆ ਸੀ। ਗਰਮੀ ਤੋਂ ਰਾਹਤ ਪਾਉਣ ਲਈ ਉਹ ਕੁਝ ਦੇਰ ਇੱਕ ਰੁੱਖ ਦੀ ਛਾਵੇਂ ਜਾ ਬੈਠਾ। ਉਸਨੂੰ ਉਹ ਬੱਚੇ ਫੇਰ ਦਿਖਾਈਂ ਦਿੱਤੇ। ਗਰਮੀ ਨਾਲ ਉਨ੍ਹਾਂ ਦੇ ਚਿਹਰੇ ਝੁਲਸ ਗਏ ਸਨ। ਸਰੀਰ ਤੋਂ ਪਸੀਨਾ ਚੋ ਰਿਹਾ ਸੀ। ਹੁਣ ਛੋਟਾ ਭਾਈ ਖਿਡੌਣੇ ਦੀ ਜ਼ਿੱਦ ਨਹੀਂ ਸੀ ਕਰ ਰਿਹਾ। ਵੀਰੇ ਭੁੱਖ ਲੱਗੀ ਹੈ...। ਵੱਡਾ ਉਸਨੂੰ ਸਮਝਾ ਰਿਹਾ ਸੀ " ਦੇਖ ਜੇਕਰ ਅਸਾਂ ਪਾਣੀ ਤੇ ਪੈਸੇ ਖਰਚ ਦਿੱਤੇ ਤਾਂ ਖਿਡੌਣਾ ਕਿਵੇਂ ਖਰੀਦਾਂਗੇ।ਚਲ ਤੈਨੂੰ ਪਾਣੀ ਪਿਆ ਦੇਵਾਂ, ਭੁੱਖ ਨਹੀਂ ਰਹੇਗੀ।

    ਗਰਮੀ ਤੋਂ ਰਾਹਤ ਪਾਉਣ ਲਈ ਉਹ ਕੁਝ ਦੇਰ ਰੁੱਖ ਹੇਠਾਂ ਠਹਿਰ ਗਏ। ਛੋਟਾ ਇਸ ਵਾਰ ਭੁੱਖ ਦੇ ਮਾਰੇ ਰੋ ਪਿਆ।

 ' ਵੀਰੇ, ਬਹੁਤ ਜ਼ੋਰ ਦੀ ਭੁੱਖ ਲੱਗੀ ਹੈ।' ਭਿਖਾਰੀ ਨੇ ਦੋਹਾਂ ਨੂੰ ਆਪਣੇ ਕੋਲ ਬੁਲਾਇਆ। ਸਨੇਹ ਨਾਲ ਛੋਟੇ ਨੂੰ ਚੁੱਮਿਆਂ ਤੇ ਜੇਬ ਵਿੱਚੋਂ ਮੁੱਠੀ ਭਰ ਕੇ ਸਿੱਕੇ ਉਸਦੀ ਤਲ਼ੀ 'ਤੇ ਧਰ ਦਿੱਤੇ।

ਪੇਸ਼ਕਸ਼ :

presentation:

ਗੁਰਮਾਨ ਸੈਣੀ

ਰਾਬਤਾ : 9256346906


ਇਹ ਕਹਾਣੀ ਵੀ ਪਸੰਦ ਕਰੋਗੇ -

ਖੁਸ਼ਬੂ ਦੇ ਵਣਜਾਰੇ

Post a Comment

0 Comments