Tawdry poses of charm she sells
For which
the price of pearls she tells.
ਸ਼ਬਦ ਚਾਨਣੀ---ਨਿਰਮਲ ਦੱਤ
ਟੱਪੇ
ਜੇ ਤੂੰ ਚਾਹੇਂ ਤਾਂ ਮੁੜਨ ਸੱਚ ਬਣ ਕੇ
ਰੁੱਸ ਕੇ ਜੋ ਖ਼ਾਬ ਤੁਰ ਗਏ.
ਆਪੇ ਅੱਖਾਂ 'ਚੋਂ ਪਿਆ ਕੇ ਦਾਰੂ
ਪੁੱਛੇਂ ਕਾਹਤੋਂ ਹੋਸ਼ ਉੱਡ ਗਏ?
ਮੈਂਨੂੰ ਰੱਬ ਦੀ ਦੀਦ ਜਦ ਹੋਈ
ਸੱਚੀਂ-ਮੁੱਚੀਂ ਤੂੰ ਲੱਗਿਆ.
ਫਿਰੇ ਮਿੱਟੀ ਦੇ ਵੇਚਦੀ ਨਖ਼ਰੇ
ਤੇ ਮੋਤੀਆਂ ਦੇ ਮੁੱਲ ਮੰਗਦੀ.
ਤੇਰੇ ਬੁੱਲ੍ਹਾਂ 'ਤੇ ਗਾਓਂਦੀਆਂ ਨਦੀਆਂ
ਅੱਖਾਂ 'ਚ ਕਾਹਤੋਂ ਥਲ ਤਪਦੇ?
ਤੈਨੂੰ ਧੁੱਪ ਦਾ ਸੁਆ ਦਊਂ ਚਿੱਟਾ ਘੱਗਰਾ
ਤੇ ਬੱਦਲ਼ੀ ਦੀ ਕਾਲ਼ੀ ਕੁੜਤੀ.
ਗ਼ਜ਼ਲ
ਜਿਸ ਨੇ ਜਦ ਵੀ ਅਪਣਾ ਹਾਲ ਸੁਣਾਇਆ ਹੈ,
ਲੱਗਦਾ ਹੈ ਮੇਰਾ ਕਿੱਸਾ ਦੁਹਰਾਇਆ ਹੈ.
ਰੰਗਾਂ ਦੀ ਅਣਹੋਂਦ ਜੇ ਮੇਰੀ ਪੀੜ ਬਣੀ,
ਰੰਗ ਵਾਲੇ ਨੂੰ ਮਹਿਕਾਂ ਨੇ ਤਰਸਾਇਆ ਹੈ.
ਬੱਸ ਥੋੜ੍ਹਾ ਚਿਰ ਜਗ ਕੇ ਫਿਰ ਤੋਂ ਬੁਝ ਜਾਵੇ,
ਜੋ ਕੋਈ, ਜਦ ਵੀ, ਜਿੱਥੇ ਜਾ ਕੇ ਆਇਆ ਹੈ.
ਹੋਣਾ ਮੇਰਾ ਮੇਰੇ ਦੁੱਖ ਦਾ ਕਾਰਨ ਸਹੀ,
ਮੈਂ ਹਾਂ, ਤਾਂਹੀਓਂ ਸੁੱਖ ਵੀ ਐਨਾ ਪਾਇਆ ਹੈ.
ਪਤਾ ਨਹੀਂ ਹੁਣ ਹੱਸਦਾ ਹੈ ਜਾਂ ਰੋਂਦਾ ਹੈ,
ਉਹ ਜਿਸ ਨੇ ਇਹ ਸਾਰਾ ਖੇਲ੍ਹ ਰਚਾਇਆ ਹੈ.
ਪਰਛਾਵਾਂ, ਪਰਛਾਵਾਂ, ਹੈ ਸਭ ਪਰਛਾਵਾਂ,
ਪਰਛਾਵੇਂ ਨੇ ਸੂਰਜ ਤੱਕ ਪਹੁੰਚਾਇਆ ਹੈ.
ਨਜ਼ਮਾਂ
ਪਹਿਚਾਣ
ਫੁੱਲ ਮੋਹਤਾਜ ਨਹੀਂ
ਪਾਰਖੂ ਅੱਖ ਦੀ ਮਿਹਰਬਾਨੀ ਦਾ,
ਫੁੱਲ ਨੂੰ
ਅਪਣੀ ਪਹਿਚਾਣ ਲਈ ਲੋੜ ਨਹੀਂ
ਕਿਸੇ ਵਿਦਵਾਨ ਦੀਆਂ
ਕਸੀਆਂ-ਕਸੀਆਂ ਸਤਰਾਂ ਦੀ;
ਫੁੱਲ ਜੇ ਫੁੱਲ ਹੈ
ਓਸ ਦਾ
ਖਿੜਿਆ-ਖਿੜਿਆ ਰੰਗ ਹੀ ਕਾਫ਼ੀ ਹੈ ਬੱਸ
ਓਸਦੀ ਹੋਂਦ ਦੇ ਐਲਾਨ ਲਈ;
ਫੁੱਲ ਜੇ ਫੁੱਲ ਹੈ
ਓਸਦੀ ਮਹਿਕ ਹੀ ਬੱਸ
ਇਸ਼ਤਿਹਾਰ ਹੈ ਉਸਦਾ.
ਦੂਰੀ
ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?
ਚੰਨ ਅੰਬਰ 'ਚ
ਰਿਸ਼ਮ ਧਰਤੀ 'ਤੇ,
ਬਰਫ਼ ਚੋਟੀ 'ਤੇ
ਪਾਣੀ ਵਾਦੀ ਵਿੱਚ,
ਬੰਸਰੀ ਹੱਥਾਂ 'ਚ ਹੈ
ਸੁਰਾਂ ਦੇ ਲਹਿਰੀਏ ਪਹਾੜਾਂ ਵਿੱਚ,
ਮਹਿਕ ਜੋ ਬਾਗ਼ ਚ ਜੰਮੀਂ ਸੀ ਸੁਬ੍ਹਾ
ਜਾ ਕੇ ਹੁਣ ਵਸ ਗਈ ਉਜਾੜਾਂ ਵਿੱਚ;
ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?
ਕੌਣ ਦੱਸ ਅਪਣਿਆਂ ਤੋਂ ਦੂਰ ਨਹੀਂ?
ਸੰਪਰਕ –
ਨਿਰਮਲ ਦੱਤ
#3060, 47-ਡੀ,
ਚੰਡੀਗੜ੍ਹ।
ਮੋਬਾਈਲ -98760-13060
Contact –
Nirmal Datt
# 3060, 47-D,
Chandigarh.
Mobile-98760-13060
ਇਹ ਵੀ ਪਸੰਦ ਕਰੋਗੇ -
ਜੋਗਿੰਦਰ ਪਾਂਧੀ ਦੀਆਂ ਪੰਜਾਬੀ ਅਤੇ ਉਰਦੂ ਵਿੱਚ ਤਿੰਨ ਗ਼ਜ਼ਲਾਂ
1 Comments
Excellent khoob
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.