ਸ਼ਿਵਾਨੀ ਰਜਤ ਸ਼ਰਮਾ ਦਾ ਕਾਵਿ ਸੰਗ੍ਰਿਹ 'ਅਨਕਹੀ ਮੇਰੀ ਕਵਿਤਾਏਂ' ਲੋਕ ਅਰਪਣ

ਸ਼ਿਵਾਨੀ ਰਜਤ ਸ਼ਰਮਾ ਦਾ ਕਾਵਿ ਸੰਗ੍ਰਿਹ ਰਿਲੀਜ ਕਰਦੇ ਹੋਏ ਪ੍ਰਧਾਨਗੀ ਮੰਡਲ 
ਚੰਡੀਗੜ੍ਹ (ਬਿਊਰੋ )

ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ।  ਜਿਸ ਵਿਚ ਸ਼ਿਵਾਨੀ ਰਜਤ ਸ਼ਰਮਾ ਦਾ ਕਾਵਿ-ਸੰਗ੍ਰਹਿ "ਅਨਕਹੀ ਮੇਰੀ ਕਵਿਤਾਏਂ" ਲੋਕ ਅਰਪਣ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਸ੍ਰੀ ਵਿਵੇਕ ਅਤਰੇ (ਪਹਿਲਾਂ ਰਹਿ ਚੁੱਕੇ ਆਈ, , ਐਸ, ਅਫਸਰ), ਸ੍ਰੀ ਪ੍ਰੇਮ ਵਿੱਜ ,ਸ੍ਰੀ ਸੇਵੀ ਰਾਇਤ , ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ, ਸ੍ਰੀ ਸੁਭਾਸ਼ ਭਾਸ਼ਕਰ,ਡਾ: ਵਿਨੋਦ ਸ਼ਰਮਾਂ, ਸਾਬਕਾ ਕਰਨਲ ਡੀ, ਐਸ, ਚੀਮਾ ,ਲੇਖਿਕਾ ਸ਼ਿਵਾਨੀ ਰਜਤ ਸ਼ਰਮਾ, ਸ਼ਾਮਲ ਸਨ।ਪ੍ਰਧਾਨਗੀ ਮੰਡਲ ਵਲੋਂ ਸ਼ਮ੍ਹਾਂ ਰੋਸ਼ਨ ਕਰਨ ਤੋਂ ਬਾਦ ਇਸ ਕਿਤਾਬ ਵਿਚੋ ਇਕ ਕਵਿਤਾ ਦੀ ਬਣਾਈ ਹੋਈ ਵੀਡੀਓ ਵਿਖਾਈ ਗਈ ।ਕਿਤਾਬ ਦਾ ਲੋਕ-ਅਰਪਣ ਕਰਨ ਤੋਂ ਬਾਦ ਡਾ. ਅਵਤਾਰ ਸਿੰਘ ਪਤੰਗ ,ਹਰਬੰਸ ਸਿੰਘ ਸੋਢੀ ਅਤੇ ਸੇਵੀ ਰਾਇਤ ਨੇ ਪੁਸਤਕ ਬਾਰੇ ਪਰਚੇ ਪੜ੍ਹਦਿਆਂ ਸਰਲ ਕਵਿਤਾਵਾਂ ਦੀ ਪ੍ਰਸੰਸਾ ਕੀਤੀ ।ਸ੍ਰੀ ਅਤਰੇ ਜੀ ਨੇ ਕਿਹਾ ਕਿ ਕਵਿਤਾ ਦੁੱਖ ਵਿਚੋਂ ਆਉਂਦੀ ਹੈ ਜਾਂ ਇਸ਼ਕ ਵਿਚੋਂ । ਬੈਂਕ ਦਾ ਕੰਮ ਕਰਨਾ ਅਤੇ ਕਵਿਤਾ ਲਿਖਣਾ ਵੱਖਰੇ ਕੰਮ ਹਨ ਪਰ  ਸ਼ਿਵਾਨੀ ਜੀ ਨੇ ਬੜੇ ਕਮਾਲ ਦੀ ਕਲਾ ਨਾਲ ਦੋਵੇਂ ਕੰਮ ਖੂਬਸੂਰਤੀ ਨਾਲ ਨਿਭਾਏ ਹਨ।ਇਸ ਤੋਂ ਇਲਾਵਾ ਕਰਨਲ ਡੀ,ਐਸ, ਚੀਮਾ, ਪ੍ਰੇਮ ਵਿੱਜ, ਸੁਭਾਸ਼ ਭਾਸਕਰ,ਡਾ. ਵਿਨੋਦ ਸ਼ਰਮਾ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੇ ਸਹੁਰਾ ਸਾਹਿਬ ਕਵਿਤਾ ਲਿਖਣ ਲਈ ਹੌਸਲਾ ਦਿੰਦੇ ਰਹਿੰਦੇ ਸਨ। ਬੈਂਕ ਦੇ ਚੀਫ ਜਨਰਲ ਮੈਨੇਜਰ ਸ੍ਰੀ ਸੰਜੇ ਸ਼ਰਮਾ ਜੀ ਨੇ ਜਦੋਂ ਮੇਰੀਆਂ ਕਵਿਤਾਵਾਂ ਪੜ੍ਹੀਆਂ ਤਾਂ ਕਿਤਾਬ ਛਾਪਣ ਲਈ ਸੁਝਾਅ ਦਿੱਤਾ ।ਸ਼ਿਵਾਨੀ ਜੀ ਨੇ ਕੁਝ ਕਵਿਤਾਵਾਂ ਵੀ ਸੁਣਾਈਆਂ । ਮਹਿਮਾਨਾਂ ਨੂੰ ਅਤੇ ਹੋਰ ਸਹਿਯੋਗੀ ਸੱਜਣਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ।  ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ  ਵਧੀਆ ਢੰਗ ਨਾਲ਼ ਕੀਤਾ। ਇਸ ਮੌਕੇ ਮਨਜੀਤ ਇੰਦਰਾ, ਰਜਿੰਦਰ ਕੌਰ,ਪਾਲ ਅਜਨਬੀ, ਪੰਨਾ ਲਾਲ ਮੁਸਤਫਾਬਾਦੀ,ਪੱਤਰਕਾਰ ਅਜਾਇਬ ਔਜਲਾ,ਲਾਭ ਸਿੰਘ ਲਹਿਲੀ, ਨਵਜੋਤ ਕੌਰ ਭੁੱਲਰ, ਜਸਵਿੰਦਰ ਕਾਈਨੌਰ,ਰਜਿੰਦਰ ਧੀਮਾਨ, ਅਮਰਜੀਤ ਧੀਮਾਨ, ਯੋਗ ਰਾਜ, ਸਮਿਤੀ ਜੈਸਵਾਲ,ਸੂਚਿਤ ਰਾਣਾ,ਨਿੱਧੀ ਸ਼ਰਮਾ,ਅਨੀਤਾ,ਸੁਭਾਂਗੀ, ਹਰਜੀਤ ਸਿੰਘ, ਡਾ.ਰਾਜਬੰਸ ਸਿੰਘ, ਰਾਣਾ ਬੂਲਪੁਰੀ ਹਾਜਰ ਸਨ।

ਇਹ ਵੀ ਪੜ੍ਹੋ -

ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਲੋਕ ਅਰਪਣ



Post a Comment

0 Comments