ਜਦ ਕੁਈ ਦਿਲ ਨੂੰ ਭਾਅ ਜਾਂਦਾ ਹੈ ਘਰ ਮਿਰੇ ਚਾਨਣ ਛਾ ਜਾਂਦਾ ਹੈ

ਜੋਗਿੰਦਰ ਪਾਂਧੀ ਦੀਆਂ ਉਰਦੂ / ਪੰਜਾਬੀ ਗ਼ਜ਼ਲਾਂ

ਗ਼ਜ਼ਲ / ਜੋਗਿੰਦਰ ਪਾਂਧੀ (ਕਸ਼ਮੀਰ) 

آنکھ سے رِل میں اٗترتا رہا لمحہ لمحہ

پھر کبھی دِل سے چھلکتا رہا لمحہ لمحہ

ਆਂਖ ਸੇ ਦਿਲ ਮੇਂ ਉਤਰਤਾ ਰਹਾ ਲਮਹਾ ਲਮਹਾ

ਫਿਰ ਕਭੀ ਦਿਲ ਸੇ ਛਲਕਤਾ ਰਹਾ ਲਮਹਾ ਲਮਹਾ

اٗسکو چاہوں میں ضروری ہے غزل کیلئے

اب وہ کاغذ پہ ٹپکتا رہا لمحہ لمحہ

ਉਸਕੋ ਚਾਹੂੰ ਮੇਂ ਜ਼ਰੂਰੀ ਹੈ ਗ਼ਜ਼ਲ ਕੇ ਲੀਏ

ਅਬ ਵੋ ਕਾਗਜ਼ ਪੇ ਟਪਕਤਾ ਰਹਾ ਲਮਹਾ ਲਮਹਾ

دور ہوا نہ اندھیرا ہیں تو سورج کِتنے

جِسم کا موم ہی پِگھلتا رہا لمحہ لمحہ

ਦੂਰ ਹੂਆ ਨਾ ਅੰਧੇਰਾ, ਹੇਂ ਤੋ ਸੂਰਜ ਕਿਤਨੇ

ਜਿਸਮ ਕਾ ਮੋਮ ਹੀ ਪਿਘਲਤਾ ਰਹਾ ਲਮਹਾ ਲਮਹਾ

میں دوا لِکھتا جِسے پڑھتا دعا اٗسکو وہ

لفظ معا نوں میں بھٹکتا رہا لمحہ لمحہ

ਮੇਂ ਦਵਾ ਲਿਖਤਾ ਜਿਸੇ ਪੜ੍ਹਤਾ ਦੁਆ ਉਸਕੋ ਵੋ

ਲਫਜ਼ ਮਾਇਨੂੰ ਮੇਂ ਭਟਕਤਾ ਰਹਾ ਲਮਹਾ ਲਮਹਾ

کہکشاں ،چاند،ستارے یہ حسیں چہرے بھی

سب کو دٗھواں ہی نِگھلتا رہا لمحہ لمحہ

ਕਹਿਕਸ਼ਾਂ,ਚਾਂਦ,ਸਤਾਰੇ ਯੈ ਹਸੀਂ ਚਿਹਰੇ ਭੀ

ਸਭ ਕੋ ਧੂਆਂ ਹੀ ਨਿਘਲਤਾ ਰਹਾ ਲਮਹਾ ਲਮਹਾ

ایک پتھر, کبھی پوجاکبھی ٹھوکر میں رہا

چہرے پاندھی یوں بدلتا رہا لمحہ لمحہ

ਏਕ ਪਥੱਰ, ਕਭੀ ਪੂਜਾ ਕਭੀ ਠੋਕਰ ਮੇਂ ਰਹਾ

ਚਿਹਰੇ ਪਾਂਧੀ ਯੂੰ ਬਦਲਤਾ ਰਹਾ ਲਮਹਾ ਲਮਹਾ

ਗ਼ਜ਼ਲ / 
ਜੋਗਿੰਦਰ ਪਾਂਧੀ (ਕਸ਼ਮੀਰ)

تو نہیں گر ,کوئی بہار نہی

ہونٹوں پہ ہنسی پر قرار نہیں

ਤੂੰ ਨਹੀ ਜੇ, ਕੁਈ ਬਹਾਰ ਨਹੀ

ਹੋਠਾਂ ਤੇ ਹਾਸੇ ਪਰ ਕਰਾਰ ਨਹੀ

حسن یوسف کا,جوخریدے اسے

دیکھا وہ مینائے بازار نہیں

ਹੁਸਨ ਯੂਸਫ ਦਾ ,ਜੋ ਖਰੀਦੇ ਉਨੂੰ

ਵੇਖਿਆ ਮੀਨਾ- ਏ- ਬਜ਼ਾਰ ਨਹੀ

دو گھزی ملکے بیٹھا جائے جہاں

رستے میں پیز سایہ دار نہیں

ਦੋ ਘੜੀ ਮਿਲਕੇ ਬੈਠਾ ਜਾਏ ਜਿਥੇ

ਰਸਤੇ ਵਿਚ ਪੇੜ ਸਾਏਦਾਰ ਨਹੀ

خوش لباسوں کی بھیڈ میں اے!خدا

ا.س غریب کا کوئی شمار نہیں

ਖੁਸ਼ ਲਿਬਾਸਾਂ ਦੀ ਭੀੜ ਵਿਚ ਹੇ! ਖੁਦਾ

ਇਸ ਗਰੀਬ ਦਾ ਕੁਈ ਸ਼ੁਮਾਰ ਨਹੀ

سنتے ہیں کھیڈوں کے بس ہوئی تو

پھر بھی تجھ پہ مروں ا'ثار نہیں

ਸੁਣਦੇ ਹਾਂ ਖੇੜਿਆਂ ਦੇ ਬਸ ਹੋਈ ਤੂੰ

ਫਿਰ ਵੀ ਤਿਰੇ ਤੇ ਮਰਾਂ ਆਸਾਰ ਨਹੀ

گھر کی تنگ گپھا میں عمر کٹی

پاندھی پھر بھی کہیے وہ مزار نہیں

ਘਰ ਦੀ ਤੰਗ ਜਹੀ ਗੁਫ਼ਾ 'ਚ ਉਮਰ ਕਟੀ

ਪਾਂਧੀ ਫਿਰ ਭੀ ਕਹੇ ਉਹ ਮਜ਼ਾਰ ਨਹੀ

ਗ਼ਜ਼ਲ / ਜੋਗਿੰਦਰ ਪਾਂਧੀ (ਕਸ਼ਮੀਰ)

ਜਦ ਕੁਈ ਦਿਲ ਨੂੰ ਭਾਅ ਜਾਂਦਾ ਹੈ

ਘਰ ਮਿਰੇ ਚਾਨਣ ਛਾ ਜਾਂਦਾ ਹੈ

 

ਬੁੱਝ ਗਿਆ ਜਦ ਦੀਵਾ ਪਿਆਰ ਦਾ

ਮੇਰੇ ਬਿਸਤਰ ਸੱਪ ਆ ਜਾਂਦਾ ਹੈ

 

ਯਾਰ ਦੇ ਘਰ ਵਲ ਰਾਹ ਜਾਂਦਾ

ਉਹੀ ਸਵਰਗ ਨੂੰ ਰਾਹ ਜਾਂਦਾ ਹੈ

 

ਸਾਰਾ ਜੰਗਲ ਨੱਚਣੇ ਲਗਦਾ

ਮੋਰ ਜਦ ਪਰ ਫੈਲਾ ਜਾਂਦਾ ਹੈ

 

ਇਕ ਪਲਕ ਜੋ ਚੁਣਦੀ ਸ਼ਬਨਮ

ਦਿਲ ਜਦੋਂ ਰੋ ਰੋ ਧਾਹ ਜਾਂਦਾ ਹੈ

 

ਤਨ ਤਿਰਾ ਮਤ ਠਾਰੇ ਉਸਨੂੰ

ਉਹ ਤਾਂ ਤਲਾਅ ਨੂੰ ਅਗ ਲਾ ਜਾਂਦਾ ਹੈ

 

ਆਰ ਪਾਰ ਨੂੰ ਜੋ ਮਿਲਾਂਦੇ ਨੇ

ਕਿਉਂ ਬਣਾਏ ਪੁਲ ਢਾਹ ਜਾਂਦਾ ਹੈ

 

ਹਉਮੈ ਭਰਿਆ ਆਦਮੀ ਕੀ

ਗ੍ਰਹਿ ਸੂਰਜ ਨੂੰ ਖਾ ਜਾਂਦਾ ਹੈ

 

ਪਾਂਧੀ ਲੌਫਰ ਹੋ ਗਿਆ ਸ਼ਾਇਦ

ਖੋਰੇ ਕਿਉਂ ਇੱਧਰ ਆ ਜਾਂਦਾ ਹੈ

contact-

Joginder Pandhi

4/103/kanth-Bagh

Baramulla,

kashmir(india)

Mobile-9682392914


ਇਹ ਵੀ ਪਸੰਦ ਕਰੋਗੇ -

ਓਥੇ ਚੰਨ੍ਹ ਨੇ ਆਲ੍ਹਣਾ ਪਾਇਆ ਜਿੱਥੇ ਮੇਰੇ ਗੀਤ ਖੇਡਦੇ.

 

Post a Comment

0 Comments