ਅੰਮ੍ਰਿਤਪਾਲ ਸਿੰਘ ਸ਼ੈਦਾ
ਗ਼ਜ਼ਲ
ਮਿਲ਼ੇ ਜੇ ਮੈਨੂੰ
ਵੀ ਲੱਪ-ਕੁ ਚਾਨਣ,
ਕਰੂਪ 'ਨੇਰ੍ਹੇ ਸ਼ਿੰਗਾਰ
ਦੇਵਾਂ
ਤੇ ਸਦੀਆਂ ਸਦੀਆਂ ਤੋਂ
ਕਾਲ਼ੇ ਜੰਗਲ਼
ਦਾ ਪੱਤਾ ਪੱਤਾ ਨਿਖਾਰ ਦੇਵਾਂ
ਮੈਂ ਗਿ੍ਹ-ਦਿਸ਼ਾਵਾਂ ਨੂੰ ਤਰਕ-ਸੰਗਤ
ਮਨਾ ਲਵਾਂਗਾ, ਪਰੰਤੂ ਪਹਿਲਾਂ
ਕਿ ਦਕਿਆਨੂਸੀ ਦੀ ਕੂੰਜ ਅਪਣੀ
ਤਾਂ ਦਰਿਆ ਓਹਲੇ ਉਤਾਰ ਦੇਵਾਂ
ਕੋਈ ਰਿਵਾਇਤ ਵੀ ਪੀੜ੍ਹੀਆਂ ਤੋਂ,
ਨ ਨੇੜੇ ਤੇੜੇ, ਨ ਸੋਚਾਂ
ਅੰਦਰ
ਕਿ ਦੇਵੇ ਗੁਲਦਸਤਾ
ਕੋਈ ਜੇਕਰ,
ਮੈਂ ਉਸਨੂੰ ਕੰਡਿਆਲ਼ਾ ਹਾਰ ਦੇਵਾਂ
ਹਿਆਤੀ ਸਾਰੀ ਮੈਂ ਏਸੇ ਦੁਬਿਧਾ
ਤੋਂ ਖਹਿੜਾ ਅਪਣਾ ਛੁਡਾ ਨ ਪਾਇਆ
ਕਿ ਸੱਚ ਤੋਂ ਪੱਲਾ ਬਚਾ ਕੇ
ਰੱਖਾਂ,
ਜਾਂ ਜਾਨ ਸੱਚ
ਤੋਂ ਮੈਂ ਵਾਰ
ਦੇਵਾਂ
ਹੈ ਮੇਰੇ ਸਾਰੇ ਹੀ ਨਕ਼ਦ ਸੌਦੇ,
ਉਹ ਭਾਵੇਂ ਯਾਰੀ ਜਾਂ ਦੁਸ਼ਮਣੀ ਹੈ
ਕਦੀ ਵੀ ਮੈਂ ਨਾ ਉਧਾਰ ਮੰਗਾਂ,
ਨ ਮੈਂ ਕਿਸੇ
ਨੂੰ ਉਧਾਰ ਦੇਵਾਂ
ਤੂੰ ਮੇਰੀ ਕੀਤੀ ਹੈ ਬੰਦ-ਖ਼ਲਾਸੀ,
ਮੈਂ ਤੈਥੋਂ ਵਾਰੇ, ਮੈਂ ਤੈਥੋਂ
ਸਦਕ਼ੇ
ਐ ਮੇਰੇ ਕ਼ਾਤਿਲ ! ਰਤਾ ਹੋ
ਨੇੜੇ,
ਆ ਤੇਰੇ ਸਿਰ 'ਤੇ ਮੈਂ ਪਿਆਰ ਦੇਵਾਂ
ਜੇ ਸਬਰ ਮੇਰੇ
ਦੀ ਧਰਤ ਵਿੱਚੋਂ,
ਕਦੀ ਵੀ ਜਾਪੇ ਹੈ
ਫੁਟਦਾ ਲਾਵਾ
ਵਹਾ ਕੇ ਨੈਣਾਂ 'ਚੋਂ ਭਰਵੇਂ ਅੱਥਰੂ,
ਮੈਂ ਕੋ੍ਧ-ਅਗਨੀ ਨੂੰ ਠਾਰ ਦੇਵਾਂ
ਕਮਾਲ ਹੈ ਕਿ
ਕਲਾਮ ਤੇਰਾ,
ਟਸਕਦੇ ਜ਼ਖ਼ਮਾਂ ਦੀ ਬਣਦਾ ਮੱਲੵਮ
ਨਜ਼ਰ ਉਤਾਰਾਂ ਮੈਂ
ਤੇਰੀ 'ਸ਼ੈਦਾ',
ਆ ਤੈਥੋਂ ਮਿਰਚਾਂ ਵੀ ਵਾਰ ਦੇਵਾਂ
غزل
ملے
جے مَنوں وی لپ کُو چانن
کُرُوپ نھیرے شنگار
دیواں
تے صدیاں صدیاں توں کالے جنگل
دا
پتا پتا نکھار
دیواں
میں گریھ دشاواں نوں ترک سنگت
منا
لوانگا، پرنتوں پہلاں
کہ
دقیانوسی دی کونج
اپنی
تاں دریا
اوہلے اُتار دیواں
کوئی روایت
وی پیڑھیاں توں ،
نہ نیڑے تیڑے،نہ سوچان اندر
کہ
دیوے گُلدستہ کوئی
جیکر،
میں اُس نوں کنڈیالا ھار دیواں
حیاتی
ساری میں ایسے دُودھ
توں
کھیڑا اپنا چُھڈا نہ
پایا
کہ
سچ توں پلا
بچا کے رکھا،
کہ جان سچ تون میں وار دیواں
ہے میرے سارے ہی نقد
سودے،
اوہ بھاویں یاری یا دُشمنی ہے
کدی
وی میں نا
اُدھار منگاں،
نہ میں کسے نوں اُدھار دیواں
تُو میری
کیتی ھے بند
خلاسی،
ہائے میں وارے،ہائے میں صدقے
ائے
میرے قاتل، رہتا
ھو نیڑے،
آ تیرے سر تے میں پیار دیواں
جےصبر میرے دی
دھرت وچوں،
کدی وی جاپے ھے پُھٹدا لاوا
وہا
کے نیناں چونجھرنا شیتل،
اگنی میں غُصےدی ٹھار دیواں
کمال
ھے کہ کلام
تیرا،
ٹسکدے زخماں دی بندا ملھم
نظر
اُتاراں میں تیری
شَیدا،
آ تیتھتوں مرچاں وی وار دیواں
امرت پال سنگھ شَیدا
ਮੋਬਾਈਲ -98552 32575
ਇਹ ਵੀ ਪਸੰਦ ਕਰੋਗੇ -
ਲਿਖੀਂ ਚੁੰਮਣਾ 'ਤੇ ਨਾਂ ਨਾ ਚਾਹੇ ਮੇਰਾ ਅੱਖਾਂ 'ਚ ਥੋੜ੍ਹੀ ਥਾਂ ਰੱਖ ਲਈਂ.
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.