ਗੀਤਕਾਰ ਲਾਲ ਸਿੰਘ ਲਾਲੀ ਨੂੰ ਸਾਹਿਤਕਾਰਾਂ ਤੇ ਗਾਇਕਾਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਸੱਜਣ ਮਿੱਤਰ

ਚੰਡੀਗੜ੍ਹ ਤੋਂ ਪ੍ਰੀਤਮ ਲੁਧਿਆਣਵੀ ਦੀ ਰਿਪੋਰਟ

ਪ੍ਰਸਿੱਧ ਗੀਤਕਾਰ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਅਤੇ ਰੋਜਗਾਰ ਵਿਭਾਗ ਪੰਜਾਬ ਤੋਂ  ਸੇਵਾ-ਮੁਕਤ ਹੋਏ  ਲਾਲ ਸਿੰਘ ਲਾਲੀ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨਾਂ ਦੇ ਪਿੰਡ ਨਾਰੰਗਵਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ 28 ਦਸੰਬਰ ਨੂੰ ਅੰਤਿਮ ਅਰਦਾਸ ਵਕਤ ਸੇਜਲ ਅੱਖਾਂ ਨਾਲ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਬੁਲਾਰਿਆਂ ਵਿਚ ਹਾਕਮ ਬਖਤੜੀ ਵਾਲਾ, ਕਿਸ਼ਨ ਰਾਹੀ, ਅਮਰ ਵਿਰਦੀ ਤੇ ਸਰਬਜੀਤ ਸਿੰਘ ਵਿਰਦੀ ਲੁਧਿਆਣਾ ਸ਼ਾਮਲ ਸਨ, ਜਿਨਾਂ ਨੇ ਲਾਲੀ ਸਾਹਿਬ ਦੀ ਵਿਸ਼ਵ ਪ੍ਰਸਿੱਧੀ ਪ੍ਰਾਪਤ ਗੀਤਕਾਰੀ, ਉਨਾਂ ਦੇ ਨਿਮਰ ਤੇ ਸ਼ਹਿਨਸ਼ੀਲ ਸੁਭਾਅ, ਉਨਾਂ ਦੀ ਇਨਸਾਨੀਅਤ ਅਤੇ ਵਿਦਵਤਾ ਆਦਿ ਪੱਖਾਂ ਤੇ ਗੱਲ ਕਰਦਿਆਂ ਉਨਾਂ ਦੇ ਤੁਰ ਜਾਣ ਨੂੰ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਨਾ ਪੂਰੇ ਜਾਣ ਵਾਲਾ ਘਾਟਾ ਦੱਸਿਆ।

      ਜਿੱਥੇ ਸੱਜਣਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਸਾਕ-ਸਬੰਧੀਆਂ ਦਾ ਹੜ ਆਇਆ ਪਿਆ ਸੀ, ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਵੱਲੋਂ ਵੀ ਸ਼ਮਸ਼ੇਰ ਸਿੰਘ ਪਾਲ, ਅਮਰ ਵਿਰਦੀ, ਮੇਜਰ ਸਿੰਘ ਈਸੜੂ, ਸ਼ਿਵ ਸਿੰਘ ਬੱਲੀ, ਬਲਵੰਤ ਸੱਲਣ, ਗਰੇਵਾਲ ਯੂ.ਕੇ. ਗੁਰਵਿੰਦਰ ਗੁਰੀ, ਸੁਦਾਗਰ ਮੁੰਡੀ ਖੈੜ, ਰਘੁਵੀਰ ਟੋਨੀ, ਅਮਰੀਕ ਚੰਡੀਗੜ੍ਹੀਆ, ਕਿਸ਼ਨ ਰਾਹੀ, ਗੁਰਮੀਤ ਸਿੰਘ ਪਾਲ, ਸੁਰਿੰਦਰ ਗੌਤਮ, ਬਲਬੀਰ ਛਿੱਬੜ, ਜਰਨੈਲ ਹਸਨਪੁਰੀ, ਹਰਬੰਸ ਲੈਂਮਬਰ, ਸਰਬਜੀਤ ਵਿਰਦੀ, ਆਦਿ ਸ਼ਾਮਲ ਸਨ।

      ਇਨਾਂ ਤੋਂ ਇਲਾਵਾ ਸੰਸਥਾ ਦੇ ਵਰਕਰਾਂ ਵੱਲੋਂ ਸ਼ੋਕ-ਸੁਨੇਹੇ ਵੀ ਭੇਜੇ ਗਏ। ਜਿਨ੍ਹਾਂ ਵਿਚ ਪਵਨ ਪਰਵਾਸੀ ਜਰਮਨੀ ਸਾਂਝ ਦੇ ਸੰਪਾਦਕ, ਰਾਮਿੰਦਰ ਰੰਮੀ ਕਨੇਡਾ, ਸੁਰਿੰਦਰ ਜੱਕੋਪੁਰੀ ਕੁਵੈਤ, ਹਰੀ ਕਾਦਿਆਨੀ, ਪਿਆਰਾ ਸਿੰਘ ਰਾਹੀ, ਭਗਤ ਰਾਮ ਰੰਗਾੜਾ, ਭੁਪਿੰਦਰ ਮਟੌਰੀਆ, ਕੁਲਵਿੰਦਰ ਕੌਰ ਮਹਿਕ, ਅਵਤਾਰ ਸਿੰਘ ਪਾਲ, ਵਰਿੰਦਰ ਰੰਧਾਵਾ, ਜਗਜੀਤ ਮੁਕਤਸਰੀ, ਮਨਦੀਪ ਕੌਰ ਪ੍ਰੀਤ, ਸੁਖਦੇਵ ਕੌਰ ਚਮਕ, ਸਿਮਰਨ ਜੁਤਲਾ, ਸੁਖਦੇਵ ਸਿੰਘ ਗੰਢਵਾਂ, ਪਰਮਜੀਤ ਧੰਜਲ, ਸੰਦੀਪ ਸਾਗਰ, ਬਲਵਿੰਦਰ ਲਗਾਣਾ, ਰਣਜੀਤ ਸਵੀ, ਸੋਹਣ ਲਾਲ ਹੁਸ਼ਿਆਰਪੁਰ, ਜਸਪਾਲ ਸੈਂਪਲੇ, ਨਸੀਬ ਸਿੰਘ ਸੇਵਕ, ਲਛਮਣ ਸਿੰਘ ਮੇਹੋ, ਜਸਪਾਲ ਸਿੰਘ ਕੰਵਲ,  ਅਮਰਜੀਤ ਭਾਟੀਆ ਦਲੇਰ ਖਾਲਸਾ, ਮੀਨੂ ਸੁਖਮਨ, ਜੋਗਿੰਦਰ ਰਾਜਿਸਥਾਨੀ, ਜਗਦੀਸ਼ ਦੀਵਾਨ, ਬਹਾਦਰ ਸਿੰਘ ਗੋਸਲ, ਲਾਲੀ ਕਰਤਾਰਪੁਰੀ, ਭਿੰਦਰ ਭਾਗੋਮਾਜ਼ਰਾ, ਰਾਜੂ ਨਾਹਰ, ਸੰਤੋਸ਼ ਵਰਮਾ ਖਰੜ, ਬਲਜੀਤ ਟੰਡਨ, ਜਸਵਿੰਦਰ ਸਿੰਘ ਅਜ਼ਾਦ ਪੰਜਾਬ ਨਿਊਜ ਚੈਨਲ ਜਲੰਧਰ, ਅਮਰਜੀਤ ਸਿੰਘ ਸੂਰਮਾ ਪੰਜਾਬ, ਬਲਬੀਰ ਸਿੰਘ ਸਿੱਧੂ ਜਸਟਿਸ ਨਿਊਜ, ਮੇਹਰ ਚੰਦ ਸਿੱਧੂ, ਸੰਨੀ ਊਨੇ ਵਾਲਾ, ਕਿਸ਼ਨ ਭੱਟੀ, ਸੱਤਪਾਲ ਲਖੋਤਰਾ, ਸੁਰਿੰਦਰ ਮਹਿਤੋਂ, ਬਲਵੰਤ ਸਿੰਘ ਮੁਸਾਫਿਰ, ਰਾਜ ਕੁਮਾਰ ਸਾਹੋਵਾਲੀਆ, ਦਰਸ਼ਨ ਬੇਦੀ, ਨਵਰੂਪ ਕੌਰ ਰੂਪ, ਥੰਮਣ ਸਿੰਘ ਸੈਣੀ, ਮਹਿੰਗਾ ਸਿੰਘ ਕਲਸੀ, ਮੰਗਲ ਸਿੰਘ ਧਿਆਨਪੁਰ, ਬੰਤ ਸਿੰਘ ਪਾਲ, ਕਸ਼ਮੀਰਾ ਸਿੰਘ ਪਾਲ, ਸਿਕੰਦਰ ਰਾਮਪੁਰੀ, ਪਲਵਿੰਦਰ ਸਿੰਘ ਪਾਲੀ ਤੇ ਸੁੱਖੀ ਫਾਂਟਵਾਂ ਆਦਿ ਸ਼ਾਮਲ ਸਨ।


Post a Comment

0 Comments