ਅੰਮਿ੍ਤਪਾਲ ਸਿੰਘ ਸ਼ੈਦਾ ਦਾ ਨਵਾਂ ਗ਼ਜ਼ਲ -ਸੰਗ੍ਰਿਹ 'ਟੂਣੇਹਾਰੀ ਰੁੱਤ ਦਾ ਜਾਦੂ' ਲੋਕ ਅਰਪਣ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ  ਹਰਜੋਤ ਸਿੰਘ ਬੈਂਸ ਵੱਲੋਂ ਅੰਮਿ੍ਤਪਾਲ ਸਿੰਘ ਸ਼ੈਦਾ ਦੇ ਨਵੇਂ ਗ਼ਜ਼ਲ-ਸੰਗ੍ਰਿਹ 
'ਟੂਣੇਹਾਰੀ ਰੁੱਤ ਦਾ ਜਾਦੂਦਾ ਲੋਕ ਅਰਪਣ

ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਗਮ

ਪਟਿਆਲਾ, 31 ਜਨਵਰੀ(ਬਿਊਰੋ ):

ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ, ਸਾਹਿਤ ਅਤੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਤਹਿਤ ਅਮਲੀ ਤੌਰ 'ਤੇ ਆਯੋਜਿਤ ਸਮਾਗਮਾਂ ਦੀ ਲੜੀ ਦੀ ਅਹਿਮ ਕੜੀ ਵਜੋਂ ਸੋਮਵਾਰ  30 ਜਨਵਰੀ ਨੂੰ, ਜ਼ਿਲ੍ਹਾ ਪਟਿਆਲਾ ਪ੍ਸ਼ਾਸਨ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਂਝੇ ਉੱਦਮ ਨਾਲ "ਪਟਿਆਲਾ ਵਿਰਾਸਤ ਮੇਲਾ-2023" ਨੂੰ ਸਮਰਪਿਤ ਇਕ ਸ਼ਾਨਦਾਰ ਕਵੀ-ਦਰਬਾਰ ਆਯੋਜਿਤ ਕੀਤਾ ਗਿਆ।

ਕਵੀ ਦਰਬਾਰ ਦੇ ਮੁੱਖ ਮਹਿਮਾਨ ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ; ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ, ਸ਼ਿਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀਮਤੀ ਸਾਕਸ਼ੀ ਸਾਹਨੀ ਤਸ਼ਰੀਫ਼ ਲਿਆਏ। ਸਮਾਗਮ ਦੀ ਪ੍ਰਧਾਨਗੀ ਪਦਮਸ਼੍ਰੀ ਸੁਰਜੀਤ ਪਾਤਰ ਨੇ ਕੀਤੀ।

ਵਿਦਵਾਨ ਸਰੋਤਿਆਂ ਨਾਲ ਖਚਾਖਚ ਭਰੇ ਹੋਏ ਵਿਭਾਗ ਦੇ ਸੈਮੀਨਾਰ ਹਾਲ ਵਿਚ ਲਗਭਗ ਤਿੰਨ ਘੰਟੇ ਨਿਰੰਤਰ ਜਾਰੀ ਰਹੇ ਕਵੀ ਦਰਬਾਰ ਵਿਚ ਦੂਰੋਂ ਨੇੜਿਓਂ ਆਏ ਪੱਚੀ- ਕੁ ਸ਼ਾਇਰਾਂ ਨੇ ਆਪਣੀ ਪੂਰੀ ਸਮਰੱਥਾ ਦਾ ਪਰੀਚੈ ਦਿੰਦੇ ਹੋਏ ਹਾਜ਼ਰੀਨ ਨੂੰ ਕੀਲ ਕੇ ਰੱਖਿਆ। ਵਿਸ਼ੇਸ਼ ਰੂਪ ਵਿਚ ਸਰਵਸ੍ਰੀ ਕੁਲਵੰਤ ਸੈਦੋਕੇ, ਗੁਰਦਰਸ਼ਨ ਸਿੰਘ ਗੁਸੀਲ, ਤੇਜਿੰਦਰ ਸਿੰਘ ਅਨਜਾਨਾ, ਨਿਰਮਲਾ ਗਰਗ, ਪਰਵਿੰਦਰ ਸ਼ੋਖ਼, ਚਰਨ ਪੁਆਧੀ, ਤਿਰਲੋਕ ਸਿੰਘ ਢਿੱਲੋਂ, ਧਰਮ ਕੰਮੇਆਣਾ,ਪਦਮਸ਼੍ਰੀ ਸੁਰਜੀਤ ਪਾਤਰ ਅਤੇ ਸ਼ਿਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ ਨੇ ਸਰੋਤਿਆਂ ਨੂੰ ਕੀਲੀ ਰੱਖਿਆ।

ਅੰਮਿ੍ਤਪਾਲ ਸਿੰਘ ਸ਼ੈਦਾ ਨੇ ਆਪਣੇ ਮੁਨਫ਼ਰਿਦ ਅੰਦਾਜ਼ ਵਿਚ ਕਲਾਮ ਪੇਸ਼ ਕਰ ਕੇ ਹਾਜ਼ਰੀਨ ਦੀਆਂ ਭਰਪੂਰ ਮੁਹੱਬਤਾਂ ਵਸੂਲ ਕੀਤੀਆਂ।

ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਪੁਸਤਕ ਲੋਕ ਅਰਪਣ ਦੀ ਰਸਮ ਦਾ ਬਹੁਤ ਹੀ ਖ਼ੁਸ਼ਗਵਾਰ ਤੇ ਉਤਸਾਹਜਨਕ ਮਾਹੌਲ ਵਿਚ ਸੰਪੰਨ ਹੋਣਾ ਸੀ।

ਤੈ੍ਭਾਸ਼ੀ ਸ਼ਾਇਰ ਅੰਮਿ੍ਤਪਾਲ ਸਿੰਘ ਸ਼ੈਦਾ ਦੇ ਨਵ- ਪ੍ਕਾਸ਼ਿਤ ਗ਼ਜ਼ਲ-ਸੰਗ੍ਰਹਿ "ਟੂਣੇਹਾਰੀ ਰੁੱਤ ਦਾ ਜਾਦੂ" ਦਾ ਲੋਕ-ਅਰਪਣ ਮਾਣਯੋਗ ਮੰਤਰੀ ਸ. ਹਰਜੋਤ ਸਿੰਘ ਬੈਂਸ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਕੀਤਾ, ਜਿਸ ਵਿਚ ਸਮੁੱਚੇ ਪ੍ਰਧਾਨਗੀ ਮੰਡਲ ਦਾ ਉਤਸ਼ਾਹਜਨਕ ਸਹਿਯੋਗ ਵੀ ਸ਼ਾਮਿਲ ਸੀ।

ਇਸ ਤੋਂ ਇਲਾਵਾ ਵਿਭਾਗ ਦੀਆਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਲੋਕ-ਅਰਪਣ ਵੀ ਸੰਪੰਨ ਹੋਇਆ।

ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਵੱਲੋਂ ਆਪਣੇ ਸੰਬੋਧਨ ਰਾਹੀਂ ਆਪਣੀ ਊਰਜਾਮਈ ਸ਼ਖ਼ਸੀਅਤ ਤੇ ਬੁੱਧ ਬਿਬੇਕ ਨਾਲ ਹਾਜ਼ਰੀਨ ਨੂੰ ਸੰਮੋਹਿਤ ਕਰ ਕੇ ਕਾਇਲ ਕੀਤਾ ਗਿਆ।

ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਿਰਮੌਰ ਸ਼ਖ਼ਸੀਅਤਾਂ ਨੇ ਆਪਣੇ ਸਾਰਥਕ ਸੰਬੋਧਨ ਨਾਲ ਕਵੀਆਂ ਨੂੰ ਤੇ ਵਿਭਾਗ ਨੂੰ ਭਰਪੂਰ ਵਧਾਈ ਦਿਤੀ।

 ਸਮੁੱਚੇ ਸਮਾਗਮ ਦੀ ਰੂਹੇ-ਰਵਾਂ ਡਾਇਰੈਕਟਰ ਭਾਸ਼ਾਵਾਂ ਡਾ. ਵੀਰਪਾਲ ਕੌਰ ਸਹਿਤ ਉਨ੍ਹਾਂ ਦੇ ਅਧਿਕਾਰੀਗਣ ਦੀ ਪ੍ਰਤੀਬੱਧ ਟੀਮ ਵਿਚ ਵਿਸ਼ੇਸ਼ ਤੌਰ ਤੇ ਏਡੀਜ਼. ਸ. ਸਤਨਾਮ ਸਿੰਘ, ਪਰਵੀਨ ਕੁਮਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ; ਅਤੇ ਆਰਓ. ਸੁਖਵਿੰਦਰ ਸਿੰਘ ਸੁੱਖੀ ਨੇ ਕਰਮਸ਼ੀਲਤਾ ਦੀ ਉੱਤਮ ਉਦਾਹਰਣ ਪੇਸ਼ ਕੀਤੀ।

 ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਨੂੰ ਸੁਚੱਜੇ, ਯੋਗ ਤੇ ਅਨੁਭਵੀ ਢੰਗ ਨਾਲ ਖੋਜ ਅਫ਼ਸਰ ਮਨਜਿੰਦਰ ਸਿੰਘ ਨੇ ਨਿਭਾਇਆ।

ਇਹ ਵੀ ਪੜ੍ਹੋ -

ਪੰਜਾਬ ਦੇ ਤਾਰੀਖ਼ੀ ਖ਼ਿੱਤੇ ਮਾਲੇਰਕੋਟਲਾ ਵਿਖੇ ਯਾਦਗਾਰੀ ਕੁਲ ਹਿੰਦ ਮੁਸ਼ਾਇਰਾ ਸੰਪੰਨ ਹੋਇਆ


Post a Comment

0 Comments