ਜਿੱਥੇ ਧੜਕੇ ਦਿਲ ਦਰਿਆਵਾਂ ਦਾ

ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਡਾ.ਮੇਹਰ ਮਾਣਕ ਦੀ ਇੱਕ ਕਵਿਤਾ  

ਜੇਹਲਮ / ਡਾ.ਮੇਹਰ ਮਾਣਕ

ਇਹ ਬਾਰ ਦੀ ਹਿੱਕ ਐ

ਜਿੱਥੇ ਧੜਕੇ ਦਿਲ

ਦਰਿਆਵਾਂ ਦਾ

ਅੰਗੜਾਈ ਭੰਨਦੀਆਂ ਇਛਾਵਾਂ ਦਾ

ਸੂਰਜ ਉਗੇ ਚਾਵਾਂ ਦਾ

ਜੋਬਨ ਕਹਿਰ ਅਦਾਵਾਂ ਦਾ

ਜੁੱਸਾ ਇਹ ਜਵਾਨੀ ਦਾ

ਮੁੱਢ ਬਝੇ ਜਿਥੋਂ ਕਹਾਣੀ ਦਾ

 

ਇਹ ਧਰਤੀ ਮੇਰੀ ਮਾਂ ਹੈ

ਦੁਨੀਆਂ ਦੀ ਉਹ ਅਜ਼ੀਮ ਥਾਂ ਹੈ

ਜਿਸ ਦਾ ਜੇਹਲਮ

ਜਾਇਆ ਜੰਨਤ ਦਾ

ਦਿਲ ਤੋੜਨ ਦਾ

ਦਿਲ ਬੰਨਣ ਦਾ

ਆਇਆ ਹਿੱਸੇ

ਝਨਾਂ ਦੇ

ਭਾਂਵੇ ਜਾਪਣ

ਇਹ ਗੁਨਾਹ ਜੇ

ਰਾਵੀ

ਗਲਵੱਕੜੀ ਜਿਹੀ ਪਾ

ਜਾਂਦੀ ਵਿੱਚ ਸਮਾਅ

ਵਗਦੇ ਪਾਣੀਆਂ ਸੰਗ

ਆਪਣੇ ਹਾਣੀਆਂ ਸੰਗ

ਬਿਆਸ

ਲੈ ਅਮੁੱਕ ਜਿਹੀ ਪਿਆਸ

ਮਿਲਣ ਦੀ ਆਸ

ਸੰਗ

ਸਤਲੁਜ ਦਾ ਮੂੰਹ ਚੁੰਮ

ਹੋਕੇ ਗੁੰਮ

ਇਕ ਦੇ ਸੁਨੇਹਾ

ਉਸ ਸੰਗ ਤੁਰਦਾ

ਝਨਾਂ ਵੱਲ ਰੁੜ੍ਹਦਾ

ਸਾਰੇ ਇਕ ਮਿੱਕ ਹੋਕੇ

ਹੋਂਦ ਸਿੰਧ ਵਿੱਚ ਸਮੋ ਕੇ

ਝੋਲ਼ੀ ਚ ਪਾ

ਗਏ

ਮਾਂ ਮੇਰੀ ਦੇ

ਇਹ ਪਘੂੰੜਾ

ਜੋ ਮੇਰੇ ਰੋਮ ਰੋਮ '

ਰਚ ਕੇ

ਬੜਾ ਕੁੱਝ ਦੱਸ ਕੇ

ਮੇਰਾ ਨਾਂ ਹੀ

ਜੇਹਲਮ ਰੱਖ ਕੇ

ਰੰਗ ਚੜ੍ਹਾ ਗਏ

ਮੇਰੇ ਤੇ ਗੂੜ੍ਹਾ।

ਜਿਸ 'ਚੋ ਜੰਮੇ

ਅਨੇਕਾਂ ਖ਼ਾਬ

ਕਰੀ ਬਗਾਵਤ

ਨਾ ਝੱਲੀ ਦਾਬ

ਵਿਰਸੇ ਮੁਤਾਬਿਕ

ਚਲਣਾ ਸੀ ਮੈ

ਹੋਰ ਕੀ

ਕਿਸੇ ਦੇ ਆਖੇ

ਫੇਰ ਠੱਲਣਾ ਸੀ ਮੈ ?

ਰੁੜ੍ਹਨ ਤੋਂ ਬਾਦ

ਹੋਇਆ ਅਜਾਦ

ਛੱਡ ਗਡੀਰਨਾ

ਤੇ ਉਂਗਲ ਮਾਪਿਆਂ ਦੀ

ਗਲ਼ ਸਿਆਪਿਆਂ ਦੀ

ਪੰਡ ਦਾ ਬੋਝ

ਵੇਖ ਕੇ ਰੋਜ

ਮੁਕਤੀ ਲਈ ਤੁਰਿਆ

ਉਸ ਮੋੜ ਮੁੜਿਆ

ਜਿਥੇ ਸੀ ਠਿਕਾਣਾ

ਥੇਹ ਦੇ ਉੱਤੇ

ਫਰਿਸ਼ਤਿਆਂ ਦਾ

ਮਾਮ ਜਿਸਤਿਆ ਦਾ

ਖ਼ੂਬ ਬੋਲ ਬਾਲਾ ਸੀ

ਇਹ ਤਾ ਸ਼ਿਵ ਦਵਾਲਾ ਸੀ

ਸਿਰ ਜੋੜ

ਲੱਭ ਦੇ ਤੋੜ

ਹਰ ਸੰਕਟ ਦਾ

ਤਿਆਗ ਕੁਰਬਾਨੀ

ਹੈ ਸੀ ਇਸ ਦੀ

ਇਕੋ ਇੱਕ ਨਿਸ਼ਾਨੀ

ਮੈ ਫਿਰ ਘਰ ਵੱਲ

ਕਿਉਂ ਮੁੜਨਾ ਸੀ ?

ਮੈ ਤਾਂ ਰੁੜ੍ਹਨਾ ਸੀ

ਵਾਂਗੂ ਦਰਿਆਵਾਂ ਦੇ

ਸੰਗ ਮਨ ਦੇ ਚਾਵਾਂ ਦੇ

ਵਗਦੀਆਂ ਲਹਿਰਾਂ '

ਰੁੜ੍ਹਦਾ ਵੀ ਰਿਹਾ

ਕੁੜ੍ਹਦਾ ਵੀ ਰਿਹਾ

ਵੇਖ ਕੇ ਸਪਨਿਆ ਨੂੰ

ਵਿਖਰਦੇ ਆਪਣਿਆਂ ਨੂੰ

ਰੇਤ ਦੇ ਵਾਂਗ

ਬੇ ਵਾਗੇ ਹੋ ਕੇ

ਉਸ ਪਾਰ ਖਲੋ ਕੇ

ਸਭ ਕੁੱਝ ਖਿਲਾਰ

ਅਜੀਬ ਜਿਹਾ ਨਿਘਾਰ

ਪੈ ਗਈ ਸੰਘੋਲ

ਸਿਰਾਂ ਨੂੰ

ਤਾਜਾਂ  ਦੇ ਸਿੰਗਾਰ

ਸੁੱਟ ਹਥਿਆਰ

ਗਏ ਬੁਰੀ ਤਰ੍ਹਾਂ ਹਾਰ

ਬਣੇ

ਆਪਣੇ ਤੇ ਭਾਰ

ਜਿਨ੍ਹਾਂ ਦਾ  ਹੰਕਾਰ

ਛਖੰਡੀਆਂ ਸਹਾਰੇ

ਆਖਰ ਢਾਹੁਣ ਤੁਰ ਪਿਆ

ਕੁੱਲੀਆਂ ਤੇ ਢਾਰੇ

ਮਘਦੇ

ਚੁੱਲ੍ਹੇ ਅਤੇ ਹਾਰੇ

ਭੁੱਲੇ ਇਲਮ ਤੇ ਇਲਾਜ਼

ਹੋ ਗਿਆ ਆਖਰ ਬੇਲਿਹਾਜ਼

ਯੁੱਧਾਂ ਦਾ ਯੋਧਾ ਬਣ ਯੁਧਿਸ਼ਟਰ

ਹੱਥ ਫੜ ਕੇ  ਰਜਿਸਟਰ

ਕਰਨ ਲੱਗਿਆ ਖੇਤਾਂ ਨੂੰ

ਆਪਣੇ ਖ਼ਰਗੋਸ਼ਾ ਦੇ ਹਵਾਲੇ

ਇਹ ਵੇਖ ਕੇ ਗੁਨਾਹ

ਅੰਬਰੋਂ ਨਿਕਲੀ ਧਾਹ

ਉਸ ਹਰ ਦਰਵਾਜ਼ਾ ਖਟਕਖਟਾਇਆ

ਪਰ ਕੋਈ ਨਾ ਬੋਲ ਪਾਇਆ

ਲਗ ਗਏ ਮੁੰਹਾਂ ਨੂੰ ਤਾਲੇ

ਲੋਹੇ ਦੀ ਖੱਲ

ਵੀ ਬਣ ਟੱਲ

ਉਡੀਕਣ ਲੱਗੀ ਇਸ਼ਾਰੇ

ਆਇਆ ਸਮਾ ਅਜੀਬ

ਜਖਮੀ ਹੋਈ

ਜੁਰੱਅਤ ਦੀ ਜੀਭ ।

ਬੇਅਬਾਦ ਹੋਇਆ ਟਿੱਲਾ

ਮੇਰੇ ਬਿਸਮਿੱਲਾ

ਭੰਗ ਗਈ ਭੁੱਜ

ਰਿਹਾ ਕਹਿਣ ਨੂੰ ਨਹੀ ਕੁੱਝ

ਖਿਲਾਰ ਕੇ ਝਾਟੇ

ਗੂੰਜਦੇ ਰਹੇ ਫਰਾਟੇ

ਸੰਦੂਕੀਂ ਡੱਕਿਆ

ਸਾਂਭ ਕੇ ਰੱਖਿਆ

ਸਭ ਕੁੱਝ

ਸਾਹ ਘੁੱਟ ਕੇ

ਮਰ ਗਿਆ

ਤੇ ਜਦ

ਮੁਰਦਾ ਉਪਰ ਤਰ ਗਿਆ

ਡੁੱਬ ਗਿਆ ਬੰਦਾ

ਕੌਤਕ ਘੜ ਕਲਮਾਂ ਦੇ ਵੇਖ

ਜੇਹਲਮ ਖੁਦ ਤੋਂ ਡਰ ਗਿਆ

ਮਾਂ ਆਪਣੀ ਦਾ ਸੋਹਣਾ ਪੁੱਤਰ

ਵੇਖ ਸਭ

ਹੋਇਆ ਨਿਰ ਉੱਤਰ

ਹਰਖ 'ਚ ਨੱਕੋ ਨੱਕ ਭਰਕੇ

'ਭੈ ਜਲ' ਬਣਕੇ

ਜਿਵੇਂ ਰੁੜ੍ਹਿਆ

ਬੇ ਵਸੀ ਦਾ ਆਲਮ ਸੀ ਇਹ

ਵਕਤ ਬੜਾ ਈ ਜਾਲਮ ਸੀ ਇਹ

ਜੀਹਦੇ ਲਈ

ਸੀ ਜਲਦੀ

ਸੀਨੇ ਅੱਗ ਬਲ਼ਦੀ

ਉਸ ਨੂੰ ਮਿਲ ਠਾਰਨ ਲੱਗੇ

ਇਕ ਦੂਜੇ ਤੋਂ

ਹੋ ਹੋ ਅੱਗੇ

ਵੇਖ ਇਹ ਕਰਤੂਤ

ਤੇ ਆਵਾ ਊਤ

ਲਏ ਮੁੱਖ ਮੋੜ

ਦਰਖਤਾਂ ਦੀਆਂ

ਠੰਢੀਆਂ ਛਾਂਵਾ ਨੇ

ਪੁੱਤਰਾਂ ਤੇ ਮਾਵਾਂ ਨੇ।

 

ਫੇਰ ਜੇਹਲਮ ਕਿਉਂ ਡਰਦਾ

ਕਿਉਂ ਕਿਸੇ ਦੀ ਪਰਵਾਹ ਕਰਦਾ

ਤੇ ਹੋ ਗਿਆ ਬਾਗੀ

ਇਸ ਲਈ ਜੇਹਲਮ ਹੁਣ

ਕੰਢਿਆਂ ਉੱਤੋਂ ਦੀ ਵਗਦੈ

ਲੈ ਕਸ਼ਤੀਆਂ ਤੇ ਚੱਪੂ

ਨਾ ਕੋਈ ਪਾਰ ਟੱਪੂ

ਕਿਉਂਕਿ

ਉਹ ਹੁਣ ਵੀ

ਕੰਢਿਆਂ ਤੋਂ ਦੀ ਵਗਦੈ

ਜੇਹਲਮ ਤਾਂ ਜੇਹਲਮ ਹੈ।

---------

 

ڈا میہر مانک

کوتا /جیہلم

اہ بار دی ہکّ ئ

جتھے دھڑکے دلّ

دریاواں دا

انگڑائی بھندیاں اچھاواں دا

سورج اگے چاواں دا

جوبن کہر اداواں دا

جسا اہ جوانی دا

مڈھّ بجھے جتھوں کہانی دا

 

اہ دھرتی میری ماں ہے

دنیاں دی اہ ازیم تھاں ہے

جس دا جیہلم

جایا جنت دا

دل توڑن دا

دل بنن دا

آیا ہسے

جھناں دے

بھانوے جاپن

اہ گناہ جے

راوی

گلوکڑی جہی پا

جاندی وچّ سماء

وگدے پانیاں سنگ

آپنے ہانیاں سنگ

بیاس

لے امکّ جہی پیاس

ملن دی آس

سنگ

ستلج دا مونہ چمّ

ہوکے گمّ

اک دے سنیہا

اس سنگ تردا

جھناں ولّ رڑھدا

سارے اک مکّ ہوکے

ہوند سندھ وچّ سمو کے

جھولی چ پا

گئے

ماں میری دے

اہ پگھونڑا

جو میرے روم روم 'چ

رچ کے

بڑا کجھّ دسّ کے

میرا ناں ہی

جیہلم رکھّ کے

رنگ چڑھا گئے

میرے تے گوڑھا۔

جس 'چو جمے

انیکاں خاب

کری بغاوت

نا جھلی داب

ورسے متابک

چلنا سی مے

ہور کی

کسے دے آکھے

پھیر ٹھلنا سی مے ؟

 

 

رڑھن توں بائد

ہویا ازاد

چھڈّ گڈیرنا

تے انگل ماپیاں دی

گل سیاپیاں دی

پنڈ دا بوجھ

ویکھ کے روز

مکتی لئی تریا

اس موڑ مڑیا

جتھے سی ٹھکانا

تھیہ دے اتے

فرشتاں دا

مام جستیا دا

خوب بول بالا سی

اہ تا شو دوالا سی

سر جوڑ

لبھّ دے توڑ

ہر سنکٹ دا

تیاگ کربانی

ہے سی اس دی

اکو اکّ نشانی

مے پھر گھر ولّ

کیوں مڑنا سی ؟

مے تاں رڑھنا سی

وانگو دریاواں دے

سنگ من دے چاواں دے

وگدیاں لہراں 'چ

رڑھدا وی رہا

کڑھدا وی رہا

ویکھ کے سپنیا نوں

وکھردے آپنیاں نوں

ریت دے وانگ

بے واگے ہو کے

اس پار کھلو کے

سبھ کجھّ کھلار

اجیب جہا نگھار

پے گئی سنگھول

سراں نوں

تازا دے سنگار

سٹّ ہتھیار

گئے بری تراں ہار

بنے

آپنے تے بھار

جناں دا ہنکار

چھکھنڈیاں سہارے

آخر ڈھاہن تر پیا

کلیاں تے ڈھارے

مگھدے

چلھے اتے ہارے

بھلے الم تے الاز

ہو گیا آخر بیلہاز

یدھاں دا یودھا بن یدھشٹر

ہتھ پھڑ کے رجسٹر

کرن لگیا کھیتاں نوں

آپنے خرگوشا دے ہوالے

اہ ویکھ کے گناہ

امبروں نکلی دھاہ

اس ہر دروازا کھٹککھٹایا

پر کوئی نا بول پایا

لگ گئے منہاں نوں تالے

لوہے دی کھلّ

وی بن ٹلّ

اڈیکن لگی اشارے

آیا سما اجیب

زخمی ہوئی

جرئت دی جیبھ ۔

 

بیئباد ہویا ٹلا

میرے بسملا

بھنگ گئی بھجّ

رہا کہن نوں نہی کجھّ

کھلار کے جھاٹے

گونجدے رہے پھراٹے

سندوکیں ڈکیا

سامبھ کے رکھیا

سبھ کجھّ

ساہ گھٹّ کے

مر گیا

تے جد

مردا اپر تر گیا

ڈبّ گیا بندا

کوتک گھڑ کلماں دے ویکھ

جیہلم خد توں ڈر گیا

ما آپنی دا سوہنا پتر

ویکھ سبھ

ہویا نر اتر

ہرکھ 'چ نکو نکّ بھرکے

'بھے جل' بنکے

جویں رڑھیا

بے وسی دا شاہالمب شاہ سی اہ

وکت بڑا ئی زالم سی اہ

جیہدے لئی

سی جلدی

سینے اگّ بلدی

اس نوں مل ٹھارن لگے

اک دوجے توں

ہو ہو اگے

ویکھ اہ کرتوت

تے آوا اوت

لئے مکھّ موڑ

درختاں دیاں

ٹھنڈھیاں چھانوا نے

پتراں تے ماواں نے۔

 

پھیر جیہلم کیوں ڈردا

کیوں کسے دی پرواہ کردا

تے ہو گیا باغی

اس لئی جیہلم ہن

کنڈھیاں اتوں دی وگدے

لے کشتیاں تے چپو

نا کوئی پار ٹپو

کیونکِ

اہ ہن وی

کنڈھیاں توں دی وگدے

جیہلم تاں جیہلم ہے۔

------

گرمکھی توں اردو لپیانترن: جسوندر سنگھ کائینور

ਗੁਰਮੁਖੀ ਤੋਂ ਉਰਦੂ ਲਿਪੀਆਂਤਰਣ: ਜਸਵਿੰਦਰ ਸਿੰਘ ਕਾਈਨੌਰ

ਮੂਲ ਲੇਖਕ ਦਾ ਸੰਪਰਕ-

ਡਾ.ਮੇਹਰ ਮਾਣਕ

ਮੁਖੀ ,

ਯੂਨੀਵਰਸਿਟੀ ਸਕੂਲ ਆਫ ਸੋਸ਼ਲ ਸਾਇੰਸਜ਼,

ਰਾਇਤ ਬਾਹਰਾ ਯੂਨੀਵਰਸਿਟੀ ,

ਖਰੜ ,ਮੋਹਾਲੀ

ਮੋਬਾਈਲ -90411-13193

ਇਹ ਵੀ ਪੜ੍ਹੋ -

ਸਾਈ, ਨਦੀਆਂ ਪੀ ਕੇ ਵੀ ਮੇਰੀ ਪਿਆਸ ਫਿਰੇ ਤਿਰਹਾਈ.

Post a Comment

0 Comments