ਮਰਲ਼ਾ ਥਾਂ 'ਤੇ / ਕੁਲਬੀਰ ਸਿੰਘ ਕੰਵਲ
ਮਰਲ਼ਾ ਥਾਂ'
'ਤੇ ਹੱਕ ਜਤਾ ਕੇ
ਕੀ ਲੈਣਾ ਹੁਣ।
ਕੁੱਲੀ ਵਿੱਚ ਸਮਾਨ ਟਿਕਾ
ਕੇ ਕੀ ਲੈਣਾ ਹੁਣ।
ਰਾਜ਼ੀ- ਬਾਜ਼ੀ ਹਾਂ, ਮੈਨੂੰ ਪੁੱਛਦਾ
ਕੋਈ ਜਦ,
ਚੌਧਰ ਦੇ ਸੰਗ ਹੇਜ ਦਿਖਾ
ਕੇ ਕੀ ਲੈਣਾ ਹੁਣ।
ਬਾਪ ਮਰੇ "ਤੇ, ਸਿਰ ਦੀ
ਛੱਤ ਵੀ ਜਾਂਦੀ ਲੱਗੀ,
ਆਪਣਿਆਂ ਸੰਗ ਰੋਸ ਜਤਾ
ਕੇ ਕੀ
ਲੈਣਾ ਹੁਣ।
ਭੁੱਲ ਗਿਆ ਜੋ
ਮੋਏ ਰਿਸ਼ਤੇ ਵਾਂਙਰ
ਮੈਨੂੰ ,
ਨੈਣੀਂ ਉਸਦਾ ਖ਼ਾਬ
ਸਜਾ ਕੇ ਕੀ
ਲੈਣਾ ਹੁਣ।
ਇੱਕ ਵਾਰੀ ਤਾਂ ਉਸ ਹਾਂ ਵਿੱਚ ਹਾਂ ਮਿਲਾਈ ਹੁੰਦੀ,
ਪੁਸਤਕ ਦੇ ਉੱਤੇ ਨਾਮ
ਲਿਖਾ ਕੇ ਕੀ ਲੈਣਾ ਹੁਣ।
ਸਾਰਾ ਟੱਬਰ,
ਸਾਕ-ਸਕੀਰੀ ਇੱਕ ਪਾਸੇ
ਸਭ,
ਗਲ ਵਿੱਚ ਪਾਇਆ ਢੋਲ ਵਜਾ ਕੇ ਕੀ ਲੈਣਾ ਹੁਣ।
ਚੇਤੇ ਅਉਂਦਾ ਹੁਣ ਤਾਂ
ਸਾਲ-ਛਿਮਾਹੀ ਉਹ ਜਦ,
ਰੱਬ ਦੇ ਰੰਗ
ਨੇ ਰੋਸ ਜਤਾ ਕੇ
ਕੀ ਲੈਣਾ ਹੁਣ।
ਤੇਰੇ - ਮੇਰੇ ਹੰਝੂਆਂ
ਦੀ ਦਰਦ ਕਹਾਣੀ, ਜੋ,
ਪੁਸਤਕ ਦਾ ਅਨੁਵਾਦ
ਕਰਾ ਕੇ
ਕੀ ਲੈਣਾ ਹੁਣ।
ਸਿੱਟ ਪਰੇ ਕਦ
ਤਕ ਰੱਖੇਂਗਾ "ਕੁਲਬੀਰ
ਸਿੰਹਾਂ",
ਖੋਟੇ ਸਿੱਕੇ ਨੂੰ
ਟਣਕਾ ਕੇ ਕੀ
ਲੈਣਾ ਹੁਣ।
ਸੰਪਰਕ –
ਕੁਲਬੀਰ ਸਿੰਘ ਕੰਵਲ
ਚੱਕ ਮੁਗਲਾਨੀ ,
ਨਕੋਦਰ
ਮੋਬਾਈਲ -9815143028
Contact -
Kulbir
Singh Kanwal
Chak
Muglani,
Nakodar.
Mobile -9815143028
ਇਹ ਵੀ ਪਸੰਦ ਕਰੋਗੇ -
ਅਕਦਾ ਜ਼ੀਸਤ ਖੁਲਨਾ ਦੁਸ਼ਵਾਰ ਹੈ, ਜ਼ੁਲਫ ਕੀ ਲਟ ਏਕ ਗਿਰਹਾ ਹਜ਼ਾਰ ਹੈ
1 Comments
ਬਹੁਤ ਵਧੀਆ ਗ਼ਜ਼ਲ।
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.