ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਬਸੰਤ ਰੁੱਤ ਕਵੀ ਦਰਬਾਰ ਦਾ ਆਯੋਜਨ

ਚੰਡੀਗੜ੍ਹ,12 ਫਰਵਰੀ (ਬਿਊਰੋ)

ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਭਾਗ ਸਿੰਘ ਸੱਜਣ ਯਾਦਗਾਰੀ ਹਾਲ ਸੈਕਟਰ 20 ਸੀ ਚੰਡੀਗੜ੍ਹ ਵਿਖੇ 11 ਫਰਵਰੀ ਐਤਵਾਰ ਨੂੰ ਹੋਈ। ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਸਪਾਲ ਸਿੰਘ ( ਸਾਬਕਾ, ਜਨ: ਸਕੱਤਰ, ਚੰਡੀਗੜ੍ਹ ਸਾਹਿਤ ਅਕਾਡਮੀ) ਸਰਦਾਰਾ ਸਿੰਘ ਚੀਮਾ, ਡਾ.ਅਵਤਾਰ ਸਿੰਘ ਪਤੰਗ, ਸੇਵੀ ਰਾਇਤ ਸ਼ਾਮਲ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਮਲਕੀਤ ਬਸਰਾ ਦੀ ਬਸੰਤ ਰੁੱਤ ਬਾਰੇ ਕਵਿਤਾ ਸੁਨਾਉਣ ਨਾਲ ਹੋਈ।ਸੁਰਜੀਤ ਸਿੰਘ ਧੀਰ ਨੇ ਬਸੰਤ ਰੁੱਤ ਬਾਰੇ ਸ਼ਬਦ ਦਾ ਗਾਇਨ ਕੀਤਾ।ਮਲਕੀਤ ਬਸਰਾ,ਦਰਸ਼ਨ ਸਿੱਧੂ,ਰਜਿੰਦਰ ਸਿੰਘ ਧੀਮਾਨ,ਗੁਰਦਰਸ਼ਨ ਸਿੰਘ ਮਾਵੀ, ਮਨਜੀਤ ਕੌਰ ਮੋਹਾਲੀ, ਡਾ. ਮਨਜੀਤ ਸਿੰਘ ਮਝੈਲ, ਸਤਵੀਰ ਕੌਰ,ਚਰਨਜੀਤ ਕੌਰ ਨੇ ਬਸੰਤ ਰੁੱਤ ਬਾਰੇ ਵਧੀਆ ਕਵਿਤਾਵਾਂ ਸੁਣਾਈਆਂ ।ਗੁਰਦੀਪ ਗੁਲ ਨੇ ਉਰਦੂ ਰੰਗ ਵਿਚ ਰੰਗੀ ਬਸੰਤ ਬਾਰੇ ਸੋਹਣੀ ਕਵਿਤਾ ਪੇਸ਼ ਕੀਤੀ । ਦਰਸ਼ਨ ਤਿਊਣਾ,ਜਗਤਾਰ ਜੋਗ,ਪਿਆਰਾ ਸਿੰਘ ਰਾਹੀ,ਹਰਬੰਸ ਸੋਢੀ,ਹਰਜੀਤ ਸਿੰਘ, ਬਾਬੂ ਰਾਮ ਦੀਵਾਨਾ,ਸੇਵੀ ਰਾਇਤ,ਜੋਗਿੰਦਰ ਜੱਗਾ ਅਤੇ ਹੋਰ ਕਵੀਆਂ ਨੇ ਵੀ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਦੱਸਦਿਆਂ ਕਵਿਤਾਵਾਂ ਦੀ ਛਹਿਬਰ ਲਾਈ। ਡਾ. ਅਵਤਾਰ ਸਿੰਘ ਪਤੰਗ ਅਤੇ ਸੁਖਵਿੰਦਰ ਸਿੰਘ ਰਫੀਕ ਨੇ ਸਮਾਜਿਕ ਸਰੋਕਾਰਾਂ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ।ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਪਾਲ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਬਸੰਤ ਰੁੱਤ ਦੀ ਜੀਵਨ ਵਿਚ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ।ਮੰਚ ਸੰਚਾਲਨ ਸ੍ਰੀਮਤੀ ਸਤਬੀਰ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।

ਇਹ ਵੀ ਪੜ੍ਹੋ -

ਅੰਮਿ੍ਤਪਾਲ ਸਿੰਘ ਸ਼ੈਦਾ ਦਾ ਨਵਾਂ ਗ਼ਜ਼ਲ -ਸੰਗ੍ਰਿਹ 'ਟੂਣੇਹਾਰੀ ਰੁੱਤ ਦਾ ਜਾਦੂ' ਲੋਕ ਅਰਪਣ

Post a Comment

0 Comments