ਰਾਹ ਕਿਵੇਂ ਲੱਭਾਂ ਮੈਂ ਘਣੇ ਜੰਗਲ ਦੇ ਪਾਰ ਟੁਰ ਗਈ ਕਿੱਧਰ ਟਨਾਣੇਆਂ ਦੀ ਕਤਾਰ

ਗ਼ਜ਼ਲ / ਕੇਸਰ ਕਰਮਜੀਤ ਆਸਟ੍ਰੇਲੀਆ

ਰਾਹ ਕਿਵੇਂ ਲੱਭਾਂ ਮੈਂ ਘਣੇ ਜੰਗਲ ਦੇ ਪਾਰ।

ਟੁਰ ਗਈ ਕਿੱਧਰ ਟਨਾਣੇਆਂ ਦੀ ਕਤਾਰ।

 

ਉਹੀ ਉਮੀਦ ਸੀ ਮੇਰੀ ਸ਼ਾਹ ਹਨੇਰੇ ਵਿਚ

ਹੁਣੇ ਦਿਖੀ ਸੀ ਜੋ ਜੁਗਨੂੰਆਂ ਦੀ ਕਤਾਰ।

 

ਹਵਾ ਬਿਰਖਾਂ ਨੂੰ ਇਹ ਦੇ  ਰਹੀ ਹੈ ਸੰਦੇਸ

ਚੁੱਪ ਕਰੋ ਆਉਣ ਵਾਲੀ ਹੁਣੇ ਹੈ ਫੁਹਾਰ।

 

ਮੈਂ ਆਦਮੀ ਹਾਂ, ਨਾ ਲੰਘਿਆ ਵਕਤ ਕੋਈ

ਮੈਂ ਪਰਤ ਆਵਾਂਗਾ, ਤੂੰ ਨਾਂ ਲੈ ਤਾਂ ਪੁਕਾਰ।

 

ਕੁਝ ਦੇਰ ਹੀ ਖੋਲੀ, ਫੁੱਲਾਂ ਰੰਗਾਂ ਦੀ ਪਟਾਰ

ਹੁਣੇ ਤਾਂ ਆਈ ਸੀ ਓਹ ਹੁਣ ਪਰਤੀ ਬਹਾਰ।

Contact -

Karamjit Singh

(Kesar Karamjit)

Mobile: +61470213400


ਇਹ ਵੀ ਪੜ੍ਹੋ -

ਕੇਸਰ ਕਰਮਜੀਤ ਆਸਟ੍ਰੇਲੀਆ ਦੀ ਇੱਕ ਗ਼ਜ਼ਲ

 

Post a Comment

0 Comments