ਉਮੀਦਾਂ ਦੀ ਇਬਾਰਤ/ ਸੇਵਾ ਰਾਮ ਤ੍ਰਿਪਾਠੀ

ਅਨੁਵਾਦ ਦੇ ਰੰਗ -ਗੁਰਮਾਨ ਸੈਣੀ

ਉਮੀਦਾਂ ਦੀ ਇਬਾਰਤ/ ਸੇਵਾ ਰਾਮ ਤ੍ਰਿਪਾਠੀ


ਕਿਸਾਨ..

ਉਜੜੇ ਮਹਾਂਦੀਪ ਦਾ ਕੋਈ ਟਾਪੂ ਨਹੀਂ

ਨਾ ਟੁੱਟੀਆਂ ਫੁੱਟੀਆਂ ਪੁਰਾਣੀਆਂ ਚੀਜ਼ਾਂ ਦਾ

ਕੋਈ ਅਜਾਇਬਘਰ

ਉਹ ਮਰੀਆਂ ਹੋਈਆਂ ਆਤਮਾਵਾਂ ਦਾ

ਦਫ਼ਤਰ ਵੀ ਨਹੀਂ

ਉਹ ਮਾਰਖੁੰਡਾਂ, ਅਪਰਾਧੀਆਂ ਅਤੇ

ਸ਼ੈਤਾਨਾਂ ਦਾ ਰੋਜ਼ਨਾਮਚਾ ਵੀ ਨਹੀਂ

ਉਹ ਕਬਰਾਂ ਅੰਦਰ

ਸੋਈ ਖਾਮੋਸ਼ੀ ਦਾ ਸ਼ੀਸ਼ਾ ਵੀ ਨਹੀਂ

ਉਹ ਗਿਰਦੀ ਪੈਂਦੀ

ਆਵਾਜ਼ਾਂ ਦੀ ਕਾਂਵਾਂ ਰੌਲੀ ਵੀ ਨਹੀਂ

ਉਸਦਾ ਖੂਨ ਇੰਨਾ ਹਲਕਾ ਵੀ ਨਹੀਂ

ਕਿ ਕੋਈ ਇਤਿਹਾਸ ਤੇ ਭੂਗੋਲ ਚੁੱਕ

ਉਸਨੂੰ ਪੁਰਾਤੱਤਵ ਦਾ ਠਿਕਾਣਾ ਬਣਾ ਦੇਵੇ।

 

ਉਹ ਪੁਰਾਣੀ ਪੱਗ ਜਾਂ ਦੇਸ਼ੀ ਜੁੱਤੀ ਦੀ

ਕੋਈ ਕਹਾਣੀ ਵੀ ਨਹੀਂ

ਉਹ ਤਾਂ ਦੇਸ਼ ਦੇਸ਼ਾਂਤਰਾਂ ਦੀਆਂ

ਤਮਾਮ ਤਸਵੀਰਾਂ ਵਿੱਚੋਂ ਤੱਕ ਰਿਹਾ ਹੈ

ਕੋਈ ਰਾਜਸੱਤਾ ਆਪਣੇ ਕੁਕਰਮਾਂ ਨਾਲ

ਉਸਦੀ ਹੈਸੀਅਤ ਢਕ ਨਹੀਂ ਸਕਦੀ।

 

ਅਨਾਜ ਅਤੇ ਖੁਰਾਕੀ ਫਸਲਾਂ ਦੀ ਰੋਸ਼ਨੀ ਵਿੱਚ

ਪੇਟ ਅਤੇ ਆਤਮਾਵਾਂ ਵਿੱਚ

ਮਹਿਕ ਦੇ ਬੱਦਲ ਘੁਮੜਦੇ ਹਨ

ਵਿਚਾਰੇ ਨਹੀਂ ਹਨ ਕਿਸਾਨ

ਧੋਖਾਧੜੀ ਨਾਲ ਹੱਥਾਪਾਈ ਕਰਦੀ

ਉਸਦੀ ਮਿਹਨਤ ਜਿੰਦਾ ਹੈ ਹਮੇਸ਼ਾ ਤੋਂ।

 

ਸਾਰੀ ਡਰਾਮੇਬਾਜ਼ੀ ਅਤੇ

ਪਖੰਡ ਲੀਲਾਵਾਂ ਦੇ ਮੁਕਾਬਲੇ

ਉਸਦੀ ਦੁਨੀਆਂ ਅਜਿੱਤ ਸਜੀ ਹੈ

ਧੂੜ-ਕਚਰਾ ਵਿਛਾਉਂਦੇ ਨਾਪਾਕ ਇਰਾਦੇ

ਇਕਲਾਪੇ ਦੀ ਹਨੇਰੀ ਸੁਰੰਗ ਵਿੱਚ ਦਫ਼ਨ

ਕਿਸਾਨ ਕਦੇ ਹਾਰਦਾ, ਕਦੇ ਜਿੱਤਦਾ

ਹੰਝੂਆਂ ਦੀ ਫੜ੍ਹ ਕੇ ਰੇਲਗੱਡੀ

ਅੰਤ ਨੂੰ ਆਪਣੀ ਮੰਜ਼ਿਲ ਤੱਕ

ਪਹੁੰਚ ਹੀ ਜਾਂਦਾ ਹੈ, ਕਿਸਾਨ

ਕਿਉਂਕਿ...

ਉਸਨੂੰ ਜਿਊਣਾ ਵੀ ਆਉਂਦਾ ਹੈ

ਤੇ ਮਰਨਾ ਵੀ।

ਹਿੰਦੀ ਮੂਲ : ਸੇਵਾ ਰਾਮ ਤ੍ਰਿਪਾਠੀ

ਪੰਜਾਬੀ ਅਨੁਵਾਦ :

ਗੁਰਮਾਨ ਸੈਣੀ

ਰਾਬਤਾ : 9256346906


ਇਹ ਵੀ ਪਸੰਦ ਕਰੋਗੇ -

ਗ਼ਜ਼ਲ / ਵਿਨੋਦ ਅਨੀਕੇਤ


Post a Comment

0 Comments