ਕੁਲਬੀਰ ਸਿੰਘ ਕੰਵਲ ਦੀਆਂ ਚਾਰ ਕਾਵਿ ਰਚਨਾਵਾਂ
ਉੱਡ ਰਿਹੈ
ਨਕਲੀ ਖੰਭ ਲਗਾ ਕੇ ਬਾਵਾ ਉੱਡ ਰਿਹੈ
ਲੋਕੀ ਆਖਣ ਬੱਲੇ ਸ਼ਾਵਾ ਉੱਡ ਰਿਹੈ
ਘਰ ਦੇ ਸਾਰੇ ਚਿੰਤਾਤੁਰ ਅਤਿਅੰਤ ਦੁਖੀ
ਬਾਵਾ ਵਿੱਚ
ਖ਼ੁਸ਼ੀ ਦੇ ਫਾਵਾ
ਉੱਡ ਰਿਹੈ
ਸਿਰ ਦੇ ਬਿਖਰੇ ਵਾਲ਼ ਹਨ੍ਹੇਰੀ ਝੁੱਲ ਗਈ
ਬੇ ਤਰਤੀਬੀ ਦਾ ਪਹਿਰਾਵਾ ਉੱਡ ਰਿਹੈ
ਵਰ੍ਹਿਆਂ ਤੋਂ ਨੇ ਲੋਕੀ ਚੀਕ-ਪੁਕਾਰ ਰਹੇ
ਪਿੰਡਾਂ-ਸ਼ਹਿਰਾਂ ਦੇ ਵਿਚ ਮਾਵਾ ਉੱਡ ਰਿਹੈ
ਡੋਰ ਬਿਗਾਨੀ ਨਾਲ ਤੰਗ ਉਡਾਈ ਕੀ
ਐਸਾ ਚੜ੍ਹਿਆ ਚਾਅ ਉਡਾਵਾ ਉੱਡ ਰਿਹੈ
ਕਿਰਸਾਨੀ ਮਜ਼ਦੂਰੀ ਮੂੰਹ ਦੇ ਭਾਰ ਪਈ
ਧਨੀਆਂ ਦੇ ਘਰ ਮਨ ਪਰਚਾਵਾ ਉੱਡ ਰਿਹੈ
ਖਿਦਰਾਣੇ ਦੀ ਢਾਬ ਗਵਾਹੀ
ਦਿੰਦੀ, ਗੁਰ,
ਬਹੁੜੇ ਆਖਿਰਕਾਰ ਬਿਦਾਵਾ ਉੱਡ ਰਿਹੈ
ਮੰਦਰ ਵਿਚ ਭਗਵਾਨ
ਮੰਦਰ ਵਿਚ ਭਗਵਾਨ ਕਦੇ
ਨਈਂ ਰੋਇਆ ਹੈ।
ਬਾਹਰ ਜਦੋਂ ਵੀ ਕਤਲ਼ ਖ਼ੁਦਾ ਦਾ ਹੋਇਆ ਹੈ।
ਵਿਰਲ਼ੇ ਬੰਦੇ ਨੇ ਉਸ ਦਾ ਮੁੱਲ ਪਾਇਆ ਏ,
ਕਿਰਤੀ ਦਾ ਜਦ ਤੱਕਿਆ ਮੁੜ੍ਕਾ ਚੋਇਆ ਹੈ।
ਉੰਝ ਅਸੀਂ ਅਰਦਾਸ ਭਲੇ ਦੀ ਕਰਦੇ ਹਾਂ,
ਬਾਰ ਅਸਾਡਾ ਅਕਸਰ ਰਹਿੰਦਾ ਢੋਇਆ ਹੈ।
ਪਾਪ ਟਿਕਾਣਾ ਬੈਠੈ ਆਪ ਬਣਾ ਕੇ ਹੁਣ,
ਬੰਦੇ ਵਿੱਚੋਂ ਰੱਬ ਜਦੋ ਦਾ ਮੋਇਆ ਹੈ।
ਕੰਡੇ ਦਿੱਤੇ ਥਾਂ-ਥਾਂ ਉੱਤੇ ਬੀਜ ਅਸੀਂ,
ਆਂਹਦੇ ਹਾਂ ਪਰ ਬੀਅ ਫੁੱਲਾਂ ਦਾ ਬੋਇਆ ਹੈ।
ਸਾਵਾ-ਮੀਣਾ ਵੇਚ ਕਦੋਂ ਦੇ ਦਿੱਤੇ ਹਨ,
ਹਲ਼ ਦੇ ਮੂਹਰੇ ਮਾਂ-ਬਾਪ ਨੂੰ ਜੋਇਆ ਹੈ।
ਫਿਰ ਵੀ ਉਸਦੀ ਸੂਰਤ ਨਜ਼ਰੀਂ ਆਉਂਦੀ ਏ,
ਉਸਨੇ ਭਾਵੇਂ ਅਪਣਾ ਮੁੱਖ ਲੁਕੋਇਆ ਹੈ।
ਇੱਕ ਬੱਚਾ ਹੱਸਦਾ-ਹੱਸਦਾ ਘਰ ਨੂੰ ਮੁੜਿਆ,
ਪਰ ਇੱਕ ਬਾਲ ਪਤੰਗ ਦੀ ਖਾਤਰ
ਰੋਇਆ ਹੈ।
ਡਾਕ ਨਈਂ ਜਾਂਦੀ
ਮੈ ਉੱਚੀ ਮਾਰਦਾਂ ਜੇ ਹਾਕ,ਉਸ ਤਕ ਹਾਕ ਨਈਂ ਜਾਂਦੀ।
ਤੇ ਸੁਣਿਐ ਪਿੰਡ ਨੂੰ ਉਸਦੇ
ਗ਼ਮਾਂ ਦੀ ਡਾਕ ਨਈਂ ਜਾਂਦੀ
ਸੁਨੇਹਾ ਓਸ ਦੇ ਘਰ ਨੂੰ, ਪਤਾ ਵੀ ਓਸਦੇ ਘਰ ਦਾ,
ਫ਼ਰੋਲਾਂ ਖ਼ਾਕ ਨੂੰ ਕੀ ਹੁਣ, ਉਡਾਵਾਂ ਖ਼ਾਕ ਨਈਂ
ਜਾਂਦੀ।
ਦਿਸੇ ਦਿਸਹੱਦਿਆਂ ਤੋਂ ਪਾਰ
ਵਰਜਤ ਰਸਤਿਆਂ ਤੋ ਵੀ,
ਉਹ ਅੱਖਾਂ ਮੇਰੀਆਂ ਤੋ ਦੂਰ
ਸੂਰਤ ਪਾਕ ਨਈਂ ਜਾਂਦੀ।
ਮੈਂ ਮੁੜ-ਮੁੜ ਆਪ ਤੋਂ
ਪੁੱਛਾਂ,ਤੂੰ ਮੁੜ-ਮੁੜ ਝਾਕਦੈਂ ਪਿੱਛੇ,
ਕਹਾਂ ਬੇਬਾਕ ਮੈਂ ਸੱਜਣਾਂ ਕਿ
ਉਸਦੀ ਝਾਕ ਨਈਂ ਜਾਂਦੀ
ਪਰਿੰਦਾ ਆਲਣੇ ਅੰਦਰ ਬਰਾਬਰ ਆਸ ਲੈ ਬੈਠੈ,
ਉਡਾਰੀ ਪਰਤ ਆਵੇਗੀ ਅਜੇ ਤਕ
ਤਾਕ ਨਈਂ ਜਾਂਦੀ।
ਤਸੀਹੇ ਅਣ-ਮਨੁੱਖੀ ਤੇ
ਜਲਾਲਤ ਜਨਮ-ਜਨਮਾਂ ਦੀ,
ਕਥਾ ਏ ਯੁੱਗ-ਯੁੱਗਾਂ ਦੀ ਕਹੀ
ਇੱਕ ਵਾਕ ਨਈਂ ਜਾਂਦੀ।
ਬਿਗਾਨੇ ਮੁਲ਼ਕ ਜਾਵਣ ਦੀ
ਅਧੂਰੀ ਆਸ ਫਿਰ ਮੇਰੀ,
ਉਡਾਣਾਂ ਬਹੁਤ ਪਰ ਸਿੱਧੀ ਕੋਈ
ਬੈਂਕਾਕ ਨਈਂ ਜਾਂਦੀ।
ਕੰਵਲ" ਜੋ ਸਾਕ ਰੂਹਾਂ
ਦੇ ਸਿਆਣੇ ਕਹਿਣ ਜਨਮਾਂ ਦੇ,
ਗ਼ਿਲਾ ਕੀ ਜੇ ਗਰਾਂ ਓਦੇ
ਗਮਾਂ ਦੀ ਡਾਕ ਨਈਂ ਜਾਂਦੀ।
ਪੈਸੇ ਵਾਲੇ
ਪੈਸੇ ਵਾਲੇ ਦੇਸ਼ ਪਿਆਰਾ ਛੱਡੀ ਜਾਂਦੇ ਨੇ।
ਦੇਸ਼ ਬਿਗਾਨੇ ਜਾ ਕੇ ਮੂੜ੍ਹੀ ਗੱਡੀ ਜਾਂਦੇ ਨੇ।
ਸਭ ਕੁਝ ਹੁੰਦੇ ਸੁੰਦੇ ਵੀ ਬੇ ਗ਼ੈਰਤ ਲੋਕੀ ਕਿਉਂ,
ਹੱਥ ਹਕੂਮਤ ਦੇ ਵੱਲ ਐਵੇਂ ਅੱਡੀ ਜਾਂਦੇ ਨੇ।
ਮੰਜੇ ਨਾਲ ਵਿਚਾਰਾ ਬਾਪੂ ਜੁੜਿਆ ਬੈਠੈ,ਪੁੱਤ,
ਬਾਬੇ ਦੇ ਪਰ ਕਰਕੇ ਗੱਡੀ ਵੱਡੀ ਜਾਂਦੇ ਨੇ।
ਵੀਹ ਸੌ ਤੇਈ' ਸਾਲ ਮੁਬਾਰਕ ਓਨਾਂ ਨੂੰ ਜਿਹੜੇ,
ਸੱਚਾ-ਸੁੱਚਾ ਕਿਰਤੀ-ਜੀਵਨ ਛੱਡੀ ਜਾਂਦੇ ਨੇ।
ਸੰਪਰਕ -
ਕੁਲਬੀਰ ਸਿੰਘ ਕੰਵਲ
ਚੱਕ ਮੁਗਲਾਨੀ,
ਨਕੋਦਰ।
ਮੋਬਾਈਲ -98151-43028
ਇਹ ਵੀ ਪਸੰਦ ਕਰੋਗੇ -
3 Comments
ਬਹੁਤ ਖੂਬ ਰਚਨਾਵਾਂ ਕਮਲ ਜੀ ਦੀਅਾਂ......ਮਨਜੀਤ ਪਿੳੁਰੀ ਗਿਦੜਬਾਹਾ
ReplyDeleteਬਹੁਤ ਬਹੁਤ ਮਿਹਰਬਾਨੀ ਜੀਉ
Deleteਬਹੁਤ ਵਧੀਆ ਸਾਰੀਆਂ ਗ਼ਜ਼ਲਾਂ... ਵਿਨੋਦ ਅਨੀਕੇਤ।
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.