ਕੇਸਰ ਕਰਮਜੀਤ ਆਸਟ੍ਰੇਲੀਆ ਦੀਆਂ ਦੋ ਗ਼ਜ਼ਲਾਂ

ਗ਼ਜ਼ਲ

ਕੇਸਰ ਕਰਮਜੀਤ ਆਸਟ੍ਰੇਲੀਆ

2212-2212-2212-2212

ਕੁਝ ਇਸ ਤਰਾਂ ਕੁਝ ਉਸ ਤਰਾਂ ਚਲਦਾ ਰਿਹਾ ਸੀ ਜ਼ਿੰਦਗੀ।

ਤੇਰੇ ਬਿਨਾ ਤੇਰਾ ਖਲਾ ਖਲਦਾ ਰਿਹਾ ਸੀ ਜ਼ਿੰਦਗੀ॥

 

ਸਾਇਆ ਮੇਰਾ ਕਿਉਂ ਮਿਲਣ ਤੋਂ ਟਲਦਾ ਰਿਹਾ ਸੀ ਉਮਰ ਭਰ।

ਉਂਗਲ ਦੁਆਲੇ  ਚੁੰਨਰੀ ਵਲਦਾ ਰਿਹਾ ਸੀ ਜ਼ਿੰਦਗੀ॥

 

ਮੈਂ ਸੋਚਿਆ ਸੀ ਖੜ੍ਹ ਰਹਾਂ ਬਿਰਖਾਂ ਦੀ ਛਾਂਵੇਂ ਸਾਹ ਲਵਾਂ।

ਭਾਂਬੜ ਮੇਰੇ ਪੈਰਾਂ ਚ ਕਿਉਂ  ਬਲ ਦਾ ਰਿਹਾ ਸੀ ਜ਼ਿੰਦਗੀ॥

 

ਮੈਂ ਕਿਸ ਲਈ ਖਾਮੋਸ਼ ਹਾਂ ਦੀਵਾਰ ਘਰ ਦੀ ਪੁਛ ਰਹੀ।

ਤੇਰਾ ਵਿਛੋੜਾ ਦਿਲ ਮੇਰੇ ਸਲਦਾ  ਰਿਹਾ ਸੀ ਜ਼ਿੰਦਗੀ॥

 

ਮਾਰੂਥਲੀਂ ਕੀ ਲੱਭਣਾ ਸੀ ਥਹੁ ਪਤਾ ਤੇਰਾ ਭਲਾ।

ਚਿੱਠੀਆਂ ਸਿਰਨਾਵੇਂ ਬਿਨਾਂ ਘਲਦਾ ਰਿਹਾ ਸੀ ਜ਼ਿੰਦਗੀ॥

ਗ਼ਜ਼ਲ

ਕੇਸਰ ਕਰਮਜੀਤ ਆਸਟ੍ਰੇਲੀਆ

122-122-122-12

ਬੜਾ ਯਾਦ ਆਵੇ, ਨ ਆਵੇ ਕਦੇ।

ਸਵੇਰਾ ਜਦੋਂ ਨਾ ਥਿਆਵੇ ਕਦੇ॥

 

ਕਦੇ ਬੂੰਦ ਇਕ ਵੀ ਮਿਲੇ ਨਾ ਕਿਤੇ।

ਸੁਰਾਹੀ ਬਿਨਾ ਵੀ ਪਿਲਾਵੇ ਕਦੇ॥

 

ਬਹਾਨੇ ਰੋਜ਼ਾਨਾ ਘੜੇ ਨਿਤ ਨਵੇਂ।

ਬਣਾ ਤਾਜ ਸਿਰ ਤੇ ਸਜਾਵੇ ਕਦੇ॥

 

ਤੇਰੀ ਹਰ ਅਦਾ ਜ਼ਿੰਦਗੀ ਦਿਲ ਨਸੀਂ।

ਕਦੇ ਮਾਰ ਦੇਵੇ ਜਿਲਾਵੇ ਕਦੇ॥

 

ਗਿਆ ਉਹ ਗਿਆ ਹੈ ਪਰ੍ਹਾਂ ਤੀਰਗੀ।

ਦੁਮੇਲਾਂ ਤੋਂ ਮੈਨੂੰ ਬੁਲਾਵੇ ਕਦੇ॥

ਸੰਪਰਕ -

ਮੋਬਾਈਲ - +61470213400

ਇਹ ਵੀ ਪੜ੍ਹੋ -

ਗ਼ਜ਼ਲ/ ਵਿਨੋਦ ਅਨੀਕੇਤ

Post a Comment

2 Comments

  1. ਬਹੁਤ ਵਧੀਆ ਗ਼ਜ਼ਲ। ਕੇਸਰ ਸਾਹਿਬ ਬਹੁਤ ਵਧਾਈ।

    ReplyDelete
    Replies
    1. ਕੇਸਰ ਕਰਮਜੀਤ23 July 2023 at 16:03

      ਧੰਨਵਾਦ ਅਨੀਕੇਤ ਜੀ

      Delete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.