ਸੁਪਨਾ ਹੋ ਗਈ ਏਂ / ਸਰਬਜੀਤ ਧੀਰ

ਨੀ ਤੂੰ ਸੁਪਨਾ ਹੋ ਗਈ ਏਂ 

ਇੱਕ ਵਾਰੀ ਦਰਸ਼ ਦੇਕੇ

ਹੁਣ ਕਿੱਥੇ ਖੋ ਗਈ ਏਂ।

 

ਵੇ, ਮੈਂ ਤੇਰੀ ਰੂਹ ਮਿੱਤਰਾ

ਦਿਲ ਵਿੱਚ ਤੇਰੇ ਵਸਦੀ

ਨਹੀਂ ਵੱਖਰੀ ਜੂਹ ਮਿੱਤਰਾ।

 

ਜਦ ਕੋਲ ਖਲੋ ਗਈ ਏਂ

ਸਹੁੰ ਮੈਨੂੰ ਸੱਚੇ ਰੱਬ ਦੀ

ਦਿਲ ਨੂੰ ਹੀ ਮੋਹ ਗਈ ਏਂ।

 

ਸਾਡੇ ਦਿਲ ਨੂੰ ਮੋਹ ਗਈ ਏਂ

ਸਾਰਾ ਜੱਗ ਸਾਨੂੰ ਭੁੱਲਿਆ

ਸਾਡਾ ਰੱਬ ਹੀ ਹੋ ਗਈ ਏਂ।

 

ਕਾਹਤੋਂ ਗੁੰਮ ਸੁੰਮ ਹੋ ਗਈ ਏਂ

ਭੋਲੀ ਜਿਹੀ ਸ਼ਕਲ ਵਾਲੀਏ

ਕਿਹੜੇ ਫਿਕਰਾਂ 'ਚ ਖੋ ਗਈ ਏਂ।

 

ਕਿਹੜੇ ਫਿਕਰਾਂ 'ਚ ਖੋ ਗਈ ਏਂ

ਜੱਗ ਦਾ ਕਿਉਂ ਡਰ ਮੰਨਦੀ

ਜਦੋਂ ਧੀਰ ਦੀ ਹੋ ਗਈ ਏਂ।

ਮੋਬਾਈਲ -88722-18418

email-editor@sahitaksanjh.com

ਇਹ ਵੀ ਪਸੰਦ ਕਰੋਗੇ -

ਲਖਵਿੰਦਰ ਸਿੰਘ ਬਾਜਵਾ ਦੇ ਪੰਦਰਾਂ ਖ਼ੂਬਸੂਰਤ ਗੀਤਾਂ ਦਾ ਪਰਾਗਾ

 

 

Post a Comment

4 Comments

  1. ਕੇਸਰ ਕਰਮਜੀਤ13 July 2023 at 02:53

    ਸੁੰਦਰ ਕਵਿਤਾ ਹੈ ਧੀਰ ਸਾਹਿਬ ਜੀ

    ReplyDelete
  2. ਵਾਹ ਧੀਰ ਸਾਹਬ ਬਹੁਤ ਖੂਬ....

    ReplyDelete
  3. ਸੁੰਦਰ ਬਿਆਨ ਕੀਤਾ ਹੈ ਜਜ਼ਬਾਤ ਨੂੰ, ਧੀਰ ਸਾਹਿਬ।

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.