ਦੱਸ ਤੇਰੀ ਮਜਬੂਰੀ ਕੀ ਐ
ਸਰਬਜੀਤ ਧੀਰ
ਏਨੀ ਵੀ ਮਗ਼ਰੂਰੀ ਕੀ ਐ ?
ਦੱਸ ਤੇਰੀ ਮਜਬੂਰੀ ਕੀ ਐ ?
ਤੇਰੇ ਘਰ ਤੋਂ ਮੇਰੇ ਘਰ ਤਕ,
ਤਿਹੁ ਹੋਵੇ, ਤਾਂ ਦੂਰੀ ਕੀ ਐ ?
ਯਾਰ ਮਨਾ,ਜਾਂ ਪੀਰ ਧਿਆ ਲੈ,
ਤੇਰੇ ਲਈ ਜ਼ਰੂਰੀ ਕੀ ਐ ?
ਮੈਂ ਹਾਂ ਤੇਰੀ ਹੀਰ ਵੇ ਅੜਿਆ ,
ਤੇਰੇ ਲਈ ,ਦੱਸ ਚੂਰੀ ਕੀ ਐ ?
ਹਰ ਕੋਈ ਤੇਰੇ ਪਿਛੇ ਝੱਲੈ ,
ਤੇਰੇ ਕੋਲ, ਕਸਤੂਰੀ ਕੀ ਐ ?
ਬਾਪ ਦੀ ਅੱਖ ਦਾ ਭੈ ਨਾ ਹੋਵੇ ,
ਮਾਂ ਦੀ ਵੱਟੀ ਘੂਰੀ ਕੀ ਐ ?
ਵੈਲੀ ਦੇ ਨਾਲ ਜੂਨ ਹੰਢਾਉਣੀ,
ਹੁੰਦੀ, ਸਬਰ ਸਬੂਰੀ ਕੀ ਐ ?
ਨੈਣ ਮਿਲਾਕੇ ਪਾਸਾ ਵੱਟਣਾ,
ਹੋਰ ਹੁੰਦੀ, ਮਗ਼ਰੂਰੀ ਕੀ ਐ ?
ਜੇ ਤੂੰ ਪ੍ਰੀਤ ਦੇ
ਦਾਅਵੇ ਕਰਦੈਂ !
'ਧੀਰ' ਤੋਂ ਏਨੀ ਦੂਰੀ ਕੀ
ਐ ?
ਮੋਬਾਈਲ -88722-18418
ਇਹ ਵੀ ਪੜ੍ਹੋ -
5 Comments
Very nice,to the point and within poetic metres.
ReplyDeleteਰਵਾਨੀ ਵਾਲੀ, ਚਟਖਦਾਰ ਅਤੇ ਸੁੰਦਰ ਗੋਂਦ ਵਾਲੀ ਗ਼ਜ਼ਲ ਹੈ ਸਰਬਜੀਤ ਜੀ । ਫੋਟੋ ਜਿੰਨੀ ਸ਼ਰਾਰਤੀ ਵੀ ਹੈ
ReplyDeleteਵਾਹ ਬਹੁਤ ਖੂਬ ਧੀਰ ਸਾਹਬ. ...ਮਨਜੀਤ ਪਿੳੁਰੀ ਗਿਦੜਬਾਹਾ
ReplyDeleteਬਹੁਤ ਖੂਬ ਲਿਖਿਆ ਜਨਾਬ 👍❤️
ReplyDeleteਬਹੁਤ ਵਧੀਆ ਗ਼ਜ਼ਲ।
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.