ਭਾਨੂੰ ਪ੍ਰਕਾਸ਼ ਰਘੁਵੰਸੀ ਦੀਆਂ ਤਿੰਨ ਹਿੰਦੀ ਕਵਿਤਾਵਾਂ

ਧੋਬੀ ਦਾ ਕੁੱਤਾ

ਭਾਨੂੰ ਪ੍ਰਕਾਸ਼ ਰਘੁਵੰਸੀ

ਜਦੋਂ...

ਉਸਨੇ ਚੌਂਕ ਵਿੱਚ ਖੜ੍ਹੇ ਹੋ ਕੇ

ਜ਼ਰੂਰੀ ਸਵਾਲ ਚੁੱਕੇ

ਸਰਕਾਰ ਤੇ ਵਿਵਸਥਾ ਨੂੰ ਲਲਕਾਰਿਆ

ਗੰਭੀਰ ਮੁੱਦਿਆਂ ਤੇ ਕੀਤੀ ਚਰਚਾ

ਅਸੀਂ...

ਇੱਕ ਜਨ ਨਾਇਕ ਦੀ ਛਵੀ ਤੱਕੀ ਉਸ ਵਿੱਚ।

 

ਉਹ ਬੜੀ ਬੇਬਾਕੀ ਨਾਲ ਬੋਲਦਾ ਸੀ

ਥੋੜਾ ਗੁੰਡਾ ਟਾਈਪ ਵੀ ਸੀ

ਪਰ ਲੋਕਾਂ ਦੇ ਹੱਕਾਂ ਲਈ ਲੜਦਾ ਸੀ

ਇਸ ਲਈ ਕੋਈ ਗੱਲ ਨਹੀਂ

ਇਹ ਕੋਈ ਔਗੁਣ ਨਹੀਂ

ਲੋਕ ਸੁਣਦੇ ਹੀ ਨਹੀਂ

ਮੰਨਦੇ ਵੀ ਸੀ ਉਸਦੀ ਗੱਲ।

 

ਜਦੋਂ ਨਗਰ ਨਿਗਮ ਦੀ ਚੋਣ ਹੋਈ

ਇੱਕ ਦਲ ਨੇ ਉਸਨੂੰ ਕਰ ਲਿਆ ਅੰਦਰ

ਲੋਕਾਂ ਨੇ ਕਿਸੇ ਦਲ ਨੂੰ ਨਹੀਂ

ਉਸ ਜਨ ਨਾਇਕ ਨੂੰ ਹੀ ਵੋਟ ਦਿੱਤਾ।

 

ਜਦੋਂ ਤੀਕ ਮੈਂਬਰ ਰਿਹਾ ਉਹ

ਮੁਹੱਲੇ ਦਾ ਹੀ ਰਿਹਾ

ਫੇਰ ਵਿਧਾਇਕ ਬਣਿਆ

ਤਾਂ ਸਾਰੇ ਸਾਰੇ ਸ਼ਹਿਰ ਦਾ ਬਣਿਆ

ਜਦੋਂ ਤੋਂ ਜਨ ਨਾਇਕ..

ਮੰਤਰੀ ਬਣਿਆ ਹੈ

ਨਾ ਮੁਹੱਲੇ ਦਾ ਰਿਹਾ, ਨਾ ਸ਼ਹਿਰ ਦਾ

ਤੇ ਨਾ ਹੀ ਦੇਸ਼ ਦਾ

ਸਰਕਾਰ ਦਾ ਹੋ ਗਿਆ ਹੈ।


ਸਿਆਲ ਦੀ ਰਾਤ

ਭਾਨੂੰ ਪ੍ਰਕਾਸ਼ ਰਘੁਵੰਸੀ

ਖੇਤ ਉਦਾਸ ਹਨ

ਜਦੋਂ ਕਿ...

ਸਰਦ ਪੂਰਨਮਾਸ਼ੀ ਦੀ ਰਾਤ ਨੂੰ

ਬਿਨਾਂ ਬੈਟਰੀ ਤੋਂ

ਖੜ੍ਹਿਆ ਹਾਂ ਮੈਂ ਨੰਗੇ ਪੈਰੀਂ

ਉਨ੍ਹਾਂ ਦੀ ਪਿਆਸ ਬੁਝਾਉਣ ਲਈ।

 

ਉਹੀ ਪਿਆਸ..

ਜਿਸ ਨੂੰ ਬੁਝਾਉਣ ਦਾ ਜਿੰਮਾ

ਲਿਆ ਸੀ ਬੱਦਲਾਂ ਨੇ

ਪਰ ਇਸ ਵਾਰ

ਬਿਨਾਂ ਬਰਸੇ ਹੀ ਪਰਤ ਗਏ ਉਹ।

 

ਗਰਮੀਆਂ ਵਿੱਚ

ਟੀਨ ਟੱਪਰ ਠੀਕ ਕਰਦਿਆਂ

ਕੁੱਝ ਸੁਪਨੇ ਬੁਣੇ ਸੀ ਮੈਂ

ਘਰ ਤੋਂ ਖੇਤ ਤੀਕਰ

ਉਹ ਸੁਪਨੇ ਵੀ ਆਏ ਮੇਰੇ ਨਾਲ

ਤੇ ਊਂਘ ਰਹੇ ਨੇ

ਟਿਊਬਵੈੱਲ  ਦੀ ਕੰਧ ਨਾਲ ਪਿੱਠ ਲਾਈਂ।

 

ਖੇਤ ਉਦਾਸ ਹਨ

ਤੇ  ਵੀ ਮੈਂ ਉਦਾਸ ਹਾਂ

ਉਨ੍ਹਾਂ ਦੀ ਉਦਾਸੀ ਦੇਖ ਕੇ

ਜਿਵੇਂ ...

ਇੱਕ ਦਿਨ ਬਲ਼ਦ ਹੋਏ ਸਨ ਉਦਾਸ

ਦੇਖ ਕੇ ਟਰੈਕਟਰ ਨੂੰ

ਭਾਵੇਂ ਉਨ੍ਹਾਂ ਨੇ ਕਦੇ ਨਾਂਹ ਨਹੀਂ ਸੀ ਕੀਤੀ

ਹਲ਼ ਵਾਹੁਣ ਤੋਂ

ਫੇਰ ਵੀ ਉਹ ਦੂਰ ਹੋ ਗਏ ਮੈਥੋਂ

ਮੇਰੀਆਂ ਜ਼ਰੂਰਤਾਂ ਤੋਂ।

 

ਬੱਦਲਾਂ ਦੀ ਬੇਰੁੱਖੀ ਤੋਂ

ਅੱਜ ਖੇਤ ਉਦਾਸ ਹੈ

ਤੇ ਮੈਂ ਉਸਦੀ ਉਦਾਸੀ ਤੋਂ ਡਰਿਆ ਹੋਇਆ

ਖੜਿਆਂ ਹਾਂ ਨੰਗੇ ਪੈਰੀਂ

ਬੁਝਾਉਣ ਲਈ ਉਨ੍ਹਾਂ ਦੀ ਪਿਆਸ

ਸਿਆਲ ਦੀ ਰਾਤ ਵਿੱਚ।

 

ਬੇਟੀਆਂ

ਭਾਨੂੰ ਪ੍ਰਕਾਸ਼ ਰਘੁਵੰਸੀ

ਸਾਉਣ ਦੇ ਗੀਤ ਗਾਉਂਦੇ ਗਾਉਂਦੇ

ਝੂਲੇ ਤੋਂ ਕੁੱਦ ਕੇ

ਕਦ ਦੌੜਨ ਲੱਗੀਆਂ ਰਨਿੰਗ ਟ੍ਰੈਕ ਤੇ

ਬਣ ਗਈ ਸਭ ਤੋਂ ਤੇਜ਼ ਦੌੜਾਕ

ਮੱਝਾਂ ਗਾਵਾਂ ਦਾ ਗੋਬਰ ਚੁੱਕਦਿਆਂ

ਪਾਥੀਆਂ ਥੱਪਦਿਆਂ ਹੀ ਪਹੁੰਚ ਗਈਆਂ

ਚੰਦ ਉੱਪਰ

ਉਡਾਉਣ ਲੱਗੀਆਂ ਹਵਾਈ ਜਹਾਜ਼

ਦੁੜਾਉਣ ਲੱਗੀਆਂ ਰੇਲ ਗੱਡੀਆਂ।

 

ਅਣਦੇਖੀ ਦਾ ਦੁੱਖ ਗਹਿਰਾਇਆ

ਤਾਂ ਰੋ ਲਈਆਂ ਥੋੜੀ ਦੇਰ

ਸਿਰ ਰੱਖ ਕੇ ਮਾਂ ਦੇ ਮੋਢਿਆਂ ਤੇ

ਪਰ ਅਣਦੇਖੀ ਰਹਿ ਕੇ ਹਾਰੀ ਨਹੀਂ

ਧੀਰਜ ਧਰਨਾ ਸਿੱਖਿਆ ਬੇਟੀਆਂ ਤੋਂ

ਸਾਰਿਆਂ ਪਿਤਾਵਾਂ ਨੇ

ਬੇਟੀਆਂ ਨੇ ਹੀ ਬਣਾਏ

ਰੱਸੀ ਤੋਂ ਕੱਟਣ ਦੇ ਨਿਸ਼ਾਨ

ਖੂਹਾਂ ਦੀਆਂ ਮੌਣਾਂ ਤੇ ਰੱਖੇ ਪੱਥਰਾਂ ਵਿੱਚ।

 

ਸਮੇਂ ਦੀ ਪਿੱਠ ਤੇ ਹੱਥ ਧਰ ਕੇ

ਬੇਟੀਆਂ ਨੇ ਛੂਹ ਲਿਆ

ਕਾਮਯਾਬੀ ਦਾ ਸਿਖਰ

ਘੜ੍ਹ ਰਹੀਆਂ ਨੇ ਨਵੇਂ ਪ੍ਰਤੀਮਾਨ।

 

ਬੇਟੀਆਂ..

ਝੁਕਣਾ ਜਾਣਦੀਆਂ ਹਨ, ਰੁਕਣਾ ਨਹੀਂ

ਦੋ ਕਦਮ ਪਿੱਛੇ

ਧੱਕ ਦਿੱਤਾ ਗਿਆ ਪੁੱਤਰਾਂ ਤੋਂ

ਤਾਂ ਵਧ ਗਈ ਚਾਰ ਕਦਮ ਅੱਗੇ।

 

ਜਿਨ੍ਹਾਂ  ਘਰਾਂ ਦੀਆਂ

ਬੇਟੀਆਂ ਹੋਈਆਂ ਜੁਆਨ

ਉਨ੍ਹਾਂ ਘਰਾਂ ਦੀਆਂ ਕੰਧਾਂ

ਕਰ ਦਿੱਤੀਆਂ ਗਈਆਂ ਹੋਰ ਉੱਚੀਆਂ

ਆਂਦੇ ਜਾਂਦੇ ਕੀਤੀ ਨਿਗਰਾਨੀ ਭਾਈਆਂ ਨੇ

ਪਰ ਬੇਟੀਆਂ ਤਾਂ ਬੇਟੀਆਂ ਹੁੰਦੀਆਂ ਹਨ

ਉਹ ਜਿੰਨੇ ਕੰਮ ਨਿਬੇੜ ਕੇ ਗਈਆਂ

ਪੜ੍ਹਨ ਜਾਂ ਕੰਮ ਕਰਨ

ਉਸ ਨਾਲੋਂ ਵੀ ਜ਼ਿਆਦਾ ਕੰਮ

ਨਿਬੇੜਦੀਆਂ ਹਨ ਕੰਮ ਤੋਂ ਮੁੜਕੇ

ਕਦੇ ਕੰਮ ਦੇ ਬੋਝ ਨਾਲ

ਦਬ ਨਹੀਂ ਮਰਦੀਆਂ ਬੇਟੀਆਂ

ਨਾ ਮਰਦੀਆਂ ਹਨ

ਕਚਰੇ ਦੇ ਢੇਰ ਜਾਂ ਗੰਦੇ ਨਾਲੇ ਵਿੱਚ।

 

ਬੇਟੀਆਂ ਪਾਉਣ ਲਈ

ਭਾਵੇਂ ਨਾ ਹੀ ਬੰਨ੍ਹੇ ਹੋਣ

ਮੰਨਤ ਦੇ ਧਾਗੇ ਪਿਤਾਵਾਂ ਨੇ

ਪਰ ਅੱਜ ਬੇਟੀਆਂ ਹੀ ਬਣ ਰਹੀਆਂ ਹਨ

ਬੁੱਢੇ ਮਾਂ- ਪਿਓ ਦਾ ਆਸਰਾ

ਬੇਟੀਆਂ ਹੀ ਮੰਗਦੀਆਂ ਹਨ ਉਨ੍ਹਾਂ ਦੀ

ਖੁਸ਼ਹਾਲ ਜ਼ਿੰਦਗੀ ਦੀਆਂ ਦੁਆਵਾਂ।

 

ਬੇਟੀਆਂ ਤਾਂ ਬੇਟੀਆਂ ਹਨ

ਉਨ੍ਹਾਂ ਨੇ ਸਦੀਆਂ ਦੇ ਫ਼ਾਸਲੇ ਨੂੰ

ਕਰ ਲਿਆ ਹੈ ਕੁੱਝ ਦਸ਼ਕਾਂ ਵਿੱਚ ਪੂਰਾ।

ਹਿੰਦੀ ਮੂਲ : ਭਾਨੂੰ ਪ੍ਰਕਾਸ਼ ਰਘੁਵੰਸੀ

ਪੰਜਾਬੀ ਅਨੁਵਾਦ : 

ਗੁਰਮਾਨ ਸੈਣੀ

ਰਾਬਤਾ : 9256346906

लेखक परिचय:

भानु प्रकाश रघुवंशी

जन्म - एक जुलाई उन्नीस सौ बहात्तर

शिक्षा -कला स्नातक, स्नातकोत्तर (हिन्दी)

प्रकाशन - विभिन्न पत्र पत्रिकाओं में लगातार रचनाएं प्रकाशित।

-साहित्य धरा अकादमी से "जीवन राग" एवं न्यू वर्ल्ड पब्लिकेशन से चयनित कविताओं का संग्रह 'समकाल की आवाज' प्रकाशित।

-दस साझा काव्य संग्रहों में कविताएं प्रकाशित।

-कुछ कविताओं का अंग्रेजी, उर्दू, पंजाबी, गुजराती और नेपाली भाषा में अनुवाद।

-आकाशवाणी और अन्य मंचों से काव्य पाठ का प्रसारण।

-प्रगतिशील लेखक संघ और इप्टा इकाई अशोकनगर में सक्रिय सदस्य।

- कुछ नाटकों में अभिनय।

संप्रति -कृषि कार्य

सम्पर्क -

ग्राम -पाटई पोस्ट -धुर्रा

तहसील -ईसागढ़ जिला -अशोकनगर (मध्यप्रदेश)

पिन -473335

मोबाइल -9893886181

ਲੇਖਕ ਦੀ ਜਾਣ-ਪਛਾਣ:

ਭਾਨੂੰ ਪ੍ਰਕਾਸ਼ ਰਘੁਵੰਸ਼ੀ

ਜਨਮ - 1 ਜੁਲਾਈ 1972

ਸਿੱਖਿਆ - ਬੈਚਲਰ ਆਫ਼ ਆਰਟਸ, ਪੋਸਟ ਗ੍ਰੈਜੂਏਟ (ਹਿੰਦੀ)

ਪ੍ਰਕਾਸ਼ਨ - ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਨਿਰੰਤਰ ਪ੍ਰਕਾਸ਼ਿਤ ਰਚਨਾਵਾਂ।

- ਸਾਹਿਤ ਧਾਰਾ ਅਕੈਡਮੀ ਤੋਂ "ਜੀਵਨ ਰਾਗ"  ਅਤੇ ਨਿਊ ਵਰਲਡ ਪਬਲੀਕੇਸ਼ਨਜ਼ ਤੋਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ 'ਸਮਕਾਲ ਦੀ ਆਵਾਜ਼' ਪ੍ਰਕਾਸ਼ਿਤ।

-ਦਸ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਕਵਿਤਾਵਾਂ ਪ੍ਰਕਾਸ਼ਿਤ।

- ਅੰਗਰੇਜ਼ੀ, ਉਰਦੂ, ਪੰਜਾਬੀ, ਗੁਜਰਾਤੀ ਅਤੇ ਨੇਪਾਲੀ ਭਾਸ਼ਾਵਾਂ ਵਿੱਚ ਕੁਝ ਕਵਿਤਾਵਾਂ ਦਾ ਅਨੁਵਾਦ।

-ਆਲ ਇੰਡੀਆ ਰੇਡੀਓ ਅਤੇ ਹੋਰ ਪਲੇਟਫਾਰਮਾਂ ਰਾਹੀਂ ਕਵਿਤਾ ਪਾਠ ਦਾ ਪ੍ਰਸਾਰਣ।

-ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਅਤੇ ਇਪਟਾ ਇਕਾਈ ਅਸ਼ੋਕਨਗਰ ਦਾ ਸਰਗਰਮ ਮੈਂਬਰ।

- ਕੁਝ ਨਾਟਕਾਂ ਵਿੱਚ ਅਦਾਕਾਰੀ।

ਮੌਜੂਦਾ ਕਿੱਤਾ - ਖੇਤੀਬਾੜੀ

ਸੰਪਰਕ -

ਪਿੰਡ-ਪਾਟਅਈ   ਪੋਸਟ-ਧੁਰਾ

ਤਹਿਸੀਲ-ਈਸਾਗੜ੍ਹ ਜ਼ਿਲ੍ਹਾ-ਅਸ਼ੋਕਨਗਰ (ਮੱਧ ਪ੍ਰਦੇਸ਼)

ਪਿੰਨ-473335

ਮੋਬਾਈਲ-9893886181

ਇਹ ਵੀ ਪਸੰਦ ਕਰੋਗੇ -

ਭਾਨੂੰ ਪ੍ਰਕਾਸ਼ ਰਘੁਵੰਸੀ ਦੀਆਂ ਤਿੰਨ ਹਿੰਦੀ ਕਵਿਤਾਵਾਂ

 

 

Post a Comment

1 Comments

  1. ਭਾਨੂੰ ਪ੍ਰਕਾਸ਼ ਰਘੁਵੰਸੀ਼ ਜੀ ਦੀਆਂ ਰਚਨਾਵਾਂ ਹਕੀਕਤਾਂ ਦਾ ਸ਼ੀਸ਼ਾ ਹਨ। ਸਮਾਜ ਦੇ ਦੋਹਰੇ ਮਾਪ ਦੰਡਾਂ ਦੇ ਉੱਪਰ ਇੱਕ ਚੋਟ ਕਰਦੀਆਂ ਹਨ ਰਘੂਵੰਸ਼ੀ ਜੀ ਦੀਆਂ ਰਚਨਾਵਾਂ। ਸਮਾਜ ਦੇ ਵਿੱਚ ਜਾਗਰਤੀ ਦੀ ਇੱਕ ਮਿਸਾਲ ਹੈ ਇਹਨਾਂ ਦਾ ਲਿਖਿਆ ਇੱਕ ਇੱਕ ਲਫਜ਼ ਜੋ ਰੂਹ ਨੂੰ ਝੰਝੋੜਦਾ ਹੈ। ਇਹਨਾਂ ਦੇ ਲਿਖੇ ਡੂੰਘੇ ਅਰਥਾਂ ਨੂੰ ਹਰ ਕੋਈ ਸਮਝਣ ਦੀ ਕੋਸ਼ਿਸ਼ ਕਰੇਗਾ । ਪੰਜਾਬੀ ਦੇ ਵਿੱਚ ਅਨੁਵਾਦ ਹੋ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਸ਼ਲਾਗਾ ਯੋਗ ਕਦਮ ਹੈ
    ਸਾਡੀਆਂ ਸ਼ੁਭਕਾਮਨਾਵਾਂ ਹਮੇਸ਼ਾ ਹੀ ਰਘੁਵੰਸ਼ੀ ਜੀ ਦੇ ਨਾਲ ਹਨ।

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.