ਗ਼ਜ਼ਲ / ਜੋਗਿੰਦਰ ਪਾਂਧੀ
ਦੂਰ ਜੰਗਲ ਵਿਚ ਕਿਉਂ ਤਨਹਾ ਬਿਠਾ ਗਿਆ
ਦੀਪ ਇਕ ਸੀ ਜਗ ਰਿਹਾ ਉਹ ਵੀ ਬੁਝਾ ਗਿਆ
دور جنگل .وچ کیوں تنہا ,بٹھا گیا
دیپ اک سی جگ ریہا 'اھوی 'بجھا گیا
ਭਾਲਦਾ ਉਸਨੂੰ ਰਹਾਂ ਕਿਸ ਕਿਸ ਮਕਾਮ ਤੇ
ਖੁਦ ਦਿਸੇ ਨਾ ਪਰ ਖੁਦਾਈ ਉਂਝ ਦਿਖਾ ਗਿਆ'
بھالدا اسنوں رہاں .کس.کس مقام تے
خود.,دسے نہ پر'خدائی'انجھ . دکھا گیا
ਬਦ ਨਸੀਬ ਤਲੀ ਤੇ ਲਿਖਿਆ ਜੋ , ਮਿਟੇ ਨਾ
ਖੁਸ਼ ਨਸੀਬਾਂ ਨਾਲ ਫਿਰ ਹੱਥ ਕਿਉਂ ਮਿਲਾ ਗਿਆ
بد نصیب تلی تے .لکھیا جو .مٹے نہ
خوش نصیباں نا ل.پھر ھتھ کیو ں ملا گیا
ਬੰਦ ਅੱਖਾਂ ਕੈਦ ਸੀ ਕੀਤਾ, ਉਹਨੂੰ ਪਰ
ਖੋਲ੍ਹੇ ਭਿਤ ਅੱਖਾਂ ਦੇ,ਜੋ ਪਾਇਆ ਗੰਵਾ
ਗਿਆ
بند اکھاں قید سی کیتا اوھنوں پر
کھولے ,بھت اکھاں دے ,جو پایا گنوا گیا
ਭੇਦ ਫੁੱਲ ਤੇ ਅਗ 'ਚ ਦਿਵਾਨੇ ਨੂੰ
ਪਤਾ ਨਹੀਂ
ਬਸ ਸ਼ਮ੍ਹਾਂ ਜਦ ਵੀ ਜਲੀ ਖੁਦ ਨੂੰ ਜਲਾ ਗਿਆ
بھید 'پھل تے اگ وچ دیوانے نوں پتہ نہی
بس شمع جد وی جلی خود نوں جلا گیا
ਡਿਗਦੇ ਤਾਰੇ ਦੀ ਲਕੀਰ ਪਾਂਧੀ, ਚਮਕ ਤਕ
ਕੁਝ ਖੁਦੀ ਮਿਟ ਗਿਆ, ਜ਼ਮਾਨਾ ਕੁਝ
ਮਿਟਾ ਗਿਆ
,ڈگدے تارے دی لکیر پاندھی , چمک تک
کجھ خودی .مٹ گیا زمانہ کجھ .مٹا گیا
ਗ਼ਜ਼ਲ / ਜੋਗਿੰਦਰ ਪਾਂਧੀ
ਘਰ ਮਿਰੇ ਦੀ ਕੰਧ ਢਾਹ ਰਸਤਾ ਬਣਾ ਲਿਆ
ਇਕ ਗਵਾਂਢ ਦਾ ਫ਼ਰਜ਼ ਉਸ ਐਦਾਂ ਨਿਭਾ ਲਿਆ
گھر ,مرے دی کند زھا رستہ بنا لیا
.اک گوانڈ دا فرض'اس ایداں نبھا لیا
ਵੇਖਾਂ ਜਦ ਲੈਲਾ ਤੇ ਬਰਸੇ ਹਰ ਸੂ ਪੱਥਰ
ਪਿਆਰ ਕਹਿੰਦਾ ਉਸਨੂੰ ਮੈਂ ਨੈਣੀ ਛੁਪਾ ਲਿਆ
ویکھاں جد لیلہ تے برسے ہر سو پتھر
پیار کہیندا 'اس نوں میں نینی'چھپا لیا
ਰਾਤ ਭਰ ਸ਼ਬਨਮ ਗਿਰੇ ਉਸ ਪੰਖੜੀ ਤੇ
ਸੁਬਹਾ ਹੁੰਦੇ ਹੁੰਦੇ ਕਿਸ ਚੋਰੀ ਚੁਰਾ ਲਿਆ
رات بھر شبنم ,گرے 'اس پنکھڑی تے
صبح ہوندے ہوندے .کس چوری 'چرا لیا
ਰਹਿਣਾ ਨਹੀਂ ਉਸਨੇ ਕਦੀ ਨਿਰਭਰ ਕਿਸੇ ਤੇ
ਅਪਣਾ ਹੀ ਤਾਬੂਤ ਖੁਦ ਜਿਸਨੇ ਉਠਾ ਲਿਆ
رہنڑا نہی 'اسنے کدی .نر بھر .کسے تے
اپنا ہی تابوت خود .جس نے 'اٹھا لیا
ਇਸ਼ਕ ਵਾਦੀ ਦੇ ਹਸੀਨ ਮੰਜ਼ਰ ਤਕਾਂ ਜਦ
ਸਾਵੇਂ ਤੋਂ ਸਵਰਗ ਦਾ ਉਸ ਨਕਸ਼ਾ ਹਟਾ ਲਿਆ
..عشق وادی دے حسین منظر تکاں جد
ساویں توں سورگ دا 'اس نقشہ ہٹا لیا
ਸਮੇਂ ਸਥਾਨ ਤੋਂ ਬਾਹਿਰ ਇਕ ਖਿਆਲ ਪਾਂਧੀ
ਅੱਖ ਝਪਕ ਤੋਂ ਪਹਿਲਾਂ ਚੰਨ ਤਾਰੇ ਘੁੰਮਾ ਲਿਆ
سمے ستھاں توں باہر .اک خیال پاندھی
اکھ جھپک توں پہلاں چن تارے 'گھما لیا
contact-
Joginder Pandhi
4/103/kanth-Bagh
Baramulla,
kashmir(india)
Mobile-9682392914
ਇਹ ਵੀ ਪੜ੍ਹੋ -
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.