'ਪ੍ਰਸਾਰਣ ਨੂੰ ਭਾਸ਼ਾਈ ਵੰਗਾਰਾਂ' ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ

ਲੋਕ ਪ੍ਰਸਾਰਣ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ

ਚੰਡੀਗੜ੍ਹ ,15 ਜਨਵਰੀ (ਬਿਊਰੋ )

ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਬੀਤੇ ਐਤਵਾਰ ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ' ਪਸਾਰਣ ਨੂੰ ਦਰਪੇਸ਼ ਭਾਸ਼ਾਈ ਵੰਗਾਰਾਂ' ਵਿਸ਼ੇ ਤੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਲੋਕ ਪ੍ਰਸਾਰਣ ਜਗਤ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਵੱਲੋਂ ਹਿੱਸਾ ਲਿਆ ਗਿਆ।

ਪ੍ਰਧਾਨਗੀ ਮੰਡਲ  ਵਿਚ ਸੀਨੀਅਰ ਨਿਊਜ਼ ਰੀਡਰ ਅਮਰਜੀਤ ਨਾਰੰਗਉੱਘੇ ਲੇਖਕ, ਚਿੰਤਕ 'ਤੇ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ, ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸਾਬਕਾ  ਸੂਚਨਾ ਪ੍ਰਸਾਰਣ ਅਧਿਕਾਰੀ ਪੀ. ਜੇ. ਐਸ ਤਰੇਹਨ, ਉੱਘੇ ਅਨੁਵਾਦਕ, ਲੇਖਕ ਅਤੇ ਪੱਤਰਕਾਰ ਪ੍ਰਵੇਸ਼ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਜਸਪਾਲ ਸਿੰਘ ਦੇਸੂਵੀ ਸ਼ਾਮਿਲ ਹੋਏ।

ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ ਬਸੰਤ ਰਾਗ ਵਿਚ ਸ਼ਬਦ ਗਾ ਕੇ ਕੀਤੀ।

ਆਪਣੇ ਸੁਆਗਤੀ ਸ਼ਬਦਾਂ ਵਿਚ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਪ੍ਰਸਾਰਣ ਵਿਚ ਭਾਸ਼ਾ ਦੀ ਸ਼ੁੱਧਤਾ ਸਭ ਤੋਂ ਮਹੱਤਵਪੂਰਨ ਹੈ। ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਮਿਆਰੀ ਸਾਹਿਤ ਦਾ ਲਿਖਿਆ ਅਤੇ ਪੜ੍ਹਨਾ ਜਿੰਨਾ ਮਹੱਤਵਪੂਰਨ ਹੈ ਓਨਾਂ ਹੀ ਬੋਲਣਾ ਅਤੇ ਸੁਨਣਾ ਵੀ ਹੈ।

ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਭਾਸ਼ਾਵਾਂ ਸਭਿਆਚਾਰ ਦੀ ਨੁੰਮਾਇਂਦਿਗੀ ਕਰਦੀਆਂ ਹਨ।

ਦੂਰਦਰਸ਼ਨ ਦੇ ਸੀਨੀਅਰ ਨਿਊਜ਼ ਰੀਡਰ ਅਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਸ ਸਮੇਂ ਟੈਲੀਵਿਜ਼ਨ ਚੈਨਲਾਂ ਤੇ ਖ਼ਬਰਾਂ ਪੜ੍ਹਨ ਵਾਲਿਆਂ ਨੂੰ ਭਾਸ਼ਾ ਦੀ ਮੌਲਿਕਤਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਭਾਸ਼ਾ ਨੂੰ ਚੁਣੌਤੀਆਂ ਸੰਜੀਦਾ ਵਿਚਾਰ ਚਰਚਾ ਮੰਗਦੀਆਂ ਹਨ।

ਸੀਨੀਅਰ ਦੂਰਦਰਸ਼ਨ ਸਮਾਚਾਰ ਅਧਿਕਾਰੀ ਹਰਬੰਸ ਸੋਢੀ ਨੇ ਕਿਹਾ ਕਿ ਲੋਕ ਪ੍ਰਸਾਰਣ ਨੇ ਸਾਡੇ ਜੀਵਨ ਤੇ ਗਹਿਰਾ ਅਸਰ ਛੱਡਿਆ ਹੈ।

ਸੀਨੀਅਰ ਅਧਿਕਾਰੀ ਅਤੇ ਪੱਤਰਕਾਰ ਜੀ. ਸੀ. ਭਾਰਦਵਾਜ ਨੇ ਕਿਹਾ ਸਾਡਾ ਪਿਛੋਕੜ ਹੀ ਸਾਡੇ ਅੰਦਰਲੀ ਭਾਸ਼ਾ ਦੇ ਬੂਹੇ ਖੁਲ੍ਹੇ ਰੱਖਦਾ ਹੈ।

ਆਕਾਸ਼ਵਾਣੀ ਦੀ ਸੀਨੀਅਰ ਪ੍ਰੋਗਰਾਮ ਅਧਿਕਾਰੀ ਡਾ. ਦਵਿੰਦਰ ਮਹਿੰਦਰੂ ਨੇ ਆਖਿਆ ਕਿ ਰੇਡੀਓ ਨੇ ਆਮ ਲੋਕਾਂ ਨੂੰ ਸ਼ੁੱਧ ਉਚਾਰਨ ਪ੍ਰਤੀ ਜਾਗਰੂਕ ਕੀਤਾ।

ਸੀਨੀਅਰ ਅਨਾਂਊਸਰ ਸਰਵਪ੍ਰਿਯ ਨਿਰਮੋਹੀ ਨੇ ਕਿਹਾ ਕਿ ਚੰਗਾ ਸ਼ਬਦ ਵੀ ਸ਼ੁੱਧ ਉਚਾਰਨ ਬਿਨਾ ਅਧੂਰਾ ਹੈ।

ਬਾਨੋ ਪੰਡਿਤਾ ਨੇ ਆਕਾਸ਼ਵਾਣੀ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾ ਹੈ ਤਾਂ ਅਸੀਂ ਹਾਂ।

ਉੱਘੇ ਸਮਾਚਾਰ ਵਾਚਕ ਅਤੇ ਇਸ ਸਮਾਰੋਹ ਦੇ ਕੋਆਰਡੀਨੇਟਰ ਦੀਪਕ ਵੋਹਰਾ ਨੇ ਕਿਹਾ ਨਿੱਘੀਆਂ ਹਸਤੀਆਂ ਨਾਲ ਵਾਰਤਾਲਾਪ ਅੱਜ ਦੀ ਮਿਲਣੀ ਦਾ ਹਾਸਿਲ ਰਿਹਾ।

ਆਕਾਸ਼ਵਾਣੀ ਦੇ ਮਸ਼ਹੂਰ ਕਮੈਂਟੇਟਰ ਕੁਲਵਿੰਦਰ ਸਿੰਘ ਕੰਗ ਦਾ ਕਹਿਣਾ ਸੀ ਕਿ ਆਪਣੀ ਆਵਾਜ਼ ਨੂੰ ਸੁਣ ਕੇ ਉਸ ਦਾ ਵਿਸ਼ਲੇਸ਼ਣ ਕਰਨਾ ਵੀ ਲਾਜ਼ਮੀ ਹੈ।

ਮੁੱਖ ਮਹਿਮਾਨ ਵਜੋਂ ਬੋਲਦਿਆਂ ਅਮਰਜੀਤ ਨਾਰੰਗ ਨੇ ਕਿਹਾ ਕਿ  ਪ੍ਰਸਾਰਣ ਖੇਤਰ ਵਿਚ ਘੱਟ ਰਹੀ ਸਹਿਜਤਾ ਕਰਕੇ ਵਰਤਮਾਨ ਸਮੇਂ ਬਹੁਤ ਘਾਣ ਹੋ ਰਿਹਾ ਹੈ ਜਿਸ ਲਈ ਨਵੀਂ ਪੀੜ੍ਹੀ ਨੂੰ ਸਿਖਲਾਈ ਦਿੱਤੀ ਜਾਣੀ ਲਾਜ਼ਮੀ ਹੈ।

ਪੀ. ਜੇ. ਐਸ ਤ੍ਰੇਹਨ ਨੇ ਕਿਹਾ ਕਿ ਸਾਨੂੰ ਪੇਸ਼ਕਾਰੀ ਅਤੇ ਸਹੀ ਖ਼ਬਰ ਦਾ ਧਿਆਨ ਹਰ ਹੀਲੇ ਰੱਖਣਾ ਚਾਹੀਦਾ ਹੈ।

ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਅਜਿਹੇ ਵਿਚਾਰ ਵਟਾਂਦਰੇ ਨਵੀਂ ਸੇਧ ਦੇਣ ਦੇ ਸਮਰੱਥ ਹੁੰਦੇ ਹਨ।

ਵਿਸ਼ੇਸ਼ ਮਹਿਮਾਨ ਜਸਪਾਲ ਸਿੰਘ ਦੇਸੂਵੀ ਨੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਿਲਣੀਆਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ।

ਧੰਨਵਾਦ ਕਰਦਿਆਂ ਸਕੱਤਰ ਪਾਲ ਅਜਨਬੀ ਨੇ ਕਿਹਾ ਕਿ ਅਦਬ ਦੀ ਸੇਵਾ ਹੀ ਸਭਾ ਦਾ ਮੂਲ ਮੰਤਰ ਹੈ।

ਸਨਮਾਨ ਹਾਸਿਲ ਕਰਨ ਵਾਲੀਆਂ ਲੋਕ ਪ੍ਰਸਾਰਣ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਵਿਜੇ ਵਸ਼ਿਸ਼ਟ, ਅਮਰਜੀਤ ਨਾਰੰਗ, ਬਲਵਿੰਦਰ ਬਿੱਕੀ (ਚਾਚਾ ਰੌਣਕੀ ਰਾਮ), ਦੀਪਕ ਵੋਹਰਾ, ਬਾਨੋ ਪੰਡਿਤਾ, ਤੀਰਥ ਸਿੰਘ ਢਿੱਲੋਂ, ਰਮਨ ਕੁਮਾਰ, ਜੋਸਫ਼ ਟੇਟੇ, ਜਸਪਾਲ ਸਿੰਘ ਗੁਲਾਟੀ, ਭੁਪਿੰਦਰ ਸਿੰਘ ਮਲਿਕ, ਡਾ. ਨੀਰੂ, ਜਸਵਿੰਦਰ ਸਿੰਘ ਰੰਧਾਵਾ, ਪ੍ਰਵੇਸ਼ ਸ਼ਰਮਾ, ਹਰਬੰਸ ਸੋਢੀ, ਨੀਨਾ ਬਹਿਲ, ਜੀ. ਸੀ. ਭਾਰਦਵਾਜ, ਚਾਂਦ ਮੰਜਿਲਾ, ਕੁਲਵੰਤ ਕੌਰ ਗਰੇਵਾਲ, ਐਮ. ਆਰ. ਚਾਂਦਲਾ, ਦਵਿੰਦਰ ਮਹਿੰਦਰੂ, ਰਾਜੇਸ਼ ਸਰੀਨ, ਆਸ਼ੂਤੋਸ਼ ਮਿਸ਼ਰਾ, ਦਿਲਬਾਗ ਸਿੰਘ, ਸਮਿਤਿ ਮਿਸਰਾ, ਚਰਨਜੀਤ ਭਿੰਡਰ, ਬਿੱਟੂ ਸੰਧੂ, ਅਰਵਿੰਦਰ ਸਿੰਘ ਭੱਟੀ, ਮੀਨਾ ਬਬਲਾਨੀ, ਸੰਗੀਤਾ ਵਸ਼ਿਸ਼ਟ, ਪੀ. ਜੇ. ਐਸ. ਤ੍ਰੇਹਨ, ਸਰਵਪ੍ਰਿਯ ਨਿਰਮੋਹੀ, ਸਰਿਤਾ ਮੋਹਨ, ਕੁਲਵਿੰਦਰ ਸਿੰਘ ਕੰਗ ਅਤੇ ਪ੍ਰੀਤਮ ਸਿੰਘ ਰੁਪਾਲ ਸ਼ਾਮਿਲ ਸਨ।

ਹੋਰ ਅਦਬੀ 'ਤੇ  ਲੋਕ ਪ੍ਰਸਾਰਣ ਜਗਤ ਦੀਆਂ ਹੋਰ ਸ਼ਖ਼ਸੀਅਤਾਂ ਨੇ  ਇਸ ਵਿਲੱਖਣ ਸਮਾਗਮ ਵਿਚ ਸ਼ਿਰਕਤ ਕੀਤੀ ਉਹਨਾਂ ਵਿਚ ਮਨਜੀਤ ਕੌਰ ਮੀਤ, ਇੰਦਰਪਾਲ ਸਿੰਘ, ਹਰਚਰਨ ਸਿੰਘ ਗਰੇਵਾਲ, ਗੁਰਦਰਸ਼ਨ ਸਿੰਘ ਮਾਵੀ, ਸੁਖਵਿੰਦਰ ਸਿੰਘ ਸਿੱਧੂ, ਜਗਦੀਪ ਕੌਰ ਨੂਰਾਨੀ, ਸ਼ਾਇਰ ਭੱਟੀ, ਅਸ਼ੋਕ ਪੰਡਿਤਾ, ਰਮੇਸ਼ ਕੁਮਾਰ, ਦਵਿੰਦਰ ਸਿੰਘ, ਸਤਬੀਰ ਕੌਰ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਧਿਆਨ ਸਿੰਘ ਕਾਹਲੋਂ, ਡਾ. ਗੁਰਜੀਤ ਕੌਰ, ਸਿਮਰਜੀਤ ਕੌਰ ਗਰੇਵਾਲ, ਅਮੋਲਜੋਤ ਸਿੰਘ ਗੁਲਾਟੀ, ਪਰਮਿੰਦਰ ਸਿੰਘ ਮਦਾਨ, ਸੁਰਿੰਦਰ ਕੁਮਾਰ, ਬਰਖਾ ਬਾਲੀ, ਮਨਦੀਪ ਸਿੰਘ, ਹਰਨਾਮ ਸਿੰਘ ਡੱਲਾ, ਲਾਭ ਸਿੰਘ ਲਹਿਲੀ, ਸੁਰਿੰਦਰ ਬਾਂਸਲ, ਬਲਵਿੰਦਰ ਸਿੰਘ ਢਿੱਲੋਂ, ਆਰ. ਐਸ. ਲਿਬਰੇਟ, ਡਾ. ਮੇਹਰ ਮਾਣਕ, ਰਮੇਸ਼ ਕੁਮਾਰ, ਹਸਨ, ਗੌਰਵ ਪਟਵਾਲ, ਸਿਰੀ ਰਾਮ ਅਰਸ਼, ਦਰਸ਼ਨ ਤਿਊਣਾ, ਡਾ. ਸ਼ਿੰਦਰਪਾਲ ਸਿੰਘ, ਭਗਤ ਰਾਮ ਰੰਘਾੜਾ, ਡਾ. ਲਾਭ ਸਿੰਘ ਖੀਵਾ ਤੇ ਅਜਾਇਬ ਸਿੰਘ ਔਜਲਾ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ -

ਪੱਤਰਕਾਰਤਾ ਲੋਕਾਂ ਪ੍ਰਤੀ ਪ੍ਰਤੀਬੱਧਤਾ ਅਤੇ ਇਮਾਨਦਾਰੀ ਨਾਲ ਕਰਨ ਵਾਲਾ ਕਾਰਜ -ਰਾਜਾ ਗੋਪਾਲਨ


Post a Comment

0 Comments