ਉੱਘੇ ਗ਼ਜ਼ਲਕਾਰ ਸਿਰੀ ਰਾਮ ਅਰਸ਼ ਪਹਿਲੇ ਬਾਵਾ ਬਲਵੰਤ ਯਾਦਗਾਰੀ ਅਵਾਰਡ ਨਾਲ ਸਨਮਾਨਿਤ

ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਹੋਏ ਬਾਵਾ ਬਲਵੰਤ ਯਾਦਗਾਰੀ ਅਵਾਰਡ ਨਾਲ ਸਨਮਾਨਿਤ

ਚੰਡੀਗੜ੍ਹ ,21 ਜਨਵਰੀ (ਬਿਊਰੋ )

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਹੋਰ ਸਾਹਤਿਕ ਜਥੇਬੰਦੀਆਂ ਨਾਲ ਮਿਲ ਕੇ   ਸ਼ਨੀਵਾਰ ਨੂੰ ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10 ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 2 ਵਜੇ ਰੱਖੇ ਗਏ ਇੱਕ ਸਨਮਾਨ ਸਮਾਰੋਹ ਦੌਰਾਨ ਉੱਘੇ ਗ਼ਜ਼ਲਕਾਰ ਸਿਰੀ ਰਾਮ ਅਰਸ਼ ਨੂੰ ਪਹਿਲੇ ਬਾਵਾ ਬਲਵੰਤ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਮੋਮੈਂਟੋ, ਸ਼ਾਲ ਅਤੇ ਇੱਕੀ ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਵੀ ਦਿੱਤੀ ਗਈ।

ਗ਼ਜ਼ਲਕਾਰ ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਗੁਰਚਰਨ ਕੌਰ ਕੋਚਰ, ਅਸ਼ੋਕ ਭੰਡਾਰੀ ਨਾਦਿਰ, ਅਮਰਜੀਤ ਸਿੰਘ ਜੀਤ, ਬਲਬੀਰ ਸਿੰਘ ਸੈਣੀ ਅਤੇ ਰਣਜੀਤ ਸਿੰਘ ਧੂਰੀ ਵੀ ਇਸ ਮੌਕੇ ਸਨਮਾਨਿਤ ਹੋਏ।

ਪ੍ਰਧਾਨਗੀ  ਮੰਡਲ ਵਿਚ ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ ਦੇ ਨਾਲ ਸੰਸਥਾ ਦੇ ਚੇਅਰਮੈਨ ਜਸਪਾਲ ਸਿੰਘ ਦੇਸੂਵੀ ਸ਼ਾਮਿਲ ਸਨ

ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਸੁਰਜੀਤ ਸਿੰਘ ਧੀਰ, ਸਿਮਰਨਜੀਤ ਸਿੰਘ, ਦਵਿੰਦਰ ਕੌਰ ਢਿੱਲੋਂ, ਭਗਤ ਰਾਮ ਰੰਘਾੜਾ, ਬਾਬੂ ਰਾਮ ਦੀਵਾਨਾ, ਹਰਬੰਸ ਸੋਢੀ, ਮਨਮੋਹਨ ਸਿੰਘ ਦਾਊਂ, ਅਜੀਤ ਕੰਵਲ ਸਿੰਘ ਹਮਦਰਦ, ਡਾ. ਗੁਰਵਿੰਦਰ ਅਮਨ, ਅਮਰਜੀਤ ਸਿੰਘ ਜੀਤ ਨੇ ਸਿਰੀ ਰਾਮ ਅਰਸ਼ ਦੀਆਂ ਗ਼ਜ਼ਲਾਂ ਨੂੰ ਪੰਜਾਬੀ ਗ਼ਜ਼ਲ ਸੰਸਾਰ ਦਾ ਖ਼ਜ਼ਾਨਾ ਦੱਸਿਆ।

ਸਿਰੀ ਰਾਮ ਅਰਸ਼ ਨੇ ਕਿਹਾ ਕਿ ਆਪਣਿਆਂ ਹੱਥੋਂ ਸਨਮਾਨਿਤ ਹੋਣਾ ਕਿਸੇ ਵੀ ਲੇਖਕ ਦੀ ਵੱਡੀ ਪ੍ਰਾਪਤੀ ਹੁੰਦੀ ਹੈ।

ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਸਨਮਾਨ ਦੀ ਇਹ ਰਿਵਾਇਤ ਜਾਰੀ ਰਹੇਗੀ।

ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪਹਿਲੇ ਸਨਮਾਨ ਲਈ ਸਿਰੀ ਰਾਮ ਅਰਸ਼ ਤੋਂ ਇਲਾਵਾ ਹੋਰ ਕੋਈ ਨਾਮ ਢੁਕਵਾਂ ਨਹੀਂ ਹੋ ਸਕਦਾ ਸੀ।

ਡਾ. ਸ਼ਿੰਦਰਪਾਲ ਸਿੰਘ ਨੇ ਆਪਣੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਗ਼ਜ਼ਲ ਦੇ ਖੇਤਰ ਵਿੱਚ ਅਰਸ਼ ਜੀ ਦਾ ਰੁਤਬਾ ਬਹੁਤ ਵੱਡਾ ਹੈ

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਿਲੀ ਸਵਰਨ, ਹਰਿੰਦਰ ਸਿੰਘ, ਗੁਰਮੀਤ ਸਿੰਗਲ,ਬਲਵੀਰ ਤਫਰਾ, ਜੇ.ਐਸ.ਖੁਸ਼ਦਿਲ,ਵੇਦ ਪ੍ਰਕਾਸ਼ ਸ਼ਰਮਾਂ, ਹਰਜੀਤ ਸਿੰਘ, ਵਿਨੋਦ ਸ਼ਰਮਾ, ਸਤਨਾਮ ਸਿੰਘ, ਲਾਭ ਸਿੰਘ ਲਹਹਿਲੀ, ਡਾ. ਵਿਨੋਦ ਕੁਮਾਰ ਸ਼ਰਮਾ,ਬਲਵੀਰ ਸਿੰਘ,ਬਾਬੀਤਾ ਸਾਗ਼ਰ,ਜੰਗ ਬਹਾਦਰ ਗੋਸਲ,ਨੀਲਮ ਗੋਇਲ, ਐਸ ਐਸ ਸਵਾਰਨ, ਸੰਜੀਵਨ ਸਿੰਘ, ਪਰਮਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਪੱਲਾ, ਅਜਾਇਬ ਸਿੰਘ ਔਜਲਾ, ਬਲਜਿੰਦਰ ਕੌਰ ਸ਼ੇਰਗਿੱਲ, ਸਤਵਿੰਦਰ ਕੌਰ,ਪ੍ਰੇਮ ਵਿਜ, ਕੇ ਕੇ ਸ਼ਾਰਦਾ, ਅਮਰਜੀਤ ਬਠਵਾਲਾ, ਰਾਜਨ ਵੈਦ, ਸ਼ਾਮ ਪਾਲ, ਰਾਜਕੁਮਾਰ ਸਾਹੋਵਾਲੀਆ, ਵਰਿੰਦਰ ਚੱਠਾ, ਦਿਲਬਾਗ ਸਿੰਘ , ਸਤਪਾਲ ਸਿੰਘ ਲੋਂਗੋਵਾਲ, ਮੀਤ ਖੁਦੜਾ, ਹਰਿਦਰ ਹਰ,ਸਾਹਿਬਦੀਪ , ਸੁਖਵੀਰ ਸਿੰਘ ਮੁਹਾਲੀ,ਡਾ.ਮਨਜੀਤ ਸਿੰਘ ਬੱਲ, ਪਰਮਜੀਤ ਸਿੰਘ,  ਦਰਸ਼ਨ ਸਿੰਘ ਤਿਉਣਾ, ਅਜਮੇਰ ਸਾਗਰ,ਨਿਰਮਲ ਸਿੰਘ ਬਾਸੀ, ਬਲਵੀਰ ਸਿੰਘ ਸੈਣੀ ਨੰਗਲ, ਸੁਰਿੰਦਰ ਗਿੱਲ, ਸੁੰਦਰਪਾਲ ਰਾਜਾ ਸਾਂਸੀ ਬਰੈਂਪਟਨ ਕੈਨੇਡਾ, ਭੁਪਿੰਦਰ ਸਿੰਘ ਭਾਗੋਮਾਜਰਾ,ਡਾ.ਮਨਜੀਤ ਸਿੰਘ ਮਝੈਲ, ਡਾ.ਗੁਰਚਰਨ ਕੌਰ ਕੋਚਰ, ਗੁਰਦਿਆਲ ਰੌਸ਼ਨ, ਸ਼ਾਇਰ ਭੱਟੀ, ਸੁਲੱਖਣ ਸਰਹੱਦੀ, ਮਨਮੋਹਨ ਸਿੰਘ ਦਾਊ, ਸੁਰਜੀਤ ਸਿੰਘ ਜੀਤ, ਰਜਿੰਦਰ ਰੇਨੂੰ, ਸਿਮਰਜੀਤ ਕੌਰ ਗਰੇਵਾਲ,ਪਾਲ ਅਜਨਬੀ, ਡਾ਼ ਅਵਤਾਰ ਸਿੰਘ ਪਤੰਗ, ਅਨੀਲ ਕੁਮਾਰ, ਰੀਤਾ, ਨਰਿੰਦਰ ਕੌਰ ਲੌਂਗੀਆਂ, ਨਰਿੰਦਰ ਸਿੰਘ,ਜਸਬੀਰ ਸਿੰਘ,ਬਲਵਿੰਦਰ ਸਿੰਘ,ਗੁਰਬਿੰਦਰ ਸਿੰਘ,ਹਰਬੰਸ ਸੋਢੀ,ਆਰ ਕੇ ਭਗਤ,ਪਰਸਰਾਮ ਸਿੰਘ ਬੱਧਣ,  ਬਲਜੀਤ ਫਿਡਾਇਆਵਾਲਾਂ, ਪਿਆਰਾ ਸਿੰਘ ਰਾਹੀ,ਨਿਰਮਲ ਸਿੰਘ ਸੰਧੂ,ਰਣਜੋਧ ਸਿੰਘ ਰਾਣਾ,ਅਜੀਤ ਕੰਵਲ ਸਿੰਘ ਹਮਦਰਦ,ਸੁਖਚਰਨ ਸਿੰਘ ਸਿੱਧੂ,ਡਾ ਪੰਨਾ ਲਾਲ ਮੁਸਤਫ਼ਬਾਦੀ, ਰਾਜਿੰਦਰ ਸਿੰਘ ਧੂਰੀ, ਡਾ ਹਰਬੰਸ ਕੌਰ ਗਿੱਲ,ਪ੍ਰੋ ਗੁਰਦੇਵ ਸਿੰਘ ਗਿੱਲ, ਰਣਜੀਤ ਸਿੰਘ ਧੂਰੀ, ਅਮਰਜੀਤ ਸਿੰਘ ਜੀਤ, ਅਸ਼ੋਕ ਨਾਦਿਰ, ਜਗਦੀਪ ਕੌਰ ਨੂਰਾਨੀ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਅਮਰੀਕ ਸਿੰਘ ਸੇਠੀ, ਸੁਰਜੀਤ ਸਿੰਘ ਧੀਰ, ਬਲਕਾਰ ਸਿੱਧੂ,ਜਸਵਿੰਦਰ ਸਿੰਘ ਕਾਈਨੌਰ, ਜਸਪ੍ਰੀਤ ਸਿੰਘ,ਪਰਮਜੀਤ ਸਿੰਘ, ਸਿਮਰਨਜੀਤ ਸਿੰਘ, ਸੁਰਜੀਤ ਸੁਮਨ,ਪਿਆਰਾ ਸਿੰਘ ਰਾਹੀ,ਡਾ ਗੁਰਵਿੰਦਰ ਅਮਨ, ਡਾ ਮੇਹਰ ਮਾਣਕ,ਮਨਜੀਤ ਸਿੰਘ,ਤਰਸੇਮ ਸਿੰਘ ਕਾਲੇਵਾਲ ,ਗੁਰਦਰਸ਼ਨ ਸਿੰਘ ਮਾਵੀ, ਬਾਬੂ ਰਾਮ ਦੀਵਾਨਾ, ਸੁਧਾ ਜੈਨ ਸੁਦੀਪ,ਦਵਿੰਦਰ ਕੌਰ ਢਿੱਲੋਂ,ਭਗਤ ਰਾਮ ਰੰਘਾੜਾ,ਧਿਆਨ ਸਿੰਘ ਕਾਹਲੋਂ, ਇੰਦਰਜੀਤ ਸਿੰਘ ,ਡਾ ਸ਼ਿੰਦਰਪਾਲ ਸਿੰਘ,ਦੀਪਕ ਮਨਮੋਹਨ ਸਿੰਘ,ਬਹਾਦਰ ਸਿੰਘ ਗੋਸਲ,ਮਨਜੀਤ ਕੌਰ ਮੀਤ ਅਤੇ ਭੁਪਿੰਦਰ ਸਿੰਘ ਮਲਿਕ ਹਾਜ਼ਿਰ ਸਨ।

ਇਹ ਵੀ ਪੜ੍ਹੋ -

'ਪ੍ਰਸਾਰਣ ਨੂੰ ਭਾਸ਼ਾਈ ਵੰਗਾਰਾਂ' ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ


Post a Comment

0 Comments