ਸਵੈ-ਜੀਵਨੀ ਰੂਪੀ ਕਿਤਾਬ ਵਤਨ ਪ੍ਰਸਤੀ ਦੇ ਪਿਆਰ ਨਾਲ ਲਬਰੇਜ਼
ਚੰਡੀਗੜ੍ਹ, 11 ਫਰਵਰੀ (ਬਿਊਰੋ)
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਚੰਡੀਗੜ੍ਹ
ਦੇ ਵਿਹੜੇ ਵਿੱਚ ਉੱਘੀ ਲੇਖਿਕਾ ਮਨਜੀਤ ਕੌਰ ਮੀਤ ਦੀ ਤਾਜ਼ਾਤਰੀਨ ਪੁਸਤਕ 'ਅਬ ਤੁਮ੍ਹਾਰੇ
ਹਵਾਲੇ ਵਤਨ ਸਾਥੀਓ' ਦਾ ਲੋਕ-ਅਰਪਣ ਅਤੇ
ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ ਤੇ
ਪਰਿਵਾਰਕ ਮੈਂਬਰ ਸ਼ਾਮਿਲ ਹੋਏ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ
ਮੀਤ ਦੀ ਇਹ ਪੁਸਤਕ ਇਕ ਫੌਜਣ ਦੇ ਜਜ਼ਬਾਤੀ ਰੌਂਅ ਦੀ ਤਰਜਮਾਨੀ ਕਰਦੀ ਹੈ।
ਸਮਾਗਮ ਦੀ ਸ਼ੁਰੂਆਤ ਦੇਸ਼ ਭਗਤੀ ਦੇ ਇੱਕ ਸਮੂਹ ਗਾਣ ਨਾਲ ਹੋਈ ਜਿਸ ਨੂੰ
ਡਾ਼ ਰਵਿੰਦਰ ਸਿੰਘ ਲੁਬਾਣਾ ਨੇ ਲਿਖਿਆ ਸੀ। ਸ੍ਰੀ ਕ੍ਰਿਸ਼ਨ ਰਾਹੀ ਦੇ ਸੰਗੀਤ ਨਿਰਦੇਸ਼ਨ ਹੇਠ ਇਸ
ਨੂੰ ਸਰਕਾਰੀ ਮਿਡਲ ਸਕੂਲ, ਸੈਕਟਰ 56
ਚੰਡੀਗੜ੍ਹ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20-ਡੀ ਚੰਡੀਗੜ੍ਹ ਦੇ ਵਿਦਿਆਰਥੀਆਂ
ਸੁਨੈਨਾ, ਕੁਸਮਤਾਰਾ, ਸਾਨੀਆ, ਖੁਸ਼ਬੂ, ਸੋਨੀਆ, ਬਰੀਤੀ, ਇਸ਼ਮੀਤ, ਗੁਰਮਨ, ਮਹਿਮਾ, ਸ਼ਰੂਤੀ ਅਤੇ ਵਿਸ਼ਨੂੰ
ਨੇ ਬਹੁਤ ਵਧੀਆ ਗਾਇਆ।
ਦਵਿੰਦਰ ਕੌਰ ਢਿੱਲੋਂ ਨੇ ਮਨਜੀਤ ਕੌਰ ਮੀਤ ਦਾ ਇਕ ਗੀਤ ਸੁਣਾਇਆ।
ਪੁਸਤਕ ਰਿਲੀਜ਼ ਸਮਾਰੋਹ ਵਿੱਚ ਮੁੱਖ ਮਹਿਮਾਨ ਕਰਨਲ ਰਵਿੰਦਰਜੀਤ ਕੌਰ
ਰੰਧਾਵਾ (ਭਾਰਤ ਦੀ ਪਹਿਲੀ ਵੀਰ-ਨਾਰੀ), ਪ੍ਰਧਾਨਗੀ ਕਰ ਰਹੇ ਉੱਘੇ ਲੇਖਕ ਕਰਨਲ ਦਲਜੀਤ ਸਿੰਘ ਚੀਮਾ, ਵਿਸ਼ੇਸ਼ ਮਹਿਮਾਨ
ਤੇਜਿੰਦਰ ਸਿੰਘ ਗਿੱਲ (ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ), ਕੇ. ਕੇ. ਸ਼ਾਰਦਾ (ਪ੍ਰਧਾਨ ਫ਼ਰੀਡਮ ਫ਼ਾਈਟਰਜ਼ ਐਸੋਸੀਏਸ਼ਨ, ਚੰਡੀਗੜ੍ਹ), ਮੁੱਖ ਬੁਲਾਰੇ
ਗੁਰਨਾਮ ਕੰਵਰ, ਮਨਜੀਤ ਕੌਰ ਮੀਤ, ਬਲਕਾਰ ਸਿੱਧੂ, ਭੁਪਿੰਦਰ ਸਿੰਘ
ਮਲਿਕ ਅਤੇ ਵਿਕਰਮਜੀਤ ਸਿੰਘ ਸ਼ਾਮਿਲ ਹੋਏ।
ਗੁਰਨਾਮ ਕੰਵਰ ਨੇ ਕਿਹਾ ਕਿ ਲੇਖਿਕਾ ਸਿਰਫ਼ ਕਲਮ ਦੀ ਸੰਗਰਾਮਣ ਹੀ ਨਹੀਂ, ਉਹ ਇਨਸਾਫ਼ ਲਈ ਲੜਦੇ
ਲੋਕਾਂ ਨਾਲ ਵੀ ਖੜੋਂਦੀ ਹੈ।
ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼, ਜ਼ਿਲ੍ਹਾ ਭਾਸ਼ਾ
ਅਧਿਕਾਰੀ ਡਾ. ਦਵਿੰਦਰ ਸਿੰਘ ਬੋਹਾ, ਪਰਮਜੀਤ ਪਰਮ, ਡਾ. ਅਵਤਾਰ ਸਿੰਘ ਪਤੰਗ, ਡਾ. ਲਾਭ ਸਿੰਘ ਖੀਵਾ, ਬਲਵਿੰਦਰ ਚਹਿਲ, ਅਸ਼ੋਕ ਭੰਡਾਰੀ ਨਾਦਿਰ, ਸੁਖਵਿੰਦਰ ਆਹੀ, ਪਾਲ ਅਜਨਬੀ, ਰਜੇਸ਼ ਬੈਨੀਵਾਲ ਨੇ
ਮਨਜੀਤ ਕੌਰ ਮੀਤ ਨੂੰ ਇਸ ਵਿਲੱਖਣ ਕਿਤਾਬ ਲਿਖਣ
ਵਾਸਤੇ ਵਧਾਈ ਦੇਂਦਿਆਂ ਕਿਹਾ ਕਿ ਲੇਖਿਕਾ ਦਾ ਫ਼ੌਜੀ ਜੀਵਨ ਪ੍ਰਤੀ ਸਮਰਪਣ ਉੱਚ ਦਰਜੇ ਦਾ ਹੈ।
ਡਾ. ਮਨਜੀਤ ਸਿੰਘ ਬੱਲ ਨੇ ਫ਼ਿਲਮ ਹਕੀਕ਼ਤ ਦਾ ਗੀਤ 'ਅਬ ਤੁਮ੍ਹਾਰੇ
ਹਵਾਲੇ ਵਤਨ ਸਾਥੀਓ' ਗਾ ਕੇ ਸੁਣਾਇਆ।
ਲੇਖਿਕਾ ਮਨਜੀਤ ਕੌਰ ਮੀਤ ਨੇ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਚੰਗੇ
ਸੁਪਨੇ ਵਰਗੀ ਹੈ ਜਿਸ ਵਿੱਚ ਫੌਜਣ ਧੜੱਲੇ ਨਾਲ ਜਿਊਂਦੀ ਹੈ।
ਤੇਜਿੰਦਰ ਸਿੰਘ ਗਿੱਲ ਨੇ ਆਖਿਆ ਕਿ ਲੇਖਿਕਾ ਦਾ ਜੀਵਨ ਵੱਖਰੇ ਕਿਸਮ ਦੇ
ਪਿਆਰ ਨਾਲ ਭਰਪੂਰ ਹੈ।
ਕੇ. ਕੇ. ਸ਼ਾਰਦਾ ਨੇ ਫੌਜ ਦੀ ਜ਼ਿੰਦਗੀ ਨੂੰ ਖੂਬਸੂਰਤ ਦੱਸਿਆ।
ਕਰਨਲ ਰਵਿੰਦਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਕੁਝ ਧਾਰ ਲੈਣਾ ਸਾਡੇ
ਅੰਦਰ ਦੀ ਖੁਸ਼ੀ ਦਾ ਹੀ ਪ੍ਰਗਟਾਵਾ ਹੈ।
ਕਰਨਲ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਤਾਬਾਂ ਅਮਰ ਰੰਹਦੀਆਂ ਹਨ।
ਧੰਨਵਾਦੀ ਸ਼ਬਦਾਂ ਰਾਹੀਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ
ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਪ੍ਰਾਪਤੀਆਂ ਹਨ।
ਹਰਮਿੰਦਰ ਕਾਲੜਾ, ਹਰੇਂਦਰ ਸਿਨਹਾ, ਤਰਲੋਚਨ ਸਿੰਘ, ਲਾਭ ਸਿੰਘ ਲਹਿਲੀ, ਵਰਿੰਦਰ ਸਿੰਘ ਚੱਠਾ, ਸੁਰਜੀਤ ਸਿੰਘ ਧੀਰ, ਪ੍ਰੇਮ ਵਿੱਜ, ਕਲਪਨਾ, ਰਜਿੰਦਰ ਸਿੰਘ ਧੀਮਾਨ, ਆਰਤੀ, ਆਰ. ਐੱਸ. ਲਿਬਰੇਟ, ਪੰਮੀ ਸਿੱਧੂ ਸੰਧੂ, ਪੁਸ਼ਕਰ ਸ਼ਰਮਾ, ਡਾ. ਮਨਜੀਤ ਸਿੰਘ ਮਝੈਲ, ਮਲਕੀਅਤ ਬਸਰਾ, ਕਰਨਲ ਐੱਸ. ਐੱਸ. ਰੰਧਾਵਾ, ਪ੍ਰੀਤਮ ਸਿੰਘ ਹੁੰਦਲ, ਧਿਆਨ ਸਿੰਘ ਕਾਹਲੋਂ, ਭੁਪਿੰਦਰ ਬੇਕਸ, ਗੁਰਦਰਸ਼ਨ ਸਿੰਘ ਮਾਵੀ, ਦਲਵਿੰਦਰ ਕੌਰ, ਬਹਾਦਰ ਸਿੰਘ ਗੋਸਲ, ਦੇਵੀ ਦਿਆਲ ਸ਼ਰਮਾ, ਸੁਖਜੀਤ ਸਿੰਘ ਸੁੱਖ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਡਾ. ਸੁਰਿੰਦਰ ਗਿੱਲ, ਪ੍ਰੋ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਪ੍ਰਿੰ: ਗੁਰਦੇਵ ਕੌਰ ਪਾਲ, ਸਤਬੀਰ ਕੌਰ, ਡਾ. ਗੁਰਮੇਲ ਸਿੰਘ, ਊਸ਼ਾ ਕੰਵਰ, ਨੀਰਜ ਕੁਮਾਰ ਪਾਂਡੇ,ਰਵਿੰਦਰ ਕੌਰ, ਸੀਮਾ ਸ਼ਰਮਾ, ਬਰਜੇਸ਼, ਚੰਦਰ ਭਾਨ, ਸੁਧੀਰ ਕੁਮਾਰ, ਕਰਮ ਸਿੰਘ ਵਕੀਲ, ਅਨਨਿਆ, ਪ੍ਰੋ. ਦਿਲਬਾਗ ਸਿੰਘ, ਜੀਵਨਜੀਤ ਕੌਰ, ਹਰਲੀਨ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ ਬੈਂਸ, ਰਾਜਿੰਦਰ ਗਰਗ, ਬਾਬੂ ਰਾਮ ਦਿਵਾਨਾ, ਨਵਨੀਤ ਕੌਰ ਮਠਾੜੂ, ਪਰਮਜੀਤ ਮਾਨ, ਅਜਾਇਬ ਔਜਲਾ, ਰਾਖੀ ਸੁਬਰਾਮਨੀਅਮ, ਜਸਬੀਰ ਪਾਲ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ, ਸੀਮਾ, ਗੁਰਪ੍ਰੀਤ ਸਿੰਘ ਨਿਆਮੀਆਂ, ਜਸਵਿੰਦਰ ਸਿੰਘ ਰੰਧਾਵਾ ਸਮੇਤ ਸਾਹਿਤ ਦੇ ਰਸੀਏ ਇਸ ਸਮਾਗਮ ਵਿਚ ਅੰਤ
ਤੱਕ ਬੈਠੇ ਰਹੇ।
ਇਹ ਵੀ ਪੜ੍ਹੋ -
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.