ਜਸਵਿੰਦਰ ਸਿੰਘ ਕਾਈਨੌਰ ਦਾ ਚਾਰ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜੀ ਅਤੇ ਉਰਦੂ ਵਿੱਚ ਲੇਖ
ਖਰੜ ਵਿਖੇ ਵੱਖਰੀ ਮਿਸਾਲ ਦੀ - ਓਪਨ ਲਾਇਬ੍ਰੇਰੀ
ਕਿਤਾਬਾਂ ਨਾਲ
ਮਨੁੱਖ ਦਾ ਗਹਿਰਾ ਸੰਬੰਧ ਹੈ। ਕਿਤਾਬ ਬਿਨਾ ਮਨੁੱਖ ਅਧੂਰਾ ਹੈ ਕਿਉੱਕਿ ਕਿਤਾਬ ਨਾਲ ਦੋਸਤੀ ਰੱਖਣ ਵਾਲਾ ਇਨਸਾਨ ਆਪਣੇ ਗਿਆਨ ਦੇ ਭੰਡਾਰ ਵਿੱਚ ਸਹਿਜੇ
ਹੀ ਵਾਧਾ ਕਰ ਸਕਦਾ ਹੈ। ਭਾਰਤ ਸਰਕਾਰ ਨੇ ਲਾਇਬ੍ਰੇਰੀਆਂ ਖੋਲ੍ਹਣ ਦੀ ਇੱਕ ਵਧੀਆ ਯੋਜਨਾ ਬਣਾਈ ਸੀ
ਜਿੱਥੇ ਕਿ ਪੱਲਿਓਂ ਪੈਸੇ ਖਰਚ ਕੇ ਕਿਤਾਬਾਂ ਖਰੀਦ ਕੇ ਪੜ੍ਹਨ ਦੀ ਬਜਾਏ ਬਹੁਤ ਥੋੜ੍ਹੀ ਜਿਹੀ
ਮੈਂਬਰਸ਼ਿਪ ਫੀਸ ਦੇ ਕੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ।
ਭਾਰਤ ਵਿੱਚ ਸੱਭ ਤੋਂ ਪਹਿਲੀ ਲਾਇਬ੍ਰੇਰੀ ‘ਇੰਪੀਰੀਅਲ
ਲਾਇਬ੍ਰੇਰੀ’ ਨਾਂ ਦੀ ਕਲਕੱਤਾ
ਵਿਖੇ ਸੰਨ 1891 ਨੂੰ ਖੋਲ੍ਹੀ ਗਈ ਸੀ। ਜਿਸ ਦੀ
ਵਰਤੋਂ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਹੀ ਸੀਮਤ ਸੀ। ਲੇਕਿਨ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ
ਨੇ ਇੰਪੀਰੀਅਲ ਲਾਇਬ੍ਰੇਰੀ ਦਾ ਨਾਮ ਬਦਲ ਕੇ ‘ਨੈਸ਼ਨਲ ਲਾਇਬ੍ਰੇਰੀ’ ਕਰ ਦਿੱਤਾ ਸੀ ਅਤੇ ਫਿਰ 1 ਫਰਵਰੀ 1953 ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ
ਦੁਆਰਾ ਨੈਸ਼ਨਲ ਲਾਇਬ੍ਰੇਰੀ ਨੂੰ ਜਨਤਾ ਲਈ ਖੋਲ੍ਹਿਆ ਗਿਆ ਸੀ। ਫਿਰ ਇਸ ਤੋਂ ਬਾਅਦ ਵਿੱਚ ਪੂਰੇ
ਭਾਰਤ ਵਿੱਚ ਲਾਇਬ੍ਹੇਰਰੀਆਂ ਖੋਲ੍ਹਣ ਦੀ ਪ੍ਰਥਾ ਬਣੀ। ਜਿੱਥੋਂ ਮੈਂਬਰਸ਼ਿਪ ਫੀਸ ਦੇ ਕੇ ਪੜ੍ਹਨ ਲਈ
ਕਿਤਾਬਾਂ ਘਰ ਲੈ ਜਾਈਆਂ ਜਾ ਸਕਦੀਆਂ ਹਨ। ਲੇਕਿਨ ਅੱਜ ਇਸ ਲਿਖਤ ਰਾਹੀਂ ਮੈਂ ਜਿਸ ਲਾਇਬ੍ਹੇਰਰੀ ਦੀ
ਗੱਲ ਕਰ ਰਿਹਾ ਹਾਂ, ਉਹ ਹੈ ਖਰੜ ਵਿਖੇ
ਖੁੱਲ੍ਹੀ ਅਲੱਗ ਕਿਸਮ ਦੀ ‘ਓਪਨ ਲਾਇਬ੍ਰੇਰੀ’। ‘ਓਪਨ ਲਾਇਬ੍ਰੇਰੀ’ ਤੋਂ ਭਾਵ ਹੈ ਕਿ ਇਸ ਲਾਇਬ੍ਰੇਰੀ ’ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੁੰਦਾ। ਇਸ ਓਪਨ
ਲਾਇਬ੍ਰੇਰੀ ਦਾ ਨਾਂ “ਤਰਕਸ਼ੀਲ ਕਿਤਾਬ ਘਰ” ਹੈ। ਇਸ ਲਾਇਬ੍ਰੇਰੀ
ਦੀ ਕੋਈ ਮੈਂਬਰਸ਼ਿਪ ਫੀਸ ਨਹੀਂ ਹੈ। ਇਹ ਲਾਇਬ੍ਰੇਰੀ ਹਰ ਰੋਜ ਪੂਰੇ ਦਿਨ ਲਈ ਖੁੱਲ੍ਹੀ ਰਹਿੰਦੀ ਹੈ।
ਕੋਈ ਵੀ ਸਾਥੀ ਉੱਥੇ ਰੱਖੇ ਰਜਿਸਟਰ ਵਿੱਚ ਦਿਨ
ਵੇਲੇ ਕਿਸੇ ਵੀ ਸਮੇ ਵਿਚ ਆਪਣੇ ਆਪ ਆਪਣਾ ਨਾਮ, ਪਤਾ ਅਤੇ ਫੋਨ ਨੰਬਰ ਵਗੈਰਾ ਦਰਜ ਕਰਕੇ ਕਿਤਾਬ ਪੜ੍ਹਣ ਲਈ ਆਪਣੇ ਘਰ ਲੈ
ਜਾ ਸਕਦਾ ਹੈ। ਕਿਤਾਬ ਪੜ੍ਹਨ ਉਪਰੰਤ ਫਿਰ ਖੁਦ ਆਪਣੇ ਆਪ ਕਿਤਾਬ ਲਾਇਬ੍ਰੇਰਰੀ ਵਿੱਚ ਰੱਖ ਕੇ
ਵਾਪਸੀ ਦੀ ਐਂਟਰੀ ਕਰ ਸਕਦਾ ਹੈ। ਇਸ ਓਪਨ ਲਾਇਬ੍ਰੇਰੀ ਵਿੱਚ ਨਾਮਵਰ ਲੇਖਕਾਂ ਦੀਆਂ ਪੰਜਾਬੀ, ਹਿੰਦੀ ਅਤੇ
ਅੰਗਰੇਜ਼ੀ ਦੀਆਂ ਪੁਸਤਕਾਂ ਮੌਜੂਦ ਹਨ।
ਇਹ ਓਪਨ ਲਾਇਬ੍ਰੇਰੀ ਖਰੜ ਦੇ ‘ਅੱਜ ਸਰੋਵਰ’ ਦੇ ਕਿਨਾਰੇ (ਰਿਟਾਇਰਡ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਦੇ ਘਰ ਦੇ
ਨੇੜੇ) ਤਰਕਸ਼ੀਲ (ਤਰਕਸ਼ੀਲ) ਸੁਸਾਇਟੀ ਪੰਜਾਬ ਵਲੋਂ ਖੋਲੀ ਗਈ ਹੈ। ਇਹ ਅੱਜ ਸਰੋਵਰ ਜਿਸ ਨੂੰ ‘ਮਹਾਰਾਜਾ ਅੱਜ ਸਰੋਵਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਖਰੜ ਬੱਸ ਸਟੈਂਡ ਤੋ
ਡੇਢ ਕੁ ਕਿਲੋਮੀਟਰ ਦੀ ਦੂਰੀ ’ਤੇ ਚੰਡੀਗੜ੍ਹ ਮਾਰਗ
ਉੱਤੇ ਸਥਿਤ ਹੈ। ਇਸ ਓਪਨ ਲਾਇਬ੍ਰੇਰੀ ਦਾ ਉਦਘਾਟਨ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ
ਖਰੜ ਵਲੋਂ 23 ਮਾਰਚ 2024 ਨੂੰ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ
ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਕੀਤਾ ਗਿਆ ਸੀ। ਜ਼ਿਲ੍ਹਾ ਐਸ. ਏ. ਐਸ. ਨਗਰ (ਮੋਹਾਲੀ) ਦੇ ਖਰੜ
ਸ਼ਹਿਰ ’ਚ ਜਿੱਥੇ ਇਹ ਇੱਕ ਨਿਵੇਕਲੀ ਸ਼ੁਰੂਆਤ ਹੈ ਜੋ ਕਿ ਆਮ ਲੋਕਾਂ
ਨੂੰ ਸਾਹਿਤ ਨਾਲ ਜੋੜਨ ਲਈ ਵਧੀਆ ਰੋਲ ਨਿਭਾ ਰਹੀ ਹੈ ਉੱਥੇ ਪੰਜਾਬ ਦੇ ਦੂਜੇ ਸ਼ਹਿਰਾਂ ਲਈ ਪ੍ਰੇਰਨਾ
ਸਰੋਤ ਵੀ ਬਣਦੀ ਹੈ।
ਉਂਜ ਇਹ ਓਪਨ ਲਾਇਬ੍ਰੇਰੀ ਸਵੇਰੇ-ਸ਼ਾਮ ਖੋਲ੍ਣ ਅਤੇ ਬੰਦ ਕਰਨ ਦੀ
ਜਿੰਮੇਵਾਰੀ ਪ੍ਰਿੰਸੀਪਲ ਕੋਲ ਹੈ। ਮਾਣਯੋਗ ਇਹ ਰਿਟਾਇਰਡ ਪ੍ਰਿੰਸੀਪਲ ਤਰਕਸ਼ੀਲ ਸੁਸਾਇਟੀ ਪੰਜਾਬ
ਜੋਨ ਚੰਡੀਗੜ੍ਹ ਦੇ ਮੁਖੀ ਹੋਣ ਦੇ ਨਾਲ-ਨਾਲ ਲੇਖਕ ਵੀ ਹਨ ਅਤੇ ਕਈ ਸਾਹਿਤ ਸਭਾਵਾਂ ਨਾਲ ਜੁੜੇ ਹੋਏ
ਹਨ। ਇੱਥੇ ਇਹ ਵਰਣਨਯੋਗ ਹੈ ਕਿ ਕਿਸੇ ਵੇਲੇ ਇਸ ਸਰੋਵਰ ’ਚ ਸੇਮ ਦਾ ਪਾਣੀ ਭਰਿਆ ਹੁੰਦਾ ਸੀ ਲੇਕਿਨ ਹੁਣ ਪੰਜਾਬ
ਦੇ ਸਭਿਆਚਾਰ ਅਤੇ ਪ੍ਰਾਹੁਣਚਾਰੀ ਵਿਭਾਗ ਨੂੰ ਸਪੁਰਦ ਹੋਣ ਕਰਕੇ ਇਸ ਨੂੰ ਮਿੱਟੀ ਨਾਲ ਭਰ ਦਿੱਤਾ
ਗਿਆ ਅਤੇ ਹੁਣ ਇਸ ਨੂੰ ਜਨਤਾ ਲਈ ਇਕ ਪਾਰਕ ਅਤੇ ਪਿਕਨਿਕ ਸਥਾਨ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਅਜੇ ਇਸ ਦੇ ਅੰਦਰਲੇ ਪਾਸੇ ਆਲੇ-ਦੁਆਲੇ ਬਣੇ ਰਸਤੇ ’ਤੇ ਇੱਥੋਂ ਦੇ ਨਿਵਾਸੀ ਸਵੇਰ-ਸ਼ਾਮ ਸੈਰ ਕਰਦੇ ਹਨ। ਇਸ ਲਈ ਇੱਥੇ ਇਸ
ਓਪਨ ਲਾਇਬ੍ਰੇਰੀ ਦੀ ਮਹੱਤਤਾ ਹੋਰ ਵੀ ਵਧ ਜਾਦੀ ਹੈ ਕਿ ਸਵੇਰੇ ਸ਼ਾਮ ਸੈਰ-ਗਾਹੀਆਂ ਨੂੰ ਸਰੀਰਕ ਸੈਰ ਦੇ ਨਾਲ-ਨਾਲ ਇਹ ਲਾਇਬ੍ਰੇਰੀ ਸਾਹਿਤ ਪੜ੍ਹਨ
ਦੀ ਰੁਚੀ ਵੱਲ ਵੀ ਪ੍ਰੇਰਿਤ ਕਰਦੀ ਹੈ।
ਕੁਝ ਪੜ੍ਹੇ-ਲਿਖੇ ਭਾਰਤੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਬਹੁਤ
ਸਾਰੇ ਪ੍ਰਵਾਸੀ ਕਿਤਾਬਾਂ ਖਰੀਦਦੇ ਹਨ ਅਤੇ ਪੜ੍ਹਨ ਤੋਂ ਬਾਅਦ ਕਿਤਾਬਾਂ ਨੂੰ ਆਪਣੇ ਘਰ ਦੇ ਸਾਹਮਣੇ
ਇੱਕ ਅਲਮਾਰੀ ਵਿੱਚ ਰੱਖਦੇ ਹਨ ਤਾਂ ਜੋ ਕੋਈ ਵੀ ਕਿਤਾਬ ਮੁਫਤ ਵਿੱਚ ਪੜ੍ਹਨ ਲਈ ਲੈ ਜਾ ਸਕੇ ਤਾਂ
ਜੋ ਉਹ ਆਪਣੇ ਗਿਆਨ ਵਿੱਚ ਸੁਧਾਰ ਕਰ ਸਕੇ। ਭਾਵੇਂ ਕਿ ਇਹ ਓਪਨ ਲਾਇਬ੍ਰੇਰੀ ਕਿਤਾਬਾਂ ਮੁਫਤ ਨਹੀਂ
ਦਿੰਦੀ ਲੇਕਿਨ ਕੁੱਝ ਇਸੇ ਤਰ੍ਹਾਂ ਦੀ ਪਿਰਤ ਪਾਉਂਦੀ ਬਿਨ੍ਹਾਂ ਕਿਸੇ ਮੈਂਬਰਸ਼ਿਪ ਤੋਂ ਪੜ੍ਹਨ ਲਈ
ਦਿੰਦੀ ਹੈ। ਖਰੜ ਦੀ ਇਹ ਓਪਨ ਲਾਇਬ੍ਰੇਰੀ ਮੋਹਾਲੀ ਜ਼ਿਲ੍ਹੇ ’ਚੋਂ ਇੱਕ ਮਿਸਾਲ ਬਣ ਕੇ ਉੱਭਰੀ ਹੈ ਜਿਸ ਲਈ ਇਹ
ਲਾਇਬ੍ਰੇਰੀ ਪੰਜਾਬ ਦੇ ਬਾਕੀ ਸ਼ਹਿਰਾਂ ਲਈ ਪ੍ਰੇਰਨਾ ਸਰੋਤ ਬਣੀ ਹੈ।
ਜਸਵਿੰਦਰ ਸਿੰਘ ਕਾਈਨੌਰ
ਸੰਪਰਕ 98888-42244
---
खरड़ में एक अलग तरह की ओपन लाइब्रेरी
इंसान का किताबों से गहरा नाता है। पुस्तक के
बिना मनुष्य अधूरा है क्योंकि पुस्तक के साथ मित्रता रखकर मनुष्य अपने ज्ञान के
भण्डार को आसानी से बढ़ा सकता है। भारत सरकार ने
पुस्तकालय खोलने की एक बढ़िया योजना बनाई थी जहाँ कोई भी व्यक्ति किताबें
खरीद करने की ज्गह उन्हें पढ़ने के लिए
पैसे खर्च करने के बजाय बहुत कम सदस्यता शुल्क का भुगतान करके जितनी चाहे उतनी
किताबें पढ़ सकता है।
भारत
में सबसे पहली लाइब्रेरी 'इंपीरियल लाइब्रेरी' नाम की लाइब्रेरी सन 1891 में कलकत्ता में खोली गई थी। जिसका
उपयोग सरकार के शीर्ष अधिकारियों तक ही सीमित था। लेकिन आज़ादी के बाद भारत सरकार
ने इंपीरियल लाइब्रेरी का नाम बदलकर 'नेशनल
लाइब्रेरी' कर दिया और फिर 1 फरवरी 1953 को मौलाना अबुल कलाम आज़ाद द्वारा नेशनल लाइब्रेरी को जनता के लिए
खोल दिया गया। फिर बाद में पूरे भारत में पुस्तकालय खोलने की प्रथा बन गई। जहां
सदस्यता शुल्क देकर किताबें पढ़ने के लिए घर ले जाई जा सकती हैं। लेकिन आज इस लेख
में मैं जिस लाइब्रेरी की बात कर रहा हूं वह खरड़ में खोली गई एक अलग तरह की 'ओपन लाइब्रेरी' है। 'ओपन लाइब्रेरी' का
मतलब है कि इस लाइब्रेरी में कोई भी विशेष व्यक्ति मौजूद नहीं होता। इस ‘खुली लाइब्रेरी’ का नाम "तरकशील किताब घर है।
पुस्तकालय के लिए कोई सदस्यता शुल्क नहीं है। यह लाइब्रेरी प्रतिदिन पूरे दिन खुली
रहती है। कोई भी साथी दिन के किसी भी समय वहां रखे रजिस्टर में अपना नाम, पता और फोन नंबर आदि खुद दर्ज करके
पुस्तक को पढ़ने के लिए अपने घर ले जा सकता है। पुस्तक पढ़ने के बाद खुद अपने आप
पुस्तक को पुस्तकालय में रख सकता है और रजिस्टर में वापसी की प्रविष्टि कर सकता
है। इस खुली लाइब्रेरी में प्रसिद्ध लेखकों की पंजाबी, हिंदी और अंग्रेजी की किताबें हैं।
यह
खुली लाइब्रेरीतर्कशील (तर्कशील) सोसायटी पंजाब
युनिट खरड़ द्वारा 'अज सरोवर' के किनारे (रिटायर्ड प्रिंसिपल गुरमीत
सिंह खरड़ के घर के पास) खोली गई है। यह आज सरोवर, जिसे 'महाराजा आज सरोवर' भी कहा जाता है, खरड़ बस स्टैंड से डेढ़ किलोमीटर की
दूरी पर चंडीगढ़ मार्ग पर स्थित है। इस खुली लाइब्रेरी का उद्घाटन तर्कशील सोसायटी
पंजाब (रजि.) इकाई खरड़ द्वारा 23
मार्च 2024 को शहीद भगत सिंह, राजगुरु और सुखदेव के शहीदी दिवस पर
किया गया था। ज़िला एस. ए. एस. नगर (मोहाली) के खरड़ शहर में जहां यह एक अनूठी पहल
है जो आम लोगों को साहित्य से जोड़ने में अच्छी भूमिका निभा रही है, वहीं यह पंजाब के अन्य शहरों के लिए भी
प्रेरणा का स्रोत बन गई है।
हालांकि
इस खुली लाइब्रेरी को सुबह और शाम खोलने और बंद करने की जिम्मेदारी प्रिंसिपल के
पास है। यह माननीय सेवानिवृत्त प्रिंसिपल तर्कशील सोसायटी पंजाब के ज़ोन चंडीगढ़
के प्रमुख होने के साथ-साथ एक लेखक भी हैं और कई साहित्यिक संस्थाओं से जुड़े हुए
हैं। यहां यह उल्लेखनीय है कि एक समय यह जलाशय सेम के पानी से भरा हुआ करता था
लेकिन अब सरकार द्वारा इसे से मिट्टी से भर दिया गया है और इसे पंजाब सरकार के
संस्कृति और अतिथि विभाग को सौंप दिया गया है और अब इसे जनता के लिए पिकनिक स्पॉट
के रूप में विकसित किया जा रहा है। अभी यहां के निवासी सुबह-शाम इसके अंदरूनी
हिस्से के चारों ओर बने रास्ते पर सैर करते हैं। इसलिए यहां इस खुली लाइब्रेरी का
महत्व और भी अधिक हो जाता है कि सुबह-शाम यह लाइब्रेरी शारीरिक सैर के साथ-साथ
साहित्य पढ़ने की रुचि की ओंर प्रेरित करती है।
यह
बात कुछ शिक्षित भारतीयों को अच्छी तरह से पता है कि कई प्रवासी किताबें खरीदते
हैं और पढ़ने के बाद किताबों को अपने घर के सामने एक अलमारी में रख देते हैं ताकि
कोई भी उन्हें मुफ्त में पढ़ने के लिए ले जा सके ताकि वे अपने ज्ञान में सुधार कर
सकें। हालाँकि खरड़ की यह खुली लाइब्रेरी मुफ्त में किताबें उपलब्ध नहीं कराती है, लेकिन कुछ इस तरह की प्रथा बनाती और
बिना किसी सदस्यता फीस किताबें पढ़ने देती खरड़ की यह खुली लाइब्रेरी मोहाली जिले
में एक उदाहरण बनकर उभरी है जिसके लिए यह लाइब्रेरी पंजाब के अन्य शहरों के लिए
प्रेरणा का स्रोत बन गई है।
जसविंदर
सिंह काइनौर
संपर्क
98888-42244
----
Different type ‘open library’ of Kharar
Humans have
a deep connection with books. A man is incomplete without a book because by
keeping a friend with a book, a man can easily increase the knowledge of his
stockpile. The Government of India had a great plan to open libraries where one
can read as many books as one wants by paying a very small membership fee
instead of spending money to buy books and read them.
The first
library in India named 'Imperial Library' was opened in Calcutta in 1891. The
use of which was limited to the top officials of the Government. But after
independence, the Government of India changed the name of the Imperial Library
to 'National Library' and then on 1 February 1953, the National Library was
opened to the public by Maulana Abul Kalam Azad. Then later it became a
practice to open libraries all over India. Where books can be taken home to
read by paying a membership fee.
But the
library I am talking about in this article today, is a different type of 'open
library' opened at Kharar.
The name of
this open library is “Taraksheel Kitab Ghar”. There is no membership fee for
this library. This library is open every day for the whole day. Any fellow can
take the book to his home for reading by automatically entering his name,
address and phone number etc. in the register kept there at any time of the
day. After reading the book, one can automatically keep the book in the library
and make a return entry. This open library has Punjabi, Hindi and English books
by renowned authors.
This open
library has been opened by Rational (Tarksheel) Society Punjab on the banks of
'Aaj Sarovar' of Kharar (near the house of retired principal Gurmeet Singh
Kharar). This Aaj Sarovar also known as 'Maharaja Aaj Sarovar', is located on
Chandigarh Marg at a distance of one and a half kilometers from Kharar bus
stand. This open library was inaugurated by Tarksheel Society Punjab (Regd.)
unit Kharar on 23 March 2024 on the martyrdom day of Shaheed Bhagat Singh,
Rajguru and Sukhdev. Where it is a unique initiative in Kharar city of District
S. A. S. Nagar (Mohali) which is playing a good role to connect the common
people with literature, it also becomes a source of inspiration for other
cities of Punjab..
However, the
principal is responsible for opening and closing this open library in the
morning and evening. This honorable retired principal is the head of
Chandigarh Zone of this Society as well
as a writer and is associated with many literary societies. It is worth
mentioning here that earlier this place was filled with bean water but now it
has been filled with soil by the Govt. & has been handed over to the
Department of Culture and Hospitality of Punjab and now being develop as a
picnic place for the public. The residents of this place walk in the morning
and evening on the path built around its interior. Therefore, the importance of
this open library here becomes even more that in the morning and evening, along
with the physical walk, this library also inspires the interest of reading
literature.
It is well
known to some educated Indians that many expatriates buy books and after
reading keep the books in a cupboard in front of their house so that anyone can
take the book to read for free so that they can improve their knowledge.
Although this open library does not provide books for free, but provides a
similar service for reading without any membership, but this open library of
Kharar has emerged as an example from Mohali district for which this library
has becomes a source of inspiration for the other cities of Punjab.
Jaswinder
Singh Kainaur
Contact
98888-42244
----
کھرڑ میں ایک الگ ُداہرن کی - اوپن لائبریری
انسان کا کِتابوں سے گہرا ناتا ہے۔ پستک کے
بنا منُشیہ ادھؤرا ہے کیونکہ پُستک کے ساتھ مترتا رکھ کر منُشیہ اپنے گیان کے
بھنڈار کو آسانی سے بڑھا سکتا ہے۔ بھارت سرکار کی پُستکالیہ کھولنے کی ایک بڑھیا
یوجنا بنائی تھی جہاں کوئی بھی ویکتی کتابیں خریدنے اور اُنہیں پڑھنے کے لیے پیسے
خرچ کرنے کے بجائے بہُت کم سدسیتا شُلک کا بھُگتان کرکے جِتنی چاہے اُتنی کتابیں
پڑھ سکتا ہے۔
بھارت میں سے سب سے پہلی لائبریری 'امپیریل
لائبریری' نام کی لائبریری سن 1891 میں کلکّتہ میں کھولی گئی تھی۔ جِس کا اُپیوگ
سرکار کے شیرش ادھیکاریوں تک ہی سیمت تھا۔ لیِکن آزادی کے بعد بھارت سرکار نے
امپیریل لائبریری کا نام بدل کر 'نیشنل لائبریری' کر دیا اور پھِر 1 فروری 1953 کو
مولانا ابُل کلام آزاد دوارہ نیشنل لائبریری کو جنتا کے لیے کھول دیا گیا۔ پھِر
بعد میں پوٗرۓ بھارت میں پستکالیہ کھولنے کی پرتھا بن گئی۔ جہاں سدسیتا شلک دیکر
کتابیں پڑھنے کے لیے گھر لے جائی جا سکتی ہیں۔ لیکن آج اس لیکھ میں میَںجِس
لائبریری کی بات کر رہا ہوں وہ کھرڑ میں کھولی گئی ایک الگ طرح کی 'اوپن لائبریری'
ہے۔ 'اوپن لائبریری' کا مطلب ہے کہ اِس لائبریری میں کوئی بھی وِشیش ویکتی موجوٗد
نہیں ہے۔اِس ‘کھلی لائبریری’ کا نام "ترکشیل کتاب گھر" ہے۔ اِس پستکالیہ
کے لیے کوئی سدسیتا شلک نہیں ہے۔ یہ لائبریری ہر روزپوٗرے ِدن کھُلی رہتی ہے۔ کوئی
بھی ساتھی ِدن کے ِکسی بھی سمے وہاں رکھّےرِجِسٹر میں اپنا نام، پتہ اور فون نمبر
خود درج کرکے پُستک کو پڑھنے کے لِیے اپنے گھر لے جا سکتا ہے۔ پُستک پڑھنے کے بعد
خود اپنے آپ ۔ پُستک کو پستکالیہ میں رکھ سکتا ہے اور رِجِسٹر میں واپسی کی
پرِوشٹی کر سکتا ہے۔ اِس کھُلیِ لائبریری میں پرسِدھ لیکھکوں کی پنجابی، ہِندی اور
انگریزی کِتابیں ہیں۔
یہ کھُلیِ لائبریری ریشنل (ترکشیل) سوسائٹی
پنجاب یُنِٹ کھرڑ دوارہ 'اج سروور' کے کِنارے (رٹائرڈ پِرنسِپل گُرمیت سِنگھ کھرڑ
کے گھر کے پاس) کھولی گئی ہے۔ یہ آج سروور، جِسے 'مہاراجہ آج سروور' بھی کہا جاتا
ہے، کھرڑ بس سٹینڈ سے ڈیڑھ کلومیٹر کی دوٗری پر چنڈیگڑھ مارگ پر سِتھت ہے۔ اِس
کھُلی لائبریری کا اُدگھاٹن ترکشیل سوسائٹی پنجاب (رجی۔) اِکائی کھرڑ دوارہ 23
مارچ 2024 کو شہید بھگت سِنگھ ، راجگُروٗ اور
سُکھدیو کے شہیدی دِوس پر کیا گیا تھا۔ ضلع ایس۔ ای۔ ایس۔ نگر (موہالی) کے
کھرڑ شہر میں جہاں یہ ایک انوٗٹھی پہل ہے جو آم لوگوں کو ساہتیہ سے جوڑ نے میں
اچھی بھوٗمِیکا ِنبھا رہی ہے، وہیں یہ پنجاب کے انیہ شہروں کے لیے بھی پریرنا کا
ثروت بن گئی ہے۔
Jحالانکہ اس
کھلی لائبریری کو صبح اور شام کھولنے اور بند کرنے کی ذمیداری پرنسپل کے پاس ہے۔
یہ ماننیہ سیوانورت پرنسپل ترکشیل سوسائٹی پنجاب کے زون چنڈیگڑھ کے پرمکھ ہونے کے
ساتھ ساتھ ایک لیکھک بھی ہیں اور کئی ساہتیک سنستھاؤں سے جڑے ہوئے ہیں۔ یہاں یہ
الیکھنیہ ہے کہ ایک سمے یہ جلاشیہ سیم کے پانی سے بھرا ہوا کرتا تھا لیکن اب سرکار
دوارہ اسے سے مٹی سے بھر دیا گیا ہے اور اسے پنجاب سرکار کے سنسکرتی اور اتتھی
وبھاگ کو سونپ دیا گیا ہے اور اب اسے جنتا کے لیے پکنک سپاٹ کے روپ میں وکست کیا
جا رہا ہے۔ ابھی یہاں کے نواسی صبح شام اسکے اندرونی حصہ کے چاروں اور بنے راستے
پر سیر کرتے ہیں۔ اسلئے یہاں اس کھلی لائبریری کا مہتو اور بھی ادھک ہو جاتا ہے کہ
صبح شام یہ لائبریری شریرک سیر کے ساتھ ساتھ ساہتیہ پڑھنے کی رچی کی اونر پریرت
کرتی ہے۔
یہ بات کُچھ شِکشت بھارتیوں کو اچھی طرح سے
پتہ ہے کہ کئی پرواسی کِتابیں خریدتے ہیں اور پڑھنے کے بعد کتابوں کو اپنے گھر کے
سامنے ایک الماری میں رکھ دیتے ہیں تاکہ کوئی بھی انہیں مُفت میں پڑھنے کے لیے لے
جا سکے تاکہ وے اپنے گیان میں سًدھار کر سکیں۔ حالانکہ کھرڑ کی یہ اوپن لائبریری
مُفت میں کتابیں اُپلبدھ نہیں کراتی ہے، لیکن کُچھ اِس طرح کی پرتھا بناتی اور
بِنا کِسی سدسیتا فیس کِتابیں پڑھنے دیتی کھرڑ کی یہ اوپن لائبریری موہالی ضلعے
میں ایک اُداہرن بن کر اُبھری ہے جِسکے لِیے یہ لائبریری پنجاب کے انیہ شہروں کے
لِیے پریرنا کا ثروت بن گئی ہے۔
جسوِندر سِنگھ کائنور
98888-42244سمپرک
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.