ਚਾਰ ਗ਼ਜ਼ਲਾਂ / ਬਚਿੱਤਰ ਪਾਰਸ
ਸੱਜਰੇ ਇਸ਼ਕ ਦੀ ਚੜ੍ਹੀ ਖੁਮਾਰੀ।
ਝੱਲੀ ਹੋ ਗਈ ਰਾਮ ਪਿਆਰੀ।
ਕਰ ਦਿੱਤੀ ਮੈਂ ਆਪ ਵਸੀਅਤ,
ਕੀ ਲੈਣੈਂ ਸੱਦਕੇ
ਪਟਵਾਰੀ।
ਕਰੀ ਕਬੂਲ ਗੁਲਾਮੀ ਹੱਸਕੇ,
ਸੱਜਣਾਂ ਦੀ ਮੰਨ ਲਈ
ਸਰਦਾਰੀ।
ਉਸ ਦਾ ਹੀ ਮੁੱਖੜਾ ਤੱਕਣਾ ਹੈ,
ਆਉਂਦੀ ਵਾਰੀ ਜਾਂਦੀ ਵਾਰੀ।
ਅੱਜ ਲੰਘਣੈ ਏਧਰ ਦੀ ਉਸਨੇ,
ਮੈਂ ਰਾਹਾਂ ਵਿੱਚ
ਮਹਿਕ ਖਿਲਾਰੀ।
ਚਾਨਣ ਹੋਇਐ ਚਾਰ ਚੁਫੇਰੇ,
ਏਧਰ ਯਾਰ ਨੇ ਝਾਤੀ
ਮਾਰੀ।
ਨਾਲ਼ ਮੁਕੱਦਰਾਂ ਦੇ ਮਿਲਦੀ ਏ,
'ਪਾਰਸ' ਯਾਰਾਂ ਦੀ
ਦਿਲਦਾਰੀ।
ਗ਼ਜ਼ਲ
ਹਰ ਇੱਕ ਦਾ ਸਤਿਕਾਰ ਕਰਨ ਦੀ ਆਦਤ ਪਾ ਲੈ।
ਸੱਜਣਾ ਚੱਲ ਹੁਣ ਪਿਆਰ ਕਰਨ ਦੀ ਆਦਤ ਪਾ ਲੈ।
ਕੋਈ ਸੱਚ ਬੋਲਦੈ ਅਣਗੌਲ਼ਾ ਨਹੀਂ ਕਰਨਾ,
ਸੱਚ ਤੇ ਬੱਸ ਇਤਬਾਰ ਕਰਨ ਦੀ ਆਦਤ ਪਾ ਲੈ।
ਗੈਰ ਨੂੰ ਅਪਣਾ ਕਹਿਕੇ ਸੱਚੀਂ ਉਸਦਾ ਬਣਕੇ,
ਹਿਰਦਾ ਠੰਢਾ ਠਾਰ ਕਰਨ ਦੀ ਆਦਤ ਪਾ ਲੈ।
ਨੀਵੀਂ ਪਾਕੇ ਖੁਦ ਨੂੰ ਇੰਝ ਸ਼ਰਮਿੰਦਾ ਨਾ ਕਰ,
ਸੱਚ ਨਾਲ ਅੱਖਾਂ ਚਾਰ ਕਰਨ ਦੀ ਆਦਤ ਪਾ ਲੈ।
ਵਾਤਾਵਰਣ 'ਚ ਖੁਸ਼ਬੂਆਂ ਦੀ ਰੌਣਕ ਲੱਗੇ
ਵੀਰਾਨੇ ਗੁਲਜ਼ਾਰ ਕਰਨ ਦੀ ਆਦਤ ਪਾ ਲੈ।
ਟੋਏ ਟਿੱਬੇ ਪੂਰਕੇ ਰਾਹ ਹਮਵਾਰ ਬਣਾ ਲੈ।
ਸੁਪਨਿਆਂ ਨੂੰ ਸਾਕਾਰ ਕਰਨ ਦੀ ਆਦਤ ਪਾ ਲੈ।
ਸੱਜਣ ਜੇ ਹੌਂਕਾ ਭਰਦੈ ਹਮਦਰਦੀ ਬਣ ਜਾ,
ਅਪਣਾ ਗਮ ਚੁੱਪਚਾਪ ਜਰਨ ਦੀ ਆਦਤ ਪਾ ਲੈ।
ਕੂੜਾ ਕਚਰਾ ਦਿਲ ਦੇ ਵਿੱਚ ਕਿਉਂ ਸਾਂਭੀ ਫਿਰਦੈਂ
ਇਸਨੂੰ ਬੂਹਿਓਂ ਬਾਹਰ ਕਰਨ ਦੀ ਆਦਤ ਪਾ ਲੈ।
ਮਰ ਜਾਣਾਂ ਤਾਂ ਸੱਚ ਹੈ ਇੱਕ ਦਿਨ ਮਰ ਹੀ ਜਾਣੈ,
'ਪਾਰਸ' ਕਰਕੇ ਪਿਆਰ ਮਰਨ ਦੀ
ਆਦਤ ਪਾ ਲੈ।
ਗ਼ਜ਼ਲ
ਗਲ਼ੀ ਇਸ਼ਕ ਦੀ ਪੈਰ, ਧਰਨ ਦੀ ਕੋਸ਼ਿਸ਼ ਕਰ।
ਦਰਦ ਕਿਸੇ ਦਾ ਆਪ, ਜਰਨ ਦੀ ਕੋਸ਼ਿਸ਼ ਕਰ।
ਸਾਕੀ ਏਂ ਤਾਂ ਐਧਰ ਨੂੰ, ਮੂੰਹ ਫੇਰ ਜਰਾ,
ਮੇਰਾ ਖਾਲੀ ਜਾਮ, ਭਰਨ ਦੀ ਕੋਸ਼ਿਸ਼ ਕਰ।
ਤੇਰੇ ਪਿੱਛੇ ਲੋਕ,ਵਹੀਰਾਂ ਘੱਤਣਗੇ,
ਅੱਗ ਦਾ ਦਰਿਆ ਪਾਰ, ਕਰਨ ਦੀ ਕੋਸ਼ਿਸ਼ ਕਰ।
ਕਿਹੜੀ ਮੰਜਿਲ ਹੈ ਜੋ, ਸਰ ਨਹੀਂ ਹੋ ਸਕਦੀ,
ਐਵੇਂ ਨਾ ਮੁਸ਼ਕਿਲ ਤੋਂ,ਡਰਨ ਦੀ ਕੋਸ਼ਿਸ਼ ਕਰ।
ਖੁਦਗਰਜੀ ਨਹੀਂ ਹਮਦਰਦੀ, ਈਮਾਨ ਬਣਾ,
ਮਾਨਵਤਾ ਦੀ ਪੀੜ, ਹਰਨ ਦੀ ਕੋਸ਼ਿਸ਼ ਕਰ।
ਹਰ ਜ਼ੁਬਾਨ ਤੇ ਕੱਲ੍ਹ ਨੂੰ,ਤੇਰਾ ਨਾਂ ਹੋਵੇ,
ਮਿੱਠੇ ਬੋਲ ਤੇ ਸੋਹਣੇ ਕਰਮ ਦੀ ਕੋਸ਼ਿਸ਼ ਕਰ।
ਛੇੜ ਪਿਆਰ ਦੇ ਗੀਤ, ਵਫਾ ਦੀ ਤਾਨ ਸੁਣਾ,
ਰੂਹਾਂ ਨੂੰ ਮਦਹੋਸ਼,ਕਰਨ ਦੀ ਕੋਸ਼ਿਸ਼ ਕਰ।
ਸਿਦਕਵਾਨ ਬਣਕੇ, ਅਪਣੇ ਮਹਿਬੂਬ ਲਈ,
ਕੁੱਝ ਨਾ ਕੁੱਝ ਤਾਂ ਕਰ, ਗੁਜ਼ਰਨ ਦੀ ਕੋਸ਼ਿਸ਼ ਕਰ।
ਮਾਨਵਤਾ ਈਮਾਨ ਬਣੇ, ਹਰ ਮਜ਼ਹਬ ਦਾ,
'ਪਾਰਸ' ਤੂੰਹੀ ਇਸ ਸ਼ੁਭ,ਕਰਮ ਦੀ ਕੋਸ਼ਿਸ਼ ਕਰ।
ਗ਼ਜ਼ਲ
ਕਦੇ ਕਦੇ ਕੁੱਝ ਸ਼ੇਅਰ ਸੰਜੀਦਾ ਕਹਿਲਾਂਗੇ।
ਬਣਕੇ ਮਿੱਠੀ ਯਾਦ ਦਿਲਾਂ ਵਿੱਚ ਰਹਿਲਾਂਗੇ।
ਤਪਸ਼ ਹੈ ਭਾਵੇਂ ਬਹੁਤ, ਸਫਰ ਤਾਂ ਲਾਜ਼ਿਮੀ
ਹੈ,
ਹਮਦਰਦੀ ਕੋਈ ਰੁੱਖ ਮਿਲਿਆ ਤਾਂ ਬਹਿਲਾਂਗੇ।
ਕਦੇ ਕਿਤੇ ਕੋਈ ਪਲ ਸਕੂਨ ਦਾ ਮਿਲਿਆ ਤਾਂ,
ਉਸਨੂੰ ਅਪਣੀ ਬੁੱਕਲ਼ ਦੇ ਵਿੱਚ ਲੈਲਾਂਗੇ।
ਤਕਦੀਰਾਂ ਦਾ ਲਿਖਣਹਾਰ
ਜੇ ਮਿਲਿਆ ਤਾਂ,
ਸ਼ਿਕਵੇ ਰੋਸੇ ਉਹਨੂੰ ਸਾਰੇ ਕਹਿਲਾਂਗੇ।
ਕੰਡੇ,ਰੋੜ ,ਅਨੇਕਾਂ ਪੈਰੀਂ
ਚੁਭਣ ਬੇਸ਼ੱਕ,
ਜਿੰਦਗੀ ਦਾ ਇਹ ਸਫਰ ਯਾਰ ਕਰ ਤਹਿਲਾਂਗੇ।
ਤਰਸਯੋਗ, ਕੋਈ ਲੋੜਵੰਦ ਜੇ ਮਿਲਿਆ ਤਾਂ,
ਮਸਕੀਨੇ ਦੇ ਵਾਂਗ ਓਸ ਤੋਂ ਢਹਿਲਾਂਗੇ।
ਰੱਜਿਆਂ ਨਾਲ ਨਿਭਾਉਣੀ ਮੁਸ਼ਕਿਲ ਹੋਈ ਤਾ,
'ਪਾਰਸ' ਥੋੜਾਂ ਮਾਰਿਆਂ ਦੇ
ਸੰਗ ਰਹਿਲਾਂਗੇ।
ਸੰਪਰਕ-
ਡਾਕਟਰ ਅੰਬੇਦਕਰ ਨਗਰ,
ਗਲੀ ਨੰਬਰ ਗਿਆਰਾਂ
ਗਿੱਦੜਬਾਹਾ।
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ -93578 40684
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -
ਵੀਡੀਓ ਦੇਖਣ ਲਈ ਕਲਿੱਕ ਕਰੋ -
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.