ਡਾ. ਬੀ.ਆਰ.ਅੰਬੇਡਕਰ ਦੇ ਅਪਮਾਨ ਖਿਲਾਫ ਰੋਸ ਪ੍ਰਦਰਸ਼ਨ ਅਤੇ ਰੈਲੀ 30 ਨੂੰ

 ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਅਪਮਾਨ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਰੈਲੀ 30 ਨੂੰ

ਚੰਡੀਗੜ੍ਹ,28 ਦਸੰਬਰ (ਬਿਊਰੋ)

ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਖਿਲਾਫ਼ ਅਪਸ਼ਬਦ ਕਹੇ ਗਏ ਜਿਸ ਨਾਲ ਦੇਸ਼ ਦੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਗਹਿਰਾ ਸਦਮਾ ਲੱਗਿਆ ਹੈ। ਆਮ ਲੋਕਾਂ ਵਿਚ ਭਾਰਤ ਸਰਕਾਰ ਅਤੇ ਅਮਿਤ ਸ਼ਾਹ ਦੇ ਡਾਕਟਰ ਅੰਬੇਡਕਰ ਪ੍ਰਤੀ ਗੈਰ-ਜਿੰਮੇਵਾਰਨਾ ਰਵੱਈਏ ਖਿਲਾਫ਼ ਭਾਰੀ ਰੋਸ ਹੈ। 

ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੋਵੇਂ ਸਾਂਝੇ ਤੌਰ ‘ਤੇ ਆਪਣੀਆਂ ਅਵਾਮੀ ਜਥੇਬੰਦੀਆਂ ਦੇ ਸਹਿਯੋਗ ਨਾਲ 30 ਦਸੰਬਰ 2024 ਨੂੰ ਬਾਅਦ ਦੁਪਿਹਰ 4 ਵਜੇ, ਪਲਾਜ਼ਾ, ਸੈਕਟਰ 17, ਚੰਡੀਗੜ੍ਹ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀ ਕਰ ਰਹੀਆਂ ਹਨ। 

ਰੋਸ ਧਰਨੇ ਵਿੱਚ ਸਾਥੀ ਰਾਜ ਕੁਮਾਰ - ਸਕੱਤਰ ਸੀਪੀਆਈ ਅਤੇ ਸਾਥੀ ਮੁਹੰਮਦ ਸ਼ਹਿਨਾਜ਼ ਗੋਰਸੀ - ਸਕੱਤਰ ਸੀਪੀਆਈ (ਐਮ) ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਕੌਂਸਲ ਮੈਂਬਰ, ਬ੍ਰਾਂਚ ਸਕੱਤਰ ਅਤੇ ਹੋਰ ਅਵਾਮੀ ਜਥੇਬੰਦੀਆਂ / ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਸਾਥੀ ਸ਼ਾਮਿਲ ਹੋਣਗੇ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਕਰਮ ਸਿੰਘ ਵਕੀਲ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।



Post a Comment

0 Comments