ਡਾ. ਦਵਿੰਦਰ ਸੈਫ਼ੀ ਨਾਲ ਰੁਬਰੂ ਪ੍ਰੋਗਰਾਮ ਕਰਵਾਇਆ

 ਡਾ. ਦਵਿੰਦਰ ਸੈਫ਼ੀ ਨਾਲ ਰੁ-ਬ-ਰੂ ਪ੍ਰੋਗਰਾਮ ਕਰਵਾਇਆ 

ਚੰਡੀਗੜ੍ਹ,29 ਦਸੰਬਰ (ਬਿਊਰੋ)

ਸਾਹਿਤ ਵਿਗਿਆਨ ਕੇੱਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਸ਼ਾਇਰ,ਚਿੰਤਕ ਅਤੇ ਆਲੋਚਕ ਡਾ. ਦਵਿੰਦਰ ਸੈਫ਼ੀ ਦਾ ਰੁ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼੍ਰੀਮਤੀ ਪਰਮਜੀਤ ਪਰਮ, ਡਾ.ਦਵਿੰਦਰ ਬੋਹਾ, ਡਾ. ਸ਼ਿੰਦਰਪਾਲ ਸਿੰਘ, ਦੀਪਕ ਸ਼ਰਮਾ ਚਨਾਰਥਲ ਅਤੇ ਸ. ਦਰਸ਼ਨ ਸਿੰਘ ਸਿੱਧੂ ਸ਼ੁਸ਼ੋਭਿਤ ਹੋਏ।ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿੱਚ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਉਸ ਤੋਂ ਬਾਦ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਅਤੇ ਸ਼ੁਸ਼ੀਲ ਦੁਸਾਂਝ ਜੀ ਦੇ ਮਾਤਾ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਪਰਮ ਨੇ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਡਾ. ਦਵਿੰਦਰ ਸੈਫ਼ੀ ਦੇ ਸਾਹਿਤਕ ਸਫ਼ਰ ਬਾਰੇ ਜਾਣੂ ਕਰਵਾਇਆ।ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਇਸ ਦੇ ਕਾਰਨਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਦਵਿੰਦਰ ਸੈਫ਼ੀ ਨੇ ਆਪਣੇ ਜੀਵਨ ਦੀਆਂ ਤਲਖ ਹਕੀਕਤਾਂ ਅਤੇ ਸਾਹਿਤਕ ਸਫ਼ਰ ਬਾਰੇ ਦੱਸਿਆ ਅਤੇ ਆਪਣੀ ਪੁਸਤਕ ‘ਮੁਹੱਬਤ ਨੇ ਕਿਹਾ’ ਵਿੱਚੋਂ ਆਪਣੀਆਂ ਕੁੱਝ ਰਚਨਾਂਵਾਂ

ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸੁਣਾਈਆਂ। ਉਹਨਾਂ ਨੇ ਕਿਹਾ ਕਿ ਮੁਹੱਬਤ ਸਿਰਜਣਾ ਦਾ ਨਾਂ ਹੈ, ਦੁਨੀਆਂ ਜਿੱਤਣ ਲਈ ਹਥਿਆਰਾਂ ਦੀ ਥਾਂ ਮੁਹੱਬਤ ਦੇ ਬੋਲਾਂ ਦੀ ਲੋੜ ਹੈ।

ਦਵਿੰਦਰ ਕੌਰ ਢਿੱਲੋਂ,ਸਿਮਰਜੀਤ ਕੌਰ ਗਰੇਵਾਲ ,ਰਮਨਦੀਪ ਰਮਣੀਕ ਅਤੇ ਸਰਬਜੀਤ ਸਿੰਘ ਖਮਾਣੋ ਨੇ ਡਾ. ਸੈਫੀ਼ ਦੀ ਪੁਸਤਕ ਵਿੱਚੋਂ ਗੀਤ ਪੇਸ਼ ਕੀਤੇ।ਜਿਨ੍ਹਾਂ ਦਾ ਸਰੋਤਿਆਂ ਨੇ ਖੂਬ ਆਨੰਦ ਮਾਣਿਆ। ਸ਼੍ਰੀਮਤੀ ਹਰਭਜਨ ਕੌਰ ਢਿੱਲੋਂ ਨੇ ਧਾਰਮਿਕ ਗੀਤਾਂ ਨਾਲ ਲ ਆਪਣੀ ਹਾਜ਼ਰੀ ਲਵਾਈ।ਦੀਪਕ ਸ਼ਰਮਾ ਚਨਾਰਥਲ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਅਸੀਂ ਅੱਜਕਲ ਗ੍ਰੰਥ ਪੜ੍ਹਦੇ ਹਾਂ ਪਰ ਉਹਨਾਂ ਨੂੰ ਸਮਝਦੇ ਨਹੀਂ। ਉਹਨਾਂ ਨੇ ਕਿਹਾ ਕਿ ਡਾ. ਸੈਫ਼ੀ ਨੂੰ ਮਿਲਿਆ ਕਈ ਵਾਰੀ ਹਾਂ ਪਰ ਸਮਝਿਆ ਅੱਜ ਹੈ ਅਤੇ ਸਾਹਿਤ ਵਿਗਿਆਨ ਕੇਂਦਰ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ।ਡਾ. ਦਵਿੰਦਰ ਬੋਹਾ ਨੇ ਵੀ ਕੇਂਦਰ ਦੀ ਸਾਰੀ ਟੀਮ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਲ 2024 ਵਿੱਚ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਸਫਲ ਹੋਏ ਹਨ ਪਰ ਅੱਜ ਦਾ ਸਮਾਗਮ ਸਭ ਤੋਂ ਜ਼ਿਆਦਾ ਸਫਲ ਰਿਹਾ।ਡਾ. ਸ਼ਿੰਦਰਪਾਲ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਉਂਦਿਆਂ ਦਵਿੰਦਰ ਸੈਫ਼ੀ ਨੂੰ ਸੋਹਜਵਾਦੀ ਕਾਵਿਧਾਰਾ ਨੂੰ ਵਿਸਥਾਰਨ ਵਾਲਾ ਕਵੀ ਕਿਹਾ ।ਅੰਤ ਵਿੱਚ ਡਾ. ਦਵਿੰਦਰ ਸੈਫ਼ੀ ਨੂੰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੈਂਬਰਾਂ ਵਲੋਂ ਸਨਮਾਨ ਪੱਤਰ, ਫੁਲਕਾਰੀ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਗੁਰਮੇਲ ਸਿੰਘ ਮੌਜੋਵਾਲ,ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਵਰਿੰਦਰ ਚੱਠਾ,ਕੰਵਲਦੀਪ ਕੌਰ,ਅਮਰਜੀਤ ਕੌਰ, ਪਾਲ

ਅਜਨਬੀ, ਭੁਪਿੰਦਰ ਮਲਿਕ,ਰਾਜਬੀਰ ਕੌਰ,ਰਤਨ ਬਾਬਕ ਵਾਲਾ,ਕਿਰਨਜੀਤ ਕੌਰ,ਗੁਰਤਰਨ ਸਿੰਘ,ਹਰਮਿੰਦਰ ਕਾਲੜਾ,ਪਰਮਜੀਤ ਸਿੰਘ,ਮਨਦੀਪ ਕੌਰ,ਸੁਖਵਿੰਦਰ ਕੌਰ,ਤਰਸੇਮ ਰਾਜ,ਜਲੌਰ ਸਿੰਘ ਖੀਵਾ,ਗੁਲਾਬ ਸਿੰਘ,ਚਰਨਜੀਤ ਸਿੰਘ ਬਰਾੜ,ਕਮਲਜੀਤ ਕੌਰ,ਸੁਖਵਿੰਦਰ ਮਾਨ,ਮਦਨ ਪਾਲ,ਪਰਲਾਦ ਸਿੰਘ,ਯਤਿੰਦਰ ਮਾਹਲ,ਸੁਭਾਸ਼ ਚੰਦਰ,ਹਰਜੀਤ ਸਿੰਘ ਅਤੇ ਸੁਖਮਿੰਦਰ ਆਦਿ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ। ਮੰਚ ਸੰਚਾਲਨ ਦਰਸ਼ਨ ਸਿੰਘ ਸਿੱਧੂ ਨੇ ਨਿਭਾਇਆ।

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -






Post a Comment

0 Comments