ਪੁਸਤਕ ਰੀਵਿਊ
ਜੇ ਬੰਦਾ ਬੰਦਾ ਬਣ ਜਾਏ
ਬਿਕਰਮਜੀਤ
ਨੂਰ ਨਿਰੰਤਰ ਲਿਖਣ ਵਾਲਾ ਸਾਹਿਤਕਾਰ ਹੈ।ਵੱਖ ਵੱਖ ਵਿਧਾਵਾਂ ਉੱਪਰ ਉਸ ਦੀਆਂ ਹੁਣ ਤੱਕ ਦੋ ਦਰਜਨ
ਤੋਂ ਉੱਪਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਜੇ ਬੰਦਾ ਬੰਦਾ ਬਣ ਜਾਏ ਉਸ ਦੇ ਲੇਖਾਂ ਦਾ
ਸੰਗ੍ਰਹਿ ਹੈ। ਜਿਸ ਵਿੱਚ ਵੱਖ ਵੱਖ ਵਿਸ਼ਿਆਂ ਉੱਪਰ ਲਿਖੇ ਤਿੰਨ ਦਰਜ਼ਨ ਲੇਖ ਸ਼ਾਮਿਲ ਕੀਤੇ ਗਏ
ਹਨ। ਇਨ੍ਹਾਂ ਨੂੰ ਅਸੀਂ ਆਪ ਬੀਤੀਆਂ - ਜੱਗ ਬੀਤੀਆਂ ਵੀ ਕਹਿ ਸਕਦੇ ਹਾਂ। ਇਨ੍ਹਾਂ ਲੇਖਾਂ ਵਿੱਚੋਂ
ਲਗਭਗ ਛੇ ਦਹਾਕਿਆਂ ਦੇ ਪੰਜਾਬ ਦੀ ਆਰਥਿਕ,ਰਾਜਨੀਤਕ ਅਤੇ ਸੱਭਿਆਚਾਰਕ ਤਸਵੀਰ ਵੇਖਣ ਨੂੰ ਮਿਲਦੀ ਹੈ।
ਪਹਿਲਾ ਹੀ ਲੇਖ;ਦੁੱਕੀਆ,ਪੰਜੀਆਂ, ਦਸੀਆਂ ਉਸ ਸਮੇਂ ਦੀ ਯਾਦ ਕਰਵਾਉਂਦਾ ਹੈ ਜਦੋਂ ਇਸ ਕਰੰਸੀ ਦਾ ਬੜਾ ਮਹੱਤਵ ਸੀ। ਅੱਜ ਇਹ ਸਿੱਕੇ ਬਾਜ਼ਾਰ ਵਿੱਚੋਂ ਅਲੋਪ ਹੋ ਗਏ ਹਨ। ਨੂਰ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਇਨ੍ਹਾਂ ਸਿੱਕਿਆਂ ਨੂੰ ਮਿਲਣ ‘ਤੇ ਹੁੰਦੀ ਖ਼ੁਸ਼ੀ ਬਿਆਨ ਕੀਤੀ ਹੈ ਅਤੇ ਨਾਲ ਹੀ ਇਨ੍ਹਾਂ ਦੀ ਘਰਾਂ ਵਿੱਚ ਕੀਮਤ ਦਾ ਮਹੱਤਵ ਵੀ ਦੱਸਿਆ ਹੈ। ਬਚਪਨ ਦੀਆਂ ਯਾਦਾਂ ਦੇ ਨਾਲ ਨਾਲ ਕੁੱਝ ਕਿੱਸੇ ਸਿੱਖਿਆ ਵਿਭਾਗ ਨਾਲ ਸਬੰਧਤ ਹਨ; ਜਿਹੜਾ ਕਿ ਲੇਖਕ ਦਾ ਕਰਮ ਖੇਤਰ ਰਿਹਾ ਹੈ। ਇਸੇ ਤਰ੍ਹਾਂ ਕੁੱਝ ਕਿੱਸੇ ਸਾਹਿਤਕਾਰਾਂ ਜਾਂ ਸਾਹਿਤ ਸਭਾਵਾਂ ਨਾਲ ਸਬੰਧਤ ਹਨ। ਆਪਣੇ ਲੇਖਾਂ ਵਿੱਚ ਬਿਕਰਮਜੀਤ ਨੂਰ ਨੇ ਜਿੱਥੇ ਚਲੰਤ ਮਸਲਿਆਂ ਉੱਪਰ ਵੀ ਗੱਲ ਕੀਤੀ ਹੈ ਉੱਥੇ ਉਸਨੇ ਸਮਾਜ ਦੇ ਭਲੇ ਲਈ ਕਈ ਸੁਝਾਅ ਵੀ ਦਿੱਤੇ ਹਨ। ਜਿਨ੍ਹਾਂ ਵਿੱਚ ਆਂਢ ਗੁਆਂਢ ਦੇ ਮਹੱਤਵ ਦੇ ਨਾਲ ਨਾਲ ਸਮਾਜ ਵਿੱਚ ਵਿਚਰਦਿਆਂ ਇੱਕ ਵਿਅਕਤੀ ਦੇ ਕੀ ਫਰਜ਼ ਬਣਦੇ ਹਨ ਇਸ ਉੱਪਰ ਵੀ ਚਰਚਾ ਵੇਖਣ ਨੂੰ ਮਿਲਦੀ ਹੈ। ਇੱਥੇ ਇੱਕ ਲੇਖ ਦਾ ਜ਼ਿਕਰ ਕਰਨਾ ਚਾਹਾਂਗਾ ਜਿਸ ਵਿੱਚ ਉਸ ਨੇ ਜਨਤਕ ਥਾਵਾਂ ਉੱਤੇ ਲੜਕੀਆਂ ਨਾਲ ਕੀਤੀ ਜਾਂਦੀ ਬਦਤਮੀਜ਼ੀ ਵੱਲ ਪਾਠਕਾਂ ਦਾ ਧਿਆਨ ਖਿੱਚਿਆ ਹੈ।ਇਸ ਲੇਖ ਵਿੱਚ ਉਹ ਬੱਸ ਵਿੱਚ ਸਵਾਰ ਦੋ ਲੜਕੀਆਂ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਜ਼ਿਕਰ ਕਰਦਾ ਦੱਸਦਾ ਹੈ ਕਿ ਕਿਸ ਤਰ੍ਹਾਂ ਬੱਸ ਵਿੱਚ ਸਵਾਰ ਲੋਕ ਸਭ ਕੁੱਝ ਦੇਖ ਕੇ ਵੀ ਚੁੱਪ ਧਾਰੀ ਬੈਠੇ ਸਨ। ਇੱਥੋਂ ਤੱਕ ਕਿ ਬੱਸ ਵਿੱਚ ਸਵਾਰ ਇੱਕ ਪੁਲਿਸ ਮੁਲਾਜ਼ਮ ਵੀ ਖਾਮੋਸ਼ ਸੀ। ਅਖੀਰ ਵਿੱਚ ਜਦੋਂ ਇੱਕ ਲੜਕੀ ਨੇ ਪੁਲਿਸ ਮੁਲਾਜ਼ਮ ਨੂੰ,” ਅੰਕਲ ਤੁਸੀਂ ਰੋਕਦੇ ਕਿਓਂ ਨਹੀਂ ? ਕਹਿ ਕੇ ਸਵਾਲ ਕੀਤਾ ਤਾਂ ਉਸ ਦੀ ਵੀ ਜ਼ਮੀਰ ਜਾਗੀ ਅਤੇ ਉਹ ਉਨ੍ਹਾਂ ਦੀ ਮੱਦਦ ਲਈ ਅੱਗੇ ਆਇਆ। ਕੁੱਝ ਲੇਖ ਪ੍ਰੇਰਨਾ ਦੇਣ ਵਾਲੇ ਹਨ। ਨੂਰ ਦਾ ਮੰਨਣਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਆਤਮਵਿਸ਼ਵਾਸ ਅਤੇ ਹੌਸਲੇ ਦਾ ਬਹੁਤ ਮਹੱਤਵ ਹੈ।ਇਸ ਦਾ ਕਿਸੇ ਵੀ ਕਾਰਜ ਦੀ ਸਫਲਤਾ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਬਿਕਰਮਜੀਤ ਨੂਰ ਦੇ ਬਚਪਨ ਦਾ ਕੁੱਝ ਸਮਾਂ ਪੁਆਧ ਇਲਾਕੇ ਵਿੱਚ ਬੀਤਿਆ ਹੈ।ਇਸ ਲਈ ਉਸ ਨੇ ਆਪਣੇ ਇਸ ਲੇਖ ਸੰਗ੍ਰਹਿ ਵਿੱਚ ਪੁਆਧੀ ਰੰਗ ਵੀ ਪੇਸ਼ ਕੀਤਾ ਹੈ।ਕੁੱਲ ਮਿਲਾ ਕੇ ਇਸ ਪੁਸਤਕ ਦੀ ਲੇਖਣੀ ਪਾਠਕ ਨੂੰ ਆਪਣੇ ਨਾਲ ਤੋਰਨ ਵਿੱਚ ਸਫ਼ਲ ਰਹੀ ਹੈ।122 ਸਫਿਆਂ ਦੀ ਇਸ ਪੁਸਤਕ ਨੂੰ ਕੇ ਪਬਲੀਕੇਸ਼ਨਜ਼ ਮਾਨਸਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਇਸ ਦੀ ਕੀਮਤ 295 ਰੁਪਏ ਹੈ।
ਸਰਬਜੀਤ
ਧੀਰ
ਸੁਭਾਸ਼
ਨਗਰ
ਗਿੱਦੜਬਾਹਾ
-152102
ਮੋਬਾਈਲ -88722-18418
email-editor@sahitaksanjh.com
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -
1 Comments
ਸਟੀਕ ਲਿਖਿਆ ਹੈ। ਮੁਬਾਰਕਾਂ 🎉
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.