ਨਵੇਂ ਸਾਲ ਦੀ ਗ਼ਜ਼ਲ

ਨਵੇਂ ਸਾਲ ਦੀ ਗ਼ਜ਼ਲ

ਬਚਿੱਤਰ ਪਾਰਸ

ਨਵੇਂ ਸਾਲ ਦੀ ਸੁਬਹਾ, ਕੱਲ੍ਹ ਜਦ ਆਵੇਗੀ।

ਉਹ ਆਕੇ ਇੱਕ ਗੱਲ,ਸਾਨੂੰ ਸਮਝਾਵੇਗੀ।

ਨਵੀਂ ਸੋਚ ਨਵਜੀਵਨ,ਨੂੰ ਰੋਸ਼ਨਾਣ ਲਈ,

ਨਵੇਂ ਰੰਗ ਜੀਵਨ ਵਿੱਚ, ਭਰਦੀ ਜਾਵੇਗੀ,

 

ਏਸ ਸ਼ਾਮ ਵਿੱਚ ਜੋ ਜੋ ਰੰਗ,ਬਿੱਖਰ ਰਹੇ ਨੇ,

ਇਹਨਾਂ ਨੂੰ ਉਹ ਦਿਲਕਸ਼, ਹੋਰ ਬਣਾਵੇਗੀ।

 

ਜਿਸ ਇੱਕ ਪਲ ਵਿੱਚ ਸਾਨੂੰ, ਸੱਜਣ ਮਿਲਿਆ ਸੀ,

ਉਸ ਪਲ ਦਾ ਮੁੜ ਤੋਂ, ਅਹਿਸਾਸ ਜਗਾਵੇਗੀ।

 

ਜਿਹੜੀ ਸੋਚ ਕੁਰਾਹ, ਇਨਸਾਨ ਨੂੰ ਪਾ ਰਹੀ ਹੈ,

ਮਿਟ ਜਾਵੇਗੀ ਸੱਚ ਨਾਲ਼, ਜਦ ਟਕਰਾਵੇਗੀ।

 

ਭਰਮਾਂ ਦੀ ਦਲਦਲ ਚੋਂ, ਨਿਕਲ ਆਏ ਹਾਂ,

ਹਰ ਪੱਗਡੰਡੀ ਮੰਜਿਲ ਤੱਕ ਪਹੁੰਚਾਵੇਗੀ।

 

ਬੀਤੇ ਸਾਲ ਸਕੂਨ ਜੋ,ਸਾਨੂੰ ਮਿਲਿਆ ਸੀ,

ਉਸ ਦੇ ਵਿੱਚ ਵਿਸਥਾਰ, ਵੀ ਹੋਰ ਲਿਆਵੇਗੀ।

 

ਇਹ ਅਸੀਮ ਜੋ ਰੋਮ ਰੋਮ, ਕਣ ਕਣ ਵਿੱਚ ਹੈ,

ਪਾਰਸ,,ਇਸਦੀ ਹੋਂਦ, ਸ਼ਿਅਰ ਲਿਖਵਾਵੇਗੀ।

ਮੋਬਾਈਲ -93578-40684


ਇਹ ਵੀ ਪਸੰਦ ਕਰੋਗੇ। ਪੜ੍ਹਨ ਲਈ ਹੇਠਾਂ ਕਲਿੱਕ ਕਰੋ -

ਚਾਰ ਗ਼ਜ਼ਲਾਂ / ਬਚਿੱਤਰ ਪਾਰਸ

Post a Comment

3 Comments

  1. Laxman Goel panchkula29 December 2024 at 20:30

    Bahut khub ji
    ,Datar Nirankar Satguru kirpa karen ji

    ReplyDelete
  2. Laxman Goel panchkula29 December 2024 at 20:31

    Bahut khub ji,Nirankar,Satguru kirpa karen ji 🙏

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.