ਯਾਦਾਂ ਤੇਰੀਆਂ

ਕਵਿਤਾ

ਸਰਬਜੀਤ ਸੰਗਰੂਰਵੀ 


ਯਾਦਾਂ ਤੇਰੀਆਂ

ਬੋਲ ਬੋਲ ਕੇ ਮੰਦੇ,

ਸੰਗਰੂਰਵੀ ਹੋਰਾਂ ਨੂੰ।

ਫ਼ਰਕ ਕੋਈ ਨਹੀਂ ਪੈਣਾ,

ਦਿਲ ਦਿਆਂ ਚੋਰਾਂ ਨੂੰ।

 

ਤੂੰ ਕੀ ਜਾਣੇ ਜਦੋਂ,

ਕਿਸੇ ਨਾਲ,ਧੋਖਾ ਹੁੰਦਾ ਏ।

ਜੀਣਾ ਹੁੰਦਾ ਔਖਾ,

ਮਰਨਾ ਸੌਖਾ ਹੁੰਦਾ ਏ।

ਸੀਨੇ ਪੱਥਰ ਧਰ ਕੇ,

ਦਿਨ ਕੱਟ ਲੈ ਸੰਗਰੂਰਵੀ,

ਗੱਲ ਕਹਿਣੀ ਸੌਖੀ ਏ,

ਮੌਤ ਹੀ ਫਿਰ ਹੈ,

ਇੱਕੋ ਹੱਲ ਜਾਪਦੀ,

ਦਿਲ ਅੰਦਰ ਦਰਦ,

ਜਿੰਨਾ ਦੇ ਚੌਖਾ ਹੁੰਦਾ ਏ।

ਕਹਿ ਨਾ ਸਕਿਆ,ਜਿਹੜੀਆਂ ਗੱਲਾਂ,

ਦਿਲ ਦੀਆਂ,ਤੈਨੂੰ ਨੀ,

ਲਿਖ ਲਿਖ ਗੀਤ,

ਕਾਪੀਆਂ ਭਰਦਾ ਰਹਿੰਦਾ ਹਾਂ।

ਕੌਸ਼ਿਸ਼ ਕੀਤੀ ਕਈ ਵਾਰੀ,

ਗੱਲ ਦਿਲ ਦੀ ਆਖ ਦਿਆਂ,

ਦੇਖ ਮੱਥੇ ਤੇ ਵੱਟ ਤੇਰੇ,

ਅਕਸਰ ਡਰਦਾ ਰਹਿੰਦਾ ਹਾਂ।

 

ਕੋਸ਼ਿਸ਼ ਕਰਦਾ ਰਹਿੰਦਾ ਜਿੰਨੀ,

ਖੁਸ਼ ਸਭਨੂੰ ਰੱਖਣ ਦੀ,

ਓਨਾ ਹੀ ਦੁੱਖ ਅਕਸਰ,

ਮੈਂ ਪਾਉਂਦਾ ਰਹਿੰਦਾ ਹਾਂ।

ਨਾ ਮਿਲਿਆ ਸਾਥ ਕਿਸੇ,

ਸੱਜਣ ਪਿਆਰੇ ਦਾ,

ਏਸੇ ਲਈ ਤਾਂ ਅਕਸਰ ਲਿਖ,

ਗੀਤ ਗਾਉਂਦਾ ਰਹਿੰਦਾ ਹਾਂ।

 

ਤੂੰ ਜਦੋਂ ਦਾ ਤੁਰਗੀ,

ਝਾੜ੍ਹਕੇ ਪੱਲਾ ਨੀ।

ਇਸ਼ਕ ਤੇਰੇ ਨੇ ਕਰਿਆ,

ਸੰਗਰੂਰਵੀ ਝੱਲਾ ਨੀ।

ਯਾਦਾਂ ਤੇਰੀਆਂ ਨਾਲ ਮੇਰੇ,

ਨਾ ਰਿਹਾ ਮੈਂ ਕੱਲਾ ਨੀ।

ਨਾ ਕਰੀ ਕਮਾਈ ਹੱਟ ਤੇ,

ਤਾਂ ਹੀ ਖ਼ਾਲੀ ਗੱਲਾ ਨੀ।

ਪਿਆਰ ਤੇਰੇ ਵਿਚ ਲੁਟਾ ਕੇ,

ਖਾਲੀ ਹੱਥ ਹੁਣ ਪੱਲਾ ਨੀ।

 

ਤੁਰੇ ਕੋਈ ਨਾ,ਨਾਲ ਮੇਰੇ,

ਕਿਸੇ ਰਾਹਾਂ ਤੇ।

ਕਿਸੇ ਦਿਨ ਮੰਜ਼ਿਲ ਪਾ ਲੈਣੀ,

ਹੈ ਭਰੋਸਾ ਸਾਹਾਂ ਤੇ‌ 

ਸੰਪਰਕ -

ਪੁਰਾਣੀ ਅਨਾਜ ਮੰਡੀ

ਸੰਗਰੂਰ

94631-62463

 

 

Post a Comment

0 Comments