ਵਿਰਸੇ ਦੇ ਰਾਗ ਕਾਵਿ ਸੰਗ੍ਰਹਿ ਲੋਕ ਅਰਪਣ, ਤਿੰਨ ਲੇਖਕਾਂ ਦਾ ਸਨਮਾਨ ਅਤੇ ਕਵੀ ਦਰਬਾਰ ਕਰਵਾਇਆ
ਚੰਡੀਗੜ੍ਹ,1 ਦਸੰਬਰ(ਬਿਊਰੋ)
ਬੀਤੇ ਦਿਨ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਚੰਡੀਗੜ੍ਹ
ਦੇ ਸੈਕਟਰ 40 ਦੇ ਕਮਿਊਨਿਟੀ ਸੈਂਟਰ ਵਿਖੇ ਪੁਸਤਕ ਲੋਕ ਅਰਪਣ, ਸਨਮਾਨ ਸਮਾਰੋਹ ਅਤੇ
ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਮਨਪ੍ਰੀਤ ਕੌਰ ਸੰਧੂ ਮੁੰਬਈ, ਬਤੌਰ ਮੁੱਖ ਮਹਿਮਾਨ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਵਿੰਦਰ ਸਿੰਘ
ਕਾਈਨੌਰ, ਪ੍ਰਧਾਨ, ਸਾਹਿਤਕ ਸੱਥ ਖਰੜ, ਡਾ. ਦਵਿੰਦਰ ਸਿੰਘ ਬੋਹਾ, ਸਾਬਕਾ ਜ਼ਿਲ੍ਹਾਂ
ਭਾਸ਼ਾ ਅਫਸਰ, ਮੁਹਾਲੀ ਬਤੌਰ ਵਿਸ਼ੇਸ਼ ਮਹਿਮਾਨ ਅਤੇ ਅੰਤਰਰਾਸ਼ਟਰੀ ਸੱਥ
ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਹਾਜਰ ਹੋਏ। ਬਾਬੂ ਰਾਮ ਦੀਵਾਨਾ ਬੀਮਾਰ ਹੋਣ ਕਰਕੇ ਸਮਾਗਮ ’ਚ ਪੁੱਜ ਨਹੀਂ ਸਕੇ।
ਤਿੰਨ ਨਾਮਵਰ ਲੇਖਕਾਂ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਜਸਪਾਲ ਸਿੰਘ ਦੇਸੂਵੀ ਅਤੇ ਗੀਤਕਾਰ ਮੋਹਨ ਸਿੰਘ ਪ੍ਰੀਤ ਨੂੰ ‘ਕਿਰਨ ਬੇਦੀ’ ਨਾਂ ਦੇ ਪੁਰਸਕਾਰ (ਸ਼ਾਲ, ਲੋਈ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹਾਂ) ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰ ਮੋਹਨ ਸਿੰਘ ਪ੍ਰੀਤ
ਕਿਸੇ ਜਰੂਰੀ ਰੁਝੇਵੇਂ ਕਰਕੇ ਪੁੱਜ ਨਹੀਂ ਸਕੇ। ਉਨ੍ਹਾਂ ਦਾ ਪੁਰਸਕਾਰ ਜਸਵਿੰਦਰ ਸਿੰਘ ਕਾਈਨੌਰ
ਵੱਲੋਂ ਪ੍ਰਾਪਤ ਕੀਤਾ ਗਿਆ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਇਹ ਪੁਰਸਕਾਰ ਉੱਘੀ ਸਾਹਿਤਕਾਰ ‘ਕਿਰਨ ਬੇਦੀ’ ਦੇ ਨਾਂ ’ਤੇ ਸ਼ੁਰੂ ਪਹਿਲੀ
ਵਾਰ ਸ਼ੁਰੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਿ ਇਸੇ ਸਾਲ ਮੌਤ ਹੋ ਗਈ ਸੀ। ਸਵਰਗੀ ਕਿਰਨ ਬੇਦੀ ਜੀ ਦੀ
ਯਾਦ ਵਿੱਚ ਇਹ ਪੁਰਸਕਾਰ ਹਰ ਸਾਲ ਵੱਖੋੑਵੱਖਰੇ ਸਾਹਿਤਕਾਰਾਂ ਨੂੱ ਦਿੱਤੇ ਜਾਇਆ ਕਰਨਗੇ। ਕਵੀ
ਦਰਬਾਰ ’ਚ ਹਿੱਸਾ ਲੈਣ ਵਾਲੇ ਸਾਰੇ ਕਵੀਆਂ ਨੂੰ ਵੀ ਮੋਮੈਂਟੋ ਦੇ
ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਮਨਪ੍ਰੀਤ ਕੌਰ
ਸੰਧੂ ਮੁੰਬਈ, ਜਸਵਿੰਦਰ ਸਿੰਘ
ਕਾਈਨੌਰ, ਅਤੇ ਡਾ. ਦਵਿੰਦਰ ਸਿੰਘ ਬੋਹਾ ਨੂੰ ਵੀ (ਸ਼ਾਲ, ਲੋਈ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹਾਂ) ਨਾਲ ਸਨਮਾਨਿਤ
ਕੀਤਾ ਗਿਆ।
ਵਿਸ਼ੇਸ਼ ਮਹਿਮਾਨ ਡਾ. ਬੋਹਾ, ਜਸਵਿੰਦਰ ਕਾਈਨੌਰ
ਅਤੇ ਡਾ. ਧਾਲੀਵਾਲ ਨੇ ਪੁਸਤਕ ਦੇ ਲੇਖਕ, ਸਨਮਾਨਿਤ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਦਾ ਇਹ ਦੂਜਾ ਸਮਾਗਮ ਵੀ ਸਫਲ ਰਿਹਾ। ਬਾਬਾ ਬਲਵੀਰ ਸਿੰਘ, ਪੀ.ਜੀ.ਆਈ ਲੰਗਰਾਂ ਵਾਲਿਆਂ ਨੇ ਵੀ ਮਾਂ ਦੀ ਪ੍ਰਸੰਸਾ ਬਾਰੇ ਆਪਣੇ ਕੁੱਝ ਵਿਚਾਰ ਰੱਖੇ। ਮੁੱਖ
ਮਹਿਮਾਨ ਮਨਪ੍ਰੀਤ ਕੋਰ ਕੌਰ ਸੰਧੁ ਮੁੰਬਈ ਨੇ ਭਾਸ਼ਣ ਦਿੰਦਿਆ ਕਿਹਾ ਕਿ ਜਿੱਥੇ ਸਾਹਿਤਕਾਰਾਂ ਨੂੰ
ਲਿਖਣ ਦੇ ਨਾਲ ਨਾਲ ਜ਼ਿਆਦਾ ਪੜ੍ਹਨਾ ਚਾਹੀਦਾ ਹੈ ਉੱਥੇ ਸਾਹਿਤ ਪ੍ਰੇਮੀਆਂ ਨੂੰ ਵੀ ਸਾਹਿਤ ਨਾਲ
ਜੋੜਣ ਦੀ ਜਰੂਰਤ ਹੈ।
ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਪ੍ਰਿ. ਬਹਾਦਰ ਸਿੰਘ ਗੋਸਲ, ਗੁਰਸ਼ਰਨ ਸਿੰਘ ਕਾਕਾ, ਚਮਕੌਰ ਸਿੰਘ ਸੰਧੁ ਮੁੰਬਈ, ਪੱਤਰਕਾਰ ਅਜਾਇਬ ਔਜਲਾ, ਹਰਜੀਤ ਸਿੰਘ, ਸੁਰਜਨ ਸਿੰਘ ਜੱਸਲ, ਸਰਾਜ ਲਤਾ, ਰੁਪਿੰਦਰ ਸਿੰਘ ਮੋਹਾਲੀ ਅਤੇ ਪ੍ਰੀਤ ਮਣੀ ਕੁਰਾਲੀ ਆਦਿ ਹਾਜ਼ਰ ਹੋਏ। ਸੱਥ ਦੇ ਦੂਜੇ ਅਹੁਦੇਦਾਰਾਂ ਅਤੇ ਪ੍ਰਬੰਧਕ ਕਮੇਟੀ ਮੈਂਬਰ ਚਰਨਜੀਤ ਕੌਰ ਬਾਠ, ਡਾ. ਰਜਿੰਦਰ ਰੇਨੂ, ਰਮਨਦੀਪ ਕੌਰ ਰਮਣੀਕ, ਅਤੇ ਰਜਿੰਦਰ ਸਿੰਘ ਧੀਮਾਨ ਨੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਭਰਪੂਰ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਕਾਰਵਾਈ ਸਾਹਿਤਕ ਸੱਥ ਖਰੜ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ, ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਸਮਾਗਮ ਦੇ ਅੰਤ ’ਚ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੇ ਪ੍ਰਧਾਨਗੀ ਮੰਡਲ, ਕਲਮਕਾਰਾਂ, ਸਾਹਿਤ ਪ੍ਰੇਮੀਆਂ, ਪ੍ਰਬੰਧਕ ਕਮੇਟੀ ਮੈਂਬਰਾਂ, ਸਾਹਿਤਕ ਸੱਥ ਖਰੜ, ਸ਼ਿਵਾਲਿਕ ਟੀ ਵੀ ਚੈਨਲ ਅਤੇ ਸਾਹਿਤਕ ਸਾਂਝ ਚੈਨਲ ਦਾ ਧੰਨਵਾਦ ਕੀਤਾ। ਸੱਥ ਵੱਲੋਂ ਸਮਾਗਮ ਦੌਰਾਨ ਚਾਹ ਅਤੇ ਪਕੌੜੇ ਵਰਤਾਏ ਗਏ ਅਤੇ ਸਮਾਪਤੀ ’ਤੇ ਦੁਪਿਹਰ ਦਾ ਖਾਣਾ ਵੀ ਪਰੋਸਿਆ ਗਿਆ। ਇਸ ਤਰ੍ਹਾਂ ਇਹ ਸਮਾਗਮ ਬਹੁਤ ਵੀ ਵਧੀਆ ਤਰੀਕਾ ਨਾਲ ਸਫਲ ਰਿਹਾ।
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.