ਸ਼ਹੀਦ ਭਗਤ ਸਿੰਘ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਕਵੀ ਦਰਬਾਰ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ 

ਚੰਡੀਗੜ੍ਹ, 31 ਮਾਰਚ (ਬਿਊਰੋ)

ਬੀਤੇ ਦਿਨ ਸਾਹਿਤ ਵਿਗਿਆਨ ਕੇਂਦਰ (ਰਜਿਃ) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਅਤੇ ਔਰਤ ਦੇ ਬੁਲੰਦ ਇਰਾਦੇ ਨੂੰ ਸਮਰਪਿਤ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਹੋਈ । ਪ੍ਰਧਾਨਗੀ ਮੰਡਲ ਵਿੱਚ ਗਿਆਨ ਸਿੰਘ ਦਰਦੀ ਜੀ(ਪ੍ਰਸਿੱਧ ਗ਼ਜ਼ਲਗੋ ਕੈਨੇਡਾ) ਡਾ. ਅਮੀਰ ਸੁਲਤਾਨਾ (ਐਸੋਸੀਏਟ ਪ੍ਰੋਫੈਸਰ) ਅਤੇ ਡਾ. ਜੋਤੀ ਸੇਠੀ (ਸੇਵਾ ਮੁਕਤ ਪ੍ਰਿੰਸੀਪਲ), ਪਰਮਜੀਤ ਕੌਰ ਪਰਮ,ਡਾ. ਅਵਤਾਰ ਸਿੰਘ ਪਤੰਗ ਤੇ ਦਵਿੰਦਰ ਕੌਰ ਢਿੱਲੋਂ ਸ਼ੁਸੋਭਿਤ ਸਨ। ਸੰਸਥਾ ਦੇ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਤੇ ਸਮਾਗਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦਰਸ਼ਨ ਸਿੰਘ ਸਿੱਧੂ,ਬਲਵਿੰਦਰ ਢਿੱਲੋਂ,ਤਰਸੇਮ ਰਾਜ,ਪ੍ਰਤਾਪ ਪਾਰਸ,ਅਮਰੀਕ ਸਿੰਘ ਛਿੱਬਰ,ਭਰਪੂਰ ਸਿੰਘ ਅਤੇ ਗੁਰਦਾਸ ਸਿੰਘ ਦਾਸ ਨੇ ਤਰੰਨੁਮ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਜੋ ਕਿ ਬਹੁਤ ਸਲਾਹੁਣ ਯੋਗ ਸਨ। ਦਰਸ਼ਨ ਤਿਉਣਾ,ਲਾਭ ਸਿੰਘ ਲਹਿਲੀ ਅਤੇ ਹਰਜੀਤ ਸਿੰਘ ਨੇ ਧੀਆਂ ਪੁੱਤਰਾਂ ਨਾਲ ਸਬੰਧਤ ਗੀਤ ਪੇਸ਼ ਕੀਤੇ। ਡਾ. ਰਜਿੰਦਰ ਰੇਨੂੰ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੀ ਰਚਨਾ ਸਰੋਤਿਆਂ ਦੀ ਨਜ਼ਰ ਕੀਤੀ। ਨਰਿੰਦਰ ਕੌਰ ਲੌਂਗੀਆ, ਪਰਲਾਦ ਸਿਘ ਅਤੇ ਮਲਕੀਅਤ ਬਸਰਾ ਨੇ ਦਿਲ ਟੁੰਬਵੀਂਆਂ ਰਚਨਾਂਵਾਂ ਸਰੋਤਿਆਂ ਦੀ ਨਜ਼ਰ ਕੀਤੀਆਂ। ਪਿਆਰਾ ਸਿੰਘ ਰਾਹੀ ਨੇ ਬਹੁਤ ਹੀ ਖੂਬਸੂਰਤ ਸ਼ੇਅਰਾਂ ਨਾਲ ਆਪਣੀ ਹਾਜ਼ਰੀ ਲਵਾਈ। ਸੁਰਜੀਤ ਸਿੰਘ ਧੀਰ ਨੇ ਸ. ਗਿਆਨ ਸਿੰਘ ਦਰਦੀ ਜੀ ਦੀ ਪੁਸਤਕ ਵਿੱਚੋਂ ਤਰੰਨੁਮ ਵਿੱਚ ਇੱਕ ਖੂਬਸੂਰਤ ਗ਼ਜ਼ਲ ਸੁਣਾਈ।

ਦੂਸਰੇ ਦੌਰ ਵਿੱਚ ਮੁੱਖ ਬੁਲਾਰੇ ਡਾ.ਜੋਤੀ ਸੇਠ ਅਤੇ ਡਾ. ਅਮੀਰ ਸੁਲਤਾਨਾ ਨੇ ਔਰਤ ਦੇ ਬੁਲੰਦ ਇਰਾਦਿਆਂ ਨਾਲ ਸੰਬਧਤ ਬਹੁਤ ਹੀ ਭਾਵਪੂਰਨ ਤੇ ਅਣਮੁੱਲੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਔਰਤ ਦੀ ਬਰਾਬਰੀ,ਇਨਸਾਫ ਅਤੇ ਫ਼ਰਜ਼ਾਂ ਬਾਰੇ ਦਸਿੱਆ। ਔਰਤ ਦੇ ਨਿੱਤ ਪ੍ਰਤਿਦਿਨ ਹੋ ਰਹੇ ਸਰੀਰਕ ਸ਼ੋਸ਼ਣ ,ਸਿਹਤ ਤੇ ਨਾ ਬਰਾਬਰੀ ਨੂੰ ਲੈਕੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਸਮਾਜਿਕ ਊਣਤਾਈਆਂ ਵੱਲ ਧਿਆਨ ਦੇਣਾ ਚਾਹੀਦਾ ਤੇ ਇੱਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਵੀ ਸਿਜਦਾ ਕੀਤਾ ਤੇ ਕਿਹਾ ਕਿ ਜਿਸ ਤਰਾਂ ਦੇ ਸਮਾਜ ਦੀ ਬਣਤਰ ਭਗਤ ਸਿੰਘ ਜੀ ਨੇ ਸੋਚੀਂ ਸੀ ਉਸ ਅਨੁਸਾਰ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕੇ। ਸਰਕਾਰੀ ਕਾਲਜ ਸੈਕਟਰ 42 ਚੰਡੀਗੜ੍ਹ ਦੀਆਂ ਵਿਦਿਆਰਥਣਾਂ ਰੋਜ਼ੀ,ਰਮਨ ਤੇ ਮਾਨਸੀ ਨੇ ਨਿਵੇਕਲੇ ਢੰਗ ਨਾਲ ਔਰਤ ਬਾਰੇ ਬਹੁਤ ਹੀ ਖੂਬਸੂਰਤ ਰਚਨਾ ਸਾਂਝੀ ਕੀਤੀ ਜੋ ਕਿ ਬਹੁਤ ਹੀ ਸਿੱਖਿਆ ਭਰਪੂਰ ਸੀ।ਇਸ ਤੋਂ ਬਾਅਦ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਗਿਆਨ ਸਿੰਘ ਦਰਦੀ ਨੇ ਆਪਣੀ ਪੁਸਤਕ (ਆਥਣ ਦੀ ਲੋਅ) ਵਿੱਚੋਂ ਆਪਣੀਆਂ ਪਸੰਦੀਦਾ ਰਚਨਾਂਵਾਂ ਦੀ ਸਾਂਝ ਪਾਈ ਅਤੇ ਸਾਹਿਤ ਵਿਗਿਆਨ ਕੇਂਦਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਉੱਤੇ ਮੈਨੂੰ ਬਹੁਤ ਮਾਣ ਹੈ ਤੇ ਸਾਰੇ ਮੈਂਬਰਾਂ ਨੂੰ ਇਸ ਸਫਲ ਪ੍ਰੋਗਰਾਮ ਦੀ ਵਧਾਈ ਦਿੱਤੀ। ਸੰਸਥਾ ਦੇ ਮੈਂਬਰਾਂ ਵੱਲੋਂ ਇਹਨਾਂ ਅਦਬੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਆਏ ਸਾਰੇ ਕਵੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ।ਇਸ ਤੋਂ ਇਲਾਵਾ ਸੁਭਾਸ਼ ਭਾਸਕਰ,ਰਾਜਵਿੰਦਰ ਸਿੰਘ ਗੱਡੂ,ਦਿਲਬਾਗ ਸਿੰਘ ,ਵਰਿੰਦਰ ਚੱਠਾ,ਮਲਕੀਤ ਸਿੰਘ ਨਾਗਰਾ, ਸੁਰਿੰਦਰ ਕੁਮਾਰ,ਅੰਨੂ,ਦਵਿੰਦਰ ਕੌਰ ਬਾਠ,ਭਗਤ ਰਾਮ ਰੰਗਾੜਾ,ਕੰਵਲਦੀਪ ਕੌਰ,ਸੁਖਵਿੰਦਰ,ਰਤਨ ਬਾਬਕ ਵਾਲਾ,ਦਵਿੰਦਰ ਸਿੰਘ,ਗੁਰਮੇਲ ਸਿੰਘ ਮੌਜੋਵਾਲ,ਮਿੱਕੀ ਪਾਸੀ,ਗੁਰਮੇਲ ਸਿੰਘ,ਹਰਭਜਨ ਕੌਰ ਢਿੱਲੋਂ,ਬਾਬੂ ਰਾਮ ਦੀਵਾਨਾ,ਮੰਦਰ ਗਿੱਲ,ਮਨਜੀਤ ਕੌਰ ਮੁਹਾਲੀ,ਜੋਗਿੰਦਰ ਸਿੰਘ ਜੱਗਾ,ਰਵਿੰਦਰ ਕੌਰ ,ਮਨਦੀਪ ਕੌਰ,ਰਣਜੀਤ ਸਿੰਘ,ਚਰਨਜੀਤ ਕੌਰ ਬਾਠ,ਬਹਾਦਰ ਸਿੰਘ ਗੋਸਲ,ਅਰਿੰਦਰ ਕੌਰ,ਮਨਜੀਤ ਕੌਰ ਭੋਗਲ,ਵਿਜੇਪ੍ਰਤਾਪ ਸਿੰਘ ਭੋਗਲ,ਕਿਰਨਪ੍ਰੀਤ ਸਿੰਘ ਭੋਗਲ,ਗੁਰਵਿੰਦਰ ਕੌਰ ਭੋਗਲ(ਇੰਗਲੈਂਡ) ਅਤੇ ਗੁਰਚਰਨ ਸਿੰਘ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -



Post a Comment

0 Comments