ਪ੍ਰੇਮ ਪ੍ਰਕਾਸ਼, ਅਟਵਾਲ, ਸੱਦੀ ਅਤੇ ਡਾ. ਅਜਮੇਰ ਸਿੰਘ ਦੇ ਸਦੀਵੀ ਵਿਛੋੜੇ ਤੇ ਅਫਸੋਸ ਪ੍ਰਗਟਾਇਆ

ਪ੍ਰੇਮ ਪ੍ਰਕਾਸ਼, ਅਟਵਾਲ, ਸੱਦੀ ਅਤੇ ਡਾ. ਅਜਮੇਰ ਸਿੰਘ ਦੇ ਸਦੀਵੀ ਵਿਛੋੜੇ ਤੇ ਅਫਸੋਸ ਪ੍ਰਗਟਾਇਆ

ਬਿਹਾਰੀ ਲਾਲ ਸੱਦੀ 
ਹਰਜਿੰਦਰ ਸਿੰਘ ਅਟਵਾਲ 

ਡਾ. ਐੱਚ ਕੇ ਲਾਲ 
ਪ੍ਰੇਮ ਪ੍ਰਕਾਸ਼ 

ਚੰਡੀਗੜ੍ਹ, 31ਮਾਰਚ (ਬਿਊਰੋ)

ਰੋਜ਼ਾਨਾ ਨਵਾਂ ਜ਼ਮਾਨਾ ਦੇ ਸਾਬਕਾ ਸਾਹਿਤ ਸੰਪਾਦਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ, ਸਾਡੇ ਦਰਮਿਆਨ ਨਹੀਂ ਰਹੇ। ਕੁਝ ਸਮਾਂ ਪਹਿਲਾਂ ਹੀ ਕਹਾਣੀਕਾਰ ਅਤੇ ਸੰਪਾਦਕ ਪ੍ਰੇਮ ਪ੍ਰਕਾਸ਼, ਪ੍ਰੋ. ਬਿਹਾਰੀ ਲਾਲ ਸੱਦੀ , ਡਾ. ਐਚ. ਕੇ. ਲਾਲ ਅਤੇ ਡਾ. ਅਜਮੇਰ ਸਿੰਘ ਜੀ ਵੀ ਸਾਹਿਤਕ ਜਗਤ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਰਮ ਸਿੰਘ ਵਕੀਲ ਪ੍ਰਧਾਨ ਕਵਿਤਾ ਕੇਂਦਰ (ਰਜਿ.) ਨੇ ਕਿਹਾ ਕਿ ਕੇਂਦਰ ਦੀ ਸਮੁੱਚੀ ਕਾਰਜਕਾਰਨੀ ਉਪਰੋਕਤ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੀ ਮਰਹੂਮ ਲੇਖਕਾਂ ਦੇ ਪਰਿਵਾਰਾਂ ਅਤੇ ਸਨੇਹੀਆਂ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕਰਦੀ ਹੈ। ਇਨ੍ਹਾਂ ਦੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।



Post a Comment

0 Comments