ਇੰਦਰ ਸਿੰਘ ਰਾਜ਼ ਦੀਆਂ ਰਚਨਾਵਾਂ ਤੇ ਅਧਾਰਿਤ ਤਰਜ਼-ਇ-ਜ਼ਿੰਦਗੀ ਪੁਸਤਕ ਲੋਕ ਅਰਪਣ
ਚੰਡੀਗ਼ੜ੍ਹ,13 ਅਪਰੈਲ (ਬਿਊਰੋ)
ਬੀਤੇ ਦਿਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਅਗਵਾਈ ’ਚ ਪ੍ਰਿਜ਼ਮ ਇੰਟਰਨੈਸ਼ਨਲ ਲਿਟਰੇਚਰ ਅਤੇ ਆਰਟ ਫਾਊਂਡੇਸ਼ਨ, ਯੂ.ਕੇ. ਵੱਲੋਂ ਇੰਦਰ ਸਿੰਘ ਰਾਜ਼ ਦੁਆਰਾ ਲਿਖੀ ਅਤੇ ਉਨ੍ਹਾਂ ਦੀ ਪੁੱਤਰੀ ਡਾ. ਅਮਰ ਜਿਉਤੀ ਦੁਆਰਾ ਸੰਪਾਦਿਤ ਪੁਸਤਕ ਤਰਜ਼-ਇ-ਜ਼ਿੰਦਗੀ ਦਾ ਲੋਕ ਅਰਪਣ ਤੇ ਸਨਮਾਨ ਸਮਾਗਮ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ ਤੇ ਇਸ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਸਨ। ਇਸ ਮੌਕੇ ਵਿਸ਼ੇਸ਼ ਆਮਦ ਸੀ ਇੰਦਰ ਸਿੰਘ ਰਾਜ਼ ਦੀ ਪੁੱਤਰੀ ਸਵਤੰਤਰ ਸਨੇਹ ਦੀ। ਇਸ ਤੋਂ ਇਲਾਵਾ ਮੁੱਖ ਬੁਲਾਰੇ ਸਨ ਡਾ. ਮਨਮੋਹਨ, ਡਾ. ਲਾਭ ਸਿੰਘ ਖੀਵਾ, ਸਰਦਾਰਾ ਸਿੰਘ ਚੀਮਾ, ਡਾ. ਦਵਿੰਦਰ ਬੋਹਾ ਅਤੇ ਬਲਜੀਤ ਬੱਲੀ। ਇਨ੍ਹਾਂ ਤੋਂ ਇਲਾਵਾ ਪੁਸਤਕ ਵਿੱਚੋਂ ਗ਼ਜ਼ਲਾਂ ਅਤੇ ਗੀਤਾਂ ਦਾ ਗਾਇਨ ਕੀਤਾ ਦਰਸ਼ਨ ਤਿਉਣਾ, ਗੁਰਜੋਧ ਕੌਰ, ਸੁਰਜੀਤ ਸਿੰਘ ਧੀਰ ਅਤੇ ਦਵਿੰਦਰ ਕੌਰ ਢਿੱਲੋਂ ਨੇ।
ਪ੍ਰੈੱਸ ਕਲੱਬ ਵਿੱਚ ਭਰਵੇਂ ਸਮਾਗਮ ਵਿੱਚ ਸਰਦਾਰ ਇੰਦਰ ਸਿੰਘ 'ਰਾਜ਼' ਯਾਦਗਾਰੀ ਸਾਹਿਤਕ ਸਨਮਾਨ ਡਾ. ਯੋਗਰਾਜ ਅੰਗਰੀਸ਼ ਨੂੰ ਦਿੱਤਾ ਗਿਆ ਤੇ ਸਰਦਾਰਨੀ ਸੁਰਜੀਤ ਪ੍ਰੀਤਮ ਕੌਰ ਯਾਦਗਾਰੀ ਮਾਨਵਤਾ ਸਨਮਾਨ ਦੀਪਕ ਸ਼ਰਮਾ ਚਨਾਰਥਲ ਨੂੰ ਦਿੱਤਾ ਗਿਆ।
ਸਮਾਗਮ ਦੀ ਸ਼ੁਰੂਆਤ ਭੁਪਿੰਦਰ ਸਿੰਘ ਮਲਿਕ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਆਏ ਹੋਏ ਸਾਰੇ ਵਿਦਵਾਨਾਂ ਅਤੇ ਉੰਘੀਆਂ ਹਸਤੀਆਂ ਦਾ ਸਵਾਗਤ ਕਰਦਿਆਂ ਕੀਤੀ। ਉਹਨਾਂ ਨੇ
ਪੁਸਤਕ ਤਰਜ਼-ਇ-ਜ਼ਿੰਦਗੀ ਲਈ ਅਮਰ ਜਯੋਤੀ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਡਾ. ਦਵਿੰਦਰ ਬੋਹਾ ਨੇ ਕਿਹਾ ਕਿ ਇਸ ਕਿਤਾਬ ਦੇ ਜ਼ਰੀਏ ਸਾਡੇ ਮਰਹੂਮ ਸ਼ਾਇਰ ਨੇ ਸਾਹਿਤਕ ਸਫ਼ਰ ਦੇ ਨਾਲ ਜ਼ਿੰਦਗੀ ਦੇ ਵਖ-ਵਖ ਪਹਿਲੂ ਰੱਖੇ ਹਨ। ਗ਼ਜ਼ਲ ਤੇ ਨਜ਼ਮ ਦੇ ਨਾਲ ਜੀਵਨ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਬਲਜੀਤ ਬੱਲੀ ਨੇ ਕਿਹਾ ਕਿ ਲੇਖਕ ਅਰਬੀ ਫਾਰਸੀ ਦੇ ਨਾਲ ਉਰਦੂ ਦੇ ਵੀ ਮਾਹਿਰ ਸਨ।
ਡਾ.ਮਨਮੋਹਨ ਨੇ ਕਿਹਾ ਸਾਡੇ ਯੂਨੀਵਰਸਟੀ ਵਿਚ ਬੈਠੇ ਪ੍ਰੋਫ਼ੈਸਰਾਂ ਕੋਲ ਇੰਨਾ ਗਿਆਨ ਤੇ ਲਿਖਣ ਦੀ ਕਲਾ ਨਹੀਂ ਰਹੀ, ਜੋ ਇੰਦਰ ਸਿੰਘ ਰਾਜ਼ ਨੇ ਕਿਤਾਬ ਵਿਚ ਉਰਦੂ ਫਾਰਸੀ ਪੰਜਾਬੀ ਭਾਸ਼ਾ 'ਚ ਪਹਿਲੂ ਲਿਖੇ ਹਨ। ਦੀਪਕ ਸ਼ਰਮਾ ਚਨਾਰਥਲ ਨੇ ਸਰਦਾਰਨੀ ਸੁਰਜੀਤ ਪ੍ਰੀਤਮ ਕੌਰ ਯਾਦਗਾਰੀ ਮਾਨਵਤਾ ਸਨਮਾਨ ਨਾਲ ਸਨਮਾਨਿਤ ਹੋਣ ਤੇ ਆਪਣੀ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਜਿੱਥੇ ਅਜਿਹੇ ਸਨਮਾਨ ਮਿਲਦੇ ਹਨ, ਉਥੇ ਜ਼ਿੰਮੇਵਾਰੀ ਦਾ ਅਹਿਸਾਸ ਵੀ ਵਧਦਾ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਗ਼ਜ਼ਲ ਤੇ ਉਸ ਦਾ ਕੰਟੈਂਟ ਤੇ ਉਸ ਨੂੰ ਕਿੰਝ ਪੇਸ਼ ਕਰਨਾ ਹੈ, ਗ਼ਜ਼ਲ ਦੇ ਵਿੱਚ ਬੰਦਿਸ਼ ਵਿਚ ਖਿਆਲ ਨੂੰ ਕਿੰਝ ਪੇਸ਼ ਕਰਨਾ ਹੈ, ਇਹ ਇੰਦਰ ਸਿੰਘ ਰਾਜ਼ ਨੇ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਉਹ ਪੰਜਾਬੀ, ਉਰਦੂ ਤੇ ਫਾਰਸੀ ਵਿਚ ਇਜ਼ਹਾਰ ਕਰਨਾ ਬਾਖੂਬੀ ਜਾਣਦੇ ਸਨ। ਉਹ ਉਰਦੂ ਦੇ ਖਿਆਲਾਂ ਨੂੰ ਪੰਜਾਬੀ ਭਾਸ਼ਾ 'ਚ ਹੋਰ ਬਹੁਤ ਸੋਹਣਾ ਲਿਖਣਾ ਸਿਖ ਗਏ ਸਨ। ਸੰਪਾਦਕ ਡਾ ਅਮਰ ਜੋਤੀ ਵੱਲੋਂ ਆਪਣੇ ਪਿਤਾ ਦੀ ਪੁਸਤਕ ਤਰਜ਼ ਏ ਜ਼ਿੰਦਗ਼ੀ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ ਉਨ੍ਹਾਂ ਵਧਾਈ ਦਿੱਤੀ।
ਕਿਤਾਬ ਦੀ ਸੰਪਾਦਕ ਡਾ. ਅਮਰ ਜਯੋਤੀ ਨੇ ਆਏ ਹੋਏ ਸਾਰੇ ਸਰੋਤਿਆਂ ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਮੇਰੇ ਮਾਨਯੋਗ ਪਿਤਾ ਇੰਦਰ ਸਿੰਘ ਰਾਜ਼ ਬਾਰੇ ਮੈਂ ਉਹਨਾਂ ਦੇ ਸੰਸਾਰ ਦੀ ਗੱਲ ਕੀਤੀ ਹੈ। ਲੇਖਕ ਇੰਦਰ ਸਿੰਘ ਰਾਜ਼ ਵਿੱਚ ਲਿਖਣ ਪੜ੍ਹਨ ਲਈ ਬਹੁਤ ਸ਼ਿੱਦਤ ਸੀ ਜਿਹੜੀ ਉਨ੍ਹਾਂ ਉਮਰ ਦੇ ਆਖਰੀ ਪਲਾਂ ਤੱਕ ਨਿਭਾਈ। ਉਹਨਾਂ ਪੜ੍ਹਨਾ ਲਿਖਣਾ ਨਹੀਂ ਛੱਡਿਆ। ਉਹ ਸਾਹਿਤ ਦੀ ਦੁਨੀਆ ਵਿਚ ਬਹੁਤ ਸਮਾਂ ਲਿਖਦੇ ਰਹੇ। ਉਹਨਾਂ ਦੇ 2005 ਵਿਚ ਦੁਨੀਆ ਤੋਂ ਅਲਵਿਦਾ ਕਹਿਣ ਬਾਅਦ ਸਰਦਾਰਾ ਸਿੰਘ ਚੀਮਾ ਨੇ 2006 ਵਿਚ ਉਹਨਾਂ ਦੀਆਂ ਦੋ ਰਚਨਾਵਾਂ ਲੋਕ ਅਰਪਿਤ ਕੀਤੀਆਂ। ਮੇਰੇ ਪਿਤਾ ਦੀ ਲਿਖਾਵਟ ਨੂੰ ਪਹਿਚਾਣ ਕੇ ਮੈਂ ਕੁੱਝ ਨਜ਼ਮਾਂ ਗ਼ਜ਼ਲਾਂ ਇਸ ਕਿਤਾਬ ਵਿਚ ਪੇਸ਼ ਕੀਤੀਆਂ ਹਨ। ਕਿਤਾਬ ਤਰਜ ਏ ਜਿੰਦਗੀ ਨੂੰ ਬਹੁਤ ਸਮਾਂ ਲਗਾ, ਜੋਂ ਪਿਤਾ ਜੀ ਚਾਹੁੰਦੇ ਸੀ ਉਂਝ ਲਿਖ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਵਿੱਚ ਵੀ ਕਈ ਲੇਖਕਾਂ ਨਾਲ ਚਰਚਾ ਕੀਤੀ ਗਈ ਹੈ ਤਾਂ ਜੋਂ ਕਿਤਾਬ ਨੂੰ ਸ਼ਾਹਮੁਖੀ ਭਾਸ਼ਾ ’ਚ ਛਪਾਇਆ ਜਾ ਸਕੇ। ਕਿਤਾਬ ਤਰਜ਼ ਇ ਜ਼ਿੰਦਗੀ ਨਾਮ ਪਿਤਾ ਜੀ ਦੇ ਸਾਹਿਤ ਕਲਾ, ਸਮਾਜ ਦੇ ਪ੍ਰਤੀ ਸਨੇਹ, ਲੋਕਾਂ ਨਾਲ ਪਿਆਰ ਬਾਰੇ ਦਰਸਾਉਂਦੀ ਹੈ।
ਇਸ ਮੌਕੇ ਡਾ. ਦਰਸ਼ਨ ਸਿੰਘ ਆਸ਼ਟ, ਜਨ ਆਦਰਸ਼ ਸਿੰਘ ਧੰਜੂ, ਜੰਗ ਬਹਾਦਰ ਗੋਇਲ, ਸਵਰਾਜ ਪ੍ਰਕਾਸ਼, ਬਲਕਾਰ ਸਿੰਘ ਸਿੱਧੂ, ਨਿੰਮੀ ਵਸ਼ਿਸ਼ਟ, ਹਰਪਾਲ ਕੌਰ, ਤੇਜਾ ਸਿੰਘ ਥੂਹਾ, ਨਿਰਮਲ ਸਿੰਘ ਮਾਨ, ਪਰਮਜੀਤ ਮਾਨ, ਸਿਮਰਜੀਤ ਕੌਰ ਗਰੇਵਾਲ, ਨਵਨੀਤ ਕੌਰ ਕਠਾੜੂ, ਮਲਕੀਅਤ ਬਸਰਾ, ਆਸ਼ਾ ਰਾਣੀ, ਪਾਲ ਅਜਨਬੀ, ਲਾਭ ਸਿੰਘ ਲਹਿਲੀ, ਹਰਸ਼ਬਾਬ ਸਿੰਘ ਸਿੱਧੂ, ਚਰਨਜੀਤ ਕੌਰ ਬਾਠ, ਰਘਬੀਰ ਸਿੰਘ ਸਿਰਜਨਾ, ਰਤਨ ਬਾਬਕਵਾਲਾ, ਮੰਦਰ ਗਿੱਲ ਸਾਹਿਬਚੰਦੀਆ, ਸ਼ੀਨਾ ਜਗਬਾਣੀ, ਬਾਬੂ ਰਾਮ ਦੀਵਾਨਾ, ਹਰਪਾਲ ਸਿੰਘ ਅਰੋੜਾ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਰਾਜਬੀਰ ਕੌਰ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਰਾਜਿੰਦਰ ਕੌਰ, ਸੁਖਵਿੰਦਰ ਸਿੰਘ ਸਿੱਧੂ, ਪਰਮਜੀਤ ਪਰਮ, ਵਰਿੰਦਰ ਚੱਠਾ, ਅਨੀਤਾ ਸ਼ਰਮਾ, ਰਾਖੀ ਬਾਲਾ, ਰਛਪਾਲ ਕੌਰ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ, ਡਾ. ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਸਿੱਧੂ ਆਦਿ ਹਾਜ਼ਰ ਸਨ।
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.