ਸੇਵਾ ਮੁਕਤੀ 'ਤੇ ਰੰਗਾ ਰੰਗ ਪ੍ਰੋਗਰਾਮ ਹੋਇਆ

ਜਗਤਾਰ ਸਿੰਘ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਸਮਾਗਮ ਦੌਰਾਨ ਰੰਗਾਰੰਗ ਪ੍ਰੋਗਰਾਮ ਹੋਇਆ

ਖਮਾਣੋਂ,1 ਅਪ੍ਰੈਲ (ਬਿਊਰੋ)

ਜਗਤਾਰ ਸਿੰਘ ਨਹਿਰੀ ਪਟਵਾਰੀ, ਸਿੰਜਾਈ ਵਿਭਾਗ, ਪੰਜਾਬ ਦੀ 31 ਮਾਰਚ 2025 ਨੂੰ ਹੋਈ ਸੇਵਾ ਮੁਕਤੀ ਦੇ ਮੌਕੇ ਅੱਜ ਮਿਤੀ 01 ਅਪ੍ਰੈਲ 2025 ਨੂੰ ਮਹਿਕਮੇ ਵੱਲੋਂ ਖਮਾਣੋ ਵਿਖੇ ਰਸਮੀ ਤੌਰ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਸਾਥੀ ਬਲਦੇਵ ਸਿੰਘ ਪਟਵਾਰੀ ਨੇ ਜਗਤਾਰ ਸਿੰਘ ਦੀ ਸਰਵਿਸ ਬਾਰੇ ਅਤੇ ਉਨ੍ਹਾਂ ਵੱਲੋਂ ਯੂਨੀਅਨ ਦੀ ਭਲਾਈ ਲਈ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ। ਜ਼ਿਲ੍ਹੇਦਾਰ ਸ਼ੇਰ ਸਿੰਘ ਨੇ ਉਨ੍ਹਾਂ ਦੇ ਕੰਮ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਹ ਇੱਕ ਨੇਕ ਅਤੇ ਈਮਾਨਦਾਰ ਵਿਅਕਤੀ ਹਨ ਜਿਨ੍ਹਾਂ ਨੇ ਤਨਦੇਹੀ ਨਾਲ ਮਹਿਕਮੇ ਦੀ ਸੇਵਾ ਕੀਤੀ। ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਭਾਸ਼ਣ ਦੌਰਾਨ ਦੱਸਿਆ ਕਿ ਪਿੰਡ ਖੇੜੀ ਨੌਧ ਸਿੰਘ ਦੇ ਜੰਮਪਲ੍ਹ ਜਗਤਾਰ ਸਿੰਘ ਨੇ ਸੰਨ 1986 ਨੂੰ ਸਬ ਡਿਵਿਜ਼ਨ ਖਰੜ ਵਿਖੇ ਨੌਕਰੀ ਸ਼ੁਰੂ ਕੀਤੀ ਸੀ ਅਤੇ ਆਪਣੀ 38 ਸਾਲ 6 ਮਹੀਨੇ ਦੀ ਸ਼ਾਨਦਾਰ ਸਰਵਿਸ ਪਿੱਛੋਂ ਸਮਰਾਲਾ ਸਬ ਡਿਵਿਜ਼ਨ ਭਾਖੜਾ ਮੇਨ ਲਾਇਨ ਖਮਾਣੋ ਤੋਂ 31 ਮਾਰਚ 2025 ਨੂੰ ਸੇਵਾ ਮੁਕਤ ਹੋਏ ਹਨ। ਰਣਜੀਤ ਸਾਗਰ ਡੈਮ ਪਠਾਨਕੋਟ ਅਤੇ ਫਿਰੋਜ਼ਪੁਰ ਵਿਖੇ ਕਾਰਜ ਨਿਭਾਉਣ ਪਿੱਛੋਂ ਹੁਣ ਖਮਾਣੋ ਵਿਖੇ ਤਾਇਨਾਤ ਸਨ। ਉਨ੍ਹਾਂ ਨੇ ਮਹਿਕਮੇ ਦੇ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਕਈ ਵੱਖੋ-ਵੱਖ ਅਹੁਦਿਆਂ ਉਂਤੇ ਵੀ ਸੇਵਾ ਨਿਭਾਈ। ਜਗਤਾਰ ਸਿੰਘ ਦੇ ਦੋਵੇਂ ਸਪੁੱਤਰ ਕਨੇਡਾ ਵਿਖੇ ਸੈਟਲਡ ਹਨ। ਵੱਡਾ ਸਪੁੱਤਰ ਉਪਿੰਦਰਦੀਪ ਸਿੰਘ ਓ. ਪੀ. ਜਿਹੜਾ ਕਿ ਹੁਣ ਪੰਜਾਬ ਵਿਖੇ ਆਇਆ ਹੋਇਆ ਹੈ। ਉਹ ਗੀਤਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰੱਖਦਾ ਹੈ। ਬਾਵਾ ਸਿਕੰਦਰ ਦੇ ਸ਼ਗਿਰਦ ਓ. ਪੀ. ਦੇ ਪੰਜ ਗੀਤ ਵੀ ਮਾਰਕੀਟ ’ਚ ਆ ਚੁੱਕੇ ਹਨ। ਅੰਤ ’ਚ ਕਾਈਨੌਰ ਨੇ ਰਿਟਾਇਰਮੈਂਟ ਨਾਲ ਸਬੰfਧਤ ਕਵਿਤਾ ਵੀ ਪੇਸ਼ ਕੀਤੀ। ਫਿਰ ਗਾਇਕ ਉਪਿੰਦਰਦੀਪ ਸਿੰਘ ਓ. ਪੀ. ਨੇ ਇਕ ਪੰਜਾਬੀ ਗੀਤ ਸੁਣਾਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਤਾਰ ਬਾਬੂ ਗੁਰਦੇਵ ਕੌਰ ਦੀ ਪੁੱਤਰੀ ਨੇ ਵੀ ਗੀਤ ਸੁਣਾਇਆ। ਜਗਤਾਰ ਸਿੰਘ ਨੇ ਅਪਣੇ ਵਿਚਾਰ ਰੱਖਣ ਤੋਂ ਬਾਅਦ ਗੀਤ ਵੀ ਪੇਸ਼ ਕੀਤਾ। ਪੂਰੇ ਸਮਾਗਮ ਦੀ ਸਟੇਜ ਦੀ ਕਾਰਵਾਈ ਸਿਕੰਦਰ ਸਿੰਘ ਨਹਿਰੀ ਪਟਵਾਰੀ ਨੇ ਬਾਖੂਬੀ ਨਿਭਾਈ।


Post a Comment

0 Comments