ਸ਼ਿਵਾਲਿਕ ਮੈਗਜ਼ੀਨ ਰਿਲੀਜ਼ ਅਤੇ ਕਵੀ ਦਰਬਾਰ ਕਰਵਾਇਆ




ਸ਼ਿਵਾਲਿਕ ਮੈਗਜ਼ੀਨ ਰਿਲੀਜ਼ ਅਤੇ ਕਵੀ ਦਰਬਾਰ ਦਾ ਆਯੋਜਨ 

ਖਰੜ,20 ਅਪ੍ਰੈਲ (ਬਿਊਰੋ)

ਸਾਹਿਤਕ ਸੱਥ ਖਰੜ ਵੱਲੋਂ ਅਪ੍ਰੈਲ ਮਹੀਨੇ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ, ਗੁਰਮੀਤ ਸਿੰਗਲ, ਮਨਵੀਰ ਸਿੰਘ ਸਵਾੜਾ, ਸੁਰਿੰਦਰ ਕੌਰ ਬਾੜਾ ਅਤੇ ਜਸਵਿੰਦਰ ਸਿੰਘ ਕਾਈਨੌਰ ਸੁਸ਼ੋਭਿਤ ਹੋਏ। 

ਸਭ ਤੋਂ ਪਹਿਲਾਂ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਆਏ ਹੋਏ ਸਾਰੇ ਸ਼ਾਇਰਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਜੇ. ਐਸ. ਮਹਿਰਾ ਦੀ ਸੰਪਾਦਨਾ ਹੇਠ ਕੱਢੇ ਜਾ ਰਹੇ ‘ਸ਼ਿਵਾਲਿਕ ਮੈਗਜ਼ੀਨ’ ਦੇ ਪੰਜਵੇਂ ਅੰਕ ਨੂੰ ਰਲੀਜ਼ ਕੀਤਾ ਗਿਆ। ਉਪਰੰਤ ਵਿਸਾਖੀ ਨੂੰ ਸਮਰਪਿਤ ਚੱਲੇ ਕਵੀ ਦਰਬਾਰ ਵਿੱਚ ਚਰਨਜੀਤ ਸਿੰਘ ਕਤਰਾ, ਹਿੱਤ ਅਭਿਲਾਸ਼ੀ ਹਿੱਤ, ਮਨਦੀਪ ਗਿੱਲ ਧੜਾਕ, ਮੋਹਨ ਸਿੰਘ ਪ੍ਰੀਤ, ਰਾਜਵਿੰਦਰ ਸਿੰਘ ਗੱਡੂ, ਤਰਸੇਮ ਸਿੰਘ ਕਾਲੇਵਾਲ, ਸੁੱਚਾ ਸਿੰਘ ਮਸਤਾਨਾ, ਕੇਸਰ ਸਿੰਘ ਇੰਨਸਪੈਕਟਰ, ਸੁਰਿੰਦਰ ਸਿੰਘ ਰਸੂਲਪੁਰ, ਮਨਜੀਤ ਕੌਰ ਮੋਹਾਲੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਜਸਮਿੰਦਰ ਸਿੰਘ ਰਾਓ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋਂ, ਪਿਆਰਾ ਸਿੰਘ ਰਾਹੀ, ਫੈਸਲ ਖਾਨ, ਜਸਵਿੰਦਰ ਸਿੰਘ ਕਾਈਨੌਰ, ਜਗਤਾਰ ਸਿੰਘ ਜੋਗ, ਬਲਪ੍ਰੀਤ ਕੌਰ, ਸੁਰਿੰਦਰ ਕੌਰ ਬਾੜਾ, ਨਵਨੀਤ ਕੁਮਾਰ ਅਤੇ ਦਵਿੰਦਰ ਕੁਮਾਰ ਆਦਿ ਨੇ ਆਪੋ ਆਪਣੀਆਂ ਕਾਵਿ-ਰਚਨਾਵਾਂ ਰਾਹੀ ਭਰਵੀਂ ਹਾਜ਼ਰੀ ਲਗਵਾਈ ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਰਾਹੀ ਵਲੋਂ ਨਿਭਾਈ ਗਈ। ਇਸ ਮੌਕੇ ਸਰੂਪ ਸਿਆਲਵੀ, ਅੰਮ੍ਰਿਤ ਕੌਰ, ਜੇ. ਐਸ. ਮਹਿਰਾ, ਜੋਗਿੰਦਰ ਸਿੰਘ ਜੱਗਾ, ਹਰਿੰਦਰ ਸਿੰਘ, ਬਲਵੀਰ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ। ਗੁਰਮੀਤ ਸਿੰਘ ਸਿੰਗਲ ਨੇ ਸੱਥ ਵੱਲੋਂ ਛਪਵਾਏ ਜਾ ਰਹੇ ਸਾਂਝੇ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਗੱਲਬਾਤ ਕੀਤੀ ਅਤੇ ਲੇਖਕਾਂ ਨੂੰ ਕਹਾਣੀਆਂ ਭੇਜਣ ਬਾਰੇ ਪ੍ਰੇਰਤ ਕੀਤਾ। ਅਖੀਰ ਵਿੱਚ ਪ੍ਰਿੰ. ਸਤਨਾਮ ਸਿੰਘ ਸ਼ੋਕਰ ਨੇ ਸੱਥ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਸਾਰੇ ਸ਼ਾਇਰਾਂ ਦਾ ਧੰਨਵਾਦ ਕੀਤਾ।

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -


Post a Comment

0 Comments